ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਕਾਰਤਿਕ ਮਹੀਨੇ ਬਹੁਤ ਹੀ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਕਾਰਤਿਕ ਮਹਿਨੇ ਦੇ ਵਿੱਚ ਇਸ਼ਨਾਨ ਦਾ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਇਸ ਮਹੀਨੇ ਵਿੱਚ ਸਵੇਰ ਦੇ ਸਮੇਂ ਇਸਨਾਨ ਕਰਦੇ ਹਨ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਾਰਤੀਕ ਦਾ ਮਹੀਨਾ ਭਗਵਾਨ ਵਿਸ਼ਨੂੰ, ਕਾਰਤੀਕ ਇਸਦੇ ਨਾਲ ਹੀ ਭਗਵਾਨ ਸ਼ਿਵ ਅਤੇ ਪਾਰਵਤੀ ਦੀ ਅਰਾਧਨਾ ਕਰਨ ਦਾ ਸਭ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਾਰਤੀਕ ਮਹੀਨੇ ਵਿੱਚ ਕਾਰਤੀਕ ਪੂਰਣਿਮਾਂ ਦਾ ਵਰਤ ਕਿਉਂ ਰੱਖਣਾ ਚਾਹੀਦਾ ਹੈ। ਇਸ ਵਰਤ ਦਾ ਕੀ ਮਹਤਵ ਹੈ। ਇਸ ਨਾਲ ਵੀ ਤੁਹਾਨੂੰ ਦੱਸਾਂਗੇ ਕਿ ਧਨ ਦੀ ਪ੍ਰਾਪਤੀ ਕਰਨ ਦੇ ਲਈ ਕਾਰਤੀਕ ਮਹੀਨੇ ਵਿੱਚ ਤੁਲਸੀ ਦੀ ਪੂਜਾ ਕਿਉਂ ਕਰਨੀ ਚਾਹੀਦੀ ਹੈ। ਇਸ ਮਹੀਨੇ ਵਿੱਚ ਕਿਸ ਕਿਸ ਚੀਜ਼ ਦਾ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਘਰ ਵਿੱਚ ਧਨ ਦੀ ਪ੍ਰਾਪਤੀ ਹੋਵੇ।
ਦੋਸਤੋ ਪੂਰਣਿਮਾ ਦਾ ਸਬੰਧ ਸਿੱਧਾ ਚੰਦਰਮਾ ਨਾਲ ਮੰਨਿਆ ਜਾਂਦਾ ਹੈ। ਕਾਰਤਿਕ ਪੂਰਨਮਾ ਦਾ ਚੰਦਰਮਾਂ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵਪੂਰਨ ਸਥਾਨ ਰੱਖਦਾ ਹੈ। ਚੰਦਰਮਾ ਦੇ ਨਿਕਲਣ ਤੋਂ ਬਾਅਦ ਕਾਰਤੀਕ ਭਗਵਾਨ ਹੈ ਜਿਸਨੂੰ ਛੇ ਮਾਤਾ ਕਿਹਾ ਜਾਂਦਾ ਹੈ, ਜਿਵੇਂ ਸਭੂਤੀ,ਪੀਤੀ,ਸੰਤੀਤੀ,ਅਨੁਸਯਾ,ਸ੍ਮਾ ਇਨ੍ਹਾਂ ਸਾਰਿਆਂ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਕੋਈ ਵੀ ਘਰ ਦੀ ਇਸਤਰੀ ਕਾਰਥਿਕ ਮਹੀਨੇ ਦੇ ਵਿੱਚ ਕਾਰਤਿਕ ਚੰਦਰਮਾ ਪੂਜਾ ਕਰਦੀ ਹੈ ਇਸ ਦੇ ਨਾਲ ਹੀ ਜਿਸ ਨੂੰ ਕਾਰਤੀਕ ਭਗਵਾਨ ਨੇ ਜਿਸ ਨੂੰ ਛੇ ਮਾਤਾ ਕਿਹਾ ਜਾਂਦਾ ਹੈ, ਜੇਕਰ ਘਰ ਦੀ ਇਸਤਰੀ ਇਹਨਾਂ ਦੀ ਪੂਜਾ ਕਰਦੀ ਹੈ ਵਰਤ ਰੱਖਦੀ ਹੈ, ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਦਾ ਨਾਸ ਹੋ ਜਾਂਦਾ ਹੈ। ਉਹਨਾਂ ਇਸਤਰੀਆਂ ਦੇ ਘਰ ਵਿੱਚ ਮਾਤਾ ਲਛਮੀ ਪ੍ਰਵੇਸ਼ ਕਰਦੀ ਹੈ ਉਨ੍ਹਾਂ ਦਾ ਘਰ ਧੰਨ ਨਾਲ ਭਰ ਦਿੰਦੀ ਹੈ।
ਦੋਸਤੋ ਇਹ ਵੀ ਮੰਨਿਆ ਜਾਂਦਾ ਹੈ ਕਿ ਕਾਰਤਿਕ ਮਹੀਨੇ ਦੇ ਵਿੱਚ ਦਾਨ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਿਹੜੇ ਵਿਅਕਤੀ ਕਾਰਤਿਕ ਦੇ ਮਹੀਨੇ ਵਿੱਚ ਇਸ ਤਰ੍ਹਾਂ ਨਹੀਂ ਕਰਵਾਉਂਦੇ ਉਨ੍ਹਾਂ ਨੂੰ ਕਾਰਤਿਕ ਪੂਰਨਿਮਾ ਵਾਲੇ ਦਿਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰਾਂ ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਉਸ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਮਰਨ ਤੋਂ ਬਾਅਦ ਵੀ ਵਿਅਕਤੀ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਜ਼ਿੰਦਗੀ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ। ਜਿਹੜੇ ਵਿਅਕਤੀ ਕਰਜ਼ੇ ਦੇ ਭਾਰ ਥੱਲੇ ਦੱਬੇ ਹੁੰਦੇ ਹਨ, ਉਨ੍ਹਾਂ ਨੂੰ ਕਰਜੇ ਤੋਂ ਮੁਕਤੀ ਮਿਲਦੀ ਹੈ।
ਦੋਸਤੋ ਕਾਰਤੀਕ ਮਹੀਨੇ ਦੇ ਵਿੱਚ ਤੁਲਸੀ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ।ਕਾਰਤਿਕ ਪੂਰਨਿਮਾ ਵਾਲੇ ਦਿਨ ਤੁਲਸੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਜਨਮਾਂ ਜਨਮਾਂ ਦੇ ਦੁੱਖ-ਦਰਦ ਪਾਪ ਨਸ਼ਟ ਹੋ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਅਕਤੀ ਜ਼ਿੰਦਗੀ ਦੇ ਸਾਰੇ ਸੰਕਟਾਂ ਤੋਂ ਮੁਕਤੀ ਪਾ ਲੈਂਦਾ ਹੈ। ਜੇਕਰ ਕੋਈ ਵੀ ਵਿਅਕਤੀ ਕਾਰਤੀਕ ਦੇ ਪੂਰੇ ਮਹੀਨੇ ਤੁਲਸੀ ਦੇ ਨੀਚੇ ਦੀਪ ਦਾਨ ਕਰਦਾ ਹੈ, ਜਾਂ ਫਿਰ ਅੰਬ ਦੇ ਪੱਤਿਆਂ ਦਾ ਤੌਰਨ ਬਣਾ ਕੇ ਉਸ ਨੂੰ ਮੁੱਖ ਦੁਆਰ ਤੇ ਟੰਗਦੇ ਹਨ, ਉਸ ਘਰ ਵਿੱਚ ਮਾਤਾ ਲਛਮੀ ਪ੍ਰਵੇਸ਼ ਕਰਦੀ ਹੈ। ਉਸ ਦਾ ਘਰ ਧੰਨ ਨਾਲ ਭਰ ਦੇਂਦੀ ਹੈ।
ਦੋਸਤੋ ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਜਿਹੜਾ ਵਿਅਕਤੀ ਕਾਰਤਿਕ ਪੂਰਨਿਮਾ ਵਾਲੇ ਦਿਨ ਦਾਨ ਕਰਦਾ ਹੈ, ਉਸ ਵਿਅਕਤੀ ਨੂੰ ਦੱਸ ਯੱਗ ਜਿੰਨਾ ਫਲ ਪ੍ਰਾਪਤ ਹੁੰਦਾ ਹੈ। ਜੇਕਰ ਕੋਈ ਵੀ ਵਿਅਕਤੀ ਇਸ ਦਿਨ ਕੱਪੜੇ ਦਾਨ ਕਰਦਾ ਹੈ ਸੋਨਾ ਦਾਨ ਕਰਦਾ ਹੈ, ਵਿਅਕਤੀ ਆਪਣੀ ਸਮਰੱਥਾ ਅਨੁਸਾਰ ਕੁਝ ਵੀ ਦਾਨ ਕਰ ਸਕਦਾ ਹੈ, ਉਸ ਵਿਅਕਤੀ ਨੂੰ ਦੱਸ ਯੱਗ ਜਿੰਨਾ ਫਲ ਪ੍ਰਾਪਤ ਹੁੰਦਾ ਹੈ। ਇਹੋ ਜਿਹੇ ਵਿਅਕਤੀ ਜ਼ਿੰਦਗੀ ਵਿਚ ਕਦੇ ਵੀ ਨਿਰਧਨ ਨਹੀਂ ਹੁੰਦਾ। ਦੋਸਤੋ ਕਾਰਤਿਕ ਮਹਿਨੇ ਦੇ ਵਿੱਚ ਇਹ ਛੋਟੇ-ਛੋਟੇ ਉਪਾਏ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ।