ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜਕੱਲ੍ਹ ਡੇਂ ਗੂ ਬੁ ਖਾ ਰ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ।ਅੱਜ ਅਸੀਂ ਤੁਹਾਨੂੰ ਡੇਂ ਗੂ ਬੁ ਖਾ ਰ ਤੋਂ ਬਚਣ ਲਈ ਕੁਝ ਘਰੇਲੂ ਉਪਾਅ ਬਾਰੇ ਦੱਸਾਂਗੇ। ਇਸ ਨਾਲ ਵੀ ਤੁਹਾਨੂੰ ਚਿਕਨ ਗੁਨੀਆ ਤੋਂ ਬ ਚਣ ਦੇ ਕੁਝ ਉਪਾਅ ਦੱਸਾਂਗੇ। ਇਨ੍ਹਾਂ ਦੋਨਾਂ ਬੀਮਾਰੀਆਂ ਤੋਂ ਬਚਣ ਦੇ ਲਈ ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਸਹੀ ਆਹਾਰ ਦਾ ਲੈਣਾ ਜ਼ਰੂਰੀ ਹੈ। ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੋ ਇਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਇਹ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ।
ਇਸ ਤੋਂ ਇਲਾਵਾ ਪਪੀਤੇ ਦੇ ਪੱਤੇ ਦੇ ਨਾਲ ਡੇਂਗੂ ਨਾਲ ਘਟੇ ਹੋਏ ਪਲੇਟਲੇਟਸ ਬਹੁਤ ਜਲਦੀ ਵਧ ਜਾਂਦੇ ਹਨ। ਇਸ ਤੋ ਇਲਾਵਾ ਅਸੀ ਬਹੁਤ ਸਾਰੇ ਹੋਰ ਵੀ ਘਰੇਲੂ ਨੁਸਖ਼ੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਅਸਰਦਾਰ ਹਨ ਅਤੇ ਡੇਂਗੂ ਦੇ ਵਿੱਚ ਤੁਹਾਡੇ ਪਲੇਟਲੈਟਸ ਨੂੰ ਵਧਾਉਣ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੇ ਹਨ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਉਸ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ। ਦੋਸਤੋ ਡੇਂਗੂ ਹੋਣ ਤੇ ਤੁਹਾਨੂੰ ਤੇਜ਼ ਬੁਖਾਰ ਹੋਣ ਦੇ ਨਾਲ-ਨਾਲ ਉੱਲਟੀ ਦੀ ਸਮੱਸਿਆ ਹੁੰਦੀ ਹੈ, ਤੁਹਾਡੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ, ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤੁਹਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ, ਜੇਕਰ ਪਲੇਟਲੈਟ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਤਾਂ ਤੁਹਾਡੇ ਨੱਕ ਵਿੱਚੋਂ ਖ਼ੂਨ ਵੀ ਆ ਸਕਦਾ ਹੈ।
ਇੰਨਾ ਸਾਰੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਦੋਸਤੋ ਇਹੋ ਜਿਹੇ ਲੱਛਣ ਦਿਖਣ ਦੇ ਤੁਹਾਨੂੰ ਨਾਲ ਦੀ ਨਾਲ ਟੈਸਟ ਕਰਵਾਉਣਾ ਚਾਹੀਦਾ ਹੈ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਰਫ਼ ਘਰੇਲੂ ਨੁਸਖਿਆਂ ਤੇ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਦਵਾਈਆਂ ਦਾ ਸੇਵਨ ਕਰਨ ਦੇ ਨਾਲ ਨਾਲ ਤੁਸੀਂ ਘਰੇਲੂ ਨੁਸਖਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਤਾਂਕਿ ਤੁਹਾਡੇ ਘਟੇ ਹੋਏ ਪਲੇਟਲੇਟਸ ਦੀ ਮਾਤਰਾ ਬਹੁਤ ਜਲਦੀ ਵੱਧ ਸਕੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਘਰੇਲੂ ਨੁਸਖ਼ੇ ਜਿਸ ਨਾਲ ਤੁਹਾਡਾ ਡੇਂਗੂ ਬੁਖਾਰ ਜਲਦੀ ਠੀਕ ਹੋ ਸਕਦਾ ਹੈ।
ਦੋਸਤੋ ਡੇਂਗੂ ਬੁਖਾਰ ਦੇ ਲਈ ਘਰੇਲੂ ਨੁਸਕੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਪਪੀਤੇ ਦੇ ਪੱਤੇ ਲੈ ਲੈਣੇ ਹਨ। ਦੋਸਤੋ ਇਨਾ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਸ ਨੂੰ ਪੀਸ ਲਓ। ਹੁਣ ਇਨ੍ਹਾਂ ਪੱਤਿਆਂ ਦਾ ਰਸ ਨਿਕਾਲ ਕੇ ਰੱਖ ਲੈਣਾ ਹੈ ।ਸਾਰਾ ਦਿਨ ਵਿਚ ਦੋ-,ਦੋ ਚਮਚ ਪਪੀਤੇ ਦੇ ਪੱਤਿਆਂ ਦਾ ਰਸ ਦਿਨ ਵਿਚ 3 ਵਾਰੀ ਲੈਣਾਂ ਹੈ। ਸੁਆਦ ਲਈ ਤੁਸੀਂ ਇਸ ਦੇ ਵਿਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਦੋਸਤੋ ਇਹ ਬਹੁਤ ਜ਼ਿਆਦਾ ਅਸਰਦਾਰ ਘਰੇਲੂ ਉਪਾਏ ਹੈਂ। ਇਸ ਨੂੰ ਲੈਣ ਦੇ ਨਾਲ ਤੁਹਾਡੇ ਪਲੇਟਲੈਟਸ ਦੀ ਮਾਤਰਾ ਬਹੁਤ ਜਲਦੀ ਵੱਧ ਜਾਂਦੀ ਹੈ।
ਦੋਸਤੋ ਦੂਸਰੇ ਘਰੇਲੂ ਉਪਾਏ ਦੇ ਵਿੱਚ ਹੈ ਬੱਕਰੀ ਦਾ ਕੱਚਾ ਦੁੱਧ। ਜੇਕਰ ਤੁਸੀਂ ਬੱਕਰੀ ਦਾ ਕੱਚਾ ਦੁੱਧ ਦਿਨ ਵਿੱਚ ਦੋ ਤਿੰਨ ਵਾਰੀ ਇਕ ਇਕ ਕੱਪ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਵਿਚ ਬਹੁਤ ਤੇਜ਼ੀ ਨਾਲ ਪਲੇਟਲੇਟਸ ਦੀ ਮਾਤਰਾ ਨੂੰ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਬੱਕਰੀ ਦਾ ਦੁੱਧ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਰੱਖਦਾ ਹੈ। ਬੱਕਰੀ ਦਾ ਦੁੱਧ ਪੀਣ ਦੇ ਨਾਲ ਦਮਾ, ਟੀਵੀ, ਦਸਤ ,ਪੀਲੀਆ ,ਅਲਸਰ, ਪੁਰਾਣਾ ਬੁਖਾਰ ਪਾਚਣ-ਕਿਰਿਆ ,ਦਿਲ ਸੰਬੰਧੀ ਰੋਗ ,ਅੰਤੜੀਆਂ ਦੀ ਸੋਜ, ਕਲੈਸਟਰੋਲ, ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਹ ਤੁਹਾਡੇ ਸ਼ਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਦਿੰਦਾ ਹੈ। ਬੱਕਰੀ ਦਾ ਦੁੱਧ ਡੇਂਗੂ ਵਿੱਚ ਵੀ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਜੇਕਰ ਤੁਸੀਂ ਬੱਕਰੀ ਦਾ ਕੱਚਾ ਦੁੱਧ ਨਹੀਂ ਪੀ ਸਕਦੇ ਤਾਂ ਤੁਸੀਂ ਇਸ ਨੂੰ ਉਬਾਲ ਕੇ ਵੀ ਪੀ ਸਕਦੇ ਹੋ ਇਹ ਤਾਂ ਵੀ ਤੁਹਾਨੂੰ ਉਨ੍ਹਾਂ ਹੀ ਫਾਇਦਾ ਕਰੇਗਾ।
ਦੋਸਤੋ ਅਗਲੀ ਚੀਜ਼ ਹੈ ਡਰੈਗਨ ਫਰੂਟ। ਇਹ ਹਰ ਜਗਾ ਤੇ ਨਹੀਂ ਮਿਲਦਾ। ਇਹ ਸੂਪਰ ਸਟੋਰ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਹੀ ਮਿਲ ਜਾਂਦਾ ਹੈ ਤਾਂ ਤੁਹਾਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ। ਇਹ ਵੀ ਡੇਂਗੂ ਬੁਖਾਰ ਵਿੱਚ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਦੋਸਤੋ ਇਕ ਗੱਲ ਹਮੇਸ਼ਾ ਧਿਆਨ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਡੇਂਗੂ ਬੁਖ਼ਾਰ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਲਿਕੁਅਡ ਪੀਣਾ ਚਾਹੀਦਾ ਹੈ ।ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣਾ ਚਾਹੀਦਾ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।