ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੰਦਾਂ ਵਿੱਚ ਠੰਡਾ ਗਰਮ ਲਗਣਾ, ਦੰਦਾਂ ਦੇ ਵਿਚੋਂ ਖ਼ੂਨ ਨਿਕਲਣਾ, ਦੰਦਾਂ ਵਿੱਚ ਪਾਇਰੀਆ ਦੀ ਸਮੱਸਿਆ ਹੋਣਾ, ਬੁਰਸ਼ ਕਰਦੇ ਸਮੇਂ ਦੰਦਾਂ ਦੇ ਮਸੂੜਿਆਂ ਦਾ ਉਪਰ ਨੀਚੇ ਹੋਣਾ, ਇਨ੍ਹਾਂ ਸਾਰੀਆਂ ਚੀਜ਼ਾਂ ਦੇ ਦੇਸੀ ਇਲਾਜ ਬਾਰੇ ਦੱਸਾਂਗੇ।
ਦੋਸਤੋ ਜਦੋਂ ਸਾਡੇ ਦੰਦਾਂ ਵਿੱਚ ਜ਼ਿਆਦਾ ਸਮੇਂ ਤੱਕ ਪਾਇਰਿਆ ਦੀ ਸਮੱਸਿਆ ਰਹਿੰਦੀ ਹੈ ਤਾਂ ਉਸਦੀ ਲਾਰ ਸਾਡੇ ਮੂੰਹ ਦੇ ਰਾਹੀਂ ਸਾਡੇ ਪੇਟ ਤੱਕ ਪਹੁੰਚ ਜਾਂਦੀ ਹੈ। ਵਿਅਕਤੀ ਦੇ ਮੂੰਹ ਵਿੱਚੋਂ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਵਿਅਕਤੀ ਕਿਸੇ ਨਾਲ਼ ਵੀ ਗੱਲ ਕਰਨ ਤੋਂ ਵੀ ਘਬਰਾਉਂਦਾ ਹੈ। ਐਲੋਪੈਥਿਕ ਦੇ ਵਿੱਚ ਇਸ ਦਾ ਕੋਈ ਵੀ ਇਲਾਜ ਨਹੀਂ ਹੈ। ਕੋਈ ਵੀ ਡੈਂਟਿਸਟ ਵੀ ਤੁਹਾਡੇ ਪਾਇਰੀਆ ਨੂੰ ਨਹੀ ਠੀਕ ਕਰ ਸਕਦਾ। ਦੋਸਤੋ ਦੰਦਾਂ ਵਿੱਚ ਪਾਇਰੀਆ ਉਦੋ ਹੁੰਦਾ ਹੈ, ਜਦੋਂ ਅਸੀਂ ਠੰਡਾ ਗਰਮ ਖਾਂਦੇ ਹਾਂ, ਬੱਚੇ ਚਾਕਲੇਟ ਖਾਂਦੇ ਹਨ, ਜਾਂ ਫਿਰ ਅਸੀਂ ਕੁਝ ਵੀ ਮਿੱਠਾ ਖਾਂਦੇ ਹਾਂ ਉਸ ਤੋਂ ਬਾਅਦ ਨਾ ਤਾਂ ਕੁਰਲਾ ਕਰਦੇ ਹਾਂ ਨਾ ਹੀ ਬੁਰਸ਼ ਕਰਦੇ ਹਾਂ।
ਦੋਸਤ ਪਹਿਲੇ ਸਮੇਂ ਦੇ ਵਿੱਚ ਲੋਕ ਅਲੱਗ-ਅਲੱਗ ਪੇੜਾ ਤੋਂ ਬਣੇ ਦਾਤੂਨ ਕਰਦੇ ਸੀ ਉਨ੍ਹਾਂ ਦੇ ਦੰਦ ਬਿਲਕੁਲ ਸਵਸਥ ਰਹਿੰਦੇ ਸੀ ਉਨ੍ਹਾਂ ਦੇ ਦੰਦਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਂਦੀ ਸੀ। ਲੋਕ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਜ਼ਰੂਰ ਕਰਿਆ ਕਰਦੇ ਸੀ। ਲੋਕ ਨਿੰਮ, ਬਾਬੁਲ,ਅੱਕ ਦੀ ਦਾਤੂਨ ਕਰਦੇ ਸੀ। ਭੁੰਨੇ ਹੋਏ ਚਨੇ ਖਾਦੇ ਸੀ। ਗੰਨੇ ਨੂੰ ਦੰਦਾਂ ਨਾਲ ਚੂਸਦੇ ਸੀ। ਲੋਕ ਪਿਛਲੇ ਜਮਾਨੇ ਦੇ ਵਿੱਚ ਸਖਤ ਚੀਜ਼ਾਂ ਦੰਦਾਂ ਨਾਲ ਖਾਂਦੇ ਸੀ ,ਜਿਸਦੇ ਕਾਰਨ ਉਨ੍ਹਾਂ ਦੇ ਦੰਦਾਂ ਦੀ ਕਸਰਤ ਹੁੰਦੀ ਰਹਿੰਦੀ ਸੀ। ਅੱਜ ਕੱਲ ਇਸ ਤਰ੍ਹਾਂ ਦਾ ਕੁਝ ਵੀ ਨਹੀ ਹੁੰਦਾ ਲੋਕ ਦੰਦਾਂ ਦੇ ਪ੍ਰਤੀ ਬਿਲਕੁਲ ਬੇਪਰਵਾਹ ਹੋ ਗਏ ਹਨ। ਕੁਝ ਵੀ ਖਾਣ ਤੋਂ ਬਾਅਦ ਬੁਰਸ਼ ਕਰਨਾ ਭੁੱਲ ਜਾਂਦੇ ਹਨ। ਇਸ ਕਰਕੇ ਲੋਕਾਂ ਦੇ ਵਿੱਚ ਦੰਦਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ।
ਦੋਸਤੋ ਅੱਜ ਕੱਲ੍ਹ ਲੋਕ ਕੈਮੀਕਲ ਵਾਲੇ ਪੇਸਟ ਦੇ ਨਾਲ ਦੋ ਸਮੇਂ ਬੁਰਸ਼ ਕਰਨ ਲੱਗ ਗਏ ਹਨ ।ਜਿਸ ਦੇ ਨਾਲ ਉਨ੍ਹਾਂ ਦੇ ਦੰਦਾਂ ਦੀ ਉਪਰਲੀ ਪਤਲੀ ਲੇਅਰ ਖ਼ਤਮ ਹੋ ਚੁੱਕੀ ਹੈ ਜਿਸਦੇ ਕਾਰਨ ਦੰਦਾਂ ਵਿੱਚ ਠੰਡਾ ਗਰਮ ਲੱਗਣਾ ਸ਼ੁਰੂ ਹੋ ਗਿਆ ਹੈ। ਦੋਸਤੋ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨਾ ਨਹੀਂ ਚਾਹੀਦਾ। ਪਰ੍ਹਹੇਜ ਦੇ ਵਿੱਚ ਤੁਹਾਨੂੰ ਜ਼ਿਆਦਾ ਠੰਢਾ ਜਾਂ ਗਰਮ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਆਈਸਕ੍ਰੀਮ ਚੌਕਲੇਟ। ਤੁਹਾਨੂੰ ਬੁਰਸ਼ ਦੀ ਜਗਾਹ ਤੇ ਆਪਣੀ ਉਂਗਲੀਆਂ ਦੇ ਨਾਲ ਮਸੂੜਿਆਂ ਦੀ ਮਾਲਿਸ਼ ਕਰਨਾ ਚਾਹੀਦੀ ਹੈ।
ਦੋਸਤੋ ਜਿਨ੍ਹਾਂ ਲੋਕਾਂ ਨੂੰ ਦੰਦਾਂ ਵਿਚ ਪਾਇਰੀਆ ਦੀ ਸਮੱਸਿਆ ਹੋ ਜਾਂਦੀ ਹੈ ,ਉਹ ਹਫ਼ਤੇ ਵਿੱਚ ਸਿਰਫ਼ ਇੱਕ-ਦੋ ਵਾਰ ਹਲਕੇ ਹੱਥ ਨਾਲ ਬੁਰਸ਼ ਕਰਨ। ਬਾਕੀ ਦਿਨ ਉਨ੍ਹਾਂ ਨੂੰ ਦੰਤ ਮੰਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਹਫਤੇ ਵਿੱਚ ਸੱਤ ਦੇ ਸੱਤ ਦਿਨ ਬਾਅਦ ਮੰਜਨ ਕਰਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦੋਸਤੋ ਅੱਜਕਲ ਬਾਜ਼ਾਰ ਵਿੱਚ ਮਿਲਣ ਵਾਲੇ ਜਿੰਨੇ ਵੀ ਟਤ ਆਉਂਦੇ ਹਨ ਉਨ੍ਹਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਮਿਲੇ ਹੋਏ ਹੁੰਦੇ ਹਨ ਜੋ ਕਿ ਤੁਹਾਡੇ ਦੰਦਾਂ ਨੂੰ ਸਹੀ ਕਰਨ ਦੀ ਜਗ੍ਹਾ ਤੇ ਹੋਰ ਵੀ ਖਰਾਬ ਕਰ ਦਿੰਦੇ ਹਨ। ਇਸ ਕਰਕੇ ਤੁਹਾਨੂੰ ਟੂਥਪੇਸਟ ਦੀ ਜਗਾ ਤੇ ਜੜੀ ਬੂਟੀਆਂ ਤੋਂ ਤਿਆਰ ਕੀਤਾ ਗਿਆ ਦੰਤਮੰਜਨ ਇਸਤੇਮਾਲ ਕਰਨਾ ਚਾਹੀਦਾ ਹੈ। ਦੰਤ ਮੰਜਨ ਕਰਨ ਦੇ ਨਾਲ ਤੁਹਾਡੇ ਦੰਦਾਂ ਵਿਚ ਹੋਣ ਵਾਲੀ ਪਾਇਰੀਆ ਦੀ ਸਮੱਸਿਆ ਠੀਕ ਹੁੰਦੀ ਹੈ, ਦੰਦਾਂ ਵਿੱਚੋਂ ਖ਼ੂਨ ਆਉਣਾ ,ਬਦਬੂ ਆਉਣਾ, ਦੰਦਾ ਵਿੱਚ ਠੰਡਾ ਗਰਮ ਲੱਗਣ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਪਾਇਰੀਆ ਦੀ ਸਮੱਸਿਆ ਹੁੰਦੀ ਹੈ ,ਉਹਨਾਂ ਨੂੰ ਗਰਮ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੇ ਦੰਦਾਂ ਵਿੱਚੋਂ ਖ਼ੂਨ ਆਉਣ ਲੱਗ ਜਾਂਦਾ ਹੈ।
ਤੁਸੀਂ ਦੰਦਾਂ ਦੀਆਂ ਪਰੇਸ਼ਾਨੀਆਂ ਤੋਂ ਨਿਜਾਤ ਪਾਉਣ ਦੇ ਲਈ ਘਰ ਦੇ ਵਿੱਚ ਹੀ ਦੰਦ ਮੰਜਨ ਤਿਆਰ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਸੌ ਗ੍ਰਾਮ ਹਲਦੀ ,ਸੋ ਗ੍ਰਾਮ ਸੇਂਧਾ ਨਮਕ ,ਸੌ ਗ੍ਰਾਮ ਫਿਟਕੜੀ ਦੀ ਭਸਮ, ਸੌ ਗਰਾਮ ਤਰਿਫਲਾ ,ਸੌ ਗ੍ਰਾਮ ਨਿੰਮ ਦੇ ਸੁੱਕੇ ਪੱਤੇ, 40 ਗ੍ਰਾਮ ਬਬੂਲ ਦੀ ਛਾਲ ,2 ਗ੍ਰਾਮ ਲੌਂਗ ਮਿਲਾ ਕੇ ਮੰਜਨ ਬਣਾ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਇਸ ਦਾ ਇਕ ਮੰਜਨ ਬਣਾ ਲਵੋ ਅਤੇ ਇਸ ਦੇ ਨਾਲ ਹੀ ਹਰ ਰੋਜ਼ ਆਪਣੇ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਤੁਹਾਨੂੰ ਕੁਝ ਵੀ ਖਾਣ ਤੋਂ ਬਾਅਦ ਆਪਣੇ ਦੰਦਾਂ ਤੇ ਕੁਰਲੀ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਦੰਤਮੰਜਨ ਦਾ ਪ੍ਰਯੋਗ ਕਰਦੇ ਹੋ ਅਤੇ ਕੁਝ ਚੀਜ਼ਾਂ ਦਾ ਪ੍ਰਹੇਜ਼ ਕਰਦੇ ਹੋ ਤਾਂ ਤੁਹਾਡੇ ਦੰਦ ਹਮੇਸ਼ਾ ਸਵਸਥ ਰਹਿੰਦੇ ਹਨ ਅਤੇ ਦੰਦਾਂ ਨਾਲ ਸਬੰਧਤ ਕੋਈ ਵੀ ਸਮੱਸਿਆ ਪੈਦਾ ਨਹੀਂ ਹੁੰਦੀ।