ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਬਦਾਮ ਦੇ ਬਹੁਤ ਸਾਰੇ ਫ਼ਾਇਦੇ । ਬਦਾਮ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਤੁਹਾਨੂੰ ਦੱਸਾਂਗੇ ਹਰ ਰੋਜ ਕਿਨੇ ਬਦਾਮ ਖਾਣੇ ਚਾਹੀਦੇ ਹਨ। ਦੋਸਤੋ ਤੁਹਾਨੂੰ ਦੱਸਾਂਗੇ ਕਿ ਬਦਾਮ ਖਾਣ ਦੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਹਨ ਜੋ ਕਿ ਕਿਸੇ ਹੋਰ ਚੀਜ਼ ਨਾਲ ਤੁਹਾਨੂੰ ਨਹੀਂ ਮਿਲ ਸਕਦੇ। ਕਿਉਂਕਿ ਘੱਟ ਮਾਤਰਾ ਵਿੱਚ ਬਦਾਮ ਖਾਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਅਤੇ ਜ਼ਿਆਦਾ ਮਾਤਰਾ ਵਿਚ ਬਦਾਮ ਖਾਣ ਨਾਲ ਸਰੀਰ ਦੇ ਅੰਦਰ ਗਰਮੀ ਵਧ ਜਾਂਦੀ ਹੈ। ਜਿਸ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਦੋਸਤੋ ਅਕਸਰ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਸਾਨੂੰ ਹਰ ਰੋਜ਼ ਬਦਾਮ ਖਾਣੇ ਚਾਹੀਦੇ ਹਨ ,ਕਿਉਂਕਿ ਬਦਾਮ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਸਵੱਸਥ ਰੱਖਣ ਵਿੱਚ, ਚਿਹਰੇ ਨੂੰ ਸਾਫ ਰੱਖਣ ਵਿੱਚ, ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਨੂੰ ਵੀ ਸਵੱਸਥ ਰੱਖਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਬਾਦਾਮ ਵਿਚ ਵਿਟਾਮਿਨ-ਈ, ਜਿੰਕ, ਕੈਲਸ਼ੀਅਮ ,ਮੈਗਨੀਸ਼ਮ , ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਪਰ ਬਦਾਮ ਦਾ ਜ਼ਿਆਦਾ ਫ਼ਾਇਦਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਇਸ ਨੂੰ ਸਾਰੀ ਰਾਤ ਪਾਣੀ ਵਿੱਚ ਡੁਬੋ ਕੇ ਰੱਖਣ ਤੋਂ ਬਾਅਦ ਸਵੇਰੇ ਇਸ ਦਾ ਛਿਲਕਾ ਉਤਾਰ ਕੇ ਉਸਦੇ ਅੰਦਰ ਦੀ ਗਿਰੀ ਨੂੰ ਖਾਉਂਦੇ ਹੋ।
ਕਿਉਂਕਿ ਬਦਾਮ ਵਿਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਮਿਨਰਲਜ਼ ਸੁੱਕੇ ਖਾਣ ਦੀ ਬਜਾਏ ਗਿੱਲਾ ਕਰਕੇ ਖਾਣ ਨਾਲ ਜ਼ਿਆਦਾ ਫਾਇਦਾ ਦਿੰਦੇ ਹਨ। ਬਦਾਮ ਦਾ ਛਿਲਕਾ ਉਤਾਰ ਕੇ ਖਾਣ ਨਾਲ ਬਦਾਮ ਦਾ ਜ਼ਿਆਦਾ ਫ਼ਾਇਦਾ ਮਿਲਦਾ ਹੈ। ਬਦਾਮ ਦਾ ਛਿਲਕਾ ਤਾਂ ਹੀਂ ਉਤਰੇਗਾ ਜਦੋਂ ਤੁਸੀਂ ਸਾਰੀ ਰਾਤ ਇਸ ਨੂੰ ਪਾਣੀ ਵਿੱਚ ਡੁਬੋ ਕੇ ਰੱਖੋਗੇ। ਇਸ ਲਈ ਬਦਾਮਾਂ ਨੂੰ ਹਮੇਸ਼ਾ ਪਾਣੀ ਵਿਚ ਭਿਗੋ ਕੇ ਹੀ ਖਾਣਾ ਚਾਹੀਦਾ ਹੈ ।ਇਸ ਨਾਲ ਸਾਡੇ ਦਿਮਾਗ ਦੀ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।
ਦੋਸਤੋ ਬਦਾਮ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ ।ਨਾਲ ਹੀ ਸਾਡੇ ਦਿਲ ਨੂੰ ਵੀ ਸਵੱਸਥ ਰੱਖਦਾ ਹੈ ।ਜੇਕਰ ਤੁਹਾਨੂੰ ਦਿੱਲ ਸੰਬੰਧੀ ਕੋਈ ਵੀ ਪਰੇਸ਼ਾਨੀ ਹੈ ਤਾਂ ਤੁਹਾਨੂੰ ਬਦਾਮ ਜ਼ਰੂਰ ਖਾਣੇ ਚਾਹੀਦੇ ਹਨ। ਬਦਾਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਦਾ ਹੈ। ਜੇਕਰ ਤੁਸੀਂ ਹੁਣੇ ਤੋਂ ਬਦਾਮ ਖਾਣੇ ਸ਼ੁਰੂ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿਚ ਤੁਹਾਨੂੰ ਬਲੱਡ ਪ੍ਰੈਸ਼ਰ ਨਾਲ ਸਬੰਧਤ ਕਿਸੇ ਵੀ ਪਰੇਸ਼ਾਨੀ ਨਾਲ ਜੂਝਣਾ ਨਹੀਂ ਪਵੇਗਾ। ਬਦਾਮ ਤੁਹਾਡੇ ਦਿਲ ਅਤੇ ਦਿਮਾਗ ਦੇ ਨਾਲ-ਨਾਲ ਸਰੀਰ ਦੇ ਅੰਦਰੂਨੀ ਭਾਗਾਂ ਲਈ ਵੀ ਬਹੁਤ ਚੰਗਾ ਹੈ।
ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਹਰ ਰੋਜ ਕਿਨੇ ਬਦਾਮ ਖਾਣੇ ਹਨ। ਸਰਦੀ ਅਤੇ ਗਰਮੀ ਵਿਚ ਬਦਾਮ ਦੀ ਮਾਤਰਾ ਅਲਗ-ਅਲਗ ਹੋਣੀ ਚਾਹੀਦੀ ਹੈ। ਜੇਕਰ ਤੁਸੀ ਗਰਮੀ ਵਿਚ ਬਦਾਮ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜ ਤੋਂ ਵੱਧ ਬਦਾਮ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀਂ ਗਰਮੀਆਂ ਵਿਚ ਪੰਜ ਤੋਂ ਜ਼ਿਆਦਾ ਬਦਨਾਮ ਖਾਂਦੇ ਹੋ ਤਾਂ ਤੁਹਾਨੂੰ ਸ਼ਰੀਰ ਵਿੱਚ ਗਰਮੀ ਪੈਦਾ ਹੋ ਸਕਦੀ ਹੈ ਅਤੇ ਸਕਿਨ ਨਾਲ ਸੰਬੰਧਿਤ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਦੋਸਤੋ ਸਦੀਆਂ ਵਿਚ ਬਦਾਮ ਖਾਣ ਦੀ ਕੋਈ ਖਾਸ ਮਾਤਰਾ ਨਹੀਂ ਹੁੰਦੀ ।ਤੁਸੀਂ ਵੀਹ ਤੋਂ ਪੱਚੀ ਬਦਾਮ ਦਿਨ ਦੇ ਵਿੱਚ ਖਾ ਸਕਦੇ ਹੋ। ਗਰਮੀਆਂ ਵਿੱਚ ਤੁਸੀਂ ਜਾਦਾ ਬਦਾਮ ਨਹੀਂ ਖਾਣੇ ਹਨ। ਬਦਾਮ ਨੂੰ ਹਮੇਸ਼ਾ ਭਿਗੋ ਕੇ ਹੀ ਖਾਣਾ ਹੈ।