ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਢ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ । ਇਸ ਮੌਸਮ ਵਿੱਚ ਸਰੀਰ ਛੇਤੀ ਬੀਮਾਰੀਆਂ ਦੀ ਚਪੇਟ ਵਿੱਚ ਆ ਜਾਂਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਅਸੀਂ ਠੰਢ ਦੇ ਦਿਨਾਂ ਵਿੱਚਛ ਸਿਹਤ ਦੇ ਪ੍ਰਤੀ ਬਹੁਤ ਜ਼ਿਆਦਾ ਲਾਪ੍ਰਵਾਹ ਹੋ ਜਾਂਦੇ ਹਾਂ। ਲੋਕ ਠੰਡ ਵਿਚ ਆਲਸ ਦੇ ਚੱਲ ਦੇ ਕਸਰਤ ਕਰਨਾ ਘੱਟ ਕਰ ਦਿੰਦੇ ਹਨ, ਅਤੇ ਡਾਈਟ ਦਾ ਵੀ ਖਿਆਲ ਨਾ ਰੱਖਣ ਨਾਲ ਇਮਿਊਨਟੀ ਕਮਜ਼ੋਰ ਹੋ ਜਾਂਦੀ ਹੈ, ਅਤੇ ਤੁਸੀਂ ਆਸਾਨੀ ਨਾਲ ਬੀਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹੋ।
ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਬਿਮਾਰੀਆਂ ਹੋਣ ਦੀ ਸੰਭਾਵਨਾ ਠੰਢ ਦੇ ਦਿਨਾਂ ਵਿੱਚ ਦੋਗੁਣੀ ਹੋ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ, ਕਿ ਠੰਢ ਦੇ ਮੌਸਮ ਵਿੱਚ ਕਿਹੜੀਆਂ ਸ਼ਾਰੀਰਿਕ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਅਤੇ ਇਸ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਹੈ ।
ਠੰਢ ਦੇ ਦਿਨਾਂ ਵਿੱਚ ਠੰਢੀ ਹਵਾ ਸਿੱਧਾ ਰੈਸਪੀਰੇਟਰੀ ਟਰੈਕ ਤੇ ਅਟੈਕ ਕਰਦੀ ਹੈ । ਇਸ ਦੇ ਕਾਰਨ ਨੱਕ ਬੰਦ ਹੋਣਾ, ਨੱਕ ਵਹਿਣਾ , ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਰੈਸਪੀਰੇਟਰੀ ਟਰੈਕ ਇਨਫੈਕਸ਼ਨ ਦੇ ਕਾਰਨ ਬੁਖਾਰ ਦੇ ਨਾਲ ਸਾਹ ਲੈਣ ਦੀ ਸਮੱਸਿਆ ਵੀ ਹੋ ਸਕਦੀ ਹੈ । ਇਸ ਦਾ ਇਲਾਜ ਕਰਨ ਦੇ ਲਈ ਡਾਕਟਰ ਤੋਂ ਸਲਾਹ ਲਓ । ਘਰੇਲੂ ਨੁਖ਼ਸਿਆਂ ਦਾ ਇਸਤੇਮਾਲ ਨਾ ਕਰੋ ।
ਰੈਸਪੀਰੇਟਰੀ ਟਰੈਕ ਇਨਫੈਕਸ਼ਨ ਤੋਂ ਬਚਣ ਦੇ ਲਈ ਤਾਜ਼ੀ ਹਵਾ ਵਿਚ ਸਾਹ ਲਓ , ਯੋਗ ਕਰੋ ਅਤੇ ਕਸਰਤ ਨੂੰ ਨਾ ਛੱਡੋ । ਠੰਢ ਦੇ ਮੌਸਮ ਵਿੱਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਕੋਮਣ ਹੋ ਜਾਂਦੀਆਂ ਹਨ । ਠੰਡ ਦੇ ਕਾਰਨ ਸਕਿਨ ਰੁੱਖੀ ਹੋ ਜਾਂਦੀ ਹੈ । ਸਕਿਨ ਵਿਚ ਰੁੱਖੇਪਣ ਦੇ ਕਾਰਨ ਸਕਿਨ ਦਾ ਖਿੱਚਣਾ , ਰੈਸ਼ੇਜ , ਰੈਡਨੇਸ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ । ਠੰਢ ਦੇ ਦਿਨਾਂ ਵਿੱਚ ਅਸੀਂ ਪਾਣੀ ਦਾ ਸੇਵਨ ਵੀ ਘਟ ਕਰਦੇ ਹਾਂ ।
ਇਸ ਲਈ ਸਕਿਨ ਖੁਸ਼ਕ ਹੋ ਜਾਂਦੀ ਹੈ । ਸਕਿਨ ਨੂੰ ਠੰਢ ਦੇ ਦਿਨਾਂ ਵਿੱਚ ਵੀ ਮੋਈਸਚਰਾਈਜ਼ਰ ਕਰਦੇ ਰਹਿਣਾ ਚਾਹੀਦਾ ਹੈ । ਠੰਢ ਦੇ ਦਿਨਾਂ ਵਿੱਚ ਅਸੀਂ ਅਕਸਰ ਠੰਡ ਅਤੇ ਜੁਕਾਮ ਦੇ ਸ਼ਿਕਾਰ ਹੋ ਜਾਂਦੇ ਹਾਂ । ਕਮਜ਼ੋਰ ਇਮਿਊਨਿਟੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ । ਮੌਸਮ ਦੇ ਬਦਲਾਅ ਦਾ ਅਸਰ ਸਰੀਰ ਤੇ ਪੈਂਦਾ ਹੈ , ਅਤੇ ਕੁਝ ਲੋਕ ਠੰਡ ਦੀ ਚਪੇਟ ਵਿੱਚ ਆ ਜਾਂਦੇ ਹਨ ।
ਠੰਡ, ਜ਼ੁਕਾਮ ਵਰਗੀਆਂ ਬੀਮਾਰੀਆਂ ਇਕ ਤੋਂ ਦੂਜੇ ਵਿਅਕਤੀ ਵਿੱਚ ਫੈਲਦੀਆਂ ਹਨ । ਇਸ ਲਈ ਇਸ ਦੌਰਾਨ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ । ਠੰਢ ਦੇ ਦਿਨਾਂ ਵਿੱਚ ਜੋੜਾਂ ਵਿੱਚ ਦਰਦ ਵਧ ਜਾਂਦਾ ਹੈ । ਠੰਢੀ ਹਵਾ ਦੇ ਪ੍ਰਭਾਵ ਨਾਲ ਮਾਸਪੇਸ਼ਿਆਂ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ , ਅਤੇ ਦਰਦ ਵਧ ਜਾਂਦਾ ਹੈ । ਜਿਨ੍ਹਾਂ ਲੋਕਾਂ ਨੂੰ ਅਥਰਾਇਟਿਸ ਦੀ ਸ਼ਿਕਾਇਤ ਹੁੰਦੀ ਹੈ । ਉਨ੍ਹਾਂ ਨੂੰ ਇਸ ਦੌਰਾਨ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ।
ਆਪਣੇ ਸਰੀਰ ਨੂੰ ਗਰਮ ਕੱਪੜਿਆਂ ਨਾਲ ਢਕੋ , ਅਤੇ ਕਸਰਤ ਕਰਨਾ ਨਾ ਭੁੱਲੋ । ਮਾਸਪੇਸ਼ੀਆਂ ਵਿੱਚ ਜਕੜਨ ਦੇ ਕਾਰਨ ਵੀ ਠੰਢ ਦੇ ਦਿਨਾਂ ਵਿੱਚ ਮਸਲ ਪੇਨ ਦੀ ਸਮੱਸਿਆ ਵਧ ਸਕਦੀ ਹੈ । ਠੰਢ ਦੇ ਦਿਨਾਂ ਵਿਚ ਗਲੇ ਨਾਲ ਜੁੜੀਆਂ ਸਮੱਸਿਆਵਾਂ ਕੋਮਣ ਹੋ ਜਾਂਦੀਆਂ ਹਨ । ਵਾਇਰਲ ਇਨਫੈਕਸ਼ਨ ਦੇ ਕਾਰਨ ਗਲੇ ਵਿਚ ਸੋਜ ਆ ਜਾਂਦੀ ਹੈ । ਸੋਜ ਦੇ ਕਾਰਨ ਗਲੇ ਵਿਚ ਦਰਦ ਅਤੇ ਖ਼ਰਾਸ਼ ਮਹਿਸੂਸ ਹੁੰਦੀ ਹੈ । ਵਾਇਰਲ ਇਨਫੈਕਸ਼ਨ ਦੇ ਕਾਰਨ ਗਲੇ ਵਿੱਚ ਖਰਾਸ਼ ਠੰਢ ਜ਼ੁਕਾਮ ਹੋ ਜਾਂਦਾ ਹੈ ।
ਇਸ ਤੋਂ ਬਚਣ ਦੇ ਲਈ ਹੈਲਦੀ ਡਾਈਟ ਲਵੋ , ਅਤੇ ਗਲੇ ਵਿੱਚ ਖਰਾਸ਼ ਹੋਣ ਤੇ ਨਮਕ ਦੇ ਪਾਣੀ ਨਾਲ ਗਰਾਰੇ ਕਰੋ। ਦੋਸਤੋ ਸਾਨੂੰ ਠੰਡ ਦੇ ਦਿਨਾਂ ਵਿੱਚ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਠੰਢ ਦੇ ਦਿਨਾਂ ਵਿਚ ਵਾਇਰਲ ਇਨਫੈਕਸ਼ਨ ਤੋਂ ਬਚਣ ਦੇ ਲਈ ਸਾਫ ਸਫਾਈ ਦਾ ਧਿਆਨ ਰੱਖੋ ।ਰੋਜ਼ਾਨਾ ਇਸ਼ਨਾਨ ਕਰੋ , ਅਤੇ ਕੁਝ ਵੀ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੱਥਾਂ ਦੀ ਚੰਗੀ ਤਰ੍ਹਾਂ ਸਫਾਈ ਕਰੋ ।।
ਫਲੂ ਦਾ ਟੀਕਾ ਨਹੀਂ ਲਿਆ ਹੈ , ਤਾਂ ਡਾਕਟਰ ਦੀ ਸਲਾਹ ਤੇ ਵੈਕਸੀਨ ਡੋਜ਼ ਪੂਰੀ ਕਰੋ ।। ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ । ਠੰਢ ਦੇ ਦਿਨਾਂ ਵਿੱਚ ਤਲਿਆ ਭੁੰਨਿਆ ਖਾਣਾ ਚੰਗਾ ਲੱਗਦਾ ਹੈ , ਪਰ ਮਿਰਚ ਮਸਾਲੇ ਅਤੇ ਤੇਲ ਤੋਂ ਦੂਰੀ ਵਰਤੋ । ਸਰੀਰ ਨੂੰ ਠੰਢੀ ਹਵਾ ਤੋਂ ਬਚਾਉਣ ਦੇ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰੋ ।ਇਮਿਊਨਟੀ ਮਜ਼ਬੂਤ ਬਣਾਈ ਰੱਖਣ ਦੇ ਲਈ ਘਰ ਦੇ ਬਣੇ ਤਾਜ਼ੇ ਖਾਣੇ ਦਾ ਸੇਵਨ ਕਰੋ ।
ਦੋਸਤੋ ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਤੁਸੀਂ ਠੰਢ ਦੇ ਦਿਨਾਂ ਵਿੱਚ ਬੀਮਾਰੀਆਂ ਦੀ ਸੰਭਾਵਨਾ ਤੋਂ ਬਚ ਸਕਦੇ ਹੋ । ਠੰਢ ਦੇ ਮੌਸਮ ਵਿਚ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਨੂੰ ਬੀਮਾਰ ਕਰ ਸਕਦੀ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ