ਮਾੜੇ ਕੋਲੇਸਟ੍ਰੋਲ ਨੂੰ ਵਧਾਉਣ ਦਾ ਕਾਰਨ. ਮਾੜਾ ਕੋਲੇਸਟ੍ਰੋਲ ਕਿਉਂ ਵਧਦਾ ਹੈ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕੋਲੇਸਟ੍ਰਾਲ ਸਾਡੇ ਖੂਨ ਵਿਚ ਪਾਇਆ ਜਾਣ ਵਾਲਾ ਮੋਮ ਵਰਗਾ ਪਦਾਰਥ ਹੈ । ਸਾਡੇ ਸਰੀਰ ਵਿੱਚ ਸਵਸਥ ਕੋਸ਼ਿਕਾਵਾਂ ਦਾ ਨਿਰਮਾਣ ਕਰਣ ਲਈ ਇਸ ਦੀ ਜ਼ਰੂਰਤ ਪੈਂਦੀ ਹੈ । ਸਵਸਥ ਰਹਿਣ ਲਈ ਕੋਲੇਸਟ੍ਰਾਲ ਦਾ ਕੰਟਰੋਲ ਵਿਚ ਰਹਿਣਾ ਬਹੁਤ ਜ਼ਰੂਰੀ ਹੂੰਦਾ ਹੈ । ਵਧਿਆ ਹੋਇਆ ਕੋਲੇਸਟ੍ਰਾਲ ਲੇਵਲ ਦਿਲ ਦੇ ਰੋਗਾਂ ਨੂੰ ਵਧਾ ਸਕਦਾ ਹੈ ।

ਕੋਲੇਸਟ੍ਰਾਲ ਲੇਵਲ ਦੇ ਵਧਣ ਦੇ ਕਾਰਨ ਹਾਰਟ ਨਾਲ ਜੁੜੀਆਂ ਹੋਈਆਂ ਸਮਸਿਆ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਕੋਲੇਸਟ੍ਰਾਲ ਦੇ ਵਧਣ ਦਾ ਕਾਰਨ ਸਾਡਾ ਗਲਤ ਖਾਣ ਪੀਣ ਅਤੇ ਗ਼ਲਤ ਲਾਈਫ ਸਟਾਇਲ ਹੈ । ਅੱਜ ਅਸੀਂ ਤੁਹਾਨੂੰ ਸਾਡੀ ਲਾਈਫ ਸਟਾਇਲ ਨਾਲ ਜੁੜੀਆਂ ਹੋਈਆਂ ਗਲਤ ਆਦਤਾਂ ਬਾਰੇ ਦੱਸਾਂਗੇ । ਜੋ ਸਾਡੇ ਕੋਲੇਸਟ੍ਰਾਲ ਲੇਵਲ ਨੂੰ ਵਧਾਉਣ ਦਾ ਕਾਰਨ ਬਣਦੀਆਂ ਹਨ।

ਕੁਝ ਗਲਤ ਆਦਤਾਂ ਜੋ ਕੋਲੇਸਟ੍ਰਾਲ ਦੇ ਵਧਣ ਦਾ ਕਾਰਨ ਬਣ ਜਾਂਦੀਆਂ ਹਨ। ਫਾਈਬਰ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੂੰਦਾ ਹੈ । ਸਾਡੇ ਸਰੀਰ ਵਿੱਚ ਫਾਈਬਰ ਦੀ ਕਮੀ ਕਈ ਰੋਗਾਂ ਦਾ ਕਾਰਨ ਬਣ ਸਕਦੀ ਹੈ । ਘੱਟ ਮਾਤਰਾ ਵਿੱਚ ਫਾਇਬਰ ਲੈਣਾ ਵੀ ਕੋਲੇਸਟ੍ਰਾਲ ਨੂੰ ਵਧਾ ਸਕਦਾ ਹੈ। ਇਸ ਲਈ ਕੋਲੇਸਟ੍ਰਾਲ ਨੂੰ ਕੰਟਰੋਲ ਵਿਚ ਰਖਣ ਦੇ ਲਈ ਸਾਨੂੰ ਆਪਣੀ ਡਾਇਟ ਵਿੱਚ ਜ਼ਿਆਦਾ ਮਾਤਰਾ ਵਿੱਚ ਫਾਈਬਰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਫਾਈਬਰ ਵਾਧੂ ਕੋਲੈਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਦਾ ਹੈ । ਅਤੇ ਖੂਨ ਦੇ ਪ੍ਰਵਾਹ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ । ਜ਼ਿਆਦਾ ਕੋਲੇਸਟ੍ਰਾਲ ਵਾਲੇ ਲੋਕਾਂ ਨੂੰ ਲਗਭਗ 25 ਤੋਂ 30 ਗ੍ਰਾਮ ਫਾਈਬਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਫਾਈਬਰ ਲੈਣ ਲਈ ਤੁਸੀਂ ਆਪਣੀ ਡਾਇਟ ਵਿੱਚ ਬਲੂਬੇਰੀ , ਕੇਲਾ ,ਚੋਕਰ ਅਨਾਜ , ਸਪ੍ਰਾਉਟਸ ਅਤੇ ਫਲਾਂ ਨੂੰ ਜ਼ਿਆਦਾ ਮਾਤਰਾ ਵਿੱਚ ਸ਼ਾਮਲ ਕਰ ਸਕਦੇ ਹੋ।

ਅੱਜ ਕੱਲ ਲੋਕ ਸਨੈਕਸ , ਨਾਸ਼ਤੇ ਵਿਚ ਪੈਕੇਜ ਬੰਦ ਫੂਡਸ ਦਾ ਸੇਵਨ ਕਰਨਾ ਪਸੰਦ ਕਰਦੇ ਹਨ । ਲੇਕਿਨ ਪੈਕੇਜ ਬੰਦ ਫੂਡ ਖਾਣਾ ਸਾਡੀ ਸਿਹਤ ਲਈ ਨੂਕਸਾਨ ਦਾਇਕ ਸਾਬਤ ਹੋ ਸਕਦਾ ਹੈ । ਅਤੇ ਇਹ ਫੂਡ ਹਾਈ ਕੋਲੈਸਟਰੋਲ ਦਾ ਕਾਰਨ ਬਣ ਸਕਦੇ ਹਨ । ਪੈਕੇਜ ਫੂਡ ਵਿਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਇਸ ਨਾਲ ਸਾਡੇ ਸਰੀਰ ਦਾ ਵਜਨ ਵਧ ਜਾਂਦਾ ਹੈ ।

ਜੋ ਦਿਲ ਦੇ ਰੋਗਾ ਦਾ ਕਾਰਨ ਬਣ ਸਕਦਾ ਹੈ । ਅਤੇ ਇਸ ਦੀ ਸੇਲਫ ਲਾਈਫ ਘੱਟ ਹੂੰਦੀ ਹੈ । ਪੈਕੇਜ ਫੂਡ ਵਿਚ ਕਈ ਤਰ੍ਹਾਂ ਦੇ ਸੈਚੂਰੇਟੇਡ ਫੈਟ ਵੀ ਪਾਇਆ ਜਾਂਦਾ ਹੈ । ਜੋ ਹਾਈ ਕੋਲੈਸਟਰੋਲ ਦਾ ਕਾਰਨ ਬਣ ਸਕਦਾ ਹੈ । ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰਾਲ ਲੇਵਲ ਪਹਿਲਾਂ ਤੋਂ ਹੀ ਹਾਈ ਹੈਂ । ਉਨ੍ਹਾਂ ਨੂੰ ਪੈਕੇਜ ਬੰਦ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ।

ਕਈ ਲੋਕ ਸੋਇਆ ਪ੍ਰੋਡਕਟ ਖਾਣਾ ਪਸੰਦ ਨਹੀਂ ਕਰਦੇ । ਪਰ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਸੋਇਆ ਦੇ ਵਿਚ ਪਾਏ ਜਾਣ ਵਾਲੇ ਤੱਤ ਸਾਡੇ ਪੂਰੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਸੋਇਆ ਦੇ ਵਿਚ ਪਾਇਆ ਜਾਣ ਵਾਲਾ ਫਾਇਟੋਐਸਟ੍ਰੋਜਨ ਕੋਲੇਸਟ੍ਰਾਲ ਨੂੰ ਵਧਣ ਤੋਂ ਰੋਕਦਾ ਹੈ । ਅਤੇ ਐਲ ਡੀ ਐਲ ਕੋਲੇਸਟ੍ਰਾਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਇਸ ਲਈ ਜੇਕਰ ਤੁਸੀਂ ਸੋਇਆ ਪ੍ਰੋਡਕਟ ਨਹੀਂ ਖਾਂਦੇ , ਤਾਂ ਇਸ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ

ਜੋ ਲੋਕ ਜ਼ਿਆਦਾ ਮਾਤਰਾ ਵਿੱਚ ਮਾਸ ਦਾ ਸੇਵਨ ਕਰਦੇ ਹਨ । ਉਹਨਾਂ ਨੂੰ ਹਾਈ ਕੋਲੈਸਟਰੋਲ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਇਸ ਵਿੱਚ ਜ਼ਿਆਦਾ ਕੈਲੋਰੀ ਦੀ ਮਾਤਰਾ ਪਾਈ ਜਾਂਦੀ ਹੈ । ਪੋਦੇ ਤੋਂ ਮਿਲਣ ਵਾਲੇ ਖਾਣੇ ਨਾਲ ਐਲ ਡੀ ਐਲ ਕੋਲੇਸਟ੍ਰਾਲ ਲੇਵਲ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਨੋਨਵੇਜ ਖਾਣਾ ਨਹੀਂ ਖਾ ਸਕਦੇ ।

ਤੁਸੀਂ ਖਾ ਸਕਦੇ ਹੋ ਪਰ ਸੀਮਤ ਮਾਤਰਾ ਵਿਚ ਹੀ । ਪ੍ਰੋਸੇਸਡ ਮੀਟ , ਰੇਡ ਮੀਟ ਕੋਲੇਸਟ੍ਰਾਲ ਵਧਣ ਦਾ ਕਾਰਨ ਬਣ ਸਕਦਾ ਹੈ । ਇਸ ਲਈ ਕੋਲੇਸਟ੍ਰਾਲ ਲੇਵਲ ਨੂੰ ਕੰਟਰੋਲ ਵਿਚ ਰਖਣ ਲਈ ਨੈਚੂਰਲ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਅਲਕੋਹਲ ਪੀਣਾ ਕਈ ਰੋਗਾਂ ਦਾ ਕਾਰਨ ਬਣ ਸਕਦਾ ਹੈ । ਜ਼ਿਆਦਾ ਮਾਤਰਾ ਵਿੱਚ ਅਲਕੋਹਲ ਪੀਣਾ ਕੋਲੇਸਟ੍ਰਾਲ ਲੇਵਲ ਨੂੰ ਵਧਾ ਦਿੰਦਾ ਹੈ ।

ਜੇਕਰ ਤੁਹਾਡਾ ਪਹਿਲਾ ਤੋਂ ਹੀ ਕੋਲੇਸਟ੍ਰਾਲ ਲੇਵਲ ਵਧਿਆ ਹੋਇਆ ਹੈ ਤਾਂ ਤੁਸੀਂ ਅਲਕੋਹਲ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੋ । ਅਲਕੋਹਲ ਪੀਣਾ ਸਾਡੇ ਹਾਰਟ ਲਈ ਬਹੁਤ ਹੀ ਜ਼ਿਆਦਾ ਨੂਕਸਾਨ ਦਾਇਕ ਹੂੰਦਾ ਹੈ । ਅਤੇ ਅਲਕੋਹਲ ਪੀਣ ਨਾਲ ਲੀਵਰ ਤੇ ਵੀ ਅਸਰ ਪੈਂਦਾ ਹੈ । ਡੇਅਰੀ ਪ੍ਰੋਡਕਟਸ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੂੰਦੇ ਹਨ । ਇਸ ਨਾਲ ਸਾਡੇ ਸਰੀਰ ਨੂੰ ਕੈਲਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ।

ਪਰ ਹਾਈ ਕੋਲੈਸਟਰੋਲ ਵਾਲੇ ਲੋਕਾਂ ਨੂੰ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਪਨੀਰ ਵਿਚ ਸੈਚੂਰੇਟੇਡ ਫੈਟ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਜੋ ਧਮਨਿਆ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੋਲੇਸਟ੍ਰਾਲ ਦੇ ਲੇਵਲ ਨੂੰ ਵਧਾ ਦਿੰਦਾ ਹੈ ।ਜ਼ਿਆਦਾ ਮਾਤਰਾ ਵਿੱਚ ਤੇਲ ਸਾਡੇ ਹਾਰਟ ਲਈ ਬਿਲਕੁਲ ਸਹੀ ਨਹੀਂ ਹੁੰਦਾ । ਤਲਿਆ ਹੋਇਆ ਚੀਜ਼ਾਂ ਖਾਣਾ ਵਧੇ ਹੋਏ ਕੋਲੇਸਟ੍ਰਾਲ ਦਾ ਕਾਰਨ ਮੰਨਿਆ ਜਾਂਦੀਆਂ ਹਨ ।

ਇਸ ਲਈ ਕੋਲੇਸਟ੍ਰਾਲ ਲੇਵਲ ਨੂੰ ਕੰਟਰੋਲ ਵਿਚ ਰਖਣ ਲਈ ਤੁਸੀਂ ਤਲਿਆ ਹੋਇਆ ਚੀਜ਼ਾਂ ਅਤੇ ਫ੍ਰਾਇਡ ਫੂਡਸ ਤੋਂ ਪਰਹੇਜ਼ ਜ਼ਰੂਰ ਕਰੋ । ਤੁਸੀਂ ਆਪਣੇ ਹਾਰਟ ਨੂੰ ਤੰਦਰੁਸਤ ਰੱਖਣ ਲਈ ਅਤੇ ਕੋਲੇਸਟ੍ਰਾਲ ਨੂੰ ਕੰਟਰੋਲ ਵਿਚ ਰਖਣ ਵਿੱਚ ਆਪਣੀ ਡਾਈਟ ਵਿਚ ਫਾਈਬਰ , ਵਿਟਾਮਿਨ , ਐਂਟੀ ਆਕਸੀਡੈਂਟ ਅਤੇ ਮਿਨਰਲ ਨੂੰ ਜ਼ਿਆਦਾ ਮਾਤਰਾ ਵਿੱਚ ਸ਼ਾਮਲ ਕਰੋ । ਇਹ ਸਾਰੇ ਪੋਸ਼ਕ ਤੱਤ ਕੋਲੇਸਟ੍ਰਾਲ ਲੇਵਲ ਨੂੰ ਕੰਟਰੋਲ ਵਿਚ ਰਖਣ ਵਿੱਚ ਮਦਦ ਕਰਦੇ ਹਨ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *