ਮੂੰਗਫਲੀ ਖਾਣ ਨਾਲ ਹੁੰਦੇ ਹਨ ਇਹ ਨੁਕਸਾਨ, ਇਕ ਵਾਰ ਜ਼ਰੂਰ ਜਾਣ ਲਓ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਢ ਵਿੱਚ ਜ਼ਿਆਦਾਤਰ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਠੰਢ ਵਿੱਚ ਧੁੱਪ ਅਤੇ ਠੰਡੀਆਂ ਹਵਾਵਾਂ ਦੇ ਵਿਚ ਬੈਠ ਕੇ ਮੂੰਗਫਲੀ ਖਾਣ ਦਾ ਮਜ਼ਾ ਹੀ ਅਲੱਗ ਹੁੰਦਾ ਹੈ। ਮੂੰਗਫਲੀ ਸਿਰਫ਼ ਸੁਆਦ ਵਿੱਚ ਹੀ ਨਹੀਂ , ਬਲਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮੂੰਗਫਲੀ ਦੀ ਤਾਸੀਰ ਵੀ ਗਰਮ ਹੁੰਦੀ ਹੈ। ਇਸ ਲਈ ਠੰਢ ਵਿੱਚ ਮੂੰਗਫਲੀ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਮੂੰਗਫਲੀ ਵਿੱਚ ਹੈਲਦੀ ਫੈਟਸ , ਓਮੇਗਾ3 ਫੈਟੀ ਏਸਿਡ , ਪ੍ਰੋਟੀਨ ਅਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ ਤੁਹਾਨੂੰ ਮੂੰਗਫਲੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਪਰ ਮੂੰਗਫਲੀ ਨੂੰ ਤੁਸੀਂ ਦਿਨ ਦੇ ਸਮੇਂ ਖਾ ਸਕਦੇ ਹੋ। ਕਿਉਂਕਿ ਰਾਤ ਨੂੰ ਮੂੰਗਫਲੀ ਖਾਣ ਨਾਲ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਵੀ ਰਾਤ ਨੂੰ ਮੂੰਗਫਲੀ ਖਾਂਦੇ ਹੋ , ਤਾਂ ਥੋੜ੍ਹਾ ਧਿਆਨ ਜ਼ਰੂਰ ਰੱਖੋ। ਤੁਸੀਂ ਸੋਚਦੇ ਹੋਵੋਗੇ ਕਿ ਰਾਤ ਨੂੰ ਮੂੰਗਫਲੀ ਖਾਣਾ ਨੁਕਸਾਨਦਾਇਕ ਕਿਉਂ ਹੁੰਦਾ ਹੈ। ਇਸ ਨਾਲ ਸਾਡੀ ਸਿਹਤ ਨੂੰ ਕੀ ਨੁਕਸਾਨ ਹੁੰਦੇ ਹਨ।

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਰਾਤ ਮੂੰਗਫਲੀ ਖਾਣ ਨਾਲ ਸਾਡੀ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ । ਜੇਕਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ, ਤਾਂ ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਵਧ ਸਕਦਾ ਹੈ। ਜੇਕਰ ਤੁਹਾਡਾ ਵਜ਼ਨ ਪਹਿਲਾਂ ਤੋਂ ਹੀ ਜ਼ਿਆਦਾ ਹੈ , ਤਾਂ ਰਾਤ ਨੂੰ ਮੂੰਗਫਲੀ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਮੂੰਗਫਲੀ ਵਿਚ ਵੈਟ ਤੇ ਕੈਲੋਰੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਇਸ ਲਈ ਜਦੋਂ ਰਾਤ ਨੂੰ ਮੂੰਗਫਲੀ ਖਾਧੀ ਜਾਂਦੀ ਹੈ। ਇਸ ਨਾਲ ਕੈਲੋਰੀ ਬਰਨ ਨਹੀਂ ਹੋ ਸਕਦੀ।

ਕਿਉਂਕਿ ਰਾਤ ਨੂੰ ਵਿਅਕਤੀ ਸੌਂ ਜਾਂਦਾ ਹੈ। ਇਸ ਲਈ ਜੇਕਰ ਰੋਜ਼ਾਨਾ ਰਾਤ ਨੂੰ ਮੂੰਗਫਲੀ ਖਾਧੀ ਜਾਵੇ , ਤਾਂ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ। ਜੇਕਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ , ਤਾਂ ਤੁਹਾਨੂੰ ਨੀਂਦ ਆਉਣ ਵਿਚ ਤਕਲੀਫ ਮਹਿਸੂਸ ਹੋ ਸਕਦੀ ਹੈ। ਕਿਉਂਕਿ ਮੂੰਗਫਲੀ ਖਾਣ ਨਾਲ ਸਰੀਰ ਨੂੰ ਨੈਚੁਰਲ ਊਰਜਾ ਮਿਲਦੀ ਹੈ। ਇਸ ਲਈ ਜੇਕਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ , ਤਾਂ ਇਸ ਨਾਲ ਤੁਹਾਨੂੰ ਐਨਰਜੀ ਮਹਿਸੂਸ ਹੋਵੇਗੀ ਅਤੇ ਨੀਂਦ ਨਹੀਂ ਆਵੇਗੀ।

ਜੇਕਰ ਤੁਸੀਂ ਰਾਤ ਨੂੰ ਜ਼ਿਆਦਾ ਮਾਤਰਾ ਵਿੱਚ ਮੂੰਗਫਲੀ ਖਾਂਦੇ ਹੋ , ਤਾਂ ਇਸ ਨਾਲ ਸਵੇਰ ਦੇ ਸਮੇਂ ਸਰੀਰ ਵਿੱਚ ਸੋਜ ਵੀ ਮਹਿਸੂਸ ਹੋ ਸਕਦੀ ਹੈ। ਮੂੰਗਫਲੀ ਖਾਣ ਨਾਲ ਅੰਨਸੈਚੁਰੇਟਿਡ ਫੈਟ ਅਤੇ ਅਮਲਾਂ ਦੇ ਵਿਚ ਅਸੰਤੁਲਨ ਹੋ ਸਕਦਾ ਹੈ। ਇਹ ਵਜ੍ਹਾ ਨਾਲ ਸੋਜ ਹੋ ਸਕਦੀ ਹੈ। ਰਾਤ ਨੂੰ ਮੂੰਗਫਲੀ ਖਾਣ ਨਾਲ ਤੁਹਾਨੂੰ ਜੋੜਾਂ ਵਿੱਚ ਸੋਜ ਅਤੇ ਦਰਦ ਮਹਿਸੂਸ ਹੋ ਸਕਦਾ ਹੈ। ਰਾਤ ਨੂੰ ਮੂੰਗਫਲੀ ਖਾਣ ਨਾਲ ਤੁਹਾਨੂੰ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਉਂਕਿ ਰਾਤ ਨੂੰ ਮੂੰਗਫਲੀ ਖਾਣ ਨਾਲ ਸਰੀਰ ਅਤੇ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਨਹੀਂ ਕਰ ਸਕਦਾ। ਇਸ ਦੇ ਨਾਲ ਅੰਦਰੂਨੀ ਅੰਗਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਕਬਜ਼ , ਗੈਸ ਅਤੇ ਅਪਚ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਮੂੰਗਫਲੀ ਖਾਣ ਨਾਲ ਸਰੀਰ ਨੂੰ ਪ੍ਰੋਟੀਨ , ਆਇਰਨ ਅਤੇ ਹੋਰ ਪੋਸ਼ਕ ਤੱਤਾਂ ਦਾ ਅਵਸ਼ੋਸ਼ਣ ਕਰਨ ਵਿਚ ਵੀ ਤਕਲੀਫ਼ ਹੋ ਸਕਦੀ ਹੈ।

ਮੂੰਗਫਲੀ ਦਾ ਸੇਵਨ ਸਵੇਰੇ ਜਾਂ ਦਿਨ ਦੇ ਸਮੇ ਕਰਨਾਂ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਸ਼ਾਮ ਨੂੰ ਸਨੈਕਸ ਦੇ ਰੂਪ ਵਿੱਚ ਵੀ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ। ਪਰ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਡਿਨਰ ਤੋਂ ਬਾਅਦ ਮੂੰਗਫਲੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਕਿਉਂ ਰਾਤ ਨੂੰ ਮੂੰਗਫਲੀ ਖਾਣ ਨਾਲ ਤੁਹਾਨੂੰ ਫ਼ਾਇਦੇ ਮਿਲਣ ਦੀ ਬਜਾਏ ਨੁਕਸਾਨ ਪਹੁੰਚ ਸਕਦਾ ਹੈ।

ਜਿਸ ਤਰ੍ਹਾਂ ਰਾਤ ਨੂੰ ਮੂੰਗਫਲੀ ਖਾਣਾ ਨੁਕਸਾਨਦਾਇਕ ਹੁੰਦਾ ਹੈ। ਉਸ ਤਰ੍ਹਾਂ ਜੇਕਰ ਤੁਸੀਂ ਦਿਨ ਦੇ ਸਮੇਂ ਜ਼ਿਆਦਾ ਮੂੰਗਫਲੀ ਖਾਂਦੇ ਹੋ , ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਘੱਟ ਮਾਤਰਾ ਵਿੱਚ ਹੀ ਮੂੰਗਫਲੀ ਦਾ ਸੇਵਨ ਕਰਨਾ ਚਾਹੀਦਾ। ਤੁਸੀਂ ਰੋਜ਼ਾਨਾ ਲਗਪਗ 42 ਗ੍ਰਾਮ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ। ਇਕ ਦਿਨ ਵਿਚ ਇਸ ਤੋਂ ਜ਼ਿਆਦਾ ਮੂੰਗਫਲੀ ਖਾਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *