ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦਿਮਾਗ ਅਤੇ ਯਾਦਦਾਸ਼ਤ ਸ਼ਕਤੀ ਨੂੰ ਤੇਜ਼ ਕਰਨ ਦੇ ਆਯੁਵੈਦਿਕ ਉਪਾਅ ਦੱਸਾਂਗੇ। ਬਹੁਤ ਸਾਰੇ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਰਹਿੰਦੀ ਹੈ। ਕੁਝ ਲੋਕਾਂ ਨੂੰ ਕੋਈ ਵੀ ਗੱਲ ਯਾਦ ਨਹੀਂ ਰਹਿੰਦੀ। ਇਹੋ ਜਿਹੇ ਵਿਅਕਤੀ ਕੋਈ ਕੰਮ ਕਰਨਾ ਭੁੱਲ ਜਾਂਦੇ ਹਨ ਕਈ ਵਾਰ ਕੋਈ ਚੀਜ਼ ਕਿਸੇ ਜਗ੍ਹਾ ਤੇ ਰੱਖ ਕੇ ਉਸ ਨੂੰ ਭੁੱਲ ਜਾਂਦੇ ਹਨ। ਕੁਝ ਵਿਦਿਆਰਥੀ ਇਹੋ ਜਿਹੇ ਹੁੰਦੇ ਹਨ ਉਨ੍ਹਾਂ ਨੂੰ ਜੋ ਕੁਝ ਵੀ ਸਕੂਲ ਵਿਚ ਪੜ੍ਹਾਇਆ ਜਾਂਦਾ ਹੈ ਉਹ ਘਰ ਆ ਕੇ ਉਹ ਸਾਰਾ ਕੁਝ ਭੁੱਲ ਜਾਂਦੇ ਹਨ। ਇਹੋ ਜਿਹੇ ਵਿਅਕਤੀਆਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਇਸ ਸਮੱਸਿਆ ਤੋਂ ਬਹੁਤ ਸਾਰੇ ਲੋਕ ਪੀੜਤ ਹਨ ।
ਇਹ ਇੱਕ ਤਰਾਂ ਦੀ ਦਿਮਾਗੀ ਕਮਜੋਰੀ ਹੁੰਦੀ ਹੈ। ਇਸ ਆਯੁਰਵੈਦਿਕ ਉਪਾਏ ਨਾਲ ਤੁਹਾਡੀ ਯਾਦ ਦਾਸ਼ਤ ਸ਼ਕਤੀ ਤੇਜ਼ ਹੋਵੇਗੀ। ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਿਆ ਲਿਖਿਆ ਯਾਦ ਰਹੇਗਾ। ਕਈ ਲੋਕ ਬਹੁਤ ਜ਼ਿਆਦਾ ਜਦੋਂ ਦਿਮਾਗ਼ੀ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਦਿਮਾਗੀ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਹੁਤ ਸਾਰੇ ਲੋਕਾਂ ਨੂੰ ਹੁੰਦੀਆਂ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਦਿਮਾਗ ਦੀ ਸ਼ਕਤੀ ਨੂੰ ਤੇਜ ਕਰਨ ਦੇ ਆਯੁਰਵੈਦਿਕ ਉਪਾਏ ਕਿਹੜੇ ਹਨ ਅਤੇ ਇਨ੍ਹਾਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ । ਜਿਹੜੀ ਦਵਾਈ ਤਾਂ ਉਹ ਦੱਸਣ ਲੱਗੇ ਹਾਂ ਇਹ ਕਿਸੇ ਵੀ ਆਯੁਰਵੈਦਿਕ ਸਟੋਰ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗੀ। ਤੁਹਾਨੂੰ ਡਾਬਰ ਕੰਪਨੀ ਦਾ ਸਾਰਸਵਤਾਰਿਸ਼ਟ ਲਾ ਲੈਣਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਅਸ਼ਵਗੰਧਾ ਰਿਸ਼ਟ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਦੋਵੇਂ ਦਵਾਈਆਂ ਬਹੁਤ ਚੰਗੀਆਂ ਹਨ ਇਹ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ। ਇਹ ਦਿਮਾਗ ਨਾਲ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦੀ ਹੈ।
ਬਹੁਤ ਸਾਰੇ ਲੋਕ ਜਦੋਂ ਨਰਵਸ ਹੁੰਦੇ ਹਾਂ ਤਾਂ ਉਹ ਹਕ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਨਰਵ ਸਿਸਟਮ ਨੂੰ ਵੀ ਤੇਜ਼ ਕਰਦਾ ਹੈ। ਇਸਦਾ ਪ੍ਰਯੋਗ ਤੁਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਇਸ ਦੇ ਤਿੰਨ ਚਮਚ ਲੈ ਸਕਦੇ ਹੋ। ਇਹਨਾਂ ਦੋਨਾਂ ਦਵਾਈਆਂ ਦੇ ਤਿੰਨ ਤਿੰਨ ਚਮਚ ਦਾ ਪ੍ਰਯੋਗ ਤੁਸੀਂ ਕਰ ਸਕਦੇ ਹੋ। ਇਨ੍ਹਾਂ ਦੋਨਾਂ ਦਵਾਈਆਂ ਦੇ ਕੁੱਲ ਛੇ ਚੱਮਚ ਹੋ ਜਾਣਗੇ ਇਸਦੇ ਵਿੱਚ ਤੁਸੀਂ 8 ਚੱਮਚ ਪਾਣੀ ਦੇ ਮਿਕਸ ਕਰ ਲੈਣੇ ਹਨ। ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਇਸਨੂੰ ਪੀ ਲੈਣਾਂ ਹੈ। ਇਸ ਦਾ ਸੇਵਨ ਤੁਸੀਂ ਦੁਪਹਿਰ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹੋ। ਇਸ ਨਾਲ ਵਿਅਕਤੀ ਦੀ ਦਿਮਾਗੀ ਸ਼ਕਤੀ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ।