ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਸ ਘਰ ਵਿੱਚ ਇਹ ਪੰਜ ਪੌਦੇ ਹੁੰਦੇ ਹਨ ਉਸ ਘਰ ਵਿੱਚ ਵਿਅਕਤੀ ਧਨਵਾਨ ਬਣਦਾ ਹੈ। ਜੇਕਰ ਤੁਸੀਂ ਵੀ ਦੂਜੇ ਲੋਕਾਂ ਨੂੰ ਦੇਖ ਕੇ ਸੋਚਦੇ ਹੋ ਕਿ ਤੁਹਾਡੇ ਕੋਲ ਵੀ ਇਨਾ ਪੈਸਾ ਹੁੰਦਾ , ਅੱਜ ਅਸੀਂ ਤੁਹਾਨੂੰ ਪੰਜ ਇਹੋ ਜਿਹੇ ਪੌਦਿਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਦੇ ਨਾਲ ਧਨ ਵਿਚ ਵਾਧਾ ਹੁੰਦਾ ਹੈ। ਇਨਾਂ ਨੂੰ ਘਰ ਵਿੱਚ ਰੱਖਣ ਨਾਲ ਘਰ ਵਿੱਚ ਧਨ ਦੀ ਵਰਖਾ ਹੁੰਦੀ ਹੈ।
ਜੇਕਰ ਤੁਸੀਂ ਆਪਣੇ ਜੀਵਨ ਕਾਲ ਦੇ ਦੌਰਾਨ ਇਕ ਵਾਰ ਇਨ੍ਹਾਂ ਪੌਦਿਆਂ ਨੂੰ ਆਪਣੇ ਘਰ ਵਿੱਚ ਲਗਾ ਲੈਂਦੇ ਹੋ , ਤਾਂ ਤੁਹਾਨੂੰ ਧਨਵਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ। ਮਨੀ ਪਲਾਂਟ ਦਾ ਪੌਦਾ ਬੇਲ ਰੂਪ ਦੇ ਵਿਚ ਹੁੰਦਾ ਹੈ। ਇਹ ਘਰ ਵਿੱਚ ਸੁੱਖ ਸਮਰਿੱਧੀ ਲੈ ਕੇ ਆਉਂਦਾ ਹੈ। ਜੇਕਰ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਅਗਨੀ ਦਿਸ਼ਾ ਵਿੱਚ ਲਗਾਉਂਦੇ ਹੋ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਇਸ ਦਿਸ਼ਾ ਵਿੱਚ ਭਗਵਾਨ ਸ਼੍ਰੀ ਗਣੇਸ਼ ਜੀ ਨਿਵਾਸ ਕਰਦੇ ਹਨ। ਜੇਕਰ ਤੁਸੀਂ ਮਨੀ ਪਲਾਂਟ ਦਾ ਪੌਦਾ ਅਗਨੀ ਦਿਸ਼ਾ ਵਿੱਚ ਲਗਾਉਂਦੇ ਹੋ ਤਾਂ ਇਸ ਦਾ ਪ੍ਰਤਿਨਿਧਿਤਵ ਸ਼ੁਕਰ ਗਹਿ ਰਿਹਾ ਹੁੰਦਾ ਹੈ। ਤੁਸੀਂ ਇਸਨੂੰ ਪੂਰਬ-ਪੱਛਮ ਦੋਨੋਂ ਦਿਸ਼ਾਵਾਂ ਵਿੱਚ ਵੀ ਲਗਾ ਸਕਦੇ ਹੋ। ਦੂਸਰਾ ਪੌਦਾ ਕਾ੍ਸੁਲਾ ਦਾ ਪੌਦਾ ਹੁੰਦਾ ਹੈ, ਇਸ ਨੂੰ ਕੁਬੇਰ ਰੁੱਖ ਵੀ ਕਿਹਾ ਜਾਂਦਾ ਹੈ। ਇਹ ਪੌਦਾ ਵੀ ਧਨ ਵਿੱਚ ਬਹੁਤ ਵਾਧਾ ਕਰਦਾ ਹੈ।
ਤੀਸਰਾ ਪੌਦਾ ਲੱਖਸਮਣਾਂ ਦਾ ਪੌਦਾ ਹੁੰਦਾ ਹੈ। ਇਹ ਪੌਦਾ ਮਾਤਾ ਲਕਸ਼ਮੀ ਨੂੰ ਆਕਰਸ਼ਿਤ ਕਰਨ ਵਿਚ ਮਦਦ ਕਰਦਾ ਹੈ। ਘਰ ਦੇ ਵਿੱਚ ਕਿਸੇ ਵੱਡੇ ਗਮਲੇ ਦੇ ਵਿੱਚ ਇਸ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਜਿਸ ਘਰ ਵਿੱਚ ਸਫ਼ੇਦ ਪਲਾਸ ਅਤੇ ਲਕਸ਼ਮਣਾ ਦਾ ਪੌਦਾ ਇਕ ਨਾਲ ਹੁੰਦਾ ਹੈ, ਉਸ ਘਰ ਵਿੱਚ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਘਰ ਵਿਚ ਹਰ ਪਾਸਿਓਂ ਧੰਨ ਆਉਣਾ ਸ਼ੁਰੂ ਹੋ ਜਾਂਦਾ ਹੈ।
ਅਗਲਾ ਹੁੰਦਾ ਹੈ ਕੇਲੇ ਦਾ ਪੇੜ। ਇਹ ਸਮਿ੍ਰਧੀ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਹ ਬਹੁਤ ਉੱਤਮ ਪੌਦਾ ਮੰਨਿਆ ਜਾਂਦਾ ਹੈ। ਘਰ ਦੀ ਚਾਰਦੀਵਾਰੀ ਦੇ ਅੰਦਰ ਇਸ ਨੂੰ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਬਸਪਤੀ ਗ੍ਰਹ ਦਾ ਕਾਰਕ ਮੰਨਿਆ ਜਾਂਦਾ ਹੈ। ਇਹ ਪੌਦਾ ਭਗਵਾਨ ਸੀ੍ ਵਿਸ਼ਨੂ ਜੀ ਨੂੰ ਸਮਰਪਿਤ ਹੁੰਦਾ ਹੈ। ਜੇਕਰ ਤੁਸੀਂ ਵੀ ਘਰ ਵਿਚ ਕੇਲੇ ਦਾ ਪੌਦਾ ਲਗਾ ਕੇ ਉਸ ਦੀ ਪੂਜਾ ਕਰਦੇ ਹੋ ਤਾਂ ਘਰ ਵਿੱਚ ਧਨ ਵਿਚ ਵਾਧਾ ਹੁੰਦਾ ਹੈ।
ਇਸ ਤੋਂ ਇਲਾਵਾ ਨਾਰੀਅਲ ਦਾ ਪੌਦਾ, ਤੁਲਸੀ ਦਾ ਪੌਦਾ ਅਸ਼ਵਗੰਧਾ ਦਾ ਪੌਦਾ, ਸ਼ਵੇਤ ਅਰਕ, ਇਹ ਪੌਦੇ ਵੀ ਆਪਣੇ ਘਰ ਵਿੱਚ ਲਗਾਉਣ ਨਾਲ ਧਨ ਵਿਚ ਵਾਧਾ ਹੁੰਦਾ ਹੈ। ਸ਼ਵੇਤ ਪਰਾਜਿਤਾ, ਰਜਨੀਗੰਧਾ ਦਾ ਪੌਦਾ ਵੀ ਘਰ ਵਿੱਚ ਲਗਾਉਣ ਨਾਲ ਧਨ ਵਿਚ ਵਾਧਾ ਹੁੰਦਾ ਹੈ। ਜੇਕਰ ਤੁਹਾਡੇ ਘਰ ਵਿਚ ਬਹੁਤ ਜਿਆਦਾ ਜਮੀਨ ਹੈ ਤਾਂ ਇਹ ਸਾਰੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਘਰ ਵਿੱਚ ਆਂਵਲੇ ਦਾ ਪੌਦਾ ਵੀ ਜ਼ਰੂਰ ਲਗਾਉਣਾ ਚਾਹੀਦਾ ਹੈ।
ਇਸ ਤੋ ਇਲਾਵਾ ਬੇਲ ਦਾ ਰੁੱਖ ਲਗਾਉਣਾ ਵੀ ਪਵਿੱਤਰ ਮੰਨਿਆ ਜਾਂਦਾ ਹੈ। ਜਦੋਂ ਤੱਕ ਇਹ ਪੌਦੇ ਤੁਹਾਡੇ ਘਰ ਵਿੱਚ ਲੱਗੇ ਹੋਣਗੇ ਤੁਹਾਡੇ ਘਰ ਵਿੱਚ ਦੇਵੀ ਦੇਵਤਿਆਂ ਦਾ ਨਿਵਾਸ ਰਹਿੰਦਾ ਹੈ। ਆਵਲੇ ਦਾ ਪੌਦਾ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਹੁੰਦਾ ਹੈ। ਜੇਕਰ ਤੁਸੀਂ ਆਂਵਲੇ ਦੇ ਪੌਦੇ ਦੇ ਨਾਲ ਤੁਲਸੀ ਦਾ ਪੌਦਾ ਲਗਾਉਂਦੇ ਹੋ ਤਾਂ ਇਸ ਦਾ ਮਤਲਬ ਹੈ ਤੁਸੀਂ ਸ੍ਰੀ ਵਿਸ਼ਨੂੰ ਜੀ ਦੇ ਨਾਲ ਮਾਤਾ ਲਕਸ਼ਮੀ ਨੂੰ ਬਿਠਾਉਂਦੇ ਹੋ।
ਜਿਸ ਥਾਂ ਤੇ ਸ਼੍ਰੀ ਹਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਹੁੰਦੇ ਹਨ ਉਹ ਜਗ੍ਹਾ ਹਮੇਸ਼ਾ ਪਵਿੱਤਰ ਹੁੰਦੀ ਹੈ। ਇਹੋ ਜਿਹੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ। ਦੋਸਤੋ ਇਹ ਸੀ ਕੁਝ ਅਜਿਹੇ ਪੌਦੇ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਧਨ ਦੀ ਵਰਖਾ ਹੁੰਦੀ ਹੈ। ਜੇਕਰ ਤੁਹਾਡੇ ਘਰ ਵਿਚ ਵੀ ਜਗਾ ਹੈ ਤਾਂ ਤੁਹਾਨੂੰ ਵੀ ਇਹਨਾ ਪੌਦਿਆਂ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ।