ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਡ ਸ਼ੂਰੁ ਹੁੰਦੇ ਹੀ ਦਿਲ ਨੂੰ ਹੈਲਦੀ ਅਤੇ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਡਾਇਟ ਵਿੱਚ ਸ਼ਾਮਲ ਕਰਦੇ ਹਾਂ । ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਦਿਲ ਨੂੰ ਤੰਦਰੁਸਤ ਰਖਣ ਵਿੱਚ ਮਦਦ ਮਿਲਦੀ ਹੈ। ਸ਼ਰੀਰ ਨੂੰ ਹੈਲਦੀ ਰਖਣ ਲਈ ਦਿਲ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੁੰਦਾ ਹੈ।
ਠੰਡ ਦੇ ਸਮੇਂ ਦਿਲ ਦਾ ਧਿਆਨ ਰਖਣਾ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਦਿਲ ਨੂੰ ਤੰਦਰੁਸਤ ਰਖਣ ਦੇ ਲਈ ਡਾਇਟ ਵਿੱਚ ਇਨ੍ਹਾਂ ਫੂਡਸ ਨੂੰ ਅਸਾਨੀ ਨਾਲ ਸ਼ਾਮਿਲ ਕਿਤਾ ਜਾਂ ਸਕਦਾ ਹੈ। ਇਹ ਫੂਡ ਖਾਣ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਠੰਡ ਵਿੱਚ ਦਿਲ ਨੂੰ ਹੈਲਦੀ ਰਖਣ ਦੇ ਲਈ ਫਾਇਦੇਮੰਦ ਫੂਡ ਦਾ ਸੇਵਨ ਕਰਨ ਬਾਰੇ ਦੱਸਾਂਗੇ ।ਬ੍ਰੋਕਲੀ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਸੋਡੀਅਮ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਸੀ ਪਾਏ ਜਾਂਦੇ ਹਨ। ਠੰਡ ਵਿੱਚ ਬ੍ਰੋਕਲੀ ਬਜ਼ਾਰ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ।
ਇਸ ਨੂੰ ਖਾਣ ਨਾਲ ਇਮਿਊਨਟੀ ਮਜ਼ਬੂਤ ਹੋਣ ਦੇ ਨਾਲ ਦਿਲ ਵੀ ਹੈਲਦੀ ਰਹਿੰਦਾ ਹੈ। ਬ੍ਰੋਕਲੀ ਨੂੰ ਸੂਪ ਵਿੱਚ ਮਿਲਾ ਕੇ, ਉਬਾਲ ਕੇ ਜਾਂ ਸਬਜ਼ੀ ਬਣਾ ਕੇ ਅਸਾਨੀ ਨਾਲ ਖਾਂਦੀ ਜਾਂ ਸਕਦੀ ਹੈ। ਠੰਡ ਵਿੱਚ ਅਨਾਰ ਖਾਣਾ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਨਾਰ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਆਇਰਨ, ਵਿਟਾਮਿਨ ਸੀ, ਪੋਟਾਸ਼ੀਅਮ, ਜਿੰਕ ਅਤੇ ਵਿਟਾਮਿਨ ਬੀ ਆਦਿ ਪਾਏ ਜਾਂਦੇ ਹਨ।
ਠੰਡ ਵਿੱਚ ਅਨਾਰ ਖਾਣ ਨਾਲ ਦਿਲ ਨੂੰ ਹੈਲਦੀ ਰਖਣ ਵਿੱਚ ਮਦਦ ਮਿਲਦੀ ਹੈ। ਅਨਾਰ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ, ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਵੀ ਦੂਰ ਹੰਦੀਆ ਹਨ। ਠੰਡ ਵਿੱਚ ਚੰਕੂਦਰ ਦਾ ਜੂਸ ਪੀਣ ਨਾਲ ਸ਼ਰੀਰ ਦੀਆਂ ਕਈ ਪ੍ਰੇਸ਼ਾਨੀਆ ਅਸਾਨੀ ਨਾਲ ਦੂਰ ਹੁੰਦੀਆਂ ਹਨ।
ਚੰਕੂਦਰ ਦੇ ਜੂਸ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਆਇਰਨ ਬਹੁਤ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਕਮਜ਼ੋਰੀ ਦੂਰ ਹੋਣ ਦੇ ਨਾਲ ਸ਼ਰੀਰ ਲੰਬੇ ਸਮੇਂ ਤਕ ਹੈਲਦੀ ਰਹਿੰਦਾ ਹੈ। ਚੰਕੂਦਰ ਦਾ ਜੂਸ ਦਿਲ ਨੂੰ ਤੰਦਰੁਸਤ ਰਖਣ ਵਿੱਚ ਮਦਦ ਕਰਦਾ ਹੈ।
ਔਲਿਵ ਔਇਲ ਸ਼ਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਹੈਲਦੀ ਫੈਟ ਦਿਲ ਨੂੰ ਤੰਦਰੁਸਤ ਰਖਣ ਵਿੱਚ ਮਦਦ ਕਰਦੇ ਹਨ। ਔਲਿਵ ਔਇਲ ਨੂੰ ਡਾਇਟ ਵਿੱਚ ਸ਼ਾਮਲ ਕਰਨ ਨਾਲ ਕੋਲੈਸਟਰੋਲ ਲੇਵਲ ਨੂੰ ਕੰਟਰੋਲ ਵਿੱਚ ਰਖਣ ਵਿੱਚ ਮਦਦ ਮਿਲਦੀ ਹੈ, ਅਤੇ ਦਿਲ ਵੀ ਤੰਦਰੁਸਤ ਰਹਿੰਦਾ ਹੈ।
ਠੰਡ ਵਿੱਚ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਹਰੀ ਸਬਜ਼ੀਆਂ ਮਿਲਦੀਆਂ ਹਨ। ਇਨ੍ਹਾਂ ਸਬਜ਼ੀਆਂ ਨੂੰ ਡਾਇਟ ਵਿੱਚ ਸ਼ਾਮਲ ਕਰਨ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਹਰੀ ਪੱਤੇਦਾਰ ਸਬਜ਼ੀਆਂ ਵਿੱਚ ਪਾਲਕ, ਮੇਥੀ ਅਤੇ ਸਾਗ ਆਦਿ ਨੂੰ ਖਾਂਦਾ ਜਾ ਸਕਦਾ ਹੈ।
ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਸ਼ਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਅਤੇ ਦਿਲ ਵੀ ਤੰਦਰੁਸਤ ਰਹਿੰਦਾ ਹੈ। ਇਹ ਸਾਰੇ ਫੂਡ ਠੰਡ ਵਿੱਚ ਖਾਣ ਨਾਲ ਹਾਰਟ ਹੈਲਦੀ ਰਹਿੰਦਾ ਹੈ । ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ , ਤਾਂ ਡਾਕਟਰ ਨੂੰ ਪੁਛ ਕੇ ਇਨ੍ਹਾਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।