ਜਿਗਰ ਅਤੇ ਪੇਟ ਦੇ ਰੋਗਾਂ ਨੂੰ ਤੋੜਦਾ ਹੈ – ਨਿੰਬੂ ਪਾਣੀ।

ਸਤਿ ਸ੍ਰੀ ਆਕਾਲ ਦੋਸਤੋ।ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਇਸ ਮੌਸਮ ਵਿੱਚ ਵਧਦੇ ਤਾਪਮਾਨ ਦਾ ਅਸਰ ਪਾਚਨ ਤੰਤਰ ਤੇ ਪੈਂਦਾ ਹੈ । ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ । ਉਹ ਛੇਤੀ ਪੇਟ ਸੰਬੰਧੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਗਰਮੀ ਵਿੱਚ ਪੇਟ ਨੂੰ ਤੰਦਰੁਸਤ ਰੱਖਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ।

ਨਿੰਬੂ ਪਾਣੀ ਵਿਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ । ਜਿਸ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਮਿਲਦੀ ਹੈ । ਨਿੰਬੂ ਪਾਣੀ ਵਿੱਚ ਕੋਬਰਸ , ਪ੍ਰੋਟੀਨ , ਫਾਸਫੋਰਸ , ਸੋਡੀਅਮ , ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਿਟਾਮਿਨ ਈ , ਫੋਲੇਟ ਆਦਿ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ । ਇਹਨਾਂ ਪੋਸ਼ਕ ਤੱਤਾਂ ਦੀ ਮਦਦ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਮਿਲਦੀ ਹੈ।

ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਲਈ ਵੀ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ , ਐਸੀਡਿਟੀ , ਪੇਟ ਫੁੱਲਣਾ ਆਦਿ ਨੂੰ ਦੂਰ ਕਰਨ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪੇਟ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰਨ ਦੇ ਫਾਇਦਿਆਂ ਬਾਰੇ ਦੱਸਾਂਗੇ ।ਨਿੰਬੂ ਪਾਣੀ ਪੀਣ ਦੇ ਪੇਟ ਲਈ ਫਾਇਦੇ ਪੇਟ ਵਿਚ ਗੈਸ ਦੂਰ ਕਰੇਪੇਟ ਵਿੱਚ ਗੈਸ ਹੋਣ ਤੇ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ। ਨਿੰਬੂ ਪਾਣੀ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ । ਇਸ ਨਾਲ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ । ਗਰਮੀਆਂ ਦੇ ਦਿਨਾਂ ਵਿੱਚ ਦਿਨ ਭਰ ਵਿੱਚ 1 ਤੋਂ 2 ਗਲਾਸ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ ।

ਕਬਜ਼ ਤੋਂ ਛੁਟਕਾਰਾ
ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ । ਕਬਜ਼ ਦੀ ਸਮੱਸਿਆ ਨਹੀਂ ਹੁੰਦੀ । ਗਰਮੀਆਂ ਦੇ ਮੌਸਮ ਵਿਚ ਪੇਟ ਵਿੱਚ ਦਰਦ , ਐਸੀਡਿਟੀ , ਖੱਟੀ ਡਕਾਰ , ਪੇਟ ਵਿੱਚ ਏਠਨ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ।

ਹੈਲਦੀ ਡੀਟੋਕਸ ਡਰਿੰਕ
ਨਿੰਬੂ ਪਾਣੀ ਪੇਟ ਲਈ ਡੀਟੋਕਸ ਡਰਿੰਕ ਦੀ ਤਰਾਂ ਕੰਮ ਕਰਦਾ ਹੈ । ਇਸ ਦਾ ਸੇਵਨ ਕਰਨ ਨਾਲ ਪੇਟ ਅਤੇ ਅੰਤੜੀਆਂ ਦੀ ਸਫਾਈ ਹੋ ਜਾਂਦੀ ਹੈ । ਪੇਟ ਵਿੱਚ ਮੌਜੂਦ ਵਿਸ਼ੈਲੇ ਤੱਤ ਬਿਮਾਰੀਆਂ ਦਾ ਕਾਰਨ ਬਣਦੇ ਹਨ । ਇਹਨਾਂ ਖਰਾਬ ਤੱਤਾਂ ਨੂੰ ਪੇਟ ਵਿੱਚੋਂ ਸਾਫ਼ ਕਰਨ ਦੇ ਲਈ ਹਰ ਦਿਨ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ ।

ਉਲਟੀ ਮਤਲੀ ਲਈ ਫਾਇਦੇਮੰਦ
ਨਿੰਬੂ ਵਿੱਚ ਮੌਜੂਦ ਵਿਟਾਮਿਨ ਅਤੇ ਪ੍ਰੋਟੀਨ ਦੀ ਮਦਦ ਨਾਲ ਉਲਟੀ ਅਤੇ ਮਤਲੀ ਜਾਨੀ ਜੀ ਮਚਲਾਉਣ ਵਰਗੇ ਲੱਛਣਾ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ । ਕਈ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਸਫ਼ਰ ਦੇ ਦੌਰਾਨ ਉਲਟੀ ਆਉਂਦੀ ਹੈ । ਹੀਟ ਸਟ੍ਰੋਕ ਦੇ ਕਾਰਨ ਵੀ ਉਲਟੀ ਆ ਸਕਦੀ ਹੈ । ਅਜਿਹੇ ਵਿਚ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਉਲਟੀ ਮਤਲੀ ਰੋਕਣ ਦੇ ਲਈ ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ ।

ਡਾਇਰੀਆ ਦੀ ਸਮੱਸਿਆ ਵਿੱਚ ਫਾਇਦੇਮੰਦ
ਗਰਮੀਆਂ ਵਿਚ ਪਾਣੀ ਦੀ ਕਮੀ ਦੇ ਕਾਰਣ ਡਾਇਰੀਆਂ ਜਾਂ ਦਸਤ ਦੀ ਸਮੱਸਿਆ ਹੋ ਜਾਂਦੀ ਹੈ । ਗਰਮੀਆਂ ਵਿੱਚ ਮਸਾਲੇਦਾਰ ਭੋਜਨ ਠੀਕ ਤਰੀਕੇ ਨਾਲ ਪਚਦਾ ਨਹੀਂ । ਅਜਿਹੇ ਵਿੱਚ ਪੇਟ ਵਿਚ ਦਰਦ ਅਤੇ ਦਸਤ ਦੇ ਲੱਛਣ ਨਜ਼ਰ ਆਉਂਦੇ ਹਨ । ਇਨ੍ਹਾਂ ਲੱਛਣਾਂ ਨੂੰ ਦੂਰ ਕਰਨ ਦੇ ਲਈ ਗਰਮੀਆਂ ਵਿੱਚ ਨਿੰਬੂ ਪਾਣੀ ਦਾ ਸੇਵਨ ਕਰੋ । ਪੀਰੀਅਡ ਵਿੱਚ ਦਸਤ ਦੀ ਸਮੱਸਿਆ ਹੋਣ ਤੇ ਵੀ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ ।

ਗਰਮੀਆਂ ਵਿੱਚ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਕਿਸੇ ਵੀ ਤਰਾਂ ਦੀ ਬਿਮਾਰੀ ਨਾਲ ਪੀੜਤ ਹੋ , ਤਾਂ ਨਿੰਬੂ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।

Leave a Reply

Your email address will not be published. Required fields are marked *