ਵਾਲ ਝਾੜਨ ਤੇ ਗੰਜੇਪਨ ਦਾ ਕਰੋ ਇਲਾਜ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਕੱਲ ਵਾਲ ਝੜਨ ਦੀ ਸਮੱਸਿਆ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹੋ ਗਈ ਹੈ। ਚਾਹੇ ਇਸਤਰੀ ਹੋਵੇ ਜਾਂ ਪੁਰਖ ਬਹੁਤ ਘੱਟ ਉਮਰ ਦੇ ਵਿੱਚ ਹੀ ਉਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਗੰਜੇਪਨ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਅੱਜ ਅਸੀਂ ਤੁਹਾਡੇ ਨਾਲ ਕੁਝ ਘਰੇਲੂ ਇਲਾਜ ਸਾਂਝਾ ਕਰਾਂਗੇ ਜਿਸ ਨਾਲ ਤੁਸੀਂ ਆਪਣੇ ਵਾਲ ਝੜਨ ਦੀ ਸਮੱਸਿਆ ਨੂੰ ਰੋਕ ਸਕਦੇ ਹੋ ਅਤੇ ਗੰਜੇਪਨ ਦਾ ਵੀ ਇਲਾਜ ਕਰ ਸਕਦੇ ਹੋ। ਚਾਹੇ ਜਿੰਨਾਂ ਮਰਜ਼ੀ ਤੁਹਾਡੇ ਵਾਲ ਝੜ ਰਹੇ ਹੋਣ, ਇਹ ਇਲਾਜ ਤੁਹਾਡੇ ਵਾਲਾਂ ਦੇ ਝੜਨ ਨੂੰ ਰੋਕਣ ਦਵੇਗਾ। ਜੇਕਰ ਤੁਹਾਨੂੰ ਵਾਲ ਝੜਨ ਦੀ ਅਤੇ ਗੰਜੇਪਨ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਨੂੰ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਭ ਲਈ ਅਜ਼ਮਾ ਸਕਦੇ ਹੋ।

ਦੋਸਤੋ ਕੋਈ ਵੀ ਵਾਲਾਂ ਦੀ ਕੇਅਰ ਦੇ ਦੋ ਮੁੱਖ ਟਿਪਸ ਹੁੰਦੇ ਹਨ। ਇਕ ਵਾਲਾਂ ਤੇ ਤੇਲ ਲਗਾਉਣਾ ਅਤੇ ਦੂਜਾ ਉਨ੍ਹਾਂ ਤੇ ਸੈਂਪੂ ਕਰ ਕੇ ਕੰਡੀਸ਼ਨਰ ਕਰਨਾ। ਇਸ ਤੋਂ ਇਲਾਵਾ ਤੁਸੀਂ ਆਪਣੇ ਵਾਲਾਂ ਨੂੰ ਸੁਆਸਥ ਰਖਣ ਦੇ ਲਈ ਹੇਅਰ ਪੈਕ ਵੀ ਲਗਾ ਸਕਦੇ ਹੋ। ਦੋਸਤੋ ਅੱਜ ਅਸੀਂ ਤੁਹਾਨੂੰ ਘਰ ਦਾ ਬਣਿਆ ਹੋਇਆ ਤੇਲ ਦੱਸਾਂਗੇ, ਤੁਹਾਨੂੰ ਜੇਕਰ ਵਾਲ ਝੜਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਕਦੇ ਵੀ ਬਾਜ਼ਾਰ ਵਿੱਚੋਂ ਖਰੀਦ ਕੇ ਆਪਣੇ ਵਾਲਾਂ ਤੇ ਨਹੀਂ ਲਗਾਉਣਾ ਚਾਹੀਦਾ। ਬਜ਼ਾਰ ਵਿੱਚ ਵਿਕਣ ਵਾਲੇ ਤੇਲਾਂ ਦੇ ਵਿੱਚ ਕੈਮੀਕਲ ਮਿਲਾਏ ਹੁੰਦੇ ਹਨ। ਜੋ ਕਿ ਤੁਹਾਡੇ ਵਾਲਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ।

ਦੋਸਤੋ ਅੱਜ ਅਸੀਂ ਤੈਨੂੰ ਘਰ ਦਾ ਬਣਾਇਆ ਹੋਇਆ ਆਯੁਰਵੈਦਿਕ ਤੇਲ ਦੱਸਾਂਗੇ। ਉਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੈਂਪੂ ਅਤੇ ਕੰਡੀਸ਼ਨਰ ਵੀ ਦੱਸਾਂਗੇ। ਕਿਉਂਕਿ ਜੇਕਰ ਤੁਸੀਂ ਘਰ ਦਾ ਬਣਾਇਆ ਹੋਇਆ ਤੇਲ ਲਗਾ ਕੇ, ਬਾਹਰ ਦਾ ਕੈਮੀਕਲ ਵਾਲਾ ਸੈਪੂ ਇਸਤਮਾਲ ਕਰਦੇ ਹੋ ਤਾਂ ਤੁਹਾਡੇ ਵਾਲ ਝੜਨ ਦੀ ਸਮੱਸਿਆ ਖ਼ਤਮ ਨਹੀਂ ਹੋ ਸਕਦੀ।

ਦੋਸਤੋ ਇਸ ਆਈਉਰਵੈਦ ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ ਨਾਰੀਅਲ ਦਾ ਅਤੇ ਅਰੰਡੀ ਦਾ ਤੇਲ ਲੈਣਾ ਹੈ। ਜੇਕਰ ਤੁਹਾਡੇ ਕੋਲ ਅਰੰਡੀ ਦਾ ਤੇਲ ਨਹੀਂ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਜੈਤੂਨ ਦਾ ਤੇਲ ਵੀ ਮਿਕਸ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਲਸਣ ਦੀਆਂ ਕਲੀਆਂ ਲੈਣੀਆਂ ਹਨ। ਇਹ ਤੁਹਾਡੇ ਵਾਲ ਝੜਨ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੀ ਹੈ। ਜੇਕਰ ਵਾਲ ਲਗਾਤਾਰ ਝੜ੍ਹਦੇ ਰਹਿੰਦੇ ਹਨ ਤਾਂ ਉਸ ਜਗ੍ਹਾ ਤੇ ਗੰਜਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ ਇਨ੍ਹਾਂ ਦੋਨਾਂ ਚੀਜ਼ਾਂ ਦੇ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ 50 ਮਿਲੀਲਿਟਰ ਨਾਰੀਅਲ ਦਾ ਤੇਲ ਅਤੇ ਦੋ ਚਮਚ ਅਰੰਡੀ ਦਾ ਤੇਲ ਮਿਕਸ ਕਰ ਲੈਂਣਾ ਹੈ। 1 ਚੱਮਚ ਲਸਣ ਦੀਆਂ ਕਲੀਆਂ ਵੀ ਇਸ ਦੇ ਵਿੱਚ ਮਿਕਸ ਕਰ ਦੇਣੀਆਂ ਹਨ ਉਸ ਤੋਂ ਬਾਅਦ 4-5 ਕਾਲੀ ਮਿਰਚ ਦੇ ਦਾਣੇ, ਲੈਣੇ ਹਨ। ਕਾਲੀ ਮਿਰਚ ਅਤੇ ਲਸਣ ਦੀਆਂ ਕਲੀਆਂ ਤੁਹਾਡੇ ਸਿਰ ਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੇ ਹਨ।

ਜਦੋਂ ਸਾਡੇ ਸਿਰ ਤੇ ਬਲੱਡ ਸਰਕੂਲੇਸ਼ਨ ਵਧਦਾ ਹੈ ਤਾਂ ਨਵੇਂ ਵਾਲਾਂ ਦੀ ਗ੍ਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ ਗੈਸ ਦੇ ਉਤੇ ਗਰਮ ਕਰਨਾ ਹੈ। ਜਦੋਂ ਲਸਣ ਦੀਆਂ ਕਲੀਆਂ ਦਾ ਰੰਗ ਬਦਲ ਜਾਵੇਗਾ ਉਦੋਂ ਤੁਸੀਂ ਗੈਸ ਬੰਦ ਕਰ ਦੇਣੀ ਹੈ। ਇਸ ਤੇਲ ਨੂੰ ਤਿੰਨ ਤੋਂ ਚਾਰ ਘੰਟੇ ਇਸੇ ਤਰ੍ਹਾਂ ਪਿਆ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਛਾਨਣੀ ਦੀ ਮਦਦ ਦੇ ਨਾਲ ਇਸ ਨੂੰ ਛਾਣ ਲੈਣਾਂ ਹੈ। ਇਸ ਤੇਲ ਨੂੰ ਕੱਚ ਦੀ ਸ਼ੀਸ਼ੀ ਦੇ ਵਿਚ ਪਾ ਲੈਣਾ ਹੈ। ਦੋਸਤੋ ਗੰਜੇਪਨ ਦੀ ਸਮੱਸਿਆ ਦੇ ਲਈ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਦੇ ਲਈ ਤੁਸੀਂ ਇਸ ਤੇਲ ਦਾ ਪ੍ਰਯੋਗ ਹਫ਼ਤੇ ਵਿਚ ਤਿੰਨ ਵਾਰ ਕਰ ਸਕਦੇ ਹੋ। ਇਸ ਤੇਲ ਦੇ 2 ਤੋਂ 3 ਵਾਰ ਪ੍ਰਯੋਗ ਦੇ ਨਾਲ ਹੀ ਤੁਹਾਨੂੰ ਆਪਣੇ ਵਾਲ ਝੜਨ ਦੀ ਸਮੱਸਿਆ ਵਿੱਚ ਫਰਕ ਨਜ਼ਰ ਆਵੇਗਾ।

ਦੋਸਤੋ ਇਸ ਤੇਲ ਨੂੰ ਲਗਾਉਣ ਤੋਂ 3 ਤੋਂ 4 ਘੰਟੇ ਬਾਅਦ ਤੁਸੀਂ ਆਪਣੇ ਸਿਰ ਤੇ ਸ਼ੈਂਪੂ ਤੇ ਕੰਡੀਸ਼ਨਰ ਕਰ ਸਕਦੇ ਹੋ। ਇਸ ਤੋਂ ਬਾਅਦ ਸੀ ਕੋਈ ਵੀ ਆਯੁਰਵੈਦਿਕ ਸ਼ੈਂਪੂ ਅਤੇ ਕੰਡੀਸ਼ਨਰ ਦਾ ਇਸਤੇਮਾਲ ਕਰ ਸਕਦੇ ਹੋ। ਇੱਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਜਿਹੜਾ ਵੀ ਸੈਂਪੂ ਅਤੇ ਕੰਡੀਸ਼ਨਰ ਬਾਜ਼ਾਰ ਦੇ ਵਿਚੋਂ ਲੈਂਦੇ ਹੋ ਉਸਦੀ ਵਿੱਚ ਕੈਮੀਕਲ ਨਹੀਂ ਹੋਣੇ ਚਾਹੀਦੇ।

Leave a Reply

Your email address will not be published. Required fields are marked *