ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰੀਰ ਵਿੱਚ ਖੁਜਲੀ ਹੋਣਾ ਇਕ ਆਮ ਸਮੱਸਿਆ ਹੈ। ਕਈ ਵਾਰ ਇਹ ਸਮੱਸਿਆ ਸਕਿਨ ਦੇ ਰੁੱਖੇ ਹੋ ਜਾਣ ਤੇ ਵੀ ਹੁੰਦੀ ਹੈ, ਅਤੇ ਕਈ ਵਾਰ ਇਹ ਪਰੇਸ਼ਾਨੀ ਚਮੜੀ ਦੇ ਰੋਗ ਦੇ ਲੱਛਣਾਂ ਵਿਚ ਵੀ ਆਉਂਦੀ ਹੈ।
ਅਜਿਹੇ ਹੋਰ ਵੀ ਕੁਝ ਗੰਭੀਰ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸਰੀਰ ਤੇ ਖੁਜਲੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਖੂਜਲੀ ਤੋਂ ਬਚਣ ਦੇ ਲਈ ਲੋਕ ਮੋਇਸਚਰਾਈਜ਼ਰ ਦਾ ਇਸਤੇਮਾਲ ਕਰਦੇ ਹਨ, ਅਤੇ ਕੁਝ ਲੋਕ ਠੰਡੇ ਪਾਣੀ ਨਾਲ ਨਹਾ ਕੇ ਆਪਣੀ ਇਸ ਸਮੱਸਿਆ ਨੂੰ ਦੂਰ ਕਰਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ, ਸਰੀਰ ਤੇ ਖੂਜਲੀ ਹੋਣ ਦੇ ਕੀ ਕਾਰਨ ਹਨ, ਅਤੇ ਸਰੀਰ ਵਿੱਚ ਖੁਜਲੀ ਹੋਣ ਤੇ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ, ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਸਰੀਰ ਤੇ ਖੁਜਲੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਦੋਂ ਚਮੜੀ ਤੇ ਚਕਤੇ ਬਣਨੇ ਸ਼ੁਰੂ ਹੋ ਜਾਂਦੇ ਹਨ, ਜਾਂ ਚਮੜੀ ਸੋਰਾਇਸਿਸ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ, ਤਾਂ ਖੁਜਲੀ ਦੀ ਸਮੱਸਿਆ ਪੈਦਾ ਹੁੰਦੀ ਹੈ।
ਪਿੱਤੀ ਜਾਂ ਚਿਕਨ ਪੌਕਸ ਦੇ ਕਾਰਨ ਵੀ ਸਰੀਰ ਤੇ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ।ਐਨੀਮੀਆ ਯਾਨੀ ਖੂਨ ਦੀ ਕਮੀ ਹੋਣ ਦੇ ਕਾਰਨ ਵੀ ਸਰੀਰ ਤੇ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ।ਥਾਇਰਾਇਡ ਦੀ ਸਮੱਸਿਆ ਹੋਣ ਤੇ ਵੀ ਸਰੀਰ ਵਿੱਚ ਖੁਜਲੀ ਹੋ ਜਾਂਦੀ ਹੈ। ਜੋ ਲੋਕ ਲੀਵਰ ਦੇ ਰੋਗ ਨਾਲ ਪ੍ਰੇਸ਼ਾਨ ਰਹਿੰਦੇ ਹਨ, ਉਨ੍ਹਾਂ ਲੋਕਾਂ ਵਿੱਚ ਖੁਜਲੀ ਦੀ ਸਮੱਸਿਆ ਦੇਖੀ ਜਾਂਦੀ ਹੈ।
ਕਿਡਨੀ ਖਰਾਬ ਹੋਣ ਤੇ ਵੀ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ।ਜਦੋਂ ਚਮੜੀ ਰੁੱਖੀ ਸੁੱਖੀ ਹੋ ਜਾਂਦੀ ਹੈ, ਅਤੇ ਸਕਿਨ ਦੀ ਨਮੀ ਘੱਟ ਹੋ ਜਾਂਦੀ ਹੈ, ਤਾਂ ਵੀ ਖੁਜਲੀ ਵਰਗੀਆਂ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ। ਗਰਭ ਅਵਸਥਾ ਦੇ ਦੌਰਾਨ ਪੇਟ ਅਤੇ ਸਰੀਰ ਦੇ ਹੋਰ ਕਈ ਅੰਗਾ ਵਿੱਚ ਖੁਜਲੀ ਦੀ ਸਮੱਸਿਆ ਦੇਖੀ ਜਾਂਦੀ ਹੈ।ਠੰਢ ਦੇ ਮੌਸਮ ਵਿਚ ਅਕਸਰ ਲੋਕ ਊਨੀ ਕੱਪੜੇ ਪਾਉਂਦੇ ਹਨ, ਜਿਸ ਕਾਰਨ ਖੁਜਲੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਕਿਸੇ ਵੀ ਚੀਜ਼ ਤੋ ਐਲਰਜੀ ਜਿਵੇਂ ਸਾਬੂਣ ਜਾਂ ਕਿਸੇ ਆਹਾਰ ਦਾ ਸੇਵਨ ਕਰਨ ਦੇ ਦੌਰਾਨ ਵੀ ਖੁਜਲੀ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ। ਖੁਜਲੀ ਦੇ ਲੱਛਣ ਇਸ ਤਰ੍ਹਾਂ ਹਨ। ਜਦੋਂ ਸਰੀਰ ਤੇ ਖੁਜਲੀ ਹੁੰਦੀ ਹੈ, ਤਾਂ ਇਸ ਦੇ ਕੁਝ ਅਲੱਗ ਲੱਛਣ ਦਿਖਾਈ ਦਿੰਦੇ ਹਨ।ਖੁਜਲੀ ਦੇ ਦੌਰਾਨ ਖੂਜਲਾਉਦੇ ਸਮੇਂ ਖਰੋਚ ਆ ਜਾਣਾ।ਖੁਜਲੀ ਦੇ ਦੌਰਾਨ ਸਕਿਨ ਤੇ ਚਕਤੇ ਨਜ਼ਰ ਆਉਣਾ।ਚਮੜੀ ਤੇ ਸੋਜ ਜਾਂ ਜਲਣ ਨਜ਼ਰ ਆਉਣਾ।ਚਮੜੀ ਤੇ ਫੌਫਲੇ ਪੈ ਜਾਣਾ।
ਜਦੋਂ ਚਮੜੀ ਤੇ ਖੁਜਲੀ ਹੁੰਦੀ ਹੈ, ਤਾਂ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ।ਖੁਜਲੀ ਹੋਣ ਤੇ ਸਿੰਥੈਟਿਕ ਕੱਪੜੇ ਪਾਉਣ ਦੀ ਬਜਾਏ ਸੂਤੀ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਚਮੜੀ ਜੇਕਰ ਰੁੱਖੀ ਹੈ, ਤਾਂ ਗਰਮ ਜਾਂ ਸ਼ੂਸ਼ਕ ਹਵਾ ਤੋਂ ਬਚਾਉਣਾ ਚਾਹੀਦਾ ਹੈ।ਲੋਸ਼ਨ ਦਾ ਇਸਤੇਮਾਲ ਕਰਨ ਨਾਲ ਚਮੜੀ ਤੇ ਨਮੀ ਬਣਾ ਕੇ ਰੱਖਣੀ ਚਾਹੀਦੀ ਹੈ। ਜੇਕਰ ਖੁਜਲੀ ਜ਼ਿਆਦਾ ਹੋ ਰਹੀ ਹੈ, ਤਾਂ ਪ੍ਰਭਾਵਿਤ ਹਿੱਸੇ ਤੇ ਗਿੱਲਾ ਕੱਪੜਾ ਜਾਂ ਬਰਫ਼ ਦਾ ਇਸਤੇਮਾਲ ਕਰਕੇ ਤੁਸੀਂ ਖੁਜਲੀ ਨੂੰ ਸ਼ਾਂਤ ਕਰ ਸਕਦੇ ਹੋ।
ਜੇਕਰ ਖੁਜਲੀ ਦੀ ਸਮੱਸਿਆ ਗੰਭੀਰ ਹੈ, ਜਾਂ ਖੁਜਲੀ ਲੰਬੇ ਸਮੇਂ ਤੋਂ ਬੰਦ ਨਹੀਂ ਹੋ ਰਹੀ, ਤਾਂ ਡਾਕਟਰ ਮੌਖਿਕ ਤਰੀਕਿਆਂ ਤੋਂ ਇਲਾਵਾ ਕੁਝ ਜਾਂਚ ਕਰਨ ਨਾਲ ਸਮੱਸਿਆ ਦਾ ਪਤਾ ਲਾਉਂਦੇ ਹਨ, ਕਿ ਖੁਜਲੀ ਕਿਸ ਕਾਰਨ ਹੋ ਰਹੀ ਹੈ। ਇਸ ਵਿਚ ਖੂਨ ਦੀ ਜਾਂਚ, ਥਾਇਰਾਈਡ ਦੀ ਜਾਂਚ, ਚਮੜੀ ਦੀ ਜਾਂਚ ਜਾਂ ਬਾਇਓਪਸੀ ਦੀ ਮਦਦ ਨਾਲ ਇਹ ਪਤਾ ਲਾਉਂਦੇ ਹਨ, ਕਿ ਖੁਜਲੀ ਦੇ ਪਿੱਛੇ ਦਾ ਸਹੀ ਕਾਰਨ ਕੀ ਹੈ।