ਹਰ ਰੋਜ 1 ਮਹੀਨੇ ਤੱਕ 12 ਬਦਾਮ ਖਾਣ ਨਾਲ ਸਰੀਰ ਦੇ ਨਾਲ ਜੋ ਹੋਇਆ ਕਿ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਲਗਾਤਾਰ ਇੱਕ ਮਹੀਨੇ ਬਦਾਮ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।

ਦੋਸਤੋਂ ਅਸੀਂ ਆਪਣੇ ਦਾਦੇ ਪੜਦਾਦਿਆਂ ਤੋਂ ਸੁਣਦੇ ਆਏ ਹਾਂ ਕਿ ਸਾਨੂੰ ਹਰ ਰੋਜ਼ ਬਦਾਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ,ਪਰ ਅਸੀਂ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ,ਕਿ ਸਾਨੂੰ ਕਿਸ ਸਮੇਂ ਅਤੇ ਕਿੰਨੀ ਮਾਤਰਾ ਵਿੱਚ ਬਦਾਮ ਖਾਣਾ ਚਾਹੀਦਾ ਹੈ। ਕਿਉਂਕਿ ਹਰ ਇਕ ਚੀਜ਼ ਖਾਣ ਦਾ ਫਾਇਦਾ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਤੇ ਖਾਇਆ ਜਾਵੇ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਰ ਰੋਜ਼ ਬਦਾਮ ਕਿਸ ਤਰੀਕੇ ਨਾਲ ਖਾਣੇ ਹਨ ਜਿਸ ਨਾਲ਼ ਤੁਹਾਡੇ ਸ਼ਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ।

ਦੋਸਤੋ ਸਾਡੇ ਵੱਡੇ ਬਜ਼ੁਰਗ ਹਰ ਰੋਜ਼ ਬਦਾਮ ਦਾ ਸੇਵਨ ਜ਼ਰੂਰ ਕਰਦੇ ਸਨ ਕਿਉਂਕਿ ਬਦਾਮ ਵਿਚ ਕੈਲਸ਼ੀਅਮ ,ਮੈਗਨੀਸ਼ੀਅਮ, ਪੋਟਾਸ਼ੀਅਮ ,ਵਿਟਾਮਿਨ ਡੀ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ,ਜੋ ਕਿ ਸਾਡੇ ਅੱਖਾਂ ਥੱਲੇ ਪੈਣ ਵਾਲੇ ਕਾਲੇ ਘੇਰੇ ,ਸਾਡੇ ਚਿਹਰੇ ,ਸਾਡੇ ਵਾਲਾ ਲਈ ਚੰਗਾ ਹੁੰਦਾ ਹੈ ਸਗੋਂ 25 ਤੋਂ ਵੀ ਜ਼ਿਆਦਾ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ।

ਦੋਸਤੋ ਅਕਸਰ ਅਸੀਂ ਬਦਾਮ ਨੂੰ ਛਿਲਕੇ ਸਮੇਤ ਵੀ ਖਾ ਲੈਂਦੇ ਹਾਂ ਪਰ ਬਦਾਮ ਦਾ ਛਿਲਕਾ ਉਤਾਰ ਕੇ ਹੀ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਬਦਾਮ ਦੇ ਛਿਲਕਿਆਂ ਵਿਚ ਡੈਨੀ ਨਾਮ ਦਾ ਇੱਕ ਪਦਾਰਥ ਹੁੰਦਾ ਹੈ, ਜੋ ਕਿ ਬਦਾਮ ਦੇ ਪੌਸ਼ਟਿਕ ਤੱਤ ਸਰੀਰ ਵਿੱਚ ਨਹੀਂ ਪਹੁੰਚਣ ਦਿੰਦਾ। ਇਸ ਲਈ ਹਮੇਸ਼ਾ ਬਦਾਮ ਦਾ ਛਿਲਕਾ ਉਤਾਰ ਕੇ ਹੀ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ ।ਦਿਲ ਦੀ ਬੀਮਾਰਿਆਂ ਲਈ ਬਦਾਮ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਹਮੇਸ਼ਾ ਬਦਾਮ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ।ਬਲੱਡ ਪ੍ਰੈਸ਼ਰ ਲਈ ਬਦਾਮ ਵਰਦਾਨ ਦਾ ਕੰਮ ਕਰਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਨਾਲ ਕਿਡਨੀ ਫੇਲ੍ਹ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਹੈ ਤਾਂ ਉਸ ਨੂੰ ਹਰ ਰੋਜ਼ ਬਦਾਮ ਜ਼ਰੂਰ ਦਿਓ, ਕਿਉਂਕਿ ਬਦਾਮ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਨਾਲ ਹੀ ਬੱਚੇ ਦੇ ਦਿਮਾਗ ਨੂੰ ਵੀ ਤੇਜ਼ ਕਰਦਾ ਹੈ ਅਤੇ ਬੱਚੇ ਦੀ ਯਾਦਦਾਸ਼ਤ ਸ਼ਕਤੀ ਨੂੰ ਵੀ ਵਧਾਉਂਦਾ ਹੈ। ਨਾਲ ਹੀ ਬਦਾਮ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਦੋਸਤੋ ਅਮਰੀਕਨ ਡਾਇਬਟੀਜ਼ ਐਸੋਸੀਏਸ਼ ਦੁਆਰਾ ਡਾਇਬਿਟੀਜ਼ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਹ ਡਾਇਬਟੀਜ਼ ਨੂੰ ਕੰਟਰੋਲ ਕਰਦਾ ਹੈ। ਕੈਂਸਰ ਅਤੇ ਹਾਈ ਕਲੈਸਟਰੋਲ ਤੋਂ ਬਚਣ ਲਈ ਵੀ ਬਦਾਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਕਿੰਨੀ ਮਾਤਰਾ ਵਿਚ ਅਤੇ ਕਿਸ ਸਮੇਂ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।

ਦੋਸਤੋ ਜੇਕਰ ਤੁਸੀਂ ਬਦਾਮ ਦਾ ਸੇਵਨ ਸਵੇਰ ਦੇ ਸਮੇਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਲਵੋ। ਦੋਸਤੋ ਤੁਸੀਂ 12 ਬਦਾਮ ਹਰ ਰੋਜ਼ ਰਾਤ ਨੂੰ ਪਾਣੀ ਵਿਚ ਭਿਓਂ ਕੇ ,ਸਵੇਰੇ ਉੱਠ ਕੇ ਇਸ ਦਾ ਛਿਲਕਾ ਉਤਾਰ ਕੇ ਇਸ ਨੂੰ ਖਜੂਰ ਜਾਂ ਫਿਰ ਕਿਸ਼ਮਿਸ਼ ਨਾਲ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਬਦਾਮ ਦਾ ਸੇਵਨ ਕਰ ਸਕਦੇ ਹੋ।

ਤੁਸੀਂ ਬਦਾਮ ਨੂੰ ਦੁੱਧ ਨਾਲ ਵੀ ਲੈ ਸਕਦੇ ਹੋ। ਗਰਮੀਆਂ ਦੇ ਵਿੱਚ ਤੁਹਾਨੂੰ ਚਾਰ ਜਾਂ ਪੰਜ ਤੋਂ ਜ਼ਿਆਦਾ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗਰਮੀਆਂ ਦੇ ਵਿੱਚ ਇਸ ਤੋਂ ਜ਼ਿਆਦਾ ਬਦਾਮ ਖਾਣ ਦੇ ਨਾਲ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ ਜਿਸਦੇ ਕਾਰਨ ਤੁਹਾਡੇ ਸਰੀਰ ਵਿਚ ਪਿੱਤ ਦੀ ਮਾਤਰਾ ਵੱਧ ਸਕਦੀ ਹੈ। ਸਰਦੀਆਂ ਦੇ ਵਿੱਚ ਤੁਸੀਂ 12 ਬਦਾਮ ਹਰ ਰੋਜ਼ ਖਾ ਸਕਦੇ ਹੋ।

Leave a Reply

Your email address will not be published. Required fields are marked *