ਅਦਰਕ ਦੀ ਪੰਜੀਰੀ, ਮੋਟਾਪੇ ਦੀ ਸਮੱ ਸਿਆ। ਜੋੜਾਂ ਦੇ ਦਰਦ। ਪੁਰਾਣਾ ਨਜ਼ਲਾ ਤੇ ਕਮਜ਼ੋਰੀ ਦਾ ਪੱਕਾ ਇਲਾਜ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਸਰਦੀ ਵਿੱਚ ਤੁਹਾਡੇ ਮੋਟਾਪੇ ਨੂੰ ਘਟਾਉਣ ਲਈ ਸਭ ਤੋਂ ਵਧੀਆ ਪੰਜੀਰੀ ਦੇ ਬਾਰੇ ਗੱਲ ਕਰਾਂਗੇ। ਇਹ ਅਦਰਕ ਦੀ ਪੰਜੀਰੀ ਹੈ ।ਇਸ ਪੰਜੀਰੀ ਦੇ ਨਾਲ ਥਾਇਰਡ ਦੇ ਕਾਰਨ ਹੋਣ ਵਾਲਾ ਵਜਨ ਵੀ ਘਟਦਾ ਹੈ, ਸਰਦੀਆਂ ਵਿਚ ਠੰਡ ਜ਼ਿਆਦਾ ਲੱਗਣੀ ,ਜੋੜਾਂ ਦਾ ਦਰਦ ਦਿਮਾਗ ਕਮਜੋਰ ਹੋਣਾ, ਜੁਕਾਮ ਦੀ ਸਮੱਸਿਆ ਹੋਣੀ, ਛਾਤੀ ਵਿੱਚ ਜੰਮੀ ਹੋਈ ਬਲਗਮ ਨੂੰ ਵੀ ਠੀਕ ਕਰਦੀ ਹੈ। ਬੱਚਿਆਂ ਤੇ ਬਜ਼ੁਰਗਾਂ ਲਈ ਇਹ ਇਕ ਬਹੁਤ ਵਧੀਆ ਦੇਸੀ ਘਰੇਲੂ ਇਲਾਜ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਅਦਰਕ ਦੀ ਪੰਜੀਰੀ ਬਣਾਉਣ ਦੇ ਲਈ ਕੀ ਕੀ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਕਿਲੋ ਕਣਕ ਦਾ ਆਟਾ ਲੈਣਾ ਹੈ ।ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਐਲਰਜੀ ਹੈ ਉਹ ਬੇਸਣ ਦਾ ਇਸਤੇਮਾਲ ਵੀ ਕਰ ਸਕਦੇ ਹਨ। ਇੱਕ ਕਿੱਲੋ ਦੇਸੀ ਘਿਉ ,ਅੱਧਾ ਕਿਲੋ ਬਿਨਾਂ ਕੈਮੀਕਲ ਵਾਲਾ ਗੁੜ, ਅੱਧਾ ਕਿੱਲੋ ਤਾਜ਼ਾ ਅਦਰਕ, 5 ਗ੍ਰਾਮ ਸੁੰਢ, 5 ਗ੍ਰਾਮ ਕਾਲੀ ਮਿਰਚ ,5 ਗ੍ਰਾਮ ਸਾਬਤ ਧਨੀਆ, 5 ਗ੍ਰਾਮ ਜੀਰਾ ,5 ਗ੍ਰਾਮ ਦਾਲਚੀਨੀ, 5 ਗ੍ਰਾਮ ਮੰਘਾਂ,5 ਗ੍ਰਾਮ ਛੋਟੀ ਇਲਾਇਚੀ ਦੇ ਦਾਣੇ, 5 ਗ੍ਰਾਮ ਜੈਫਲ ਦੇ ਫੁੱਲ, 5 ਗ੍ਰਾਮ ਪਿਪਲਾਮੂਲ, 5 ਗ੍ਰਾਮ ਕਾਲੀ ਜੀਰੀ। ਕਾਲੀ ਜੀਰੀ ਅਤੇ ਕਾਲਾ ਜੀਰਾ ਦੇ ਵਿੱਚ ਬਹੁਤ ਫਰਕ ਹੁੰਦਾ ਹੈ ।ਤੁਸੀਂ ਇੱਥੇ ਕਾਲੀ ਜੀਰੀ ਲੈਣੀ ਹੈ। 5 ਗ੍ਰਾਮ ਵਾਵੜਿੰਗ, 5 ਗ੍ਰਾਮ ਨਾਗ ਕੇਸਰ, 5 ਗ੍ਰਾਮ ਤੇਜ ਪੱਤਾ ਲੈਣਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਅਦਰਕ ਦੀ ਪੰਜੀਰੀ ਕਿਸ ਤਰ੍ਹਾਂ ਬਣਾਉਣੇ ਹੈ। ਸਭ ਤੋਂ ਪਹਿਲਾਂ ਤੁਸੀਂ ਅਦਰਕ ਨੂੰ ਛਿੱਲ ਕੇ ਉਸ ਨੂੰ ਕੱਦੂਕਸ ਕਰ ਲੈਣਾ ਹੈ ਤਾਂ ਕੀ ਇਸ ਨੂੰ ਆਟੇ ਵਿੱਚ ਗੁੰਨਣਾ ਆਸਾਨ ਹੋ ਜਾਵੇ। ਸਭ ਤੋਂ ਪਹਿਲਾਂ ਅਸੀਂ ਚੁੱਲੇ ਤੇ ਅੱਗ ਬਾਲ ਕੇ ਉਸਦੇ ਉੱਤੇ ਇਕ ਕੜਾਹੀ ਰੱਖਾਂਗੇ। ਹੁਣ ਇਸ ਕੜਾਹੀ ਦੇ ਵਿੱਚ ਇੱਕ ਕਿਲੋ ਦੇਸੀ ਘਿਓ ਪਾ ਕੇ ਇਸ ਦੇ ਵਿਚ ਕੱਦੂਕਸ ਕੀਤਾ ਹੋਇਆ ਅਦਰਕ ਪਾ ਕੇ ਉਸਨੂੰ ਹੌਲੀ ਅੱਗ ਤੇ ਪਕਾਉਣਾ ਹੈ। ਅਧਰਕ ਸਰੀਰ ਵਿੱਚ ਜੰਮੀ ਹੋਈ ਚਰਬੀ ਨੂੰ ਘਟਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ। ਇਹ ਖਾਂਸੀ ਜ਼ੁਕਾਮ ਸਰਦੀ ਵਿੱਚ ਵੀ ਫਾਇਦਾ ਕਰਦੀ ਹੈ।

ਜਿਨ੍ਹਾਂ ਲੋਕਾਂ ਨੂੰ ਸਰਦੀਆਂ ਵਿਚ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ ਉਸਦੇ ਲਈ ਵੀ ਅਦਰਕ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਰਦੀਆਂ ਵਿਚ ਹੱਥਾਂ ਪੈਰਾਂ ਦੀਆਂ ਉਂਗਲੀਆਂ ਸੁੱਜ ਕੇ ਖਾਰੀਸ ਹੁੰਦੀ ਹੈ ਉਨ੍ਹਾਂ ਲਈ ਵੀ ਅਦਰਕ ਫਾਇਦੇਮੰਦ ਹੁੰਦੀ ਹੈ। ਜਦੋਂ ਅਦਰਕ ਦਾ ਪਾਣੀ ਸੁੱਕ ਜਾਵੇਗਾ ਤਾਂ ਇਸਦੇ ਵਿੱਚ ਇੱਕ ਕਿੱਲੋ ਕਣਕ ਦਾ ਆਟਾ ਮਿਕਸ ਕਰ ਦੇਣਾ ਹੈ। ਅੱਗ ਨੂੰ ਬਿਲਕੁਲ ਹੌਲੀ ਰੱਖਣਾ ਹੈ। ਸਰਦੀਆ ਦੇ ਵਿਚ ਜ਼ਿਆਦਾਤਰ ਔਰਤਾਂ ਨੂੰ ਵਜਨ ਵਧਣ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਆਟਾ ਘਿਓ ਛੱਡਣ ਸ਼ੁਰੂ ਕਰ ਦੇਵੇਗਾ ਤਾਂ ਫਿਰ ਕੜਾਹੀ ਨੂੰ ਚੁਲ੍ਹੇ ਉੱਤੋਂ ਉਤਾਰ ਲੈਣਾਂ ਹੈ।

ਹੁਣ ਇਸ ਆਟੇ ਅਤੇ ਅਦਰਕ ਨੂੰ ਕਿਸੇ ਹੋਰ ਭਾਂਡੇ ਵਿੱਚ ਕੱਢ ਕੇ ਦੁਬਾਰਾ ਕੜਾਹੀ ਚੁੱਲ੍ਹੇ ਉੱਤੇ ਚੜ੍ਹਾਵਾਂਗੇ। ਹੁਣ ਇਸ ਕੜਾਹੀ ਵਿੱਚ ਇੱਕ ਗਲਾਸ ਪਾਣੀ ਅਤੇ ਅੱਧਾ ਕਿਲੋ ਗੁੜ ਪਾ ਦੇਣਾ ਹੈ ਤਾਂ ਜੋ ਗੁੜ ਦੀ ਚਾਸ਼ਨੀ ਤਿਆਰ ਹੋ ਸਕੇ। ਜਦੋਂ ਗੁੜ ਦੀ ਚਾਸ਼ਨੀ ਇਕ ਤਾਰ ਵਾਲੀ ਹੋ ਜਾਵੇ ਤਾਂ ਅਦਰਕ ਅਤੇ ਆਟੇ ਨੂੰ ਵੀ ਇਸ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਇਸ ਕੜਾਹੀ ਨੂੰ ਚੁਲ੍ਹੇ ਤੋਂ ਉਤਾਰ ਦੇਣਾ ਹੈ। ਜਦੋਂ ਇਹ ਕੜਾਹੀ ਹਲਕੀ ਗਰਮ ਪੈ ਜਾਵੇ ਤਾਂ ਇਸਦੇ ਵਿੱਚ ਬਾਕੀ ਸਾਰਿਆ ਔਸ਼ਧੀਆਂਂ ਨੂੰ ਵੀ ਜਿੰਨੀ ਮਾਤਰਾ ਵਿਚ ਦੱਸਿਆ ਗਿਆ ਸੀ, ਉਹਨਾਂ ਨੂੰ ਪੀਸ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ।

ਦੋਸਤੋ ਇਸ ਤਿਆਰ ਕੀਤੀ ਗਈ ਅਦਰਕ ਦੀ ਪੰਜੀਰੀ ਨੂੰ ਤੁਸੀਂ 20 ਗ੍ਰਾਮ ਸਵੇਰ ਦਾ ਨਾਸ਼ਤਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਖਾ ਸਕਦੇ ਹੋ। ਰਾਤ ਦੀ ਰੋਟੀ ਖਾਣ ਤੋਂ ਪੌਣਾ ਘੰਟਾ ਬਾਅਦ ਲੈ ਸਕਦੇ ਹੋ। ਇਸ ਨੂੰ ਸਿਰਫ ਤੁਸੀਂ ਦੁੱਧ ਨਾਲ ਹੀ ਲੈਣਾਂ ਹੈ। ਇਸਦਾ ਇਸਤੇਮਾਲ ਤੁਸੀਂ ਸਰਦੀਆਂ ਦੇ ਵਿੱਚ ਕਰ ਸਕਦੇ ਹੋ। ਲਗਾਤਾਰ ਇਸ ਪੰਜੀਰੀ ਦਾ ਇਸਤੇਮਾਲ 15 ਦਿਨ ਤੁਸੀਂ ਕਰ ਸਕਦੇ ਹੋ ਫਿਰ ਪੰਜ ਦਿਨ ਤੁਸੀਂ ਇਸਦਾ ਇਸਤੇਮਾਲ ਨਹੀਂ ਕਰਨਾ ਹੈ। ਪਿੱਤ ਪ੍ਰਕਿਰਤੀ ਵਾਲੇ ਵਿਅਕਤੀ ਇਸ ਪੰਜੀਰੀ ਦਾ ਇਸਤੇਮਾਲ ਨਾ ਕਰਨ।

Leave a Reply

Your email address will not be published. Required fields are marked *