ਇੱਕ ਖੇਤ ਵਿਚ ਇਕ ਬਗਲਿਆਂ ਦਾ ਜੋੜਾ ਰਹਿੰਦਾ ਹੁੰਦਾ ਹੈ ਅਤੇ ਉਹ ਬਹੁਤ ਹੀ ਪਿਆਰਾ ਜੋੜਾ ਹੁੰਦਾ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਓਹਨਾਂ ਨੇ ਆਂਡੇ ਹੁੰਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਹੁੰਦੇ ਹਨ।
ਉਹ ਕਹਿੰਦੇ ਹਨ ਕਿ ਇਸ ਦੇ ਵਿੱਚੋਂ ਜਿਹੜੇ ਬੱਚੇ ਹੋਣਗੇ ਉਹਨਾਂ ਨਾਲ ਅਸੀਂ ਆਪਣਾ ਪਰਵਾਰ ਅੱਗੇ ਵਧਾਂਵਗੇ ਸਾਡਾ ਵੀ ਪਰਿਵਾਰ ਬਹੁਤ ਵੱਡਾ ਹੋਵੇਗਾ। ਓਥੇ ਇੱਕ ਬਜ਼ੁਰਗ ਜੋੜਾ ਵੀ ਰਹਿੰਦਾ ਹੁੰਦਾ ਹੈ
ਜੋ ਕਿ ਬਹੁਤ ਹੀ ਸੁਲਝਿਆ ਹੋਇਆ ਜੋੜਾ ਹੁੰਦਾ ਹੈ। ਮਤਲਬ ਕਿ ਉਹਨਾਂ ਨੇ ਦੁਨੀਆ ਦਾ ਨਚੋੜ ਕੱਢਿਆ ਹੁੰਦਾ ਹੈ ਅਤੇ ਉਹ ਇਕੱਲੇ ਦੋਵੇਂ ਜਣੇ ਰਹਿੰਦੇ ਹੁੰਦੇ ਹਨ। ਬਹੁਤ ਹੀ ਸੂਝਵਾਨ ਹੁੰਦੇ ਹਨ ਦੋਵੇਂ ਹੀ ਜਾਣੇ।
ਬਗਲਿਆਂ ਦਾ ਜੋੜਾ ਵੀ ਉਹਨਾਂ ਕੋਲ ਜਾ ਕੇ ਬਹਿ ਜਾਂਦਾ ਹੈ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਹੈ। ਅਤੇ ਉਹ ਉਸ ਜੋੜੇ ਨੂੰ ਬਹੁਤ ਹੀ ਪਿਆਰ ਕਰਦੇ ਹਨ ਉਨਾਂ ਦਾ ਆਪਸ ਦੇ ਵਿੱਚ ਵਧੀਆ ਪ੍ਰੇਮ ਪਿਆਰ ਹੁੰਦਾ ਹੈ।
ਇੱਕ ਦਿਨ ਕੀ ਹੁੰਦਾ ਹੈ ਇੱਕ ਕਿਸਾਨ ਆਉਂਦਾ ਹੈ ਜਿਸ ਦਾ ਉਹ ਖੇਤ ਹੁੰਦਾ ਹੈ ਉਸ ਦੇ ਨਾਲ ਉਸ ਦੇ ਦੋ ਪੁੱਤਰ ਵੀ ਆਉਂਦੇ ਹਨ। ਅਤੇ ਕੀ ਹੋਇਆ ਥੋੜੇ ਹੀ ਸਮੇਂ ਦੇ ਬਾਅਦ। ਕਿਸਾਨ ਆਪਣੇ ਪੁਤਰਾਂ ਦੇ ਨਾਲ ਗੱਲਾਂ ਕਰਨ ਲੱਗ ਗਿਆ
ਬਗਲਾ ਇਹ ਸਾਰੀ ਗੱਲ ਸੁਣ ਰਿਹਾ ਸੀ। ਕਿ ਆਪਣੀ ਫਸਲ ਹੋ ਗਈ ਹੈ ਕਿ ਹੁਣ ਆਪਾ ਇਸ ਫ਼ਸਲ ਨੂੰ ਥੋੜੇ ਸਮੇਂ ਤੱਕ ਵੱਧ ਲੈਣਾ ਹੈ ਅਤੇ ਫਿਰ ਨਵੀਂ ਫ਼ਸਲ ਉਗਾਵਾਂਗੇ। ਅਤੇ ਇਸ ਵਾਰ ਫਸਲ ਲੱਗਭੱਗ ਪੱਕਾ ਹੀ ਗਈ ਹੈ
ਬਸ ਥੋੜ੍ਹੇ ਦਿਨ ਹੋਰ ਅਸੀਂ ਇਸ ਫ਼ਸਲ ਨੂੰ ਵੱਡ ਲੈਣਾ ਹੈ ਹੁਣ ਇਹ ਗੱਲ ਕਹਿ ਕੇ ਕਿਸਾਨ ਅਤੇ ਉਸਦੇ ਪੁੱਤਰ ਤਾਂ ਉਥੋਂ ਚਲੇ ਗਏ ਪਰ ਬਦਲੇ ਦੋਵੇਂ ਹੀ ਥੋੜ੍ਹਾ ਬਹੁਤ ਹੀ ਜਿਆਦਾ ਪਰੇਸ਼ਾਨੀ ਦੇ ਵਿੱਚ ਆ ਗਿਆ।
ਕਿਉਂਕਿ ਖੇਤਾਂ ਦੇ ਵਿੱਚ ਉਹਨਾਂ ਨੇ ਆਂਡੇ ਦਿੱਤੇ ਹੋਏ ਸੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਆਪਣੀ ਫ਼ਸਲ ਵੱਡੇਗਾ ਤਾਂ ਸਾਡੇ ਆਂਡੇ ਵੀ ਟੁੱਟ ਜਾਣਗੇ ਅਤੇ ਸਾਡਾ ਪਰਿਵਾਰ ਅੱਗੇ ਨਹੀਂ ਵਧ ਸਕੇਗਾ ਉਹ ਇਸ ਪ੍ਰੇਸ਼ਾਨੀ ਦੇ ਵਿਚ ਦੋਵੇਂ ਜਣੇ
ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਕੀ ਹੁਣ ਕੀ ਕਰੀਏ। ਤਾਂ ਫਿਰ ਉਹਨਾਂ ਦੇ ਦਿਮਾਗ ਦੇ ਵਿਚ ਆਉਂਦਾ ਹੈ ਕਿ ਕਿਉਂ ਨਾ ਉਹ ਬਜ਼ੁਰਗ ਜੋੜੇ ਦੀ ਮਦਦ ਲੈਣ ਉਹਨਾਂ ਨੂੰ ਜਾ ਕੇ ਇਹ ਸਾਰੀ ਗੱਲਬਾਤ ਦੱਸਣ।