ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ Bਨਾਮ ਦੇ ਵਿਅਕਤੀ ਦੇ ਸੁਭਾਅ ਅਤੇ ਕੈਰੀਅਰ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਕੋਈ ਨਾ ਕੋਈ ਆਰਥ ਜਰੂਰ ਹੁੰਦਾ ਹੈ। ਵਿਅਕਤੀ ਦੇ ਨਾਮ ਤੋਂ ਹੀ ਵਿਅਕਤੀ ਦੇ ਸੁਭਾਅ ,ਗੁਣ ,ਅਵਗੁਣ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਵਿਅਕਤੀ ਦੇ ਨਾਮ ਦਾ ਉਸ ਦੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ। ਇਹੀ ਕਾਰਨ ਹੈ ਕਿ ਮਾਂ ਪਿਓ ਆਪਣੇ ਬੱਚੇ ਦਾ ਨਾਮ ਬਹੁਤ ਜ਼ਿਆਦਾ ਸੋਚ ਸਮਝ ਕੇ ਰੱਖਦੇ ਹਨ।
ਦੋਸਤੋ ਅੱਜ ਅਸੀਂ ਤੁਹਾਨੂੰB ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਗੁਣ, ਅਵਗੁਣ ਆਦਤ, ਸੁਭਾਅ ਬਾਰੇ ਜਾਣਕਾਰੀ ਦੇਵਾਂਗੇ।B ਨਾਮ ਦੇ ਅੱਖਰ ਵਾਲੇ ਲੋਕਾਂ ਦਾ ਵਿਅਕਤੀਤਵ ਦੇਖਣ ਵਾਲਾ ਹੁੰਦਾ ਹੈ ।ਲੋਕ ਪਹਿਲੀ ਨਜ਼ਰ ਵਿੱਚ ਹੀ ਇਨ੍ਹਾਂ ਦੇ ਵਿਅਕਤੀਤਵ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਨ। ਇਹ ਕਿਸੇ ਵੀ ਪ੍ਰਸਥਿਤੀ ਨੂੰ ਆਪਣੀ ਚਲਾਕੀ ਅਤੇ ਵਿਅਕਤੀਤਵ ਦੁਆਰਾ ਸੰਭਾਲ ਲੈਂਦੇ ਹਨ। ਇਹ ਜੀਵਨ ਵਿੱਚ ਨਵੇਂ ਰਸਤੇ ਲੱਭਣ ਵਿੱਚ ਵਿਸ਼ਵਾਸ ਰੱਖਦੇ ਹਨ। ਕੋਈ ਵੀ ਨਤੀਜਾ ਲੈਣ ਤੇ ਇਹ ਬਹੁਤ ਜ਼ਿਆਦਾ ਸਮਾਂ ਲਗਾ ਦਿੰਦੇ ਹਨ ।ਇਹਨਾਂ ਦੀ ਫੈਸਲਾ ਲੈਣ ਦੀ ਸ਼ਕਤੀ ਘੱਟ ਹੁੰਦੀ ਹੈ। ਇਹਨਾਂ ਦੇ ਲਈ ਇੱਕ ਕੰਮ ਤੇ ਫੋਕਸ ਕਰਨਾ ਮੁਸ਼ਕਿਲ ਹੁੰਦਾ ਹੈ ।ਇਹ ਇੱਕੋ ਸਮੇਂ ਕਈ ਕੰਮਾਂ ਤੇ ਆਪਣਾ ਦਿਮਾਗ ਲਗਾਉਂਦੇ ਹਨ।
B ਨਾਂ ਵਾਲੇ ਲੋਕਾਂ ਦੀ ਪਰਵਿਰਤੀ ਸੰਕੋਚੀ ਕਿਸਮ ਦੀ ਹੁੰਦੀ ਹੈ। ਇਹ ਜਲਦੀ ਨਾਲ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਦੇ ਅਤੇ ਨਾ ਹੀ ਜਲਦੀ ਨਾਲ ਕਿਸੇ ਨੂੰ ਆਪਣਾ ਦੋਸਤ ਬਣਾਉਂਦੇ ਹਨ। ਜਿਸ ਨਾਲ ਦੋਸਤੀ ਕਰਦੇ ਹਨ ਉਸ ਨਾਲ ਦਿਲੋਂ ਨਿਭਾਉਂਦੇ ਹਨ। ਇਨ੍ਹਾਂ ਦੇ ਰਾਜ ਇਹਨਾਂ ਦੇ ਆਪਣੇ ਵੀ ਜਲਦੀ ਨਾਲ ਨਹੀਂ ਜਾਣ ਪਾਉਦੇ।
B ਨਾਮ ਦੇ ਲੋਕਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦੀ ਹੈ ।ਇਹ ਆਪਣੇ ਆਲੇ ਦੁਆਲੇ ਰਹੱਸਮਈ ਘੇਰਾ ਬਣਾ ਕੇ ਰੱਖਦੇ ਹਨ। ਇਹ ਜਿੰਦਗੀ ਵਿੱਚ ਘੱਟ ਮਿਹਨਤ ਕਰਕੇ ਵੀ ਉੱਚਾ ਮੁਕਾਮ ਹਾਸਿਲ ਕਰ ਲੈਂਦੇ ਹਨ। ਇਹ ਚਾਹੇ ਨੋਕਰੀ ਕਰਨ ਚਾਹੇ ਕੋਈ ਆਪਣਾ ਕੰਮ ਕਰਨ ਇਨ੍ਹਾਂ ਨੂੰ ਦੋਹਾਂ ਕੰਮਾਂ ਵਿੱਚ ਹੋਰ ਲੋਕਾਂ ਦੇ ਮੁਕਾਬਲੇ ਜਲਦੀ ਸਫਲਤਾ ਪ੍ਰਾਪਤ ਹੁੰਦੀ ਹੈ। ਇਹ ਕੰਮ ਨੂੰ ਹੋਰ ਲੋਕਾਂ ਦੇ ਮੁਕਾਬਲੇ ਜ਼ਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਪਸੰਦ ਕਰਦੇ ਹਨ। ਇਹ ਲੋਕ ਆਪਣੇ ਕੰਮ ਨੂੰ ਖੁਦ ਕਰਨਾ ਪਸੰਦ ਕਰਦੇ ਹਨ ਕਿਉਂਕਿ ਇਨ੍ਹਾਂ ਨੂੰ ਦੂਜੇ ਵਿਅਕਤੀਆਂ ਦੁਆਰਾ ਕੀਤੇ ਗਏ ਕੰਮਾਂ ਵਿੱਚ ਸੰਤੁਸ਼ਟੀ ਨਹੀਂ ਮਿਲਦੀ।
B ਨਾਮ ਦੇ ਵਿਅਕਤੀਆਂ ਦੇ ਮਨ ਵਿੱਚ ਕਿਸੇ ਲਈ ਕੋਈ ਛੱਲ ਕਪਟ ਜਾਂ ਭੇਦਭਾਵ ਨਹੀਂ ਹੁੰਦਾ ,ਪਰ ਜੇਕਰ ਇਨ੍ਹਾਂ ਨੂੰ ਕੋਈ ਗਲਤ ਬੋਲ ਦੇਵੇ ਤਾਂ ਉਸ ਨੂੰ ਖਰੀ ਖੋਟੀ ਸੁਣਾ ਦਿੰਦੇ ਹਨ। ਇਹਨਾਂ ਦੇ ਉੱਤੇ ਕੋਈ ਵੀ ਹਾਵੀ ਨਹੀਂ ਹੋ ਪਾਉਂਦਾ। ਇਹ ਬਹੁਤ ਜ਼ਿਆਦਾ ਮਦਦਗਾਰ ਸੁਭਾਅ ਵਾਲੇ ਹੁੰਦੇ ਹਨ। ਇਹ ਦੂਸਰੇ ਦੇ ਮਨ ਨੂੰ ਬਹੁਤ ਜਲਦ ਹੀ ਪੜ੍ਹ ਲੈਂਦੇ ਹਨ। ਇਨ੍ਹਾਂ ਦੇ ਅੰਦਰ ਦੂਸਰਿਆਂ ਨੂੰ ਸਮਝਣ ਦੀ ਸ਼ਕਤੀ ਹੁੰਦੀ ਹੈ। ਇਹ ਥੋੜੇ ਜਿੱਦੀ ਸੁਭਾਅ ਦੇ ਹੁੰਦੇ ਹਨ ।ਜਿਸ ਕੰਮ ਨੂੰ ਇਕ ਵਾਰ ਸ਼ੁਰੂ ਕਰ ਦਿੰਦੇ ਹਨ ਫਿਰ ਚਾਹੇ ਉਹ ਕੰਮ ਚੰਗਾ ਹੋਵੇ ਜਾਂ ਬੁਰਾ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਹਨ।
ਫਿਰ ਚਾਹੇ ਇਨ੍ਹਾਂ ਨੂੰ ਉਸ ਕੰਮ ਵਿੱਚ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਇਹ ਥੋੜੇ ਸੁਆਰਥੀ ਕਿਸਮ ਦੇ ਵੀ ਹੁੰਦੇ ਹਨ ।ਆਪਣੇ ਸੁਆਰਥ ਨੂੰ ਸਾਹਮਣੇ ਰੱਖ ਕੇ ਹੀ ਕੋਈ ਕੰਮ ਕਰਦੇ ਹਨ। ਇਹ ਥੋੜ੍ਹੇ ਆਲਸੀ ਵੀ ਹੁੰਦੇ ਹਨ। ਇਹ ਆਪਣਾ ਬਹੁਤ ਸਮਾਂ ਆਲਸ ਵਿਚ ਗਵਾ ਦਿੰਦੇ ਹਨ। ਇਸੇ ਕਰਕੇ ਜ਼ਿੰਦਗੀ ਵਿਚ ਕਈ ਚੰਗੇ ਅਵਸਰ ਨੂੰ ਵੀ ਖੋ ਦਿੰਦੇ ਹਨ ।ਕੰਮ ਨੂੰ ਕੱਲ ਕਰ ਲਵਾਂਗੇ, ਪਰਸੋ ਕਰ ਲਵਾਂਗੇ, ਇਹ ਕਹਿ ਕੇ ਟਾਲ ਦੇਂਦੇ ਹਨ।
B ਨਾਮ ਦੇ ਵਿਅਕਤੀ ਬਹੁਤ ਜਿਆਦਾ ਖਰਚੀਲੇ ਹੁੰਦੇ ਹਨ। ਇਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਜੋ ਅੱਜ ਕਮਾਇਆ ਹੈ ,ਉਸ ਨੂੰ ਅੱਜ ਹੀ ਖਰਚ ਕਰ ਲਵੋ ,ਕੱਲ੍ਹ ਦੀ ਕੱਲ ਦੇਖਾਂਗੇ। ਇਸ ਨਾਮ ਦੇ ਵਿਅਕਤੀਆਂ ਦੀ ਸਫਲਤਾ ਦੇ ਲਈ ਡਾਕਟਰ ,ਐਕਟਰ,ਲੇਖਕ ਦੇ ਖੇਤਰ ਚੰਗੇ ਰਹਿੰਦੇ ਹਨ। ਇਹਨਾਂ ਦੇ ਵਿਆਹ ਦੇ ਯੋਗ 24,27, 29, 30 ਸਾਲ ਦੀ ਉਮਰ ਵਿੱਚ ਬਣਦੇ ਹਨ। 2,4,67 ਇਨ੍ਹਾਂ ਦਾ ਸ਼ੁਭ ਅੰਕ ਹੁੰਦਾ ਹੈ। ਹਰਾ ,ਗ਼ੁਲਾਬੀ ਰੰਗ ਸ਼ੁਭ ਮੰਨਿਆ ਜਾਂਦਾ ਹੈ। ਮੰਗਲਵਾਰ ,ਬੁੱਧਵਾਰ ,ਸ਼ੁਕਰਵਾਰ ਸ਼ੁਭ ਦਿਨ ਮੰਨਿਆ ਜਾਂਦਾ ਹੈ।