ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਤੰਦਰੁਸਤ ਰਹਿਣ ਲਈ ਡਾਕਟਰ ਹਮੇਸ਼ਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੂਧ ਵਿਚ ਕੈਲਸ਼ੀਅਮ, ਪ੍ਰੋਟੀਨ ਪਾਇਆ ਜਾਂਦਾ ਹੈ। ਜੋ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੂੰਦਾ ਹੈ। ਜੇਕਰ ਤੁਹਾਨੂੰ ਦੂਧ ਪੀਣਾ ਪਸੰਦ ਨਹੀਂ ਹੈ, ਤਾਂ ਤੁਸੀਂ ਇਸ ਵਿੱਚ ਬਦਾਮ ਅਤੇ ਖਸਖਸ ਮਿਲਾ ਕੇ ਵੀ ਪੀ ਸਕਦੇ ਹੋ।
ਇਸ ਨਾਲ ਦੁੱਧ ਦਾ ਸਵਾਦ ਅਤੇ ਪੋਸ਼ਕ ਤੱਤ ਦੋਨੇ ਵਧ ਜਾਂਦੇ ਹਨ। ਦੁਧ ਵਿਚ ਬਦਾਮ ਅਤੇ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਸ ਦੁਧ ਨੂੰ ਪੀਣ ਨਾਲ ਇਮਿਊਨਟੀ ਵਧ ਜਾਂਦੀ ਹੈ। ਹਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਵਜ਼ਨ ਕੰਟਰੋਲ ਵਿਚ ਰਖਣ ਵਿੱਚ ਮਦਦ ਕਰਦਾ ਹੈ। ਅਤੇ ਕਬਜ਼ ਦੀ ਸਮਸਿਆ ਤੋਂ ਰਾਹਤ ਮਿਲਦੀ ਹੈ।
ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਬਦਾਮ ਅਤੇ ਖਸਖਸ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ।ਬਦਾਮ ਦੇ ਵਿਚ ਪ੍ਰੋਟੀਨ, ਵਿਟਾਮਿਨ ਈ, ਫਾਈਬਰ ਅਤੇ ਉਮੇਗਾ 3 ਫੈਟੀ ਐਸਿਡ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਬਦਾਮ ਵਿਚ ਮੋਨੋਅਨਸੈਚੂਰੇਟੇਡ ਫੈਟ, ਮੈਗਨੀਸਿਅਮ, ਨਿਯਾਸਿਨ, ਰਾਇਬੋਫਲੇਵਿਨ ਤੱਤ ਪਾਏ ਜਾਂਦੇ ਹਨ। ਇਸ ਲਈ ਬਦਾਮ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਖਸਖਸ ਵਿਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਫਾਸਫੋਰਸ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਖਸਖਸ ਵਿਚ ਆਇਰਨ ਦੀ ਮਾਤਰਾ ਪਾਈ ਜਾਂਦੀ ਹੈ। ਖਸਖਸ ਦੇ ਵਿਚ ਕੈਲੋਰੀ ਅਤੇ ਫੈਟ ਵੀ ਪਾਇਆ ਜਾਂਦਾ ਹੈ। ਵਜਨ ਘੱਟ ਕਰਨ ਲਈ ਡਾਕਟਰ ਦੀ ਸਲਾਹ ਤੇ ਹੀ ਖਸਖਸ ਦਾ ਸੇਵਨ ਕਰੋ। ਜੇਕਰ ਤੂਹਾਡੇ ਸ਼ਰੀਰ ਵਿੱਚ ਇਮਿਊਨਟੁ ਕਮਜ਼ੋਰ ਹੋ ਜਾਂਦੀ ਹੈ। ਤਾਂ ਤੁਸੀਂ ਦੂਧ ਵਿਚ ਬਦਾਮ ਅਤੇ ਖਸਖਸ ਮਿਲਾ ਕੇ ਦੂਧ ਦਾ ਸੇਵਨ ਕਰ ਸਕਦੇ ਹੋ।
ਇਸ ਨਾਲ ਇਮਿਉਨਟੀ ਵਿਚ ਬਹੁਤ ਜਿਆਦਾ ਸੁਧਾਰ ਹੁੰਦਾ ਹੈ। ਇਸ ਦੁਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ। ਜਿਸ ਨਾਲ ਸਾਡਾ ਸਰੀਰ ਛੇਤੀ ਬੀਮਾਰ ਨਹੀਂ ਹੁੰਦਾ।ਬਦਾਮ ਅਤੇ ਖਸਖਸ ਵਾਲਾ ਦੁੱਧ ਬਹੁਤ ਜ਼ਿਆਦਾ ਹੈਲਦੀ ਹੂੰਦਾ ਹੈ। ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੁਧ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰ ਸਕਦੇ ਹੋ। ਇਸ ਦੁਧ ਵਿਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਜਿਸ ਨਾਲ ਭੂਖ ਘੱਟ ਲਗਦੀ ਹੈ, ਤੇ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਦੁੱਧ ਅਤੇ ਖਸਖਸ ਵਿਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਜੇਕਰ ਤੁਸੀਂ ਹਡੀਆਂ ਵਿਚ ਦਰਦ, ਜੋੜਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਹੋ, ਤਾਂ ਤੁਸੀਂ ਬਦਾਮ ਅਤੇ ਖਸਖਸ ਵਾਲੇ ਦੂਧ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਹੱਡੀਆਂ ਨਾਲ ਜੂੜੀਆ ਹੋਈਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਬਦਾਮ ਵਾਲਾ ਦੁੱਧ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰਖਣ ਵਿੱਚ ਮਦਦ ਕਰਦਾ ਹੈ।
ਇਸ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰਖਣ ਵਿੱਚ ਮਦਦ ਕਰਦਾ ਹੈ। ਜੇਕਰ ਤੂਹਾਡਾ ਬਲੱਡ ਪਹਿਲਾਂ ਹੀ ਵਧੀਆ ਹੋਇਆ ਹੈ, ਤਾਂ ਤੁਸੀਂ ਇਸ ਦੁਧ ਦਾ ਸੇਵਨ ਡਾਕਟਰ ਦੀ ਸਲਾਹ ਤੇ ਹੀ ਕਰੋ। ਬਦਾਮ ਅਤੇ ਖਸਖਸ ਵਾਲੇ ਦੁੱਧ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਲਈ ਇਸ ਦੁਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ।
ਮਾਸਪੇਸ਼ੀਆਂ ਦਾ ਵਿਕਾਸ ਤੇਜ਼ੀ ਨਾਲ ਹੂੰਦਾ ਹੈ। ਕਿਉਂਕਿ ਮਾਸਪੇਸ਼ੀਆਂ ਦਾ ਵਿਕਾਸ ਕਰਨ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੂੰਦਾ ਹੈ। ਇਸ ਦੂਧ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਵਿਚ ਕਬਜ਼ ਦੀ ਸਮਸਿਆ ਹੋਣਾ ਆਮ ਜਿਹੀ ਗੱਲ ਹੈ। ਅੱਜ ਕੱਲ ਬਹੁਤ ਸਾਰੇ ਲੋਕ ਕਬਜ਼ ਦੀ ਸਮਸਿਆ ਨਾਲ ਪੀੜਤ ਹਨ।
ਬਦਾਮ ਅਤੇ ਖਸਖਸ ਵਾਲੇ ਦੂਧ ਵਿਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਬਦਾਮ ਅਤੇ ਖਸਖਸ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਅਨਿੰਦਰਾ ਯਾਨਿ ਕਿ ਰਾਤ ਨੂੰ ਨੀਂਦ ਨਾ ਆਉਣ ਦੀ ਸਮਸਿਆ। ਬਦਾਮ ਅਤੇ ਖਸਖਸ ਮਿਲਾ ਕੇ ਦੁੱਧ ਦਾ ਸੇਵਨ ਕਰਨ ਨਾਲ ਅਨਿੰਦਰਾ ਦੀ ਸਮਸਿਆ ਦੂਰ ਹੋ ਜਾਂਦੀ ਹੈ। ਕੂਝ ਦਿਨ ਲਗਾਤਾਰ ਇਸ ਦੁਧ ਦਾ ਸੇਵਨ ਕਰਨ ਨਾਲ ਅਨਿੰਦਰਾ ਦੀ ਸਮਸਿਆ ਦੂਰ ਹੋ ਜਾਂਦੀ ਹੈ। ਅਤੇ ਨੀਂਦ ਬਹੁਤ ਵਧੀਆ ਆਉਂਦੀ ਹੈ।
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰਾਤ ਨੂੰ ਇਸ ਦੁਧ ਦਾ ਰੋਜ਼ਾਨਾ ਸੇਵਨ ਜ਼ਰੂਰ ਕਰੋ ਅਜ ਕਲ ਔਰਤਾਂ ਦੇ ਵਿਚ ਅਨੀਮੀਆ ਦੀ ਸਮਸਿਆ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਅਨੀਮੀਆ ਯਾਨਿ ਕਿ ਸਰੀਰ ਵਿੱਚ ਖੂਨ ਦੀ ਕਮੀ ਹੋਣਾ। ਜ਼ਿਆਦਾ ਤਰ ਔਰਤਾਂ ਇਸ ਸਮਸਿਆ ਨਾਲ ਪੀੜਤ ਹੂੰਦੀਆਂ ਹਨ। ਇਸ ਲਈ ਅਨੀਮੀਆ ਦੀ ਸਮਸਿਆ ਤੋਂ ਛੁਟਕਾਰਾ ਪਾਉਣ ਲਈ ਬਦਾਮ ਅਤੇ ਖਸਖਸ ਦਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਵਿੱਚ ਆਇਰਨ ਪਾਇਆ ਜਾਂਦਾ ਹੈ। ਜਿਸ ਨਾਲ ਅਨੀਮੀਆ ਦੀ ਸਮਸਿਆ ਦੂਰ ਹੋ ਜਾਂਦੀ ਹੈ। ਬਦਾਮ ਅਤੇ ਖਸਖਸ ਦਾ ਦੁੱਧ ਪੀਣ ਨਾਲ ਡਿਪਰੈਸ਼ਨ ਅਤੇ ਤਨਾਅ ਦੀ ਸਮਸਿਆ ਤੋਂ ਅਰਾਮ ਮਿਲਦਾ ਹੈ। ਅਜਕਲ ਬਹੁਤ ਸਾਰੇ ਲੋਕ ਤਨਾਅ ਅਤੇ ਡਿਪਰੈਸ਼ਨ ਦੀ ਸਮਸਿਆ ਦਾ ਸਾਹਮਣਾ ਕਰਦੇ ਹਨ। ਜੇਕਰ ਤੁਸੀਂ ਵੀ ਤਨਾਅ ਅਤੇ ਡਿਪਰੈਸ਼ਨ ਦੀ ਸਮਸਿਆ ਨਾਲ ਪੀੜਤ ਹੋ, ਤਾਂ ਤੁਸੀਂ ਬਦਾਮ ਅਤੇ ਖਸਖਸ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।
ਆਯੂਰਵੈਦ ਦੇ ਅਨੁਸਾਰ ਪਿਤ ਪ੍ਰਾਕ੍ਰਿਤੀ ਵਾਲੇ ਲੋਕਾਂ ਨੂੰ ਹਮੇਸ਼ਾ ਬਦਾਮ ਭਿਉਂ ਕੇ ਹੀ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਬਦਾਮ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ। ਇਸ ਨਾਲ ਚਮੜੀ ਤੇ ਰੈਸੇਜ, ਜਲਨ ਅਤੇ ਐਲਰਜੀ ਹੋ ਸਕਦੀ ਹੈ। ਅਤੇ ਬਦਾਮ ਦਾ ਭਿਉਂ ਕੇ ਸੇਵਨ ਕਰਨ ਨਾਲ ਤਾਸੀਰ ਨਾਰਮਲ ਹੋ ਜਾਂਦੀ ਹੈ। ਇਸ ਲਈ ਪਿਤ ਪ੍ਰਾਕ੍ਰਿਤੀ ਵਾਲੇ ਲੋਕ ਵੀ ਅਸਾਨੀ ਨਾਲ ਬਦਾਮ ਅਤੇ ਖਸਖਸ ਨੂੰ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹਨ।
ਬਦਾਮ ਅਤੇ ਖਸਖਸ ਦਾ ਦੁੱਧ ਬਣਾਉਣਾ ਬਹੁਤ ਹੀ ਸੋਖਾ ਹੁੰਦਾ ਹੈ। ਇਸ ਦੇ ਲਈ ਤੁਸੀਂ ਬਦਾਮ ਨੂੰ ਦੋ ਤੋਂ ਚਾਰ ਘੰਟੇ ਤੱਕ ਭਿਉਂ ਕੇ ਰੱਖ ਦਿਓ। ਇਸ ਤੋਂ ਬਾਅਦ ਵਿਚ ਇਕ ਗਲਾਸ ਦੁੱਧ ਵਿੱਚ ਖਸਖਸ ਅਤੇ ਬਦਾਮ ਛਿਲ ਕੇ ਪਾ ਲੳਂ। ਤੁਸੀਂ ਚਾਹੋ ਤਾਂ ਇਸ ਦੂਧ ਨੂੰ ਮਿਕਸੀ ਵਿਚ ਪੀਸ ਸਕਦੇ ਹੋ। ਤੁਸੀਂ ਇਸ ਵਿੱਚ ਪਿਸਤਾ ਵੀ ਮਿਲਾ ਸਕਦੇ ਹੋ। ਜੇਕਰ ਤੁਸੀਂ ਇਸ ਨੂੰ ਮੀਠਾ ਬਣਾਉਂਣਾ ਚਾਹੂੰਦੇ ਹੋ, ਤਾਂ ਇਸ ਵਿੱਚ ਸ਼ਹਿਦ ਮਿਲਾ ਸਕਦੇ ਹੋ।
ਇਸ ਨਾਲ ਦੂਧ ਦਾ ਸਵਾਦ ਵਧ ਜਾਂਦਾ ਹੈ ਅਤੇ ਪੋਸ਼ਟਿਕਤਾ ਬਣੀ ਰਹਿੰਦੀ ਹੈ।ਤੁਸੀਂ ਆਪਣੀ ਡਾਇਟ ਵਿੱਚ ਬਦਾਮ ਅਤੇ ਖਸਖਸ ਵਾਲੇ ਦੁੱਧ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਇਮਿਊਨਟੀ ਤੇਜ਼ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਕਿਸੇ ਵੀ ਬੀਮਾਰੀ ਨਾਲ ਪੀੜਤ ਹੋ, ਤਾਂ ਤੁਸੀਂ ਇਸ ਦੁਧ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।