ਡੇਂਗੂ ਵਿੱਚ ਕਿੰਨੇ ਪਲੇਟਲੈਟਸ ਹੋਣੇ ਚਾਹੀਦੇ ਹਨ। ਡੇਂਗੂ ਦੇ ਪਲੇਟਲੈਟ ਦੀ ਆਮ ਗਿਣਤੀ ਕੀ ਹੋਣੀ ਚਾਹੀਦੀ ਹੈ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜਕੱਲ੍ਹ ਡੇਂਗੂ ਬੁਖਾਰ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ । ਅਜਿਹੇ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਨਾਰਮਲ ਪਲੇਟਲੈਟ ਕਿੰਨਾ ਹੋਣਾ ਚਾਹੀਦਾ ਹੈ। ਡੇਂਗੂ ਬੁਖਾਰ ਹੋਣ ਉੱਤੇ ਪਲੇਟਲੈਟ ਲੈ ਘਟਣ ਦੇ ਨਾਲ ਤੁਹਾਡੇ ਸਰੀਰ ਉਤੇ ਕੀ ਅਸਰ ਪੈਂਦਾ ਹੈ।

ਅਕਤੂਬਰ ਨਵੰਬਰ ਦੇ ਮਹੀਨੇ ਵਿਚ ਡੇਂਗੂ ਬੁਖਾਰ ਦਾ ਪ੍ਰਕੋਪ ਸਾਰੇ ਦੇਸ਼ ਵਿੱਚ ਸ਼ੁਰੂ ਹੋ ਜਾਂਦਾ ਹੈ। ਡੇਂਗੂ ਬੁਖਾਰ ਦੌਰਾਨ ਪਲੇਟਲੈਟ ਘੱਟ ਜਾਂਦਾ ਹੈ ਜਿਸਦੇ ਕਾਰਨ ਮਰੀਜ਼ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਂਗੂ ਸੰਕਰਮਣ ਰਕਤ ਕੋਸ਼ੀਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਡੇਂਗੂ ਬੁਖਾਰ ਵਿੱਚ ਪਲੇਟਲੈਟਸ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਕ ਸਹੀ ਵਿਅਕਤੀ ਦੇ ਸਰੀਰ ਵਿੱਚ ਪਲੇਟਲੈਟਸ ਕਾਊਂਟ ਲਗਭਗ 1.5 ਲੱਖ ਹੋਣਾ ਚਾਹੀਦਾ ਹੈ। ਡੇਂਗੂ ਵਿੱਚ ਇਹ ਪਲੇਟਲੇਟਸ ਚਾਲੀ ਹਜ਼ਾਰ ਤੋਂ ਘੱਟ ਹੋਣਾ ਚਿੰਤਾਜਨਕ ਮੰਨਿਆ ਜਾਂਦਾ ਹੈ।।ਇਨ੍ਹਾਂ ਦੋਨਾਂ ਬੀਮਾਰੀਆਂ ਤੋਂ ਬਚਣ ਦੇ ਲਈ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਸਹੀ ਆਹਾਰ ਦਾ ਲੈਣਾ ਜ਼ਰੂਰੀ ਹੈ। ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੋ ਇਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਇਹ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ।

ਸਰੀਰ ਵਿਚ ਪਲੇਟਲੈਟ ਮਾਤਰਾ ਘੱਟ ਹੋਣ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਨਜ਼ਰ ਆਉਂਦੇ ਹਨ। ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਗੰਭੀਰ ਦਰਦ ਹੁੰਦਾ ਹੈ।ਏਠਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਨਾਲ ਚੱਲਣ ਫਿਰਨ ਵਿੱਚ ਮੁਸ਼ਕਿਲ ਆਉਂਦੀ ਹੈ। ਥੋੜੀ ਜਿਹੀ ਚੋਟ ਲੱਗਣ ਤੇ ਗੰਭੀਰ ਬਲੀਡਿੰਗ ਹੁੰਦੀ ਹੈ ਸਰੀਰ ਦੀ ਚਮੜੀ ਤੇ ਲਾਲ ਨੀਲੇ ਬੈਂਗਣੀ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ। ਮਹਿਲਾਵਾਂ ਵਿਚ ਪੀਰੀਅਡ ਦੋਰਾਨ ਬਹੁਤ ਜ਼ਿਆਦਾ ਖੂਨ ਪੈਂਦਾ ਹੈ। ਜਿਨ੍ਹਾਂ ਮਰੀਜਾਂ ਦੇ ਪਲੇਟਲੈਟ ਘੱਟ ਹੋ ਜਾਂਦੇ ਹਨ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਵਿਚ ਉਤਾਰ ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਖੂਨ ਦੀ ਕਮੀ ਹੋ ਜਾਂਦੀ ਹੈ। ਬਲੀਡਿੰਗ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀ ਹੈ। ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਇਹ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ।ਪਪੀਤੇ ਦੇ ਪੱਤੇ ਦੇ ਨਾਲ ਡੇਂਗੂ ਨਾਲ ਘਟੇ ਹੋਏ ਪਲੇਟਲੇਟਸ ਬਹੁਤ ਜਲਦੀ ਵਧ ਜਾਂਦੇ ਹਨ। ਇਸ ਤੋ ਇਲਾਵਾ ਅਸੀ ਬਹੁਤ ਸਾਰੇ ਹੋਰ ਵੀ ਘਰੇਲੂ ਨੁਸਖ਼ੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਅਸਰਦਾਰ ਹਨ ਅਤੇ ਡੇਂਗੂ ਦੇ ਵਿੱਚ ਤੁਹਾਡੇ ਪਲੇਟਲੈਟਸ ਨੂੰ ਵਧਾਉਣ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੇ ਹਨ।

ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਉਸ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ। ਦੋਸਤੋ ਡੇਂਗੂ ਹੋਣ ਤੇ ਤੁਹਾਨੂੰ ਤੇਜ਼ ਬੁਖਾਰ ਹੋਣ ਦੇ ਨਾਲ-ਨਾਲ ਉੱਲਟੀ ਦੀ ਸਮੱਸਿਆ ਹੁੰਦੀ ਹੈ, ਤੁਹਾਡੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ, ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤੁਹਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ, ਜੇਕਰ ਪਲੇਟਲੈਟ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਤਾਂ ਤੁਹਾਡੇ ਨੱਕ ਵਿੱਚੋਂ ਖ਼ੂਨ ਵੀ ਆ ਸਕਦਾ ਹੈ। ਇੰਨਾ ਸਾਰੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਦੋਸਤੋ ਇਹੋ ਜਿਹੇ ਲੱਛਣ ਦਿਖਣ ਦੇ ਤੁਹਾਨੂੰ ਨਾਲ ਦੀ ਨਾਲ ਟੈਸਟ ਕਰਵਾਉਣਾ ਚਾਹੀਦਾ ਹੈ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਰਫ਼ ਘਰੇਲੂ ਨੁਸਖਿਆਂ ਤੇ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਦਵਾਈਆਂ ਦਾ ਸੇਵਨ ਕਰਨ ਦੇ ਨਾਲ ਨਾਲ ਤੁਸੀਂ ਘਰੇਲੂ ਨੁਸਖਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਤਾਂਕਿ ਤੁਹਾਡੇ ਘਟੇ ਹੋਏ ਪਲੇਟਲੇਟਸ ਦੀ ਮਾਤਰਾ ਬਹੁਤ ਜਲਦੀ ਵੱਧ ਸਕੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਘਰੇਲੂ ਨੁਸਖ਼ੇ ਜਿਸ ਨਾਲ ਤੁਹਾਡਾ ਡੇਂਗੂ ਬੁਖਾਰ ਜਲਦੀ ਠੀਕ ਹੋ ਸਕਦਾ ਹੈ।

ਦੋਸਤੋ ਡੇਂਗੂ ਬੁਖਾਰ ਦੇ ਲਈ ਘਰੇਲੂ ਨੁਸਕੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਪਪੀਤੇ ਦੇ ਪੱਤੇ ਲੈ ਲੈਣੇ ਹਨ। ਦੋਸਤੋ ਇਨਾ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਸ ਨੂੰ ਪੀਸ ਲਓ। ਹੁਣ ਇਨ੍ਹਾਂ ਪੱਤਿਆਂ ਦਾ ਰਸ ਨਿਕਾਲ ਕੇ ਰੱਖ ਲੈਣਾ ਹੈ ।ਸਾਰਾ ਦਿਨ ਵਿਚ ਦੋ-,ਦੋ ਚਮਚ ਪਪੀਤੇ ਦੇ ਪੱਤਿਆਂ ਦਾ ਰਸ ਦਿਨ ਵਿਚ 3 ਵਾਰੀ ਲੈਣਾਂ ਹੈ। ਸੁਆਦ ਲਈ ਤੁਸੀਂ ਇਸ ਦੇ ਵਿਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਦੋਸਤੋ ਇਹ ਬਹੁਤ ਜ਼ਿਆਦਾ ਅਸਰਦਾਰ ਘਰੇਲੂ ਉਪਾਏ ਹੈਂ। ਇਸ ਨੂੰ ਲੈਣ ਦੇ ਨਾਲ ਤੁਹਾਡੇ ਪਲੇਟਲੈਟਸ ਦੀ ਮਾਤਰਾ ਬਹੁਤ ਜਲਦੀ ਵੱਧ ਜਾਂਦੀ ਹੈ।

ਦੋਸਤੋ ਦੂਸਰੇ ਘਰੇਲੂ ਉਪਾਏ ਦੇ ਵਿੱਚ ਹੈ ਬੱਕਰੀ ਦਾ ਕੱਚਾ ਦੁੱਧ। ਜੇਕਰ ਤੁਸੀਂ ਬੱਕਰੀ ਦਾ ਕੱਚਾ ਦੁੱਧ ਦਿਨ ਵਿੱਚ ਦੋ ਤਿੰਨ ਵਾਰੀ ਇਕ ਇਕ ਕੱਪ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਵਿਚ ਬਹੁਤ ਤੇਜ਼ੀ ਨਾਲ ਪਲੇਟਲੇਟਸ ਦੀ ਮਾਤਰਾ ਨੂੰ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਬੱਕਰੀ ਦਾ ਦੁੱਧ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਰੱਖਦਾ ਹੈ। ਬੱਕਰੀ ਦਾ ਦੁੱਧ ਪੀਣ ਦੇ ਨਾਲ ਦਮਾ, ਟੀਵੀ, ਦਸਤ ,ਪੀਲੀਆ ,ਅਲਸਰ, ਪੁਰਾਣਾ ਬੁਖਾਰ ਪਾਚਣ-ਕਿਰਿਆ ,ਦਿਲ ਸੰਬੰਧੀ ਰੋਗ ,ਅੰਤੜੀਆਂ ਦੀ ਸੋਜ, ਕਲੈਸਟਰੋਲ, ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਹ ਤੁਹਾਡੇ ਸ਼ਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਦਿੰਦਾ ਹੈ। ਬੱਕਰੀ ਦਾ ਦੁੱਧ ਡੇਂਗੂ ਵਿੱਚ ਵੀ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਜੇਕਰ ਤੁਸੀਂ ਬੱਕਰੀ ਦਾ ਕੱਚਾ ਦੁੱਧ ਨਹੀਂ ਪੀ ਸਕਦੇ ਤਾਂ ਤੁਸੀਂ ਇਸ ਨੂੰ ਉਬਾਲ ਕੇ ਵੀ ਪੀ ਸਕਦੇ ਹੋ ਇਹ ਤਾਂ ਵੀ ਤੁਹਾਨੂੰ ਉਨ੍ਹਾਂ ਹੀ ਫਾਇਦਾ ਕਰੇਗਾ।

ਦੋਸਤੋ ਅਗਲੀ ਚੀਜ਼ ਹੈ ਡਰੈਗਨ ਫਰੂਟ। ਇਹ ਹਰ ਜਗਾ ਤੇ ਨਹੀਂ ਮਿਲਦਾ। ਇਹ ਸੂਪਰ ਸਟੋਰ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਹੀ ਮਿਲ ਜਾਂਦਾ ਹੈ ਤਾਂ ਤੁਹਾਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ। ਇਹ ਵੀ ਡੇਂਗੂ ਬੁਖਾਰ ਵਿੱਚ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਦੋਸਤੋ ਇਕ ਗੱਲ ਹਮੇਸ਼ਾ ਧਿਆਨ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਡੇਂਗੂ ਬੁਖ਼ਾਰ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਲਿਕੁਅਡ ਪੀਣਾ ਚਾਹੀਦਾ ਹੈ ।ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣਾ ਚਾਹੀਦਾ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।

ਦੋਸਤੋ ਅਗਲੀ ਚੀਜ਼ ਹੈ ਤੁਲਸੀ ਦੇ ਪੱਤੇ। ਤੁਸੀਂ ਹਰ ਇਕ ਦੇ ਘਰ ਵਿਚ ਲੱਗੀ ਹੁੰਦੀ ਹੈ। ਇਸ ਦੇ ਪੱਤੇ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੇ ਹਨ। ਤੁਹਾਨੂੰ ਇੱਕ ਕੱਪ ਪਾਣੀ ਦੇ ਵਿੱਚ ਤੁਲਸੀ ਦੇ ਕੁਝ ਪੱਤੇ ਉਬਾਲ ਕੇ ਇਸ ਦੀ ਇਕ ਕੱਪ ਚਾਹ ਤਿਆਰ ਕਰ ਲੈਣੀ ਹੈ। ਇਸ ਨੂੰ ਦਿਨ ਵਿੱਚ ਦੋ ਤਿੰਨ ਵਾਰ ਜ਼ਰੂਰ ਪੀਣਾ ਚਾਹੀਦਾ ਹੈ। ਇਹ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ। ਤੁਸੀ ਜਿਨਾਂ ਮਰੀਜਾਂ ਦਾ ਡੇਂਗੂ ਬੁਖਾਰ ਵਿੱਚ ਪਲੈਟਲੈਟ 40 ਹਜਾਰ ਤੋਂ ਘੱਟ ਹੋ ਜਾਂਦਾ ਹੈ , ਉਨ੍ਹਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਡਾਕਟਰ ਉਨ੍ਹਾਂ ਨੂੰ ਪਲੇਟਲੈਟ ਬਾਹਰ ਤੋਂ ਚੜਾਉਣ ਦੀ ਸਲਾਹ ਦਿੰਦੇ ਹਨ। ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਪਲੇਟਲੈਟ ਕੱਟਣ ਤੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਰੰਗ ਬਰੰਗੇ ਤਾਜ਼ੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਗਿਲੋਏ ਦਾ ਸੇਵਨ ਕਰ ਸਕਦੇ ਹੋ। ਕੀਵੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਪਲੇਟਲੈਟਸ ਵਧਾਉਣ ਦੇ ਲਈ ਅਨਾਰ ਅਤੇ ਚੁਕੰਦਰ ਦਾ ਜੂਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਡਾ ਵੀ ਪਲੇਟਲੈਟ ਘੱਟ ਹੋ ਗਿਆ ਹੈ ਤਾਂ ਤੁਸੀਂ ਆਪਣੀ ਡਾਈਟ ਨੂੰ ਸਹੀ ਕਰ ਕੇ ਇਸ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ।

Leave a Reply

Your email address will not be published. Required fields are marked *