ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਹੱਥ ਪੈਰ ਕਿਉਂ ਸੁੰਨ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਠੀਕ ਕਰਨ ਦਾ ਘਰੇਲੂ ਇਲਾਜ ਵੀ ਦਸਾਂਗੇ।
ਦੋਸਤੋ ਅੱਜ ਅਸੀਂ ਤੁਹਾਨੂੰ ਹੱਥ ਪੈਰ ਸੁੰਨ ਹੋਣ ਦੇ ਕਾਰਨ ਬਾਰੇ ਦੱਸਾਂਗੇ। ਇਸ ਦਾ ਮੁੱਖ ਕਾਰਨ ਹੈ ਸਾਡੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਨਾ। ਬਲੱਡ ਸਰਕੂਲੇਸ਼ਨ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੀ ਵਜ੍ਹਾ ਦੇ ਨਾਲ ਹੀ ਸਾਡਾ ਨਰਵਸ ਸਿਸਟਮ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਜਿਸ ਦੇ ਕਾਰਨ ਸਾਡੇ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਵਧ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਹੱਥਾਂ ਪੈਰਾਂ ਨੂੰ ਸੁੰਨ ਹੋਣ ਦਾ ਘਰੇਲੂ ਇਲਾਜ ਦਸਾਂਗੇ। ਦੋਸਤ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਹੱਥ ਪੈਰ ਸੁੰਨ ਹੋਣ ਦੀ ਬਹੁਤ ਵਧੀਆ ਕਸਰਤ ਦੇ ਬਾਰੇ ਵੀ ਦੱਸਾਂਗੇ। ਕਸਰਤ ਦੀ ਮਦਦ ਨਾਲ ਤੁਸੀਂ ਆਪਣੇ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਨੂੰ ਅਸਾਨੀ ਨਾਲ ਠੀਕ ਕਰ ਸਕਦੇ ਹੋ। ਦੋਸਤੋਂ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਇਕ ਹੀ ਪੁਜ਼ੀਸ਼ਨ ਦੇ ਵਿੱਚ ਬੈਠਣ ਜਾਂ ਫਿਰ ਕੰਮ ਕਰਨ ਦੇ ਨਾਲ ਸਾਡੇ ਹੱਥ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ।
ਜਾਂ ਫਿਰ ਜਦੋਂ ਅਸੀਂ ਰਾਤੀ ਸੌਂ ਕੇ ਸਵੇਰੇ ਉੱਠਦੇ ਹਾਂ ਤਾਂ ਜਦੋਂ ਆਪਣੇ ਪੈਰ ਨੂੰ ਜ਼ਮੀਨ ਤੇ ਰੱਖਦੇ ਹਾਂ ਤਾਂ ਉਸ ਦੇ ਵਿਚ ਝਣਝਣਾਹਟ ਹੁੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੈਰਾਂ ਦੇ ਵਿੱਚ ਛੋਟੇ ਛੋਟੇ ਕੀੜੇ ਚੱਲ ਰਹੇ ਹੋਣ। ਪਰ ਜਿਵੇਂ-ਜਿਵੇਂ ਇਹ ਸਮੱਸਿਆ ਵਧਦੀ ਜਾਂਦੀ ਹੈ, ਸਾਡੇ ਪੈਰਾਂ ਵਿਚ ਦਰਦ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਇਹ ਦਰਦ ਸਾਡੇ ਸਰੀਰ ਵਿੱਚ ਕਿਸੇ ਵੀ ਜਗਾ ਤੇ ਹੋ ਸਕਦਾ ਹੈ ਹੱਥ-ਪੈਰ ਕੂਹਣੀ।
ਇਸ ਦਾ ਮੁੱਖ ਕਾਰਨ ਸਾਡੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਨਾ ਅਤੇ ਸਾਡੇ ਸਰੀਰ ਵਿੱਚ ਵਿਟਾਮਿਨ ਬੀ 12ਦੀ ਕਮੀ ਆਉਣਾ। ਜਦੋ ਸਰੀਰ ਵਿੱਚ ਖੂਨ ਦੀ ਕਮੀ ਹੁੰਦੀ ਹੈ ਜਾਂ ਫਿਰ ਵਿਟਾਮਿਨ ਬੀ 12 ਦੀ ਕਮੀ ਹੁੰਦੀ ਹੈ ਤਾਂ ਸਾਡੇ ਹੱਥ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਜਿਆਦਾ ਤਰ ਮੋਟੇ ਲੋਕਾਂ ਵਿੱਚ ਪਾਈ ਜਾਂਦੀ ਹੈ ਕਿਉਂਕਿ ਜਦੋਂ ਉਹ ਕਾਫੀ ਸਮੇਂ ਤੱਕ ਇਕੋ ਕੰਮ ਕਰਦੇ ਰਹਿੰਦੇ ਹਨ ਤਾਂ ਉਨ੍ਹਾਂ ਦੇ ਨਰਵਸ ਸਿਸਟਮ ਤੇ ਦਬਾਅ ਪੈਦਾ ਹੁੰਦਾ ਹੈ, ਤਾਂ ਉਨ੍ਹਾਂ ਦੀ ਉਹ ਜਗਾ ਸੁੰਨ ਹੋਣੀ ਸ਼ੁਰੂ ਹੋ ਜਾਂਦੀ ਹੈ।
ਅੱਜਕਲ ਇਹ ਸਮੱਸਿਆ ਬੱਚਿਆਂ ਅਤੇ ਪਤਲੇ ਲੋਕਾਂ ਵਿੱਚ ਵੀ ਆਣ ਲਗ ਗਈ ਹੈ। ਦੋਸਤੋ ਇਸ ਦੇ ਇਲਾਜ ਦੇ ਲਈ ਤੁਸੀਂ ਇਕ ਗਲਾਸ ਗਰਮ ਦੁੱਧ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਦਿਨ ਦੇ ਵਿਚ ਕਿਸੇ ਵੀ ਸਮੇਂ ਇਸ ਦੁੱਧ ਨੂੰ ਪੀ ਲੈਣਾ ਹੈ। ਇਸ ਦੁੱਧ ਦੇ ਇੱਕ ਵਾਰ ਪੀਣ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਤੁਹਾਡੇ ਬਲੱਡ ਸਰਕੂਲੇਸ਼ਨ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।
ਇਸ ਨਾਲ ਹੌਲੀ ਹੌਲੀ ਤੁਹਾਡਾ ਬਲੱਡ ਸਰਕੂਲੇਸ਼ਨ ਵਧਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਤੁਹਾਡੇ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਵੀ ਖਤਮ ਹੋ ਜਾਏਗੀ। ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੈ ਅਤੇ ਸੋਜ ਵੀ ਆਉਂਦੀ ਹੈ ਉਹ ਵੀ ਇਸ ਦੇ ਨਾਲ ਠੀਕ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਇਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਦਾਲਚੀਨੀ ਮਿਲਾ ਕੇ ਵੀ ਪੀ ਸਕਦੇ ਹੋ। ਦਾਲਚੀਨੀ ਤੁਹਾਡਾ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਦੇ ਵਿੱਚ ਮਦਦ ਕਰਦੀ ਹੈ।
ਤੁਸੀਂ ਆਪਣੇ ਸੁੰਨ ਹੋਣ ਵਾਲੀ ਜਗ੍ਹਾ ਤੇ ਗਰਮ ਤਾਸੀਰ ਵਾਲੇ ਤੇਲ ਦੇ ਨਾਲ ਮਾਲਿਸ਼ ਵੀ ਕਰ ਸਕਦੇ ਹੋ। ਇਸਦੇ ਲਈ ਤੁਸੀਂ ਤਿਲ ਦੇ ਤੇਲ ਦਾ ਪ੍ਰਯੋਗ ਕਰ ਸਕਦੇ ਹੋ। ਤਿਲ ਦੇ ਤੇਲ ਨੂੰ ਆਪਣੇ ਹੱਥਾਂ ਪੈਰਾਂ ਜਾਂ ਫਿਰ ਜਿਸ ਜਗ੍ਹਾ ਤੇ ਵੀ ਤੁਹਾਡੇ ਸੁੰਨ ਹੁੰਦਾ ਹੈ, ਉਹ ਜਗਾ ਤੇ ਤੁਸੀਂ ਤਿਲ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ। ਜੇਕਰ ਸੰਭਵ ਹੋ ਸਕੇ ਤਾਂ ਤੁਸੀਂ ਇਹ ਮਾਲਿਸ਼ ਧੁੱਪ ਵਿਚ ਬੈਠ ਕੇ ਕਰੋ।
ਹਰ ਰੋਜ ਤੁਸੀਂ ਪੰਜ ਤੋਂ ਦਸ ਮਿੰਟ ਇਹ ਮਾਲਸ਼ ਕਰ ਸਕਦੇ ਹੋ। ਤੁਸੀ ਆਪਣੇ ਸ਼ਰੀਰ ਦੇ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਚੁਕੰਦਰ ਦਾ ਪ੍ਰਯੋਗ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਪੋਸਟਿਕ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਦੇ ਕਾਰਨ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨਾ ਆਵੇ। ਤੁਸੀਂ ਆਪਣੇ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਦੇ ਲਈ ਕਸਰਤ ਵੀ ਕਰ ਸਕਦੇ ਹੋ। ਇਸਦੇ ਲਈ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਦੇ ਨਾਲ ਆਪਣੇ ਅੰਗੂਠੇ ਨੂੰ ਦਬਾਉਣਾ ਹੈਂ ਫਿਰ ਖੋਲ ਦੇਣਾ ਹੈ।
ਇਸ ਕਸਰਤ ਨੂੰ ਬਹੁਤ ਹੀ ਧਿਆਨ ਨਾਲ ਕਰਨਾ ਹੈ ।ਜ਼ਿਆਦਾ ਦਬਾਅ ਵੀ ਨਹੀਂ ਪਾਣਾ ਹੈ। ਇਹ ਕਸਰਤ ਤੁਸੀ ਕਿਸੇ ਵੀ ਸਮੇਂ ਕਰ ਸਕਦੇ ਹੋ। ਅਗਲੀ ਕਸਰਤ ਦੇ ਵਿੱਚ ਤੁਸੀਂ ਆਪਣੇ ਹੱਥਾਂ ਨੂੰ ਢਿੱਲਾ ਛੱਡ ਕੇ ਉਸ ਨੂੰ ਚੰਗੀ ਤਰਾਂ ਹਿਲਾਉਣਾ ਹੈ। ਇਸ ਕਸਰਤ ਦੇ ਵਿੱਚ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੇ ਹੱਥਾਂ ਨੂੰ ਝਟਕਾ ਨਹੀਂ ਦੇਣਾ ਹੈ। ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਵਿੱਚ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਕਦੇ ਵੀ ਲੰਬੇ ਸਮੇਂ ਤਕ ਇਕੋ ਪੁਜੀਸ਼ਨ ਦੇ ਵਿੱਚ ਨਹੀਂ ਬੈਠਣਾ ਚਾਹੀਦਾ।