ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਸਾਡੇ ਹਿੰਦੂ ਧਰਮ ਵਿੱਚ ਛੋਟੀ ਜਾਂ ਵੱਡੀ ਕੋਈ ਵੀ ਪੂਜ਼ਾ ਹੋਵੇ ਉਸ ਨੂੰ ਕਰਨ ਦੇ ਕੁਝ ਨਿਯਮ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਜਾ-ਪਾਠ ਕਰਨੀ ਚਾਹੀਦੀ ਹੈ। ਤਾਂ ਹੀ ਸਾਡੀ ਪੂਜਾ ਦਾ ਕੋਈ ਅਰਥ ਹੁੰਦਾ ਹੈ ਅਤੇ ਸਾਨੂੰ ਪੂਜਾ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਸਾਡੇ ਦੁਆਰਾ ਕੀਤੀ ਗਈ ਪੂਜਾ ਅਰਾਧਨਾ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ।
ਦੋਸਤੋ ਕਈ ਵਾਰ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਪੂਜਾ ਪਾਠ ਕਰਦੇ ਹਾਂ ਫਿਰ ਵੀ ਸਾਡੀ ਮਨੋਂ ਕਾਮਨਾ ਦੀ ਪੂਰਤੀ ਨਹੀਂ ਹੁੰਦੀ। ਸਾਡੇ ਕਸ਼ਟ ਦੂਰ ਨਹੀਂ ਹੋ ਪਾਉਂਦੇ ਨਾ ਹੀ ਸਾਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਆਖਿਰਕਰ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਸਾਨੂੰ ਸਾਡੀ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ। ਸਾਡਾ ਮਨ ਹਮੇਸ਼ਾ ਅਸ਼ਾਂਤ ਰਹਿੰਦਾ ਹੈ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਕੀਤੀ ਗਈ ਪੂਜਾ ਸਹੀ ਤਰੀਕੇ ਨਾਲ ਨਾ ਹੋਵੇ। ਜਾਂ ਫਿਰ ਤੁਸੀਂ ਪੂਜਾ ਕਰਦੇ ਹੋਏ ਕੁਝ ਜ਼ਰੂਰੀ ਚੀਜ਼ਾਂ ਨੂੰ ਭੁੱਲ ਰਹੇ ਹੁੰਦੇ ਹੋ।
ਜਾਂ ਫਿਰ ਤੁਸੀਂ ਕੋਈ ਐਸੀ ਭੁੱਲ ਕਰ ਰਹੇ ਹੁੰਦੇ ਹੋ ਜਿਸ ਦੇ ਕਾਰਨ ਤੁਹਾਡੀ ਪੂਜਾ ਅਰਾਧਨਾ ਪ੍ਰਮਾਤਮਾ ਤੱਕ ਨਹੀਂ ਪਹੁੰਚ ਰਹੀ ਹੁੰਦੀ। ਪੂਜਾ ਅਰਾਧਨਾ ਲਈ ਜਿੰਨੀਆਂ ਵੀ ਸਮੱਗਰੀਆਂ ਦੱਸੀਆਂ ਗਈਆਂ ਹਨ, ਹਰ ਇੱਕ ਵਸਤੂ ਦਾ ਆਪਣਾ ਇਕ ਮਹੱਤਵ ਹੈ। ਫਿਰ ਚਾਹੇ ਉਹ ਕੁਮਕੁਮ ਹੋਵੇ ਚਾਵਲ ਰੋਲੀ ਹਲਦੀ, ਕਪੂਰ ਹੋਵੇ। ਜਦੋਂ ਵੀ ਅਸੀਂ ਪੂਜਾ ਪਾਠ ਕਰਦੇ ਹਾਂ ਤਾਂ ਇਹਨਾ ਸਾਰੀ ਸਮੱਗਰੀਆਂ ਦਾ ਇਸਤਮਾਲ ਕਰਨ ਦਾ ਇੱਕ ਵਿਸ਼ੇਸ਼ ਕ੍ਮ ਨਿਰਧਾਰਤ ਹੁੰਦਾ ਹੈ। ਇਸ ਕ੍ਮ ਦਾ ਪਾਲਣ ਕਰਨਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਗੱਲਾਂ ਬਾਰੇ ਦੱਸਾਂਗੇ ਜੋ ਕਿ ਪੂਜਾ ਪਾਠ ਕਰਦੇ ਹੋਏ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।
ਇਸ ਦੇ ਨਾਲ ਹੀ ਤੁਹਾਨੂੰ ਦਸਾਂਗੇ ਸ੍ਰੀ ਕ੍ਰਿਸ਼ਨ ਜੀ ਦੇ ਅਨੁਸਾਰ ਉਹ ਕਿਹੜੀ ਐਸੀ ਚੀਜ਼ ਹੈ, ਜੋ ਕਿ ਪੂਜਾ ਸਮੱਗਰੀ ਵਿੱਚ ਰੱਖਣੀ ਚਾਹੀਦੀ ਹੈ। ਜਿਸ ਨਾਲ ਸੁੱਖ ਸਮਰਿੱਧੀ ਐਸ਼ਵਰਿਆ ਦੀ ਪ੍ਰਾਪਤੀ ਹੁੰਦੀ ਹੈ। ਸਭ ਤੋਂ ਪਹਿਲਾਂ ਤੁਹਾਡਾ ਮੰਦਰ ਸਹੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮੰਦਰ ਹਮੇਸ਼ਾ ਇਸ਼ਾਨ ਕੋਣ ਮਤਲਬ ਕਿ ਉੱਤਰ ਪੂਰਬ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਿਯਮਤ ਰੂਪ ਵਿਚ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ।
ਸਵੇਰੇ-ਸ਼ਾਮ ਭਗਵਾਨ ਦੇ ਸਾਹਮਣੇ ਇਕ ਦੀਪਕ ਜ਼ਰੂਰ ਜਗਾਣਾ ਚਾਹੀਦਾ ਹੈ। ਮੰਦਰ ਦੇ ਆਲੇ ਦੁਆਲੇ ਦੀ ਜਗ੍ਹਾ ਸਾਫ ਸੁਥਰੀ ਰੱਖਣੀ ਚਾਹੀਦੀ ਹੈ। ਭਗਵਾਨ ਨੂੰ ਨਹਲਾ ਕੇ ਕੁਮਕੁਮ ਦਾ ਤਿਲਕ ਲਗਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਭਗਵਾਨ ਨੂੰ ਫੁੱਲ ਚੜ੍ਹਾਉਣੇ ਚਾਹੀਦੇ ਹਨ ਹਰ ਘਰ ਵਿੱਚ ਭਗਵਾਨ ਦੀ ਪੂਜਾ ਦੇ ਕੁੱਝ ਨਿਯਮ ਹੁੰਦੇ ਹਨ। ਉਹਨਾਂ ਨੂੰ ਧਿਆਨ ਵਿਚ ਰੱਖ ਕੇ ਕ੍ਰਮਬੱਧ ਤਰੀਕੇ ਨਾਲ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਨੂੰ ਲਗਾਏ ਗਏ ਭੋਗ ਨੂੰ ਕਦੇ ਵੀ ਪਹਿਲਾਂ ਜੂਠਾ ਨਹੀਂ ਕਰਨਾ ਚਾਹੀਦਾ।
ਭਗਵਾਨ ਨੂੰ ਚੜਾਏ ਜਾਣ ਵਾਲੇ ਫੁੱਲ ਅਗਰਬੱਤੀ ਨੂੰ ਕਦੇ ਵੀ ਸੂੰਘ ਕੇ ਨਹੀਂ ਦੇਖਣਾ ਚਾਹੀਦਾ। ਸ਼ਾਸ਼ਤਰਾਂ ਦੇ ਅਨੁਸਾਰ ਇਹ ਸਹੀ ਨਹੀਂ ਮੰਨਿਆ ਜਾਂਦਾ। ਘੰਟੀ ਅਤੇ ਸੰਖ ਨੂੰ ਲੋਕ ਕਦੋਂ ਵੀ ਵਜਾ ਲੈਂਦੇ ਹਨ। ਪੂਜਾ ਕਰਦੇ ਹੋਏ ਇਨ੍ਹਾਂ ਚੀਜ਼ਾਂ ਨੂੰ ਵਜਾਉਣ ਦੇ ਕੁਝ ਵਿਸ਼ੇਸ਼ ਨਿਯਮ ਹੁੰਦੇ ਹਨ। ਸਿਰਫ ਆਰਤੀ ਕਰਦੇ ਹੋਏ ਘੰਟੀ ਅਤੇ ਸੰਖ ਨੂੰ ਵਜਾਉਣਾ ਚਾਹੀਦਾ ਹੈ। ਇਸ ਨਾਲ ਵਾਤਾਵਰਣ ਦੀ ਨਕਾਰਾਤਮਕ ਊਰਜਾ ਸਕਾਰਾਤਮਕ ਊਰਜਾ ਵਿਚ ਬਦਲ ਜਾਂਦੀ ਹੈ।
ਸਾਡੀ ਪੂਜਾ ਦੇ ਵਿਚ ਕਲਸ਼ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ਾਸਤਰਾਂ ਦੇ ਵਿਚ ਕਲੇਸ਼ ਨੂੰ ਪੂਰਨਤਾ ਦਾ ਪ੍ਰਤੀਕ ਮੰਨਿਆ ਗਿਆ ਹੈ। ਕਿਸੇ ਵੀ ਮੰਗਲ ਕੰਮ ਦੀ ਸਥਾਪਨਾ ਕਲਸ਼ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਜੇਕਰ ਅਸੀ ਆਪਣੀ ਰੋਜ ਦੀ ਪੂਜਾ ਵਿੱਚ ਤਾਂਬੇ ਦਾ ਕਲਸ਼ ਵਿੱਚ ਪਾਣੀ ਭਰ ਕੇ ਰੱਖਦੇ ਹਾਂ, ਤਾਂ ਇਸ ਦਾ ਚਮਤਕਾਰੀ ਪਰਭਾਵ ਦੇਖਣ ਨੂੰ ਮਿਲਦਾ ਹੈ। ਇਸਦੇ ਲਈ ਤਾਂਬੇ ਦਾ ਕਲਸ਼ ਲੈ ਕੇ ਉਸ ਉਤੇ ਸਵਾਸਤਿਕ ਚਿੰਨ੍ਹ ਬਣਾਉਣਾ ਚਾਹੀਦਾ ਹੈ, ਉਸਦੇ ਉੱਤੇ ਮੌਲੀ ਬੰਨ੍ਹ ਕੇ ਉਸ ਦੇ ਵਿੱਚ ਸ਼ੁੱਧ ਜਲ ਭਰ ਕੇ, ਉਸਦੇ ਵਿੱਚ ਗੰਗਾ ਜਲ ਭਰ ਕੇ ਭਗਵਾਨ ਦੇ ਸੱਜੇ ਪਾਸੇ ਰਖਣਾ ਚਾਹੀਦਾ ਹੈ,
ਫਿਰ ਭਗਵਾਨ ਦੀ ਪੂਜਾ ਕਰਦੇ ਸਮੇਂ ਕਲਸ਼ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਫਿਰ ਭਗਵਾਨ ਦੇ ਨਾਲ-ਨਾਲ ਕਲਸ਼ ਨੂੰ ਵੀ ਨਮਸਕਾਰ ਕਰਨਾ ਚਾਹੀਦਾ ਹੈ। ਇਹ ਕਲਸ਼ ਅਤੇ ਇਸ ਦੇ ਵਿਚ ਭਰਿਆ ਹੋਇਆ ਪਾਣੀ ਦੂਜੇ ਦਿਨ ਤੱਕ ਇਸੇ ਤਰ੍ਹਾਂ ਰੱਖਣਾ ਚਾਹੀਦਾ ਹੈ। ਫਿਰ ਇਸ ਨੂੰ ਪੂਰੇ ਘਰ ਵਿਚ ਛਿਣਕ ਕੇ ਬਚਿਆ ਹੋਇਆ ਪਾਣੀ ਤੁਲਸੀ ਦੇ ਬੂਟੇ ਵਿੱਚ ਪਾ ਦੇਣਾ ਚਾਹੀਦਾ ਹੈ। ਇਸ ਅਭਿਮੰਤਰਿਤ ਜਲ ਦੇ ਨਾਲ ਸਾਰਾ ਦਿਨ ਘਰ ਵਿਚ ਸਕਾਰਾਤਮਕ ਊਰਜਾ ਨਿਕਲਦੀ ਰਹਿੰਦੀ ਹੈ। ਇਸ ਨਾਲ ਤੁਹਾਡਾ ਘਰ ਅਦਭੁਤ ਸ਼ਾਂਤੀ ਨਾਲ ਭਰ ਜਾਂਦਾ ਹੈ।
ਇਸ ਦੇ ਪਿੱਛੇ ਸ਼ਾਸਤਰਾਂ ਦੇ ਵਿੱਚ ਹੋਰ ਬਹੁਤ ਸਾਰੇ ਕਾਰਨ ਦੱਸੇ ਗਏ ਹਨ। ਸ਼ਾਸਤਰਾਂ ਦੇ ਵਿਚ ਕਲਸ਼ ਨੂੰ ਸੁੱਖ ਸਮ੍ਰਿਧੀ ਦਾ ਪ੍ਰਤੀਕ ਮੰਨਿਆ ਗਿਆ ਹੈ। ਕਲਸ਼ ਵਿੱਚ ਪਾਣੀ ਜਲ ਭਰ ਕੇ ਰੱਖਣ ਨਾਲ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ । ਦੋਸਤੋ ਤੁਹਾਨੂੰ ਵੀ ਆਪਣੀ ਮੰਦਰ ਵਿਚ ਹਰ ਰੋਜ਼ ਕਲਸ਼ ਦੇ ਵਿੱਚ ਪਾਣੀ ਭਰ ਕੇ ਜ਼ਰੂਰ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਦਾ ਜ਼ਰੂਰ ਲਾਭ ਹੋਵੇਗਾ।