ਪਾਚਨ ਸ਼ਕਤੀ ਇਹਨੀ ਵਧਾਓ – ਜੋ ਖਾਓਗੇ ਸਬ ਹਜਮ ਹੋ ਜਾਏਗਾ | ਗੈਸ, ਏਸਿਡਿਟੀ ਤੋਂ ਛੁਟਕਾਰਾ

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਜੇਕਰ ਸਾਡੀ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ, ਇਸ ਦੇ ਨਾਲ ਹੀ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ,ਕਬਜ਼ ਦੀ ਸ ਮੱ ਸਿ ਆ ਹੋ ਜਾਂਦੀ ਹੈ ,ਅਪੱਚ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਸਾਡਾ ਲੀਵਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਚਿਹਰੇ ਉੱਤੇ ਦਾਗ਼ ਧੱਬੇ ਪੈ ਜਾਂਦੇ ਹਨ। ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦਾ। ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਹ ਸਾਰੀ ਸਮੱਸਿਆ ਕਮਜੋਰ ਪਾਚਨ ਸ਼ਕਤੀ ਦੀ ਨਿਸ਼ਾਨੀ ਹੁੰਦੀਆਂ ਹਨ।

ਦੋਸਤੋ ਜੇਕਰ ਸਾਡੀ ਪਾਚਨ ਸ਼ਕਤੀ ਬਹੁਤ ਲੰਬੇ ਸਮੇਂ ਤਕ ਕਮਜ਼ੋਰ ਰਹੇਗੀ, ਇਸ ਦਾ ਅਸਰ ਸਾਡੇ ਸਰੀਰ ਤੇ ਵੀ ਪਵੇਗਾ ਸਾਡਾ ਸਰੀਰ ਬਹੁਤ ਜ਼ਿਆਦਾ ਦੁਬਲਾ-ਪਤਲਾ ਹੋ ਜਾਵੇਗਾ। ਪਾਚਨ ਸ਼ਕਤੀ ਦੇ ਮਜ਼ਬੂਤ ਹੋਣ ਨਾਲ, ਸਾਡੇ ਪੇਟ ਸੰਬੰਧੀ ਸਮੱਸਿਆਵਾਂ ਅਤੇ ਬੀਮਾਰੀਆਂ ਦੂਰ ਹੁੰਦੀਆਂ ਹਨ। ਇਹ ਸਾਡੇ ਸਰੀਰ ਨੂੰ ਭਰਪੂਰ ਪੋਸ਼ਣ ਵੀ ਦਿਵਾਉਂਦਾ ਹੈ ।ਜਿਸ ਨਾਲ ਸਾਡਾ ਸਰੀਰ ਨੂੰ ਸੋਹਣਾ ਸੁੰਦਰ ਅਤੇ ਸੁਡੌਲ ਬਣ ਜਾਂਦਾ ਹੈ। ਦੋਸਤੋ ਅੱਜ ਅਸੀਂ ਤੁਹਾਡੀ ਪਾਚਨ ਸ਼ਕਤੀ ਨੂੰ ਮਜਬੂਤ ਬਣਾਉਣ ਦੇ ਲਈ ਬਹੁਤ ਵਧੀਆ ਘਰੇਲੂ ਨੁਸਕਾ ਲੈ ਕੇ ਆਏ ਹਾਂ।

ਦੋਸਤੋ ਜਿਸ ਤਰ੍ਹਾਂ ਅਸੀਂ ਆਪਣੇ ਵਾਲਾਂ ਅਤੇ ਚਿਹਰੇ ਦਾ ਧਿਆਨ ਰੱਖਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਪਾਚਨ ਸ਼ਕਤੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਮਜਬੂਤ ਪਾਚਨ ਸ਼ਕਤੀ ਸਾਡੇ ਸਰੀਰ ਨੂੰ ਦਰੁਸਤ ਬਣਾਉਂਦੀ ਹੈ। ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਛੋਟੀ ਇਲਾਇਚੀ ਲੈਣੀ ਹੈ। ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ ਬਣਨਾ, ਅਪਚ ਵਰਗੀ ਸਮਸਿਆਵਾਂ ਦੇ ਲਈ ਛੋਟੀ ਇਲਾਇਚੀ ਬਹੁਤ ਵਧੀਆ ਹੁੰਦੀ ਹੈ। ਇਹ ਸਾਡੀ ਪਾਚਣ ਕਿਰਿਆ ਨੂੰ ਤੇਜ਼ ਕਰਦੀ ਹੈ। ਇਸ ਨਾਲ ਸਾਡਾ ਖਾਧਾ ਜਾਣ ਵਾਲਾ ਭੋਜਨ ਜਲਦੀ ਪਚ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਤੱਤ ਵੀ ਮਿਲ ਜਾਂਦੇ ਹਨ। ਦੋਸਤੋ ਤੁਸੀਂ ਈਲਾਇਚੀ ਨੂੰ ਛਿਲ ਕੇ ਇਸ ਦੇ ਇੱਕ ਚਮਚ ਬੀਜਾਂ ਨੂੰ ਕੱਢ ਲੈਣਾ ਹੈ।

ਉਸ ਤੋਂ ਬਾਅਦ ਤੁਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ। ਉਸ ਤੋਂ ਬਾਅਦ ਕਾਲੀ ਮਿਰਚ ਲੈਣੀ ਹੈ। ਪੇਟ ਵਿਚ ਹਾਇਡਰੋਕਲੋਰਿਕ ਦੀ ਮਾਤਰਾ ਨੂੰ ਵਧਾਉਣ ਲਈ ਕਾਲੀ ਮਿਰਚ ਬਹੁਤ ਫਾਇਦਾ ਕਰਦੀ ਹੈ। ਇਹ ਉਹ ਐਸਿਡ ਹੈ, ਜਿਸ ਨਾਲ ਸਾਡੀ ਪਾਚਣ ਕਿਰਿਆ ਤੇਜ਼ ਹੁੰਦੀ ਹੈ। ਇਸ ਨਾਲ ਸਾਡਾ ਖਾਧਾ ਜਾਣ ਵਾਲਾ ਭੋਜਨ ਜਲਦੀ ਪਚ ਜਾਂਦਾ ਹੈ। 1 ਚੱਮਚ ਕਾਲੀ ਮਿਰਚ ਮਿਕਸ ਕਰ ਦੇਣੀ ਹੈ ।ਉਸ ਤੋਂ ਬਾਅਦ ਜੀਰਾ ਮਿਲਾਉਣਾ ਹੈ। ਜੀਰਾ ਬਿਲਕੁਲ ਸੁੱਕਿਆ ਹੋਇਆ ਹੋਣਾ ਚਾਹੀਦਾ ਹੈ‌ ।ਇਸ ਵਿੱਚ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ। ਪੇਟ ਸਬੰਧੀ ਰੋਗਾਂ ਲਈ ਜੀਰਾ ਬਹੁਤ ਫਾਇਦਾ ਕਰਦਾ ਹੈ। ਤੁਸੀਂ ਇੱਥੇ ਕਾਲੀ ਮਿਰਚ ਦੇ ਬਰਾਬਰ ਹੀ ਜੀਰਾ ਲੈ ਲੈਣਾ ਹੈ। 1 ਚੱਮਚ ਜੀਰਾ ਵੀ ਮਿਕਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਪਾਊਡਰ ਦਾ ਸੇਵਨ ਕਿਸ ਤਰ੍ਹਾਂ ਅਤੇ ਕਿਸ ਦੇ ਨਾਲ ਕਰਨਾ ਹੈ। ਇਸ ਦੇ ਨਾਲ ਹੀ ਤੁਸੀਂ ਆਪਣੇ ਖਾਣ-ਪੀਣ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਪਾਚਨ ਸ਼ਕਤੀ ਬਿਲਕੁਲ ਠੀਕ ਰਹੇਗੀ। ਤੁਸੀਂ ਜਦੋਂ ਵੀ ਤੁਸੀਂ ਭੋਜਨ ਕਰਦੇ ਹੋ ਤਾਂ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ। ਰਾਤ ਦੇ ਭੋਜਨ ਵਿਚ ਫਾਸਫੂਡ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਮੇਸ਼ਾ ਪੋਸਟਿਕ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਤੇਜ਼ ਹੁੰਦੀ ਹੈ। ਇਸ ਨਾਲ ਸਾਡਾ ਖਾਣਾ ਵੀ ਜਲਦੀ ਪਚ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇੱਥੇ ਇਕ ਕਟੋਰੀ ਦਹੀਂ ਲੈਣੀ ਹੈ। ਤੁਸੀਂ ਅੱਧਾ ਚਮਚ ਪਾਊਡਰ ਦਹੀਂ ਦੇ ਵਿੱਚ ਮਿਕਸ ਕਰ ਦੇਣਾ ਹੈ।

ਤੁਸੀਂ ਇਸ ਦਾ ਪਰਯੋਗ ਸਵੇਰੇ ਖਾਣਾ ਖਾਣ ਤੋਂ ਬਾਅਦ ਹੀ ਕਰਨਾ ਹੈ। ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ 10 11 ਵਜੇ ਦੇ ਵਿਚਕਾਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਪਾਊਡਰ ਦਾ ਸੇਵਨ ਦਹੀ ਨਾਲ ਕਰ ਸਕਦੇ ਹੋ ।ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਵਧੇਗੀ ਅਤੇ ਇਸ ਦੇ ਨਾਲ ਹੀ ਤੁਹਾਡਾ ਪੇਟ ਵੀ ਸਾਫ ਰਹੇਗਾ। ਰਾਤ ਦਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ ਦੋ ਹਫਤੇ ਇਸ ਦਾ ਪ੍ਰਯੋਗ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੀ ਪਾਚਨ ਸ਼ਕਤੀ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ। ਤੁਹਾਡਾ ਖਾਣਾ ਵੀ ਸਹੀ ਤਰੀਕੇ ਨਾਲ ਪੱਚਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਜਾਂ ਆਲਸ ਮਹਿਸੂਸ ਹੁੰਦੀ ਸੀ, ਇਸ ਦੇ ਸੇਵਨ ਨਾਲ ਉਹ ਵੀ ਠੀਕ ਹੋ ਜਾਵੇਗੀ।

Leave a Reply

Your email address will not be published. Required fields are marked *