ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜਿਸ ਤਰ੍ਹਾਂ ਕਈ ਲੋਕ ਆਪਣੇ ਵਧਦੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਹੁੰਦੇ ਹਨ ।ਉਸੇ ਤਰ੍ਹਾਂ ਕਈ ਲੋਕ ਆਪਣੇ ਵਜਨ ਨਾ ਵਧਣ ਕਰਕੇ ਵੀ ਪ੍ਰੇਸ਼ਾਨ ਹੁੰਦੇ ਹਨ। ਕਈ ਲੋਕ ਆਪਣੇ ਦੁਬਲੇ ਪਤਲੇ ਸਰੀਰ ਤੋਂ ਵੀ ਤੰਗ ਹੁੰਦੇ ਹਨ। ਉਨ੍ਹਾਂ ਦੇ ਦੁਬਲੇ ਪਤਲੇ ਸਰੀਰ ਦੇ ਕਾਰਨ ਲੋਕ ਉਨ੍ਹਾਂ ਨੂੰ ਛੇੜਦੇ ਹਨ। ਉਹ ਜਿਹੜੇ ਕੱਪੜੇ ਪਾਉਂਦੇ ਹਨ ਉਨ੍ਹਾਂ ਦੇ ਸ਼ਰੀਰ ਦੇ ਢੁਕਦੇ ਨਹੀਂ ਹਨ।ਇਸ ਕਰਕੇ ਉਹ ਆਪਣਾ ਵਜ਼ਨ ਵਧਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਬਿਨਾਂ ਕੁੱਝ ਸੋਚੇ ਸਮਝੇ ਉਹ ਬਹੁਤ ਸਾਰਾ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਹਨ। ਵਜਨ ਵਧਾਉਣ ਦੇ ਲਈ ਜਿਆਦਾ ਖਾਣਾ ਖਾਣ ਦੀ ਜ਼ਰੂਰਤ ਹੁੰਦੀ ਹੈ ਪਰ ਕਿਸ ਸਮੇ ਕਿੰਨਾ ਖਾਣਾ ਖਾਣਾ ਚਾਹੀਦਾ ਹੈ ਕਿ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ
ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।ਬਿਨਾਂ ਸੋਚੇ ਸਮਝੇ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਬਹੁਤ ਸਾਰਾ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਦੇ ਹੋ ।ਇਹ ਵੀ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੁੰਦਾ। ਦੋਸਤੋ ਅੱਜ ਅਸੀਂ ਤੁਹਾਨੂੰ ਕੁੱਝ ਫਰੂਟ, ਸਬਜ਼ੀਆਂ ਡਰਾਈ ਫਰੂਟ ਦੱਸਣ ਲੱਗੇ ਹਾਂ ਜਿਸ ਦੇ ਨਾਲ ਤੁਹਾਡਾ ਵਜ਼ਨ ਨਹੀਂ ਵਧੇਗਾ ਅਤੇ ਇਹ ਸਭ ਕੁਝ ਅਨਹੈਲਦੀ ਵੀ ਨਹੀਂ ਹੈ। ਤੁਹਾਨੂੰ ਹੈਲਦੀ ਡਾਇਟ ਲੈ ਕੇ ਆਪਣਾ ਵਜ਼ਨ ਵਧਾਉਣਾ ਹੈ। ਤਾਂ ਕਿ ਤੁਹਾਨੂੰ ਸਿਹਤ ਸਬੰਧੀ ਹੋਈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਦੋਸਤੋਂ ਵਜਨ ਵਧਾਉਣ ਲਈ ਕੁਝ ਖਾਣਾ-ਪੀਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਡਾ ਵਜਨ ਵੱਧ ਕਿਉਂ ਨਹੀਂ ਰਿਹਾ ਹੈ। ਕਈ ਵਾਰੀ ਅਸੀਂ ਬਹੁਤ ਕੁਝ ਖਾਂਦੇ ਪੀਂਦੇ ਹਾਂ ਪਰ ਤਾਂ ਵੀ ਸਾਡਾ ਵਜ਼ਨ ਨਹੀਂ ਵਧੇਗਾ ਕਿਉਂਕਿ ਸਾਡਾ ਖਾਧਾ ਪੀਤਾ ਸਾਡੇ ਸਰੀਰ ਨੂੰ ਲੱਗਦਾ ਨਹੀਂ ਹੈ। ਇਸ ਦਾ ਮੁੱਖ ਕਾਰਨ ਤੁਹਾਡਾ ਪਾਚਨ ਦਾ ਚੰਗਾ ਨਾ ਹੋਣਾ ਹੈ। ਜਦੋਂ ਤੁਸੀਂ ਕੁਝ ਵੀ ਖਾਂਦੇ ਹੋਏ ਜਦੋਂ ਉਸ ਦਾ ਪੂਰਾ ਪੋਸ਼ਣ ਤੁਹਾਡੇ ਸਰੀਰ ਨੂੰ ਨਹੀਂ ਮਿਲ ਪਾਉਂਦਾ, ਜੇਕਰ ਤੁਸੀਂ ਥੋੜ੍ਹਾ ਜਿਹਾ ਕੁਝ ਵੀ ਖਾਂਦੇ ਹੋ ਤਾਂ ਤੁਹਾਡਾ ਪੇਟ ਹਿੱਲ ਜਾਂਦਾ ਹੈ। ਇਹ ਸਭ ਕਾਰਨ ਤੁਹਾਡੇ ਵਜਨ ਨਾ ਵਧਣ ਦੇ ਹਨ।
ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਪਾਚਨ ਨੂੰ ਸਹੀ ਕਰਨਾ ਚਾਹੀਦਾ ਹੈ ।ਇਸ ਦੇ ਲਈ ਤੁਸੀਂ ਆਪਣੇ ਭੋਜਨ ਤੋਂ ਬਾਅਦ ਸੌਂਫ ਖਾਣੀ ਸ਼ੁਰੂ ਕਰ ਸਕਦੇ ਹੋ। ਤੁਸੀਂ ਆਪਣਾ ਭੋਜਨ ਕਰਨ ਤੋਂ 10 ਮਿੰਟ ਬਾਅਦ ਛਾਛ ਪੀ ਸਕਦੇ ਹੋ। ਹਰ ਰੋਜ਼ ਤੁਹਾਨੂੰ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਵੀ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ। ਜੇਕਰ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਹੈ ਤਾਂ ਇਹ ਉਸ ਨੂੰ ਠੀਕ ਕਰਦਾ ਹੈ। ਇਸ ਤਰ੍ਹਾਂ ਤਾਂ ਨੂੰ ਆਪਣੇ ਭੋਜਨ ਵਿਚ ਕੁਝ ਇਹੋ ਜਿਹੀਆਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜੋ ਤੁਹਾਡੀ ਪਾਚਨ ਕਿਰਿਆ ਨੂੰ ਸਹੀ ਕਰਦੀਆਂ ਹਨ। ਕੁਝ ਬਿਮਾਰੀਆਂ ਵੀ ਐਸੀਆਂ ਹੁੰਦੀਆਂ ਹਨ ਜਿਸਦੇ ਕਾਰਨ ਤੁਹਾਡਾ ਵਜ਼ਨ ਨਹੀਂ ਵਧਾਉਂਦਾ ਜਿਵੇਂ ਤਣਾਅ, ਸਿਗਰਟ ਪੀਣ ਦੀ ਆਦਤ। ਤੁਹਾਨੂੰ ਆਪਣੀਆਂ ਇਨ੍ਹਾਂ ਆਦਤਾਂ ਨੂੰ ਛੱਡਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਵਜਨ ਵੱਧ ਸਕੇ।
ਦੋਸਤੋ ਵਜਨ ਵਧਾਉਣ ਦੇ ਲਈ ਤੁਹਾਨੂੰ ਹਾਈ ਕੈਲੋਰੀਜ਼ ਭੋਜਨ ਖਾਣੇ ਚਾਹੀਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜ਼ੰਕ ਫੂਡ ਖਾਣਾ ਸ਼ੁਰੂ ਕਰ ਦੇਵੋ ਚਾਕਲੇਟ ਖਾਣਾ ਸ਼ੁਰੂ ਕਰ ਦੇਵੋ। ਤੁਸੀਂ ਆਪਣੀ ਰਸੋਈ ਦੇ ਵਿਚੋਂ ਹੈਲਦੀ ਭੋਜਨ ਨੂੰ ਲੈ ਸਕਦੇ ਹੋ। ਤੁਹਾਨੂੰ ਇਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ,ਜਿਸਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੋਵੇ। ਇਸ ਦੇ ਲਈ ਤੁਹਾਨੂੰ ਘਿਓ ਅਤੇ ਮੱਖਣ ਦਾ ਇਤਮਾਲ ਹਰ ਰੋਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਦੁਪਹਿਰ ਅਤੇ ਰਾਤ ਦੇ ਭੋਜਨ ਦੇ ਵਿੱਚ ਇੱਕ-ਇੱਕ ਚਮਚ ਘਿਓ ਜ਼ਰੂਰ ਖਾਣਾ ਚਾਹੀਦਾ ਹੈ। ਇਸ ਤੋ ਇਲਾਵਾ ਤੁਹਾਨੂੰ ਘਰ ਦਾ ਕੱਢਿਆ ਹੋਇਆ ਮੱਖਣ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਆਲੂ ਸ਼ਕਰਕੰਦੀ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ ਵਾਲੇ ਭੋਜਨ ਜਿਵੇਂ ਛੋਲੇ ਰਾਜਮਾ ਲੋਭੀਆ, ਸੋਇਆਬੀਨ, ਪਨੀਰ, ਜੇਕਰ ਤੁਸੀਂ ਮਾਸਾਹਾਰੀ ਹੋਣ ਤਾਂ ਅੰਡੇ ਅਤੇ ਚਿਕਨ ਨੂੰ ਵੀ ਸ਼ਾਮਿਲ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਤੁਹਾਡੇ ਵਜ਼ਨ ਵਧਾਉਣ ਵਿਚ ਮਦਦ ਕਰਦੀਆਂ ਹਨ। ਇਸ ਨਾਲ ਤੁਹਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਵੀ ਮਿਲਦੇ ਹਨ ਅਤੇ ਤੁਹਾਡੇ ਮਸਲ ਨੂੰ ਤਾਕਤ ਵੀ ਮਿਲਦੀ ਹੈ।
ਤੁਹਾਨੂੰ ਸਾਰੀ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ। ਪਰ ਕੁਝ ਖਾਸ ਫਲ ਜਿਵੇਂ ਕੇਲਾ ,ਅਮਰੂਦ, ਅੰਬ, ਚੀਕੂ ਤੁਹਾਨੂੰ ਵਜਨ ਵਧਾਉਣ ਵਿਚ ਮਦਦ ਕਰਦੇ ਹਨ। ਤੁਹਾਨੂੰਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਹਰ ਰੋਜ਼ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਸਬਜੀਆਂ ਵਿੱਚ ਤੁਹਾਨੂੰ ਸੋਇਆਬੀਨ ਫਲੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਹਰ ਤਰ੍ਹਾਂ ਦੀ ਫਲੀਆਂ ਤੁਹਾਡਾ ਵਜ਼ਨ ਵਧਾਉਣ ਵਿਚ ਮਦਦ ਕਰਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਵਜ਼ਨ ਦੇ ਵਿੱਚ ਸੁਧਾਰ ਲਿਆ ਸਕਦੇ ਹੋ ।ਆਪਣੇ ਵਜ਼ਨ ਵਧਾ ਸਕਦੇ ਹੋ।