ਧੂੜ ਮਿੱਟੀ ਤੋਂ Allergy | Dust Allergy | weak Immunity | Low Platelets ਦਾ ਜ਼ਬਰਦਸਤ ਇਲਾਜ਼

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਇਕ ਬਹੁਤ ਵਧੀਆ ਡਰਿੰਕ ਦੇ ਬਾਰੇ ਦੱਸਾਂਗੇ, ਜਿਸ ਨੂੰ ਪੀਣ ਦੇ ਨਾਲ ਚਾਹੇ ਤੁਹਾਡਾ ਇਮਿਊਨਟੀ ਸਿਸਟਮ ਜਿੰਨਾ ਮਰਜ਼ੀ ਖਰਾਬ ਹੋਵੇ, ਚਾਹੇ ਤੁਹਾਨੂੰ ਡੇਂਗੂ-ਮਲੇਰੀਆ ਹੋਵੇ, ਚਾਹੇ ਤੁਹਾਨੂੰ ਧੂੜ ਮਿੱਟੀ ਤੋਂ ਐਲਰਜੀ ਹੋਵੇ, ਮੌਸਮ ਬਦਲਣ ਦੇ ਨਾਲ ਚਾਹੇ ਤੁਹਾਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ, ਚਿੱਟੇ ਸੈਲ ਘੱਟ ਗਏ ਹਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੋ ਗਈ ਹੈ, ਇਹ ਡਰਿੰਕ ਹਰ ਤਰ੍ਹਾਂ ਦੀ ਐਲਰਜੀ ਇਮਿਊਨਿਟੀ ਸਿਸਟਮ ਨੂੰ ਠੀਕ ਕਰਦਾ ਹੈ।

ਦੋਸਤੋ ਅੱਜ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਐਲਰਜੀ ਦਾ ਇਲਾਜ ਦਸਾਂਗੇ। ਜਿਵੇਂ ਜਿਵੇਂ ਮੌਸਮ ਦਾ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ ਅਸੀਂ ਘਰ ਦੇ ਵਿੱਚ ਸਾਫ ਸਫਾਈ ਸ਼ੁਰੂ ਕਰਦੇ ਹਾਂ, ਜਦੋਂ ਅਸੀਂ ਧੂੜ ਮਿੱਟੀ ਦੇ ਸੰਪਰਕ ਵਿੱਚ ਆਉਂਦੇ ਹਾਂ ਤਾਂ ਸਾਨੂੰ ਛਿੱਕਾਂ ਆਉਣੀਆਂਂ ਸ਼ੁਰੂ ਹੋ ਜਾਂਦੀਆਂ ਹਨ, ਨੱਕ ਬੰਦ ਹੋ ਜਾਂਦਾ ਹੈ ਛਾਤੀ ਵਿੱਚ ਬਹੁਤ ਜ਼ਿਆਦਾ ਕਫ ਬਣ ਜਾਂਦਾ ਹੈ। ਇਨ੍ਹਾਂ ਸਾਰੀਆਂ ਚੀਜਾਂ ਦਾ ਅੱਜ ਅਸੀਂ ਤੁਹਾਨੂੰ ਘਰੇਲੂ ਇਲਾਜ ਦਸਾਂਗੇ। ਅਸੀਂ ਇਸ ਇੱਕੋ ਦਵਾਈ ਦੇ ਨਾਲ ਹੋਰ ਕਈ ਬੀਮਾਰੀਆਂ ਦਾ ਵੀ ਇਲਾਜ ਕਰ ਸਕਦੇ ਹਾਂ।

ਦੋਸਤੋ ਅਸਲ ਦੇ ਵਿੱਚ ਸਾਨੂੰ ਕਦੇ ਵੀ ਧੂੜ ਮਿੱਟੀ ਤੋਂ ਕੋਈ ਅਲਰਜ਼ੀ ਨਹੀਂ ਹੁੰਦੀ। ਘਰਾਂ ਦੇ ਵਿੱਚ ਜਦੋਂ ਇਸਤਰੀਆਂ ਕੰਮ ਕਰਦੀਆਂ ਹਨ, ਉਹਨਾਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਧੂੜ ਮਿੱਟੀ ਦੇ ਕਾਰਨ ਉਨ੍ਹਾਂ ਨੂੰ ਐਲਰਜੀ ਹੋ ਗਈ ਹੈ। ਉਸ ਧੂੜ ਮਿੱਟੀ ਦੇ ਵਿੱਚ ਮੌਜੂਦ ਛੋਟੇ-ਛੋਟੇ ਡਸਟ ਮਾਈਟਸ ਤੋ ਅਲਰਜੀ ਹੁੰਦੀ ਹੈ। ਸਾਨੂੰ ਪਸ਼ੂਆਂ ਦੇ ਵਾਲਾਂ ਤੋਂ ਜਾਂ ਕਿਸੇ ਖਾਸ ਪੋਦੇ ਦੀ ਖੁਸ਼ਬੂ ਤੋਂ ਵੀ ਅਲਰਜੀ ਹੋ ਸਕਦੀ ਹੈ।

ਅਸਲ ਵਿੱਚ ਸਾਨੂੰ ਅਲਰਜੀ ਤਾਂ ਹੁੰਦੀ ਹੈ ਕਿਉਂਕਿ ਸਾਡਾ ਇਮਿਊਨਿਟੀ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਤੁਹਾਨੂੰ ਜਿੰਨੇ ਤਰ੍ਹਾਂ ਦੇ ਵੀ ਬੁਖ਼ਾਰ ਹੁੰਦੇ ਹਨ ਚਾਹੇ ਉਹ ਵਾਇਰਲ ਹੋਏ ਡੇਂਗੂ-ਮਲੇਰੀਆ ਹੋਵੇ, ਇਹ ਸਾਰੇ ਤੁਹਾਡੇ ਇਮਿਊਨਿਟੀ ਸਿਸਟਮ ਦੇ ਕਮਜ਼ੋਰ ਹੋਣ ਦੇ ਕਾਰਨ ਹੁੰਦੇ ਹਨ। ਦੋਸਤੋ ਅਸੀਂ ਇਸ ਦਵਾਈ ਦੇ ਨਾਲ ਪਲੇਟਲੈਟ ਦੀ ਮਾਤਰਾ ਨੂੰ ਵਧਾ ਸਕਦੇ ਹਾਂ ਜਿਹੜੇ ਸਾਡੇ ਖੂਨ ਦੇ ਵਿੱਚ ਚਿੱਟੇ ਸੈੱਲ ਘਟ ਜਾਂਦੇ ਹਨ ਉਨ੍ਹਾਂ ਨੂੰ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਬੁਖਾਰ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਵੀ ਇਸ ਦਵਾਈ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਵਾਈ ਨੂੰ ਕਿਸ ਤਰ੍ਹਾਂ ਬਣਾਉਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਖੁੱਲ੍ਹੇ ਮੂੰਹ ਵਾਲਾ ਭਾਂਡਾ ਲੈ ਕੇ ਉਸ ਨੂੰ ਚੁੱਲ੍ਹੇ ਉੱਤੇ ਰੱਖ ਦੇਣਾ ਹੈ। ਆਯੁਰਵੇਦ ਦੇ ਵਿਚਾਰਾ ਬਣਾਉਣ ਦੇ ਲਈ ਹਮੇਸ਼ਾ ਖੁੱਲ੍ਹੇ ਭਾਂਡਿਆਂ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਜਦੋਂ ਹਲਕਾ ਜਿਹਾ ਭਾਂਡਾ ਗਰਮ ਹੋ ਜਾਵੇਗਾ ਤਾਂ ਉਸ ਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਦੇਣੇ ਹਨ। ਜਦੋਂ ਪਾਣੀ ਹਲਕਾ ਜਿਹਾ ਗਰਮ ਹੋਣਾ ਸ਼ੁਰੂ ਹੋਵੇਗਾ ਤਾਂ ਇਸ ਦੇ ਵਿਚ ਇਕ ਚਮਚ ਜਵੈਣ ਪਾ ਦੇਣਾ ਹੈ। ਜਵੈਣ ਸਾਡੇ ਇਮਿਊਨਿਟੀ ਸਿਸਟਮ ਨੂੰ ਠੀਕ ਕਰਨ ਵਿੱਚ ਬਹੁਤ ਮਦਦ ਕਰਦੀ ਹੈ। ਜਿਵੇਂ ਹੀ ਜਵੈਣ ਪਾਣੀ ਦੇ ਵਿਚ ਆਪਣਾ ਅਸਰ ਛੱਡਦੀ ਹੈ ਇਸ ਦੇ ਨਾਲ ਹੀ ਅਸੀਂ ਅੱਧਾ ਚਮਚ ਸੁੰਢ ਮਿਲਾ ਦੇਣੀ ਹੈ। ਸੁੰਢ ਸਾਡੇ ਛਾਤੀ ਵਿੱਚ ਜੰਮੀ ਹੋਈ ਬਲਗਮ ਸਾਡੇ ਨੱਕ ਬੰਦ ਹੋਣ ਦੀ ਸਮੱਸਿਆ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।

ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਚਾਰ-ਪੰਜ ਡੰਡੀਆਂ ਗਿਲੋਏ ਦੀਆਂ ਪਾਣੀਆਂ ਹਨ। ਗਿਲੋਏ ਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਇਹ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਖਤਮ ਕਰਦੀ ਹੈ। ਇਹ ਸਾਡੇ ਸਰੀਰ ਵਿੱਚ ਚਿੱਟੇ ਸੈੱਲ ਦੀ ਮਾਤਰਾ ਨੂੰ ਵਧਾਉਂਦੀ ਹੈ। ਜਦੋਂ ਵੀ ਸਾਨੂੰ ਬੁਖਾਰ ਦੀ ਸਮੱਸਿਆ ਆਉਂਦੀ ਹੈ ਨਾਲ ਹੀ ਸਾਡੇ ਸਰੀਰ ਵਿੱਚ ਕੱਫ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਇਹ ਕੱਫ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਹ ਸਾਡੀ ਅਸਥਮਾ ਅਤੇ ਧੂਲ ਮਿੱਟੀ ਤੋਂ ਹੋਣ ਵਾਲੀ ਐਲਰਜੀ ਨੂੰ ਵੀ ਠੀਕ ਕਰਦੀ ਹੈ। ਸਾਡੇ ਇਮਿਊਨਟੀ ਸਿਸਟਮ ਦੇ ਕਮਜ਼ੋਰ ਹੋਣ ਦੇ ਕਾਰਨ ਸਾਡੇ ਸਰੀਰ ਵਿਚ ਜਿੰਨੀਆਂ ਵੀ ਬਿਮਾਰੀਆਂ ਉਤਪੰਨ ਹੁੰਦੀਆਂ ਹਨ, ਉਨ੍ਹਾਂ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਗਿਲੋਏ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇੱਕ ਪੱਤਾ ਪਿੱਪਲ ਦਾ ਇਸ ਦੇ ਵਿਚ ਮਿਕਸ ਕਰ ਦੇਣਾ ਹੈ।।

ਇਹ ਸਾਡੇ ਸਰੀਰ ਵਿਚ ਘਟੀ ਹੋਈ ਤਾਕਤ ਨੂੰ ਦੁਬਾਰਾ ਪੈਦਾ ਕਰਦੀ ਹੈ। ਇਹ ਸਾਡੇ ਸ਼ਰੀਰ ਵਿੱਚੋਂ ਸਾਰੇ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢ ਦਿੰਦੀ ਹੈ। ਉਸ ਤੋਂ ਬਾਅਦ ਤਿੰਨ ਚਾਰ ਪੱਤੇ ਨਿੰਮ ਦੇ ਪਾ ਦੇਣੇ ਹਨ। ਨਿੰਮ ਸਾਡੇ ਸਰੀਰ ਵਿਚ ਧੂੜ ਮਿੱਟੀ ਤੋਂ ਹੋਣ ਵਾਲੀ ਐਲਰਜੀ ਨੂੰ ਖਤਮ ਕਰਦੀ ਹੈ। ਉਸ ਤੋਂ ਬਾਅਦ ਇੱਕ ਪੱਤਾ ਅਸ਼ਵਗੰਧਾ ਦਾ ਮਿਲਾ ਦੇਣਾ ਹੈ। ਇਹ ਇਕ ਬਹੁਤ ਹੀ ਤਾਕਤਵਰ ਔਸ਼ਧੀ ਹੈ। ਇਹ ਸਾਡੇ ਇਮਿਊਨ ਸਿਸਟਮ ਦੇ ਵਿੱਚ ਸੰਤੁਲਨ ਰੱਖਣ ਦਾ ਕੰਮ ਕਰਦੀ ਹੈ।

ਦੋਸਤੋ ਜੇਕਰ ਤੁਹਾਡੇ ਕੋਲ ਇਨ੍ਹਾਂ ਵਿਚੋਂ ਕੋਈ ਵੀ ਤਾਜਾ ਪੱਤਾ ਨਹੀਂ ਉਪਲਬਦ ਹੋਵੇ, ਤਾਂ ਤੁਸੀਂ ਇਨ੍ਹਾਂ ਸਾਰੀਆਂ ਪੱਤੀਆਂ ਦੇ ਪਾਊਡਰ ਦਾ ਇਸਤੇਮਾਲ ਵੀ ਕਰ ਸਕਦੇ ਹੋ। ਉਸ ਤੋਂ ਬਾਦ ਤੁਸੀਂ ਤਿੰਨ ਚਾਰ ਪੱਤੇ ਤੁਲਸੀ ਦੇ ਵੀ ਪਾ ਦੇਣੇ ਹਨ। ਤੁਸੀਂ ਆਯੁਰਵੇਦ ਦੇ ਵਿੱਚ ਸਭ ਤੋਂ ਵਧੀਆ ਦਵਾਈ ਹੈ। ਇਹ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਜੜ੍ਹ ਤੋਂ ਖਤਮ ਕਰਦੀ ਹੈ। ਕਫ ਸਬੰਧੀ ਜਿੰਨੇ ਵੀ ਰੋਗ ਹਨ ਉਨ੍ਹਾਂ ਨੂੰ ਵੀ ਠੀਕ ਕਰਦੀ ਹੈ। ਉਸ ਤੋਂ ਬਾਅਦ ਇੱਕ ਕਾਲੀ ਮਿਰਚ ਦਾ ਦਾਣਾ ਵੀ ਇਸ ਦੇ ਵਿਚ ਪਾ ਲੈਣਾ ਹੈ। ਇਹ ਵਾਇਰਲ ਇਨਫੈਕਸ਼ਨ ਨੂੰ ਠੀਕ ਕਰਦੀ ਹੈ। ਇਸ ਕਾੜੇ ਨੂੰ ਤਿਆਰ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਾੜਾ ਬਣਾਉਂਦੇ ਸਮੇਂ ਭਾਂਡੇ ਨੂੰ ਉਪਰੋਂ ਦੀ ਢਕਣਾ ਨਹੀਂ ਹੈ। ਜਦੋਂ ਪਾਣੀ ਸੁੱਕ ਕੇ ਇਕ ਗਲਾਸ ਰਹਿ ਜਾਵੇ ਤਾਂ ਇਸ ਕਾੜੇ ਨੂੰ ਠੰਡਾ ਕਰਕੇ ਛਾਣ ਲੈਣਾ ਹੈ।

ਦੋਸਤ ਜਿਨ੍ਹਾਂ ਲੋਕਾਂ ਨੂੰ ਪਿਤ ਸਬੰਧੀ ਕੋਈ ਵੀ ਰੋਗ ਹਨ ਉਹ ਲੋਕ ਇਸ ਕਾੜੇ ਦਾ ਪ੍ਰਯੋਗ ਨਾ ਕਰਨ। ਜਿਨ੍ਹਾਂ ਲੋਕਾਂ ਨੂੰ ਚਮੜੀ ਤੇ ਖਾਰੀਸ ਹੁੰਦੀ ਹੈ, ਜਿਨ੍ਹਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ,ਜਿਨ੍ਹਾਂ ਦੇ ਲਿਵਰ ਵਿੱਚ ਕੋਈ ਸਮੱਸਿਆ ਹੈ, ਉਹ ਲੋਕ ਇਸ ਦਵਾਈ ਦਾ ਇਸਤੇਮਾਲ ਨਾ ਕਰਨ। ਜਿਨਾਂ ਲੋਕਾਂ ਨੂੰ ਕਬਜ ਦੀ ਸਮੱਸਿਆ ਹੈ ਉਹ ਹਫਤੇ ਦੇ ਵਿਚ ਸਿਰਫ ਇਕ ਵਾਰ ਇਸ ਦਵਾਈ ਦਾ ਪ੍ਰਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਇਸ ਦਵਾਈ ਦਾ ਪ੍ਰਯੋਗ ਲਗਾਤਾਰ ਤਿੰਨ ਦਿਨ ਸਵੇਰੇ ਸ਼ਾਮ ਕਰ ਸਕਦੇ ਹੋ। ਉਸ ਤੋਂ ਬਾਅਦ ਤਿੰਨ ਦਿਨ ਦੇ ਗੈਪ ਤੋਂ ਬਾਅਦ ਫਿਰ ਇਸ ਦਵਾਈ ਦਾ ਪ੍ਰਯੋਗ ਕਰ ਸਕਦੇ ਹੋ। ਤੁਸੀਂ ਇਸ ਦਵਾਈ ਦਾ ਪ੍ਰਯੋਗ ਸਵੇਰ ਦਾ ਖਾਣਾ ਖਾਣ ਤ ਪੋਣੇ ਘੰਟੇੋ ਬਾਅਦ ਕਰ ਸਕਦੇ ਹੋ। ਇਸੇ ਤਰ੍ਹਾਂ ਰਾਤ ਦੇ ਸਮੇਂ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *