ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਜਦੋਂ ਕੋਈ ਵੀ ਵਿਅਕਤੀ ਔਰਤ ਜਾਂ ਫਿਰ ਕੋਈ ਵੀ ਇਨਸਾਨ ਪਾਠ ਕਰ ਰਿਹਾ ਹੁੰਦਾ ਹੈ,ਪੂਜਾ ਕਰ ਰਿਹਾ ਹੁੰਦਾ ਹੈ ਤਾਂ ਉਸ ਦੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਗੰਦੇ ਵਿਚਾਰ ਵੀ ਆ ਜਾਂਦੇ ਹਨ। ਇਹ ਅਸਲ ਦੇ ਵਿਚ ਕਿਉਂ ਹੁੰਦਾ ਹੈ
ਇਸ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਕੋਈ ਵੀ ਕਿਸੇ ਧਰਮ ਦਾ ਕੋਈ ਵੀ ਇਨਸਾਨ ਹੈ ਜਦੋਂ ਉਹ ਪੂਜਾ ਪਾਠ ਕਰਦਾ ਹੈ ਤਾਂ ਉਸ ਦੇ ਆਲੇ ਦੁਆਲੇ ਨਾਕਾਰਾਤਮਕ ਊਰਜਾਵਾਂ ਆ ਜਾਂਦੀਆਂ ਹਨ ਜਿਸ ਦੇ ਕਰਕੇ ਉਸ ਨੂੰ ਪਾਠ ਪੂਜਾ ਕਰਨ ਤੋਂ ਰੋਕਦੀਆਂ ਹਨ
ਉਸ ਦੇ ਮਨ ਦੇ ਵਿਚਾਰ ਵਿਚਕਾਰ ਗੰਦੇ ਪ੍ਰਭਾਵ ਅਤੇ ਗੰਦੀ ਵਿਚਾਰ ਹੋਣੀ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਲੋਕ ਇਸ ਨੂੰ ਮਾੜਾ ਸਮਝ ਕੇ ਪਾਠ ਕਰਨਾ ਛੱਡ ਦਿੰਦੇ ਹਨ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਵੀ ਸਾਨੂੰ ਪਾਠ ਕਰਨਾ ਚਾਹੀਦਾ ਹੈ ਤਾਂ ਮਾੜੇ ਵਿਚਾਰ ਆ ਜਾਂਦੇ ਹਨ
ਪਰ ਸਾਨੂੰ ਆਪਣੇ ਮਨ ਨੂੰ ਇਕਾਗਰ ਵਿੱਚ ਕਰਕੇ ਸਿਰਫ਼ ਗੁਰਬਾਣੀ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਦੋ ਚਾਰ ਦਿਨ ਕਰਦੇ ਰਹਾਂਗੇ ਹੌਲੀ ਹੌਲੀ ਤੁਹਾਡਾ ਮਨ ਟਿਕਾਓ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜਿਹੜੇ ਲੋਕ ਇਕੱਲੇ ਰਹਿੰਦੇ ਹਨ
ਉਨ੍ਹਾਂ ਦੇ ਮਨ ਦੇ ਵਿੱਚ ਜ਼ਿਆਦਾ ਕਾਮਵਾਸਨਾ ਚੱਲਦੀ ਰਹਿੰਦੀ ਹੈ ਅਤੇ ਗੰਦੇ ਵਿਚਾਰ ਆਉਂਦੇ ਰਹਿੰਦੇ ਹਨ। ਉਹੀ ਵਿਚਾਰ ਜਦ ਉਹ ਪੂਜਾ ਪਾਠ ਕਰਦੇ ਹਨ ਉਦੋਂ ਵੀ ਆਉਣ ਲੱਗ ਜਾਂਦੇ ਹਨ ਇਸ ਲਈ ਆਪਣੇ ਮਨ ਨੂੰ ਮਾੜੇ ਵਿਚਾਰਾਂ ਤੋਂ ਬਚਾ ਕੇ ਗੁਰੂ ਵਾਲੇ ਪਾਸੇ ਲਾਉਣਾ ਚਾਹੀਦਾ ਹੈ
ਜਾਂ ਫਿਰ ਚੰਗੇ ਕੰਮ ਵਾਲੇ ਪਾਸੇ ਲਗਾ ਲੈਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੇ ਗੰਦੇ ਵਿਚਾਰ ਸਾਡੇ ਮਨ ਦੇ ਉੱਪਰ ਹਾਵੀ ਨਾ ਹੋ ਜਾਣ ਇਸ ਲਈ ਜਦੋਂ ਵੀ ਤੁਸੀਂ ਪਾਜ ਪਾਠ ਪੂਜਾ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਨੂੰ ਗੁਰੂ ਵਾਲੇ ਪਾਸੇ ਰੱਖ ਕੇ ਆਪਣੀ ਪਾਠ ਪੂਜਾ ਕਰਨੀ ਹੈ ਅਤੇ ਗੰਦੇ ਵਿਚਾਰ
ਜੇਕਰ ਤੁਹਾਨੂੰ ਆਉਂਦੇ ਹਨਹਨ ਤਾਂ ਉਹ ਹੌਲੀ ਹੌਲੀ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਤੁਸੀਂ ਇਨ੍ਹਾਂ ਵਿਚਾਰਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਜੇਕਰ ਇਹ ਹਾਵੀ ਹੋ ਜਾਂਦੇ ਹਨ ਤਾਂ ਤੁਸੀਂ ਪਾਠ ਛੱਡ ਜਾਂਦੇ ਹੋ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਪਾਠ ਕਦੀ ਵੀ ਨਹੀਂ ਛੱਡਣਾ ਚਾਹੀਦਾ ਲਗਾਤਾਰ ਸਾਨੂੰ ਪਾਠ ਕਰਦੇ ਰਹਿਣਾ ਚਾਹੀਦਾ ਹੈ
ਇਨ੍ਹਾਂ ਵਿਚਾਰਾਂ ਦੇ ਨਾਲ ਸਾਨੂੰ ਲੜਨਾ ਚਾਹੀਦਾ ਹੈ ਅਤੇ ਧਿਆਨ ਸਾਨੂੰ ਗੁਰੂ ਵਾਲੇ ਪਾਸੇ ਹੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਕੋਈ ਵੀ ਇੱਕ ਬੋਰ ਕੀਤਾ ਜਾਂਦਾ ਹੈ। ਨਲਕਾ ਲਗਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਉਸਦੇ ਵਿਚੋਂ ਗੰਦਾ ਪਾਣੀ ਬਾਹਰ ਨਿਕਲਦਾ ਹੈ ਅਤੇ ਹੌਲੀ ਹੌਲੀ ਉਸਦੇ ਵਿੱਚੋਂ ਸਾਫ਼ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ
ਇਸ ਤਰ੍ਹਾਂ ਹੀ ਸਾਡੇ ਮਨ ਦੇ ਵਿੱਚੋਂ ਇਸ ਤਰ੍ਹਾਂ ਗੰਦੇ ਵਿਚਾਰਾਂ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਸਾਡੇ ਮਨ ਦੇ ਵਿੱਚ ਗੁਰੂ ਨਾਲ ਜੁੜਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਹੌਲੀ ਹੌਲੀ ਕੁਝ ਦਿਨਾਂ ਬਾਅਦ ਸਾਡੇ ਮਨ ਦੇ ਵਿੱਚ ਟਿਕਾਓ ਪੈਦਾ ਹੋ ਜਾਦਾ ਹੈ।