ਅੱਖਾਂ ਦੀ ਰੌਸ਼ਨੀ ਦਾ ਕਮਜ਼ੋਰ ਹੋਣਾ, ਖੂਨ ਦੀ ਕਮੀ, ਹੱਡੀਆਂ ਦਾ ਕਮਜ਼ੋਰ ਹੋਣਾ ਕਦੀ ਵੀ ਨਹੀਂ ਹੋਵੇਗਾ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅੱਜ ਅਸੀ ਤੁਹਾਨੂੰ ਸ਼ਰੀਰ ਦੀ ਬਹੁਤ ਸਾਰੀਆਂ ਕਮਜ਼ੋਰੀਆਂ ਦਾ ਇਲਾਜ ਦਸਾਂਗੇ। ਦੋਸਤੋ ਦੁੱਧ ਦਾ ਪ੍ਰਯੋਗ ਤਾਂ ਹਰ ਕੋਈ ਕਰਦਾ ਹੈ। ਪਰ ਜੇਕਰ ਤੁਸੀਂ ਦੁੱਧ ਦੇ ਵਿੱਚ ਕਿਸ਼ਮਿਸ਼ ਮਿਲਾ ਕੇ ਖਾਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਤੋਂ ਛੁਟਕਾਰਾ ਮਿਲ ਜਾਵੇਗਾ। health department ਦੇ ਮੁਤਾਬਿਕ ਦੁੱਧ ਤੇ ਕਿਸ਼ਮਿਸ਼ ਵਿੱਚ ਕੁਝ ਇਹੋ ਜਿਹੇ ਕੁਝ ਤੱਤ ਪਾਏ ਜਾਂਦੇ ਹਨ, ਜੋ ਨਾ ਕੇਵਲ ਪੁਰਸ਼ਾਂ ਦੀ ਕਮਜੋਰੀ ਲਈ ਬਹੁਤ ਚੰਗਾ ਹੁੰਦਾ ਹੈ ਬਲਕਿ ਸਾਡੀ ਕਮਜ਼ੋਰ ਅੱਖਾਂ, ਹੱਡੀਆਂ ਦੀ ਕਮਜ਼ੋਰੀ, ਲਈ ਬਹੁਤ ਜਿਆਦਾ ਚੰਗਾ ਹੁੰਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਤਿਆਰ ਕਿਵੇਂ ਕਰਨਾ ਹੈ। ਜਿਸ ਨਾਲ ਸਾਡੀਆਂ ਹੱਡੀਆਂ ਦੀ ਕਮਜ਼ੋਰੀ ਦੀ ਸਮੱਸਿਆ, ਖੂਨ ਦੀ ਕਮੀ, ਦੇ ਨਾਲ ਨਾਲ ਵੀਰਜ ਨਾਸ਼ ਵਰਗੀ ਸਮੱਸਿਆ ਕਦੇ ਵੀ ਨਹੀਂ ਹੋਵੇਗੀ। ਦੋਸਤੋਂ ਬਾਜ਼ਾਰ ਦੇ ਵਿਚੋਂ ਕਈ ਤਰ੍ਹਾਂ ਦੀ ਕਿਸ਼ਮਿਸ਼ ਮਿਲਦੀ ਹੈ, ਪਰ ਤੁਸੀ ਪੁਰਾਣੀ ਕਿਸ਼ਮਿਸ਼ ਲੈਣੀ ਹੈ। ਪੁਰਾਣੀ ਕਿਸ਼ਮਿਸ਼ ਸਾਡੇ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜਿਸ ਤਰ੍ਹਾਂ ਪਿਆ ਹੋਇਆ ਪੁਰਾਣਾ ਸੋਨਾ, ਜ਼ਿਆਦਾ ਬਿਹਤਰ ਹੁੰਦਾ ਹੈ ਉਸੇ ਤਰ੍ਹਾਂ ਕਿਸ਼ਮਿਸ਼ ਜਿੰਨੀ ਪੁਰਾਣੀ ਹੋਵੇਗੀ ,ਓਨੀ ਜ਼ਿਆਦਾ ਫਾਇਦੇਮੰਦ ਹੋਵੇਗੀ।

ਪੁਰਾਣੀ ਕਿਸ਼ਮਿਸ਼ ਸਾਡੀ ਅੱਖਾਂ ਅਤੇ ਸਾਡੇ ਚਿਹਰੇ ਲਈ ਫਾਇਦੇਮੰਦ ਹੁੰਦੀ ਹੈ। ਇਹਦੇ ਵਿਚ ਪਾਏ ਜਾਣ ਵਾਲੇ ਐਂਟੀਔਕਸੀਡੈਂਟ ਗੁਣ ਅਤੇ ਵਿਟਾਮਿਨ ਏ ਸਾਡੀਆਂ ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਵਿੱਚ ਪਾਇਆ ਜਾਣ ਵਾਲਾ ਪ੍ਰਕਿਰਤਿਕ ਮਿੱਠਾ ਜਲਦੀ ਨਾਲ ਹਜ਼ਮ ਹੋ ਜਾਂਦਾ ਹੈ। ਜਿਸ ਨਾਲ ਸਾਡਾ ਕਲੈਸਟਰੋਲ ਵੀ ਨੀ ਵੱਧਦਾ ਅਤੇ ਸਾਡੇ ਸਰੀਰ ਨੂੰ ਤਾਕਤ ਅਤੇ ਫੁਰਤੀ ਵੀ ਮਿਲਦੀ ਹੈ। ਇਸ ਲਈ ਤੁਹਾਨੂੰ ਕਮਜ਼ੋਰੀ ਵਿਚ ਕਿਸ਼ਮਿਸ਼ ਦਾ ਸੇਵਨ ਕਰਨ ਦੇ ਨਾਲ ਸਾਨੂੰ ਤੁਰੰਤ ਊਰਜਾ ਮਿਲਦੀ ਹੈ।

ਜਿਨ੍ਹਾਂ ਲੋਕਾਂ ਦੇ ਸ਼ਰੀਰ ਵਿਚ ਖੂਨ ਦੀ ਕਮੀ ਹੁੰਦੀ ਹੈ ਜਾਂ ਫਿਰ ਕੈਲਸ਼ੀਅਮ ਦੀ ਕਮੀ ਦੇ ਕਾਰਨ ਹਾਰਿਆਂ ਦੇ ਵਿੱਚ ਦਰਦ ਹੁੰਦਾ ਹੈ, ਸਰੀਰ ਦਰਦ ਕਮਰ ਦਰਦ ਵਰਗੀਆਂ ਸਮੱਸਿਆਵਾਂ ਹਨ ਤਾਂ ਇਸ ਨੂੰ ਕਿਸੇ ਵੀ ਉਮਰ ਵਿੱਚ ਲਿਆ ਜਾਵੇ, ਤਾਂ ਇਹ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਅਤੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਨੂੰ ਖਾਣ ਨਾਲ ਬੁਢਾਪੇ ਤੱਕ ਜੋੜਾਂ ਦਾ ਦਰਦ ਨਹੀਂ ਹੁੰਦਾ। ਜੇ ਤੁਹਾਡਾ ਹਾਜ਼ਮਾ ਖਰਾਬ ਰਹਿੰਦਾ ਹੈ ,ਤੁਹਾਡਾ ਮੋਟਾਪਾ ਵੱਧ ਰਿਹਾ ਹੈ, ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਪਾਚਨ ਕਿਰਿਆ ਕਮਜ਼ੋਰ ਰਹਿੰਦੀ ਹੈ ਤਾਂ ਤੁਹਾਨੂੰ ਕਿਸ਼ਮਿਸ਼ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਹ ਤੁਹਾਡੇ ਪਾਚਨ ਨੂੰ ਮਜ਼ਬੂਤ ਕਰਦਾ ਹੈ ਜਿਸਦੇ ਨਾਲ ਤੁਹਾਡਾ ਹਾਜ਼ਮਾ ਸਹੀ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਵੀ ਨਹੀਂ ਰਹਿੰਦੀ। ਇਸ ਨੂੰ ਖਾਣ ਨਾਲ ਤੁਹਾਡਾ ਮੋਟਾਪਾ ਵੀ ਨਹੀਂ ਵੱਧਦਾ। ਮਰਦਾਨਾ ਕਮਜ਼ੋਰੀ, ਵੀਰਜ ਨਿਕਲਣ ਦੀ ਸਮੱਸਿਆ ਵਰਗੀ ਪਰੇਸ਼ਾਨੀਆਂ ਲਈ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਡੀ ਕਿੱਡਨੀ ਅਤੇ ਲਿਵਰ ਨੂੰ ਸਾਫ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਤੁਹਾਨੂੰ ਪੁਰਾਣੇ 14 ਕਿਸ਼ਮਿਸ਼ ਦੇ ਦਾਣੇ ਸਾਰੀ ਰਾਤ ਪਾਣੀ ਦੇ ਵਿੱਚ ਡੁਬੋ ਕੇ ਰੱਖਣੇ ਹਨ।

ਸਵੇਰੇ ਉੱਠ ਕੇ ਜਦੋਂ ਇਹ ਚੰਗੀ ਤਰਾਂ ਫੁਲ ਜਾਣਗੇ, ਇਸ ਦੇ ਪਾਣੀ ਨੂੰ ਤੁਸੀਂ ਪੀ ਲੈਣਾ ਹੈ ਅਤੇ ਕਿਸ਼ਮਿਸ਼ ਨੂੰ ਇਕ ਗਲਾਸ ਦੁੱਧ ਦੇ ਵਿੱਚ ਪਾ ਲੈਣਾ ਹੈ। ਤੁਹਾਨੂੰ ਇੱਕ ਗਲਾਸ ਉਬਲੇ ਹੋਏ ਦੁੱਧ ਦੇ ਵਿੱਚ ਕਿਸ਼ਮਿਸ਼ ਨੂੰ ਪਾ ਦੇਣਾ ਹੈ। ਇਸ ਦੁੱਧ ਦੇ ਵਿੱਚ ਮਿਠਾਸ ਦੇ ਲਈ ਹੋਰ ਕੁਝ ਵੀ ਨਹੀਂ ਪਾਣਾ। ਇਸ ਦੁੱਧ ਦਾ ਪ੍ਰਯੋਗ ਤੁਸੀਂ ਸਵੇਰੇ ਨਾਸ਼ਤੇ ਦੇ ਸਮੇਂ ਕਰ ਸਕਦੇ ਹੋ। ਇਸ ਦੁੱਧ ਨੂੰ ਲਗਾਤਾਰ ਪੀਣ ਦੇ ਨਾਲ ਤੁਹਾਡੇ ਸਰੀਰ ਦੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਠੀਕ ਹੋਣੀਆ ਸ਼ੁਰੂ ਹੋ ਜਾਣਗੀਆਂ।

Leave a Reply

Your email address will not be published. Required fields are marked *