ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀਆਂ ਵਿਚ ਧੁੱਪ ਸੇਕਣਾ ਹਰ ਕੋਈ ਪਸੰਦ ਕਰਦਾ ਹੈ ਪਰ ਧੁੱਪ ਨਾ ਸਿਰਫ਼ ਤੁਹਾਨੂੰ ਠੰਢ ਤੋਂ ਬਚਾਉਂਦੀ ਹੈ ਸਗੋਂ ਇਹ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦੀ ਹੈ। ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ-ਡੀ ਮਿਲਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਸਮੇਂ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਕਿ ਸਾਰਾ ਦਿਨ ਧੁੱਪ ’ਚ ਬੈਠਣ ਨਾਲ ਹੀ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲੇ।
ਇਕ ਖ਼ਾਸ ਸਮੇਂ ਹੀ ਧੁੱਪ ਵਿਚ ਬੈਠਣ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਧੁੱਪ ਸੇਕਣੀ ਚਾਹੀਦੀ ਹੈ। ਜੇਕਰ ਤੁਸੀਂ ਸਵੇਰੇ ਵਿਟਾਮਿਨ-ਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ 8 ਵਜੇ ਤਕ ਵਿਟਾਮਿਨ-ਡੀ ਲੈ ਸਕਦੇ ਹੋ।
ਤੁਹਾਨੂੰ ਸਵੇਰੇ 8 ਵਜੇ ਲਗਭਗ 25-30 ਮਿੰਟ ਲਈ ਵਿਟਾਮਿਨ-ਡੀ ਜ਼ਰੂਰ ਲੈਣਾ ਚਾਹੀਦਾ ਹੈ। ਇਸ ਦੌਰਾਨ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਚੰਗੀ ਤਰ੍ਹਾਂ ਨਾਲ ਮਿਲੇਗਾ। ਜੇਕਰ ਤੁਸੀਂ ਸ਼ਾਮ ਨੂੰ ਧੁੱਪ ਲੈਣਾ ਚਾਹੁੰਦੇ ਹੋ ਤਾਂ ਸੂਰਜ ਡੁੱਬਣ ਦੇ ਸਮੇਂ ਵਿਟਾਮਿਨ-ਡੀ ਲਉ।
ਇਸ ਦੌਰਾਨ ਲਿਆ ਗਿਆ ਵਿਟਾਮਿਨ-ਡੀ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੋਵੇਗਾ। ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ ਡੀ ਮਿਲਦਾ ਹੈ ਜੋ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ।
ਬਲੱਡ ਸਰਕੂਲੇਸ਼ਨ ਤੋਂ ਇਲਾਵਾ ਇਹ ਤੁਹਾਡੇ ਗਲੂਕੋਜ਼ ਲੈਵਲ ਨੂੰ ਵੀ ਸੁਧਾਰਦਾ ਹੈ। ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਵੀ ਧੁੱਪ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਮੇਲਾਟੋਨਿਨ ਨਾਮਕ ਹਾਰਮੋਨ ਧੁੱਪ ’ਚ ਮਿਲ ਜਾਂਦਾ ਹੈ।
ਇਹ ਹਾਰਮੋਨ ਤੁਹਾਨੂੰ ਡੂੰਘੀ ਨੀਂਦ ਲੈਣ ਵਿਚ ਮਦਦ ਕਰਦਾ ਹੈ। ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ-ਡੀ ਮਿਲਦਾ ਹੈ। ਵਿਟਾਮਿਨ-ਡੀ ਤੁਹਾਡੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਐਨਰਜੈਟਿਕ ਵੀ ਰਖਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ