ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕਮਰ ਵਿੱਚ ਦਰਦ ਕਈ ਕਾਰਨਾਂ ਦੇ ਕਾਰਨ ਹੋ ਸਕਦਾ ਹੈ ਜਿਵੇਂ ਜ਼ਿਆਦਾ ਭਾਰੀ ਸਾਮਾਨ ਉਠਾ ਲੈਣਾ , ਜਿਆਦਾ ਵਰਕਆਊਟ ਕਰਨਾ , ਜਿਆਦਾ ਦੇਰ ਤੱਕ ਬੈਠੇ ਰਹਿਣਾ ਜਾਂ ਫਿਰ ਕੋਈ ਸੱਟ ਲੱਗ ਜਾਣ ਦੇ ਕਾਰਨ ਵੀ ਕਮਰ ਵਿੱਚ ਦਰਦ ਹੋ ਸਕਦਾ ਹੈ।
ਕਮਰ ਦਰਦ ਠੀਕ ਕਰਨ ਲਈ ਅਸੀਂ ਬਹੁਤ ਸਾਰੀਆਂ ਪੇਨਕਿੱਲਰ ਦਵਾਈਆਂ ਦਾ ਸੇਵਨ ਕਰਦੇ ਹਾਂ । ਜੋ ਸਾਡੀ ਸਿਹਤ ਤੇ ਬਹੁਤ ਜ਼ਿਆਦਾ ਗ਼ਲਤ ਅਸਰ ਪਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖੇ । ਜਿਸ ਨਾਲ ਕਮਰ ਦਰਦ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ।
ਜੇ ਤੁਹਾਨੂੰ ਵੀ ਕਮਰ ਦਰਦ ਹੁੰਦੀ ਹੈ ਤਾਂ ਤੁਸੀਂ ਇਹ ਨੁਸਖੇ ਅਪਣਾ ਸਕਦੇ ਹੋ ।ਸਰ੍ਹੋਂ ਦਾ ਤੇਲ , ਆਲਿਵ ਆਇਲ , ਲੈਵੇਂਡਰ ਆਇਲ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਤੇਲ ਹਲਕਾ ਗਰਮ ਕਰਕੇ ਕਮਰ ਤੇ ਮਸਾਜ ਕਰੋ । ਇਸ ਦੇ ਨਾਲ ਰੀੜ ਦੀ ਹੱਡੀ ਤੇ ਅੰਗੂਠੇ ਨਾਲ ਹਲਕਾ ਮਸਾਜ ਕਰੋ।
ਮਸਾਜ ਕਰਨ ਤੋਂ ਬਾਅਦ ਤੋਲੀਏ ਨਾਲ ਕਮਰ ਢੱਕ ਲਓ । ਤੁਹਾਨੂੰ ਕਮਰ ਦਰਦ ਤੋਂ ਰਾਹਤ ਮਹਿਸੂਸ ਹੋਵੇਗੀ। ਇੱਕ ਚਮਚ ਮੇਥੀ ਦਾਣਾ ਲਓ ਅਤੇ ਇਸ ਦਾ ਪਾਊਡਰ ਬਣਾ ਲਓ । ਇਸ ਪਾਊਡਰ ਨੂੰ ਇਕ ਗਿਲਾਸ ਗਰਮ ਦੁੱਧ ਵਿਚ ਮਿਲਾਓ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਇੱਕ ਵਾਰ ਪੀਓ
ਇਸ ਨਾਲ ਬਹੁਤ ਜਲਦ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ । ਇਹ ਨੁਸਖਾ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਹੋਣ ਤੇ ਅਪਣਾ ਸਕਦੇ ਹੋ। ਕਮਰ ਦਰਦ ਦੀ ਸਮੱਸਿਆ ਹੋਣ ਤੇ ਇਕ ਗਿਲਾਸ ਗਰਮ ਦੁੱਧ ਵਿੱਚ ਇੱਕ ਚੌਥਾਈ ਚਮਚ ਹਲਦੀ ਮਿਲਾ ਕੇ ਪੀਓ ਅਤੇ ਇਸ ਦੁੱਧ ਨੂੰ ਰਾਤ ਨੂੰ ਸੌਂਦੇ ਸਮੇਂ ਪੀਓ ।
ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ ਲੱਸਣ ਦੀਆਂ ਅੱਠ ਦੱਸ ਕਲੀਆਂ ਲਓ ਅਤੇ ਇਸ ਦੀ ਪੇਸਟ ਬਣਾ ਲਓ । ਹੁਣ ਇਸ ਪੇਸਟ ਨੂੰ ਕਮਰ ਤੇ ਲਗਾਓ । ਇਸ ਪੇਸਟ ਨੂੰ ਲਗਾਉਣ ਤੋਂ ਬਾਅਦ ਇੱਕ ਤੌਲੀਆ ਗਰਮ ਪਾਣੀ ਵਿੱਚ ਭਿਉਂ ਕੇ ਨਿਚੋੜ ਲਓ ਅਤੇ ਇਸ ਤੌਲੀਏ ਨੂੰ ਕਮਰ ਤੇ ਲਪੇਟ ਲਓ।
ਅੱਧੇ ਘੰਟੇ ਬਾਅਦ ਕਮਰ ਦੇ ਹਿੱਸੇ ਨੂੰ ਸਾਫ ਕਰ ਲਓ , ਇਸ ਨਾਲ ਕਮਰ ਦਰਦ ਠੀਕ ਹੋ ਜਾਵੇਗਾ ਇੱਕ ਅਦਰਕ ਦਾ ਟੁਕੜਾ ਲਓ ਅਤੇ ਉਸ ਨੂੰ ਪੀਸ ਲਓ । ਇੱਕ ਕੱਪ ਗਰਮ ਪਾਣੀ ਵਿੱਚ ਅਦਰਕ ਦੀ ਪੇਸਟ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ ।
ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਗਰਮਾ ਗਰਮ ਚਾਹ ਦੀ ਤਰ੍ਹਾਂ ਪੀ ਲਓ । ਅਦਰਕ ਵਿੱਚ ਜਿੰਜਰੋਲ ਨਾਮ ਦਾ ਕੰਪਾਊਂਡ ਹੁੰਦਾ ਹੈ , ਜੋ ਸੋਜ ਨੂੰ ਘੱਟ ਕਰਕੇ ਦਰਦ ਤੋਂ ਰਾਹਤ ਦਿਵਾਉਂਦਾ ਹੈ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।