ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇੱਕ ਚੀਜ਼ ਨੂੰ ਲੈ ਕੇ ਰਸੋਈ ਘਰ ਵਿੱਚ ਕਦੀ ਨਹੀਂ ਜਾਣਾ ਚਾਹੀਦਾ। ਇਸ ਨਾਲ ਘਰ ਵਿਚ ਭਿਅੰਕਰ ਬਰਬਾਦੀ ਹੁੰਦੀ ਹੈ। ਕਿਹਾ ਜਾਂਦਾ ਹੈ ਜੈਸਾ ਅੰਨ ਵੈਸਾ ਮਨ। ਰਸੋਈ ਘਰ ਸਾਡੀ ਸਿਹਤ ਨਾਲ ਹੀ ਨਹੀਂ ਜੁੜਿਆ ਹੁੰਦਾ, ਬਲਕਿ ਇਸ ਨਾਲ ਘਰ ਦੀ ਸੁੱਖ ਸਮ੍ਰਿਧੀ ਵੀ ਜੁੜੀ ਹੁੰਦੀ ਹੈ। ਰਸੋਈ ਘਰ ਵਿਚ ਜਾਂਦੇ ਹੀ ਘਰ ਦੀ ਗ੍ਰਹਿਣੀ ਅੰਨਪੂਰਣਾ ਬਣ ਜਾਂਦੀ ਹੈ ,ਕਿਉਂਕਿ ਰਸੋਈ ਘਰ ਵਿੱਚ ਅੰਨਪੂਰਨਾ ਦੇਵੀ ਦਾ ਵਾਸ ਹੁੰਦਾ ਹੈ।
ਦੋਸਤੋ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਰਸੋਈ ਘਰ ਵਿੱਚ ਇਹ ਇੱਕ ਚੀਜ਼ ਲੈ ਕੇ ਨਹੀਂ ਜਾਣੀ ਚਾਹੀਦੀ ਇਸ ਨਾਲ ਘਰ ਬਰਬਾਦ ਹੋ ਜਾਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਰਸੋਈ ਘਰ ਵਿੱਚ ਹੀ ਕਿੰਨਾਂ ਕਿਨਾਂ ਗਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਦੋਸਤੋ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਰਸੋਈ ਘਰ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ ਤਾਂ ਹੀ ਅੰਨਪੂਰਨਾ ਦੇਵੀੇ ਰਸੋਈ ਘਰ ਵਿੱਚ ਨਿਵਾਸ ਕਰਦੀ ਹੈ। ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਤੁਹਾਡਾ ਮੂੰਹ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਖਾਣਾ ਖਾਣ ਵਾਲੇ ਦੀ ਸਿਹਤ ਚੰਗੀ ਰਹਿੰਦੀ ਹੈ ਤੇ ਉਸ ਨੂੰ ਕਾਮਯਾਬੀ ਹਾਸਿਲ ਹੁੰਦੀ ਹੈ।
ਦੋਸਤੋ ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਕੋਈ ਵੀ ਲੋਹੇ ਦਾ ਸਮਾਨ ਖਰੀਦ ਕੇ ਰਸੋਈ ਘਰ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ। ਇਸਦੇ ਨਾਲ ਹੀ ਰਸੋਈ ਘਰ ਵਿਚ ਜ਼ਿਆਦਾ ਚਾਕੂ ਵੀ ਨਹੀਂ ਹੋਣੇ ਚਾਹੀਦੇ। ਇਹ ਨਕਾਰਾਤਮਕਤਾ ਨੂੰ ਦਰਸਾਉਂਦੇ ਹਨ।
ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਰਸੋਈ ਘਰ ਵਿੱਚ ਖੰਡਿਤ ਟੁੱਟੇ ਫੁੱਟੇ ਬਰਤਨ ਵੀ ਨਹੀਂ ਰੱਖਣੇ ਚਾਹੀਦੇ। ਇਸ ਨਾਲ ਪਰਿਵਾਰ ਵਿਚ ਦੋਸ਼ ਲੱਗਦਾ ਹੈ। ਰਸੋਈ ਘਰ ਵਿਚ ਚੱਪਲ ਪਾਕੇ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਇਸ ਨਾਲ ਮਾਤਾ ਅਨਪੂਰਨਾ ਦੇਵੀ ਦਾ ਅਪਮਾਨ ਹੁੰਦਾ ਹੈ। ਜੇਕਰ ਰਸੋਈ ਘਰ ਵਿਚ ਚੱਪਲ ਪਾਕੇ ਜਾਣਾ ਹੋਵੇ ਤਾਂ ਹਮੇਸ਼ਾ ਕਪੜੇ ਦੀ ਜਾਂ ਫਿਰ ਲੱਕੜ ਦੀ ਚੱਪਲ ਪਾ ਕੇ ਜਾ ਸਕਦੇ ਹੋ।
ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਵਾਰ-ਵਾਰ ਖਾਣੇ ਦਾ ਸਵਾਦ ਨਹੀਂ ਚੱਖਣਾ ਚਾਹੀਦਾ। ਇਸ ਨਾਲ ਮਾਤਾ ਅਨਪੂਰਨਾ ਨਰਾਜ਼ ਹੋ ਕੇ ਚਲੀ ਜਾਂਦੀ ਹੈ। ਇਸ ਨਾਲ ਘਰ ਵਿਚ ਅੰਨ ਦੀ ਵੀ ਕਮੀ ਹੋ ਸਕਦੀ ਹੈ।
ਵਾਸਤੂ ਦੇ ਅਨੁਸਾਰ ਚੱਲਦੇ ਹੋਏ ਤਵੇ ਉੱਤੇ ਪਾਣੀ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ।ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਉੱਤੇ ਦੋਸ਼ ਲੱਗਦਾ ਹੈ ਅਤੇ ਘਰ ਦੀ ਸ਼ਾਂਤੀ ਵੀ ਹੌਲੀ-ਹੌਲੀ ਭੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਤਵੇ ਨੂੰ ਠੰਡਾ ਹੋਣ ਦਿਉ ਫਿਰ ਉਸ ਨੂੰ ਤੁਸੀਂ ਧੋ ਸਕਦੇ ਹੋ।
ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਰਸੋਈ ਘਰ ਵਿਚ ਸ਼ਹਿਦ ,ਦੇਸੀ ਘਿਓ, ਜਲ ਨਾਲ ਭਰਿਆ ਹੋਇਆ ਪਾਤਰ ਰਸੋਈ ਘਰ ਵਿੱਚ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ। ਮਾਤਾ ਅਨਪੂਰਨਾ ਇਹੋ ਜਿਹੇ ਘਰ ਵਿਚ ਹਮੇਸ਼ਾ ਆਪਣਾ ਵਾਸ ਰੱਖਦੀ ਹੈ।