A ਨਾਮ ਵਾਲੇ ਲੋਕ ਕਿਸ ਤਰਾਂ ਦੇ ਹੁੰਦੇ ਹਨ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ A ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਸੁਭਾਅ ਅਤੇ ਕਰੀਅਰ ਦੇ ਬਾਰੇ ਦੱਸਾਂਗੇ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਕੋਈ ਨਾ ਕੋਈ ਅਰਥ ਜਰੂਰ ਹੁੰਦਾ ਹੈ। ਵਿਅਕਤੀ ਦੇ ਨਾਮ ਤੋਂ ਹੀ ਵਿਅਕਤੀ ਦੇ ਸੁਭਾਅ ਗੁਣ, ਅਵਗੁਣ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਇਕ ਵਿਅਕਤੀ ਦੇ ਨਾਮ ਦਾ ਉਸ ਦੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ।

ਇਹੀ ਕਾਰਨ ਹੈ ਕਿ ਮਾਂ ਪਿਓ ਆਪਣੇ ਬੱਚੇ ਦਾ ਨਾਮ ਬਹੁਤ ਜ਼ਿਆਦਾ ਸੋਚ-ਸਮਝ ਕੇ ਰੱਖਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ A ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਸੁਭਾਅ ,ਗੁਣ ਅਵਗੁਣ ,ਕਰੀਅਰ ਦੇ ਬਾਰੇ ਜਾਣਕਾਰੀ ਦੇਵਾਂਗੇ।A ਨਾਮ ਦੇ ਅੱਖਰ ਵਾਲੇ ਵਿਅਕਤੀ ਆਪਣੀ ਧੁਨ ਦੇ ਬਹੁਤ ਪੱਕੇ ਹੁੰਦੇ ਹਨ ।ਜੇਕਰ ਇਨ੍ਹਾਂ ਦੇ ਮਨ ਵਿੱਚ ਕਿਸੇ ਚੀਜ਼ ਲਈ ਕੋਈ ਇੱਛਾ ਪ੍ਰਗਟ ਹੋ ਜਾਵੇ ਤਾਂ ਇਹ ਉਸਦੀ ਪ੍ਰਾਪਤੀ ਲਈ ਯਤਨ ਕਰਦੇ ਰਹਿੰਦੇ ਹਨ।

ਕਈ ਵਾਰ ਉਸ ਚੀਜ਼ ਨੂੰ ਪਾਉਣ ਲਈ ਬੇਤੁਕੀ ਮਿਹਨਤ ਵੀ ਕਰਦੇ ਰਹਿੰਦੇ ਹਨ ।ਆਪਣੇ ਮਨ ਦੇ ਵਿੱਚੋਂ ਉਸ ਚੀਜ਼ ਨੂੰ ਜਲਦੀ ਨਾਲ ਕੱਢ ਨਹੀਂ ਪਾਉਂਦੇ। A ਨਾਮ ਦੇ ਅਖਰ ਵਾਲੇ ਵਿਅਕਤੀ ਬਹੁਤ ਜ਼ਿਆਦਾ ਮਿਲਣਸਾਰ ਅਤੇ ਨੈਤਿਕ ਕਿਸਮ ਦੇ ਹੁੰਦੇ ਹਨ ।ਕਿਸੇ ਨੂੰ ਵੀ ਪਹਿਲੀ ਵਾਰ ਮਿਲਣ ਤੇ ਹੀ ਉਸ ਨੂੰ ਆਪਣਾ ਦੋਸਤ ਬਣਾ ਲੈਂਦੇ ਹਨ ਅਤੇ ਦੋਸਤੀ ਨਿਭਾਉਣੀ ਸ਼ੁਰੂ ਕਰ ਦਿੰਦੇ ਹਨ। ਇਸ ਨਾਮ ਦੇ ਅੱਖਰ ਵਾਲੇ ਲੋਕ ਬਹੁਤ ਜ਼ਿਆਦਾ ਪਤਲੇ, ਸੋਹਣੇ, ਆਕਰਸ਼ਕ ਕਿਸਮ ਦੇ ਹੁੰਦੇ ਹਨ।

ਇਹਨਾਂ ਦੇ ਜਿਊਣ ਦਾ ਅੰਦਾਜ਼ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਇਹ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ। ਇਹ ਲੋਕ ਬਹੁਤ ਜ਼ਿਆਦਾ ਸਬਰ ਵਾਲੇ ਵੀ ਹੁੰਦੇ ਹਨ ।ਇਹੋ ਜਿਹੇ ਵਿਅਕਤੀਆਂ ਨਾਲ ਲੋਕ ਬਿਨਾਂ ਗੱਲ ਤੋਂ ਈਰਖਾ ਕਰਨ ਲਗ ਜਾਂਦੇ ਹਨ। ਇਨ੍ਹਾਂ ਨੂੰ ਅਕਰਸ਼ਿਤ ਦਿਖਣਾ ਅਤੇ ਆਕਰਸ਼ਿਤ ਦਿਖਣ ਵਾਲੇ ਲੋਕ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। A ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਵਿਚ ਕਿਸੇ ਵੀ ਪ੍ਰਸਥਿਤੀ ਦੇ ਅਨੁਸਾਰ ਆਪਣੇ-ਆਪ ਨੂੰ ਢਾਲਣ ਦੀ ਸ਼ਕਤੀ ਹੁੰਦੀ ਹੈ।

ਇਹ ਬਹੁਤ ਜ਼ਿਆਦਾ ਬੁੱਧੀਮਾਨ ਹੁੰਦੇ ਹਨ ਅਤੇ ਇਨ੍ਹਾਂ ਦੇ ਅੰਦਰ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਇੱਕ ਅਲੱਗ ਹੀ ਜਨੂਨ ਹੁੰਦਾ ਹੈ। ਅਪਨੇ ਲਕਸ਼ੇ ਨੂੰ ਪ੍ਰਾਪਤ ਕਰਨ ਲਈ ਇਹਨਾਂ ਕੋਲੋਂ ਜੋ ਹੁੰਦਾ ਹੈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਸ ਨਾਮ ਦੇ ਅੱਖਰ ਵਾਲੇ ਵਿਅਕਤੀਆਂ ਨੂੰ ਸਪਸ਼ਟ ਰੂਪ ਵਿੱਚ ਗੱਲ ਕਰਨੀ ਚੰਗੀ ਲਗਦੀ ਹੈ। ਇਨ੍ਹਾਂ ਨੂੰ ਜ਼ਿਆਦਾ ਘੁਮਾ ਫਿਰਾ ਕੇ ਗੱਲ ਕਰਨਾ ਚੰਗਾ ਨਹੀਂ ਲਗਦਾ।

ਇਹ ਹਮੇਸ਼ਾ ਆਪਣੀ ਗਲਤੀ ਅਤੇ ਕਮੀਆਂ ਨੂੰ ਮੰਨ ਲੈਂਦੇ ਹਨ। ਆਪਣੀ ਕਮੀਆਂ ਵਿੱਚ ਹਮੇਸ਼ਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਲੋਕ ਦਿਲ ਦੇ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਨ ਅਤੇ ਹਰ ਕਿਸੇ ਦੀ ਮਦਦ ਵੀ ਕਰਦੇ ਰਹਿੰਦੇ ਹਨ। ਇਨ੍ਹਾਂ ਲਈ ਆਪਣੇ ਪਰਿਵਾਰ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ ।ਇਹ ਆਪਣੇ ਪਰਵਾਰ ਨੂੰ ਹਰ ਖੁਸ਼ੀ ਦੇਣ ਦਾ ਯਤਨ ਕਰਦੇ ਹਨ। ਇਹ ਲੋਕ ਬਹੁਤ ਜ਼ਿਆਦਾ ਇਮਾਨਦਾਰ ਵੀ ਹੁੰਦੇ ਹਨ।

A ਨਾਮ ਦੇ ਅੱਖਰ ਵਾਲੇ ਵਿਅਕਤੀ ਮਨਮੌਜੀ ਸੁਭਾਅ ਦੇ ਹੁੰਦੇ ਹਨ ।ਇਹ ਸੁਣਦੇ ਸਭ ਦੀ ਹਨ ਪਰ ਕਰਦੇ ਸਿਰਫ਼ ਆਪਣੇ ਮਨ ਦੀ ਹਨ। ਜਦੋਂ ਤੱਕ ਸਾਹਮਣੇ ਵਾਲਾ ਵਿਅਕਤੀ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਉਦੋਂ ਤੱਕ ਇਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ । ਜਦੋਂ ਸਾਹਮਣੇ ਵਾਲਾ ਕੋਈ ਇਨ੍ਹਾਂ ਦੇ ਉਲਟ ਗੱਲ ਕਰਦਾ ਹੈ ਤਾਂ ਇਨ੍ਹਾਂ ਨੂੰ ਗੁੱਸਾ ਆ ਜਾਂਦਾ ਹੈ। ਵੈਸੇ ਤਾਂ ਇਹ ਮਨ ਦੇ ਸਾਫ ਹੁੰਦੇ ਹਨ ,ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਗੁੱਸੇ ਵਿੱਚ ਕਈ ਵਾਰ ਇਹੋ ਜਿਹਾ ਕੰਮ ਕਰ ਜਾਂਦੇ ਹਨ

ਜਿਸ ਦੇ ਕਾਰਨ ਇਨ੍ਹਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ। ਪਰਿਵਾਰਿਕ ਮਾਮਲਿਆਂ ਦੇ ਵਿਚ ਇਹ ਆਪਣੇ ਮਨ ਦੀ ਗੱਲ ਨੂੰ ਖੁੱਲ ਕੇ ਨਹੀਂ ਕਰ ਪਾਉਂਦੇ ,ਪਰ ਆਪਣੇ ਸਾਥੀ ਦੇ ਨਾਲ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਰ ਲੈਂਦੇ ਹਨ। A ਨਾਮ ਦੇ ਅੱਖਰ ਵਾਲੇ ਵਿਅਕਤੀਆਂ ਲਈ ਕੰਮ ਦੇ ਖੇਤਰ ਵਿਚ ਟੈਕਨੀਕਲ ,ਆਰਟ, ਪੁਲਿਸ,ਕੋਰਟ, ਰਾਈਟਿੰਗ ਦੇ ਖੇਤਰ ਵਿਚ ਅੱਛੇ ਰਿਜਲਟ ਮਿਲ ਸਕਦੇ ਹਨ।1,3,5,7 ਇਹਨਾਂ ਲਈ ਸ਼ੁਭ ਅੰਕ ਮੰਨਿਆ ਜਾਂਦਾ ਹੈ। ਗੁਲਾਬੀ, ਨੀਲਾ, ਚਿੱਟਾ ਰੰਗ ਸ਼ੁਭ ਮੰਨਿਆ ਜਾਂਦਾ ਹੈ। ਸੋਮਵਾਰ, ਬੁੱਧਵਾਰ ,ਵੀਰਵਾਰ ਸੁੱਭ ਦਿਨ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *