ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜੇਕਰ ਸਾਡਾ ਘਰ ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਬਣਿਆ ਹੁੰਦਾ ਹੈ, ਤਾਂ ਸਾਡਾ ਘਰ ਸੁੱਖ ਸਮ੍ਰਿਧੀ ਨਾਲ ਭਰਿਆ ਰਹਿੰਦਾ ਹੈ। ਫਿਰ ਵੀ ਸਾਨੂੰ ਆਪਣੇ ਘਰ ਵਿਚ ਛੋਟੀ-ਛੋਟੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਸਾਡੇ ਘਰ ਵਿਚ ਵਾਸਤੂ ਦੋਸ਼ ਪੈਦਾ ਹੋ ਜਾਂਦਾ ਹੈ ,ਜਿਸ ਦਾ ਪ੍ਰਭਾਵ ਸਾਡੇ ਸਾਰੇ ਘਰ ਵਿਚ ਪੈਂਦਾ ਹੈ। ਐਵੇਂ ਤਾਂ ਸਾਡੇ ਘਰ ਦਾ ਹਰ ਇੱਕ ਕੋਨਾ ਮਹੱਤਵਪੂਰਨ ਹੁੰਦਾ ਹੈ ਪਰ ਸਾਡੇ ਘਰ ਵਿੱਚ ਰਸੋਈ ਘਰ ਦਾ ਖਾਸ ਮਹੱਤਵ ਹੁੰਦਾ ਹੈ। ਬਾਥਰੂਮ, ਰਸੋਈ ਘਰ ਅਤੇ ਪੂਜਾ-ਪਾਠ ਵਾਲੀ ਜਗ੍ਹਾ ਵਿੱਚ ਊਰਜਾ ਦਾ ਭਰਪੂਰ ਭੰਡਾਰਾ ਹੁੰਦਾ ਹੈ ਅਤੇ ਇੱਥੋਂ ਨਿਕਲਣ ਵਾਲੀ ਉਰਜਾ ਸਾਡੇ ਸਾਰੇ ਘਰ ਵਿੱਚ ਪ੍ਰਭਾਵ ਪਾਉਂਦੀ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਅਸੀਂ ਇਥੋਂ ਨਿਕਲਣਾ ਵਾਲੀ ਊਰਜਾ ਨੂੰ ਸਾਕਾਰਾਤਮਕ ਰੂਪ ਵਿੱਚ ਬਦਲਦੇ ਹਾਂ ਜਾਂ ਫਿਰ ਸਾਡੀ ਗਲ ਤੀਆਂ ਦੇ ਕਾਰਨ ਪੈਦਾ ਹੋਇਆ ਵਾਸਤੂ ਦੋਸ਼ ਉਸ ਊਰਜਾ ਨੂੰ ਨਕਾ ਰਾ ਤਮਕ ਊਰਜਾ ਵਿੱਚ ਪਰਿਵਰਤਨ ਕਰ ਦਿੰਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਆਪਣੇ ਰਸੋਈ ਘਰ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਕਾਰਨ ਤੁਹਾਡੇ ਘਰ ਵਿਚ ਵਾਸਤੂ ਦੋਸ਼ ਪੈਦਾ ਨਾ ਹੋਵੇ ।ਨਾਲ ਹੀ ਤੁਹਾਨੂੰ ਇਹ ਵੀ ਦਸਾਂਗੇ ਤੁਹਾਨੂੰ ਆਪਣੇ ਰਸੋਈ ਘਰ ਵਿੱਚ ਕਿਹੜੀਆਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ। ਤੁਹਾਨੂੰ ਇਹ ਵੀ ਦਸਾਂਗੇ ਕਿ ਸਵੇਰੇ ਉੱਠ ਕੇ ਰਸੋਈ ਘਰ ਦੀ ਕਿਹੜੀਆਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਨਹੀਂ ਤਾਂ ਇਸਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਉੱਤੇ ਪੈਂਦਾ ਹੈ।
ਦੋਸਤੋ ਸਾਡੇ ਘਰ ਦਾ ਰਸੋਈ ਘਰ ਅਗਨੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ, ਜਿਸ ਨਾਲ ਘਰ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ। ਰਸੋਈ ਘਰ ਕਦੇ ਵੀ ਉਤਰ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਅੱਛਾ ਸੁਆਸਥ ਕਿਸੇ ਵੀ ਧੰਨ ਤੋਂ ਘੱਟ ਨਹੀਂ ਹੁੰਦਾ ਅਤੇ ਅਛੇ ਸੁਆਸਥ ਦਾ ਰਾਜ ਰਸੋਈ ਘਰ ਵਿੱਚ ਹੀ ਛੁਪਿਆ ਹੁੰਦਾ ਹੈ। ਦੋਸਤੋ ਜੇਕਰ ਸਾਡਾ ਰਸੋਈ ਘਰ ਸਾਫ ਸੁਥਰਾ ਅਤੇ ਸਜਿਆ ਹੋਇਆ ਹੁੰਦਾ ਹੈ ਤਾਂ ਮਾਤਾ ਲਕਸ਼ਮੀ ਅਤੇ ਅਨਪੂਰਨਾਂ ਦੀ ਸਾਡੇ ਘਰ ਵਿੱਚ ਬਹੁਤ ਕਿਰਪਾ ਹੁੰਦੀ ਹੈ। ਗੰ ਦੀ ਰਸੋਈ ਘਰ ਵਿਚ ਵਾਸਤੂ ਦੋਸ਼ ਦੇ ਨਾਲ-ਨਾਲ ਨਾਕਾ ਰਾ ਤਮਕ ਊਰਜਾ ਵੀ ਪੈਦਾ ਹੁੰਦੀ ਹੈ। ਇਹੋ ਜਿਹੇ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ।
ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਘਰ ਵਿਚ ਕਦੇ ਵੀ ਮੰਦਰ ਨਹੀਂ ਹੋਣਾ ਚਾਹੀਦਾ। ਰਸੋਈ ਘਰ ਵਿੱਚ ਅਸੀਂ ਜੂਠੇ ਭਾਂਡੇ ਰੱਖਦੇ ਹਾਂ ਅਤੇ ਕਈ ਘਰਾਂ ਵਿਚ ਮਾਸਾਹਾਰੀ ਭੋਜਨ ਵੀ ਬਣਾਇਆ ਜਾਂਦਾ ਹੈ। ਜਿਸ ਦੇ ਕਾਰਨ ਮੰਦਰ ਵੀ ਅਪਵਿੱਤਰ ਹੋ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਘਰ ਵਿਚ ਦਵਾ ਈਆ, ਸ਼ੀਸ਼ਾ, ਟੁੱਟੇ-ਫੁੱਟੇ ਭਾਂਡੇ, ਵਾਸੀ ਰੋਟੀਆ ਆਦ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਵੀ ਸਾਡੇ ਘਰ ਵਿਚ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਘਰ ਵਿਚ ਹਮੇਸ਼ਾ ਨਹਾ ਕੇ ਹੀ ਜਾਣਾ ਚਾਹੀਦਾ ਹੈ। ਜੇਕਰ ਸੰਭਵ ਨਾ ਹੋਵੇ ਤਾਂ ਮੂੰਹ ਹੱਥ ਪੈਰ ਧੋ ਕੇ ਜਾਣਾ ਚਾਹੀਦਾ ਹੈ ।ਚੂਲਾ ਜਲਾਉਣ ਤੋ ਪਹਿਲਾਂ ਅਨਪੂਰਨਾ ਦੇਵੀ ਨੂੰ ਨਮ ਸਕਾਰ ਕਰਨਾ ਚਾਹੀਦਾ ਹੈ।
ਰਸੋਈ ਘਰ ਵਿਚ ਕਦੇ ਵੀ ਨਮਕ ਹਲਦੀ ਅਤੇ ਚਾਵਲ ਖਤਮ ਨਹੀਂ ਹੋਣੇ ਚਾਹੀਦੇ। ਇਨ੍ਹਾਂ ਤਿੰਨਾਂ ਚੀਜ਼ਾਂ ਵਿੱਚੋਂ ਇੱਕ ਵੀ ਚੀਜ਼ ਖ਼ਤਮ ਹੋਣਾ ਅਸ਼ੁੱਭ ਮੰਨਿਆ ਗਿਆ ਹੈ। ਰਸੋਈ ਘਰ ਵਿਚ ਪਾਣੀ ਦਾ ਘੜਾ ਉੱਤਰ ਪੂਰਬ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਪਾਣੀ ਦਾ ਘੜਾ ਹਮੇਸ਼ਾਂ ਭਰਿਆ ਹੋਣਾ ਚਾਹੀਦਾ ਹੈ । ਪਾਣੀ ਦਾ ਘੜਾ ਖਾਲੀ ਹੋਣ ਨਾਲ ਧਨ ਸਬੰਧੀ ਪਰੇ ਸ਼ਾ ਨੀਆਂ ਆਉਂਦੀਆਂ ਹਨ। ਸ਼ਾਮ ਵੇਲੇ ਪਾਣੀ ਦੇ ਘੜੇ ਦੇ ਕੋਲ ਵੀ ਦੀਵਾ ਜਗਾਉਣਾ ਚਾਹੀਦਾ ਹੈ ।ਇਸ ਨਾਲ ਘਰ ਵਿੱਚ ਸੁੱਖ ਸਮ੍ਰਿਧੀ ਆਉਂਦੀ ਹੈ। ਰਸੋਈ ਘਰ ਵਿਚ ਅੰਨ ਪੂਰਨਾ ਦੇਵੀ ਦਾ ਵਾਸ ਹੁੰਦਾ ਹੈ ਇਸ ਲਈ ਕਦੇ ਵੀ ਰਸੋਈ ਘਰ ਵਿਚ ਚੱਪਲ ਪਾਕੇ ਨਹੀਂ ਜਾਣਾ ਚਾਹੀਦਾ। ਇਸ ਨਾਲ ਅੰਨ ਪੂਰਨਾ ਦੇਵੀ ਦਾ ਅਪਮਾਨ ਹੁੰਦਾ ਹੈ।
ਰਸੋਈ ਘਰ ਵਿਚ ਕੋਈ ਵੀ ਜਲ ਜਾ ਨਲ ਬਿਨਾਂ ਵਜ੍ਹਾ ਤੋਂ ਵਹਿਣਾ ਨਹੀਂ ਚਾਹੀਦਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸਵੇਰੇ ਉੱਠ ਕੇ ਰਸੋਈ ਘਰ ਦੀ ਕਿਹੜੀਆਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ। ਸਵੇਰੇ ਰਸੋਈ ਘਰ ਵਿੱਚ ਜੇਕਰ ਤੁਹਾਨੂੰ ਕੋਈ ਛਿਪਕਲੀ ਜਾਂ ਫਿਰ ਕੋਕ ਰੇਚ ਜਾ ਫਿਰ ਕੋਈ ਵੀ ਜੀਵ-ਜੰਤੂ ਮਰਿਆ ਹੋਇਆ ਦਿਖਦਾ ਹੈ, ਤਾਂ ਇਹ ਅਸ਼ੁੱਭ ਮੰਨਿਆ ਜਾਂਦਾ ਹੈ। ਉਸ ਨੂੰ ਨਾਲ ਦੀ ਨਾਲ ਬਾਹਰ ਸੁੱਟ ਦੇਣਾ ਚਾਹੀਦਾ ਹੈ ਅਤੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਰਸੋਈ ਘਰ ਵਿੱਚ ਜਾਂਦੇ ਹੀ ਜੇਕਰ ਤੁਹਾਡਾ ਧਿਆਨ ਚਾਕੂ ,ਛੁਰੀ ਵਰਗੀ ਚੀਜ਼ ਤੇ ਪੈਂਦਾ ਹੈ ਤਾਂ ਇਸਦਾ ਪ੍ਰਭਾਵ ਸਾਡੀ ਜ਼ਿੰਦਗੀ ਵਿਚ ਪੈਂਦਾ ਹੈ।