ਗਰੀਬੀ ਅਤੇ ਗਰੀਬੀ ਆਉਣ ਦੀਆ ਇਹ ਨਿਸ਼ਾਨੀਆਂ ਹੁੰਦੀਆ ਹਨ , ਹੁਣੇ ਚੇਕ ਕਰੋ ਤੁਹਾਡੇ ਘਰ ਇਹ ਕੰਮ ਹੁੰਦੇ ਹਨ ਕੀ ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਘਰ ਵਿਚ ਹੋਣ ਵਾਲੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਸੰਕੇਤ ਪਿਛੇ ਬਹੁਤ ਕੁਝ ਛੁਪਿਆ ਹੁੰਦਾ ਹੈ ਜੇਕਰ ਅਸੀਂ ਇਹਨਾਂ ਸੰਕੇਤਾਂ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਕਈ ਸਮੱਸਿਆਵਾਂ ਤੋਂ ਬਚ ਸਕਦੇ ਹਾਂ।

ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਦੋਂ ਘਰ ਵਿੱਚ ਦਲਿੱਦਰਤਾ ਵਧਣੀ ਸ਼ੁਰੂ ਹੁੰਦੀ ਹੈ ਤਾਂ ਘਰ ਦੇ ਵਿੱਚ ਕਈ ਸੰਕੇਤ ਮਿਲਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੇ ਵਿੱਚ ਗਰੀਬੀ ਵਧਣ ਵਾਲੇ ਕਿਹੜੇ ਕਿਹੜੇ ਸੰਕੇਤ ਮਿਲਦੇ ਹਨ। ਦੋਸਤੋ ਜੇਕਰ ਘਰ ਵਿਚ ਕੋਈ ਮੁਸੀਬਤ ਜਾਂ ਪਰੇਸ਼ਾਨੀ ਆਉਣ ਵਾਲੀ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਅਸਰ ਤੁਹਾਨੂੰ ਤੁਲਸੀ ਦੇ ਪੌਦੇ ਤੇ ਦੇਖਣ ਨੂੰ ਮਿਲਦਾ ਹੈ। ਤੁਲਸੀ ਦਾ ਪੌਦਾ ਬਿਲਕੁਲ ਸੁੱਕ ਜਾਂਦਾ ਹੈ ।ਜਿਸ ਨੂੰ ਘਰ ਵਿੱਚ ਦਲਿੱਦਰਤਾ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਦੋਸਤੋ ਘਰ ਦੇ ਖਾਣ ਪੀਣ ਵਾਲੇ ਸਮਾਨ ਦੇ ਵਿੱਚ ਜੇਕਰ ਕਾਲੀਆਂ ਚਿੱਟੀਆਂ ਪੈ ਜਾਂਦੀਆਂ ਹਨ ਤਾਂ ਇਹ ਵੀ ਬੁਰੇ ਸਮੇਂ ਦਾ ਸੰਕੇਤ ਹੁੰਦਾ ਹੈ।

ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਲੱਗੇ ਪੇੜ ਪੌਦੇ ਦੀਆਂ ਪੱਤੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਨਾਲ ਦੀ ਨਾਲ ਕਟਵਾ ਲੈਣਾ ਚਾਹੀਦਾ ਹੈ। ਇਹਨਾਂ ਦੀਆਂ ਪੱਤੀਆਂ ਹਰੀਆਂ ਭਰੀਆਂ ਹੋਣੀਆਂ ਚਾਹੀਦੀਆਂ ਹਨ ।ਘਰ ਵਿੱਚ ਲੱਗੇ ਹੋਏ ਪੇੜ-ਪੌਦੇ ਸੁਕਣੇ ਨਹੀਂ ਚਾਹੀਦੇ। ਇਸ ਨਾਲ ਬੁੱਧ ਗ੍ਰਹਿ ਖਰਾਬ ਹੁੰਦਾ ਹੈ ਅਤੇ ਤੁਹਾਡੇ ਉੱਤੇ ਕਰਜ ਵੀ ਵਧਦਾ ਹੈ। ਪੇੜ ਪੌਦਿਆਂ ਨੂੰ ਹਰ ਰੋਜ਼ ਪਾਣੀ ਦੇਣਾ ਚਾਹੀਦਾ ਹੈ ।ਇਹਨਾਂ ਨੂੰ ਸੁਕਣ ਨਹੀਂ ਦੇਣਾ ਚਾਹੀਦਾ।

ਦੋਸਤੋ ਘਰ ਦਾ ਝਾੜੂ ਮਾਤਾ ਲਕਸ਼ਮੀ ਦਾ ਸੂਚਕ ਮੰਨਿਆ ਜਾਂਦਾ ਹੈ। ਇਹ ਘਰ ਦੇ ਵਿੱਚੋਂ ਦਲਿੱਦਰਤਾਤ ਨੂੰ ਬਾਹਰ ਨਿਕਾਲਦਾ ਹੈ ਇਸ ਨਾਲ ਘਰ ਵਿੱਚ ਸੁੱਖ ਸਮਰਿੱਧੀ ਆਉਂਦੀ ਹੈ। ਝਾੜੂ ਦੇ ਉੱਤੇ ਕਦੇ ਵੀ ਪੈਰ ਨਹੀਂ ਰੱਖਣਾ ਚਾਹੀਦਾ ।ਇਸ ਨਾਲ ਮਾਤਾ ਲਕਸ਼ਮੀ ਦਾ ਨਿਰਾਦਰ ਹੁੰਦਾ ਹੈ।ਘਰ ਦੇ ਵਿੱਚ ਜੇਕਰ ਕੋਈ ਛੋਟਾ ਬੱਚਾ ਝਾੜੂ ਲਗਾਉਣ ਲੱਗ ਜਾਂਦਾ ਹੈ ਤਾਂ ਉਸ ਨੰਨ੍ਹੇ ਮਹਿਮਾਨ ਦੇ ਆਉਣ ਦਾ ਸੰਕੇਤ ਮੰਨਣਾ ਚਾਹੀਦਾ ਹੈ। ਸੂਰਜ ਡੁੱਬਣ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ। ਇਹ ਵਿਅਕਤੀ ਦੇ ਦੁਰਭਾਗ ਨੂੰ ਜਗਾਉਂਦਾ ਹੈ। ਨਾਸ਼ਤਾ ਕਰਨ ਤੋਂ ਪਹਿਲਾਂ ਝਾੜੂ ਲਗਾ ਲੈਣਾ ਚਾਹੀਦਾ ਹੈ ।ਇਹ ਚੰਗਾ ਮੰਨਿਆ ਜਾਂਦਾ ਹੈ। ਝਾੜੂ ਨੂੰ ਕਦੇ ਵੀ ਪੁੱਠਾ ਨਹੀਂ ਰੱਖਣਾ ਚਾਹੀਦਾ ਇਹ ਚੰਗਾ ਨਹੀਂ ਮੰਨਿਆ ਜਾਂਦਾ।

ਇਸ ਨੂੰ ਹਮੇਸ਼ਾ ਲਿਟਾ ਕੇ ਰੱਖਣਾ ਚਾਹੀਦਾ ਹੈ। ਝਾੜੂ ਨੂੰ ਖੜ੍ਹਾ ਕਰ ਕੇ ਰੱਖਣ ਦੇ ਨਾਲ ਘਰ ਦੇ ਵਿਚ ਕਲੇਸ਼ ਵਧਦਾ ਹੈ। ਇਸ ਨਾਲ ਘਰ ਵਿੱਚ ਗ਼ਰੀਬੀ ਹੁੰਦੀ ਹੈ। ਹਨੇਰਾ ਹੋਣ ਤੋਂ ਬਾਅਦ ਘਰ ਵਿੱਚ ਝਾੜੂ ਨਹੀਂ ਲੱਗਾਣਾ ਚਾਹੀਦਾ। ਜੇਕਰ ਘਰ ਦਾ ਕੋਈ ਮੈਂਬਰ ਘਰੋਂ ਬਾਹਰ ਜਾਂਦਾ ਹੈ ਤਾਂ ਉਸ ਦੇ ਜਾਣ ਤੋਂ ਬਾਅਦ ਨਾਲ ਦੀ ਨਾਲ ਕਦੇ ਵੀ ਝਾੜੂ ਨਹੀਂ ਲੱਗਾਣਾ ਚਾਹੀਦਾ। ਜਿਸ ਤਰ੍ਹਾਂ ਘਰ ਦੇ ਵਿੱਚ ਧਨ ਨੂੰ ਛੁਪਾ ਕੇ ਰਖਿਆ ਜਾਂਦਾ ਹੈ ਉਸੇ ਤਰ੍ਹਾਂ ਘਰ ਦੇ ਵਿੱਚ ਝਾੜੂ ਨੂੰ ਵੀ ਛੁਪਾ ਕੇ ਰੱਖਣਾ ਚਾਹੀਦਾ ਹੈ। ਇਸ ਤੇ ਕਿਸੇ ਦੀ ਨਜ਼ਰ ਨਹੀਂ ਪੈਣੀ ਚਾਹੀਦੀ। ਵਾਸਤੂ ਸ਼ਾਸਤਰ ਦੇ ਅਨੁਸਾਰ ਜਿਹੜੇ ਲੋਕ ਘਰ ਵਿੱਚ ਝਾੜੂ ਨੂੰ ਇੱਕ ਜਗ੍ਹਾ ਰੱਖਣ ਦੀ ਜਗ੍ਹਾ ਤੇ ਕਿੱਥੇ ਮਰਜ਼ੀ ਰੱਖ ਦਿੰਦੇ ਹਨ, ਉਸ ਘਰ ਵਿੱਚ ਗ਼ਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਘਰ ਦਾ ਖਰਚਾ ਵਧ ਜਾਂਦਾ ਹੈ। ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੋਸਤੋ ਘਰ ਦੇ ਵਿੱਚ ਗਾਂ ਜਾਂ ਫਿਰ ਕਿਸੇ ਵੀ ਜਾਨਵਰ ਨੂੰ ਝਾੜੂ ਦੇ ਨਾਲ ਮਾਰ ਕੇ ਨਹੀਂ ਭਜਾਣਾ ਚਾਹੀਦਾ। ਇਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਦੋਸਤੋ ਜਿਸ ਘਰ ਵਿਚ ਦੁੱਧ ਉਬਲ ਕੇ ਗਿਰਦਾ ਹੈ ਉਸ ਘਰ ਦੇ ਖਰਚੇ ਵਧਣੇ ਸ਼ੁਰੂ ਹੋ ਜਾਂਦੇ ਹਨ। ਘਰ ਦੇ ਮੈਂਬਰਾਂ ਵਿਚਕਾਰ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ।ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਲੋਕ ਕਹਿੰਦੇ ਹਨ ਕਿ ਦੁੱਧ ਦਾ ਉਬਾਲ਼ ਕੇ ਗਿਰਨਾ ਚੰਗਾ ਮੰਨਿਆ ਜਾਂਦਾ ਹੈ ,ਪਰ ਜੇਕਰ ਤੁਹਾਡੇ ਘਰ ਦੇ ਵਿਚ ਹਰ ਰੋਜ਼ ਦਾ ਹੁੰਦਾ ਹੈ ਤਾਂ ਇਹ ਚੰਗਾ ਨਹੀਂ ਹੁੰਦਾ। ਦੋਸਤੋ ਜੇਕਰ ਤੁਸੀਂ ਕਿਸੇ ਕੰਮ ਤੋਂ ਘਰ ਵਾਪਸ ਆਉਂਦੇ ਹੋ ਅਤੇ ਤੁਹਾਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਛਿਪਕਲੀ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਇਸਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬੁਰਾ ਸਮਾਂ ਸ਼ੁਰੂ ਹੋਣ ਵਾਲਾ ਹੈ ।ਤੁਹਾਨੂੰ ਪਹਿਲਾਂ ਹੀ ਅਲਰਟ ਹੋ ਜਾਣਾ ਚਾਹੀਦਾ ਹੈ। ਉਸ ਜਿੰਦਗੀ ਵਿਚ ਕਦੇ ਵੀ ਇਕੋ ਜਿਹਾ ਸਮਾਂ ਨਹੀਂ ਰਹਿੰਦਾ ਬੁਰਾ ਵਕਤ ਵੀ ਨਿਕਲ ਜਾਂਦਾ ਹੈ।

ਦੋਸਤੋ ਜੇਕਰ ਤੁਸੀਂ ਕੋਈ ਨਵਾਂ ਕਰ ਲਿਆ ਹੈ ਤਾਂ ਉਸ ਦੇ ਵਿੱਚ ਉਹਨੂੰ ਮਰੀ ਹੋਈ ਛਿਪਕਲੀ ਮਿਲ ਜਾਂਦੀ ਹੈ ਤਾਂ ਤੁਹਾਨੂੰ ਆਪਣੇ ਘਰ ਵਿੱਚ ਪੂਜਾ ਹਵਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਜੇਕਰ ਤੁਸੀਂ ਪੂਜਾ ਹਵਨ ਨਹੀਂ ਕਰਵਾਉਂਦਾ ਤਾਂ ਉਸ ਘਰ ਵਿਚ ਰਹਿਣ ਵਾਲੇ ਵਿਅਕਤੀਆਂ ਦੀ ਤਰੱਕੀ ਵਿਚ ਰੁਕਾਵਟ ਆਉਂਦੀ ਹੈ। ਛਿਪਕਲੀ ਦੇ ਤੁਹਾਡੇ ਵੱਖ-ਵੱਖ ਅੰਗਾਂ ਤੇ ਗਿਰਨ ਦਾ ਅਲਗ ਅਲਗ ਮਤਲਬ ਹੁੰਦਾ ਹੈ ।ਜੇਕਰ ਇਹ ਤੁਹਾਡੇ ਮਥੇ ਤੇ ਗਿਰਦੀ ਹੈ ਤਾਂ ਇਹ ਤੁਹਾਡੇ ਲਈ ਖੁਸ਼ੀਆਂ ਦਾ ਸੰਕੇਤ ਲੈ ਕੇ ਆਉਂਦੀ ਹੈ। ਜੇਕਰ ਇਹ ਤੁਹਾਡੇ ਸਿਰ ਜਾਂ ਫਿਰ ਬਾਲਾਂ ਤੇ ਗਿਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਜੀਵਨ ਵਿੱਚ ਕੋਈ ਸੰਕਟ ਆਉਣ ਵਾਲਾ ਹੈ।

ਅੱਖ ਦਾ ਫੜਕਣਾ ਵੀ ਕੁਝ ਸੰਕੇਤ ਦਿੰਦਾ ਹੈ ।ਜੇਕਰ ਇਸਤਰੀ ਦੀ ਖੱਬੀ ਅੱਖ ਫੜਕਦੀ ਹੈ ਤਾਂ ਇਹ ਚੰਗਾ ਹੁੰਦਾ ਹੈ। ਜੇਕਰ ਖੱਬੀ ਅੱਖ ਚਾਰੋਂ ਤਰਫ ਤੋਂ ਫੜਕਦੀ ਹੈ ਤਾਂ ਤੁਹਾਡੇ ਵਿਆਹ ਦੇ ਸੰਜੋਗ ਬਣਨ ਵਾਲੇ ਹਨ। ਜੇਕਰ ਇਸਤਰੀ ਦੀ ਸੱਜੀ ਅੱਖ ਫੜਕਦੀ ਹੈ ਤਾਂ ਸਮਝ ਲਵੋ ਤੁਹਾਡੀ ਜਿੰਦਗੀ ਵਿੱਚ ਕੋਈ ਦੁਰਘਟਨਾ ਹੋਣ ਵਾਲੀ ਹੈ। ਪੁਰਖਾ ਦੀ ਖੱਬੀ ਅੱਖ ਫੜਕਣ ਦਾ ਮਤਲਬ ਹੈ ਉਨ੍ਹਾਂ ਦਾ ਜੀਵਨ ਕਸ਼ਟ ਮਈ ਅਤੇ ਦੁੱਖ ਵਾਲਾ ਹੋਣ ਵਾਲਾ ਹੈ। ਪੁਰਖਾਂ ਦੀ ਸੱਜੀ ਅੱਖ ਫਰਕਣ ਦਾ ਮਤਲਬ ਹੈ ਕਿ ਜਿੰਦਗੀ ਵਿੱਚ ਕੋਈ ਖੁਸ਼ੀ ਆਉਣ ਵਾਲੀ ਹੈ। ਕਾਂ ਨਾਲ ਵੀ ਕੁਝ ਸੰਕੇਤ ਮਿਲਦੇ ਹਨ। ਜੇਕਰ ਕੋਈ ਕਾਂ ਆ ਕੇ ਕਿਸੇ ਇਸਤਰੀ ਦੇ ਸਿਰ ਤੇ ਆ ਕੇ ਬੈਠ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਉਸ ਦੇ ਪਤੀ ਤੇ ਕੋਈ ਮੁਸੀਬਤ ਆਉਣ ਵਾਲੀ ਹੈ। ਜੇਕਰ ਬਹੁਤ ਸਾਰੇ ਕਾਂ ਆ ਕੇ ਘਰ ਦੀ ਛੱਤ ਤੇ ਰੌਲਾ ਪਾਉਣ ਲੱਗਣ ਤਾਂ ਇਸ ਦਾ ਮਤਲਬ ਹੈ ਉਸ ਘਰ ਦੇ ਮੈਂਬਰਾਂ ਤੇ ਕੋਈ ਮੁਸੀਬਤ ਆਉਣ ਵਾਲੀ ਹੈ। ਜੇਕਰ ਘਰ ਵਿਚ ਕੱਚ ਦੇ ਬਰਤਨ ਬਾਂਰ ਬਿਰ ਟੁੱਟ ਜਾਂਦੇ ਹਨ ਤਾਂ ਇਹ ਘਰ ਵਿਚ ਦਲਿਦਰਤਾ ਦੀ ਨਿਸ਼ਾਨੀ ਹੁੰਦੀ ਹੈ।

Leave a Reply

Your email address will not be published. Required fields are marked *