ਆਇਲੀ ਸਕਿਨ ਤੋਂ ਛੁਟਕਾਰਾ ਪਾਓ। ਮੁਹਾਸੇ ਕਿੱਲ ਦੁਬਾਰਾ ਕਦੇ ਵੀ ਮੂੰਹ ਤੇ ਨਹੀਂ ਹੋਣਗੇ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਸਾਡੇ ਵਿਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਚਿਹਰਾ ਖਰਾਬ ਹੋਵੇ। ਸਾਡੇ ਚਿਹਰੇ ਤੇ ਹੋਣ ਵਾਲੇ ਪਿੰਪਲ ਸ ਕਿੱਲ ਮੁਹਾਸੇ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਇਲਾਜ ਦਸਾਂਗੇ ਜੋ ਸਿਰਫ ਪੰਜ ਵਾਰ ਹੀ ਇਸਤੇਮਾਲ ਕਰਨਾ ਹੈ। ਇਸ ਦੇਸੀ ਇਲਾਜ ਨਾਲ ਤੁਹਾਡੇ ਚਿਹਰੇ ਤੋਂ ਫਾਲਤੂ ਦਾ ਤੇਲ ਬਿਲਕੁਲ ਠੀਕ ਹੋ ਜਾਵੇਗਾ ਅਤੇ ਕੀਲ ਮੁਹਾਸਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।

ਦੋਸਤੋ ਇਸ ਦੇਸੀ ਘਰੇਲੂ ਇਲਾਜ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਕੇਲਾ ਲੈਣਾ ਹੈ। ਦੋਸਤੋਂ ਅਸੀਂ ਜਿਸ ਤਰ੍ਹਾਂ ਤੁਹਾਨੂੰ ਇਹ ਦਵਾਈ ਬਣਾਉਣੀ ਦੱਸਾਂਗੇ ਬਿਲਕੁਲ ਉਸੇ ਤਰ੍ਹਾਂ ਤੁਸੀਂ ਇਸ ਦਵਾਈ ਨੂੰ ਬਣਾਉਣਾ ਹੈ। ਤੁਸੀਂ ਇੱਕ ਕੇਲੇ ਦੇ ਛਿਲਕਿਆਂ ਨੂੰ ਉਤਾਰ ਕੇ ਅਲੱਗ ਕਰ ਦੇਣਾ ਹੈ। ਫਿਰ ਉਹਨਾਂ ਛਿਲਕਿਆਂ ਵਿਚੋਂ ਚਾਕੂ ਦੀ ਮਦਦ ਨਾਲ ਕੇਲੇ ਦੇ ਛਿਲਕਿਆਂ ਦਾ ਗੁੱਦਾ ਉਤਾਰਨਾ ਹੈ। ਕੇਲੇ ਦੇ ਛਿਲਕੇ ਵਿਚ ਇਹੋ ਜਿਹੇ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੇ ਚਿਹਰੇ ਵਿਚੋਂ ਵਾਧੂ ਦੇ ਤੇਲ ਨੂੰ ਸੋਖ ਲੈਂਦੇ ਹਨ। ਚਿਹਰੇ ਤੇ ਤੇਲ ਜ਼ਿਆਦਾ ਹੋਣ ਦੇ ਕਾਰਨ ਧੂੜ ਮਿੱਟੀ ਵੀ ਜਲਦੀ ਚਿਪਕ ਜਾਂਦੀ ਹੈ।

ਜਿਸਦੇ ਨਾਲ ਸਾਡੇ ਚਿਹਰੇ ਦੀ ਚਮੜੀ ਦੇ ਕਈ ਤਰ੍ਹਾਂ ਦੇ ਇਨਫੈਕਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਚਿਹਰੇ ਤੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਫੋੜੇ ਫੁਨਸੀਆਂ, ਕਿੱਲ-ਮੁਹਾਸੇ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਤੇਲ ਵਾਲੇ ਚਿਹਰੇ ਦੇ ਵਿਚ ਦਾਣੇ ਜ਼ਿਆਦਾ ਹੁੰਦੇ ਹਨ। ਤੁਸੀਂ ਇੱਕ ਕੇਲੇ ਦੇ ਛਿਲਕੇ ਵਿਚੋਂ ਉਸ ਦਾ ਗੁੱਦਾ ਉਤਾਰ ਕੇ ਇੱਕ ਕੋਲੀ ਦੇ ਵਿਚ ਪਾ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਬੇਸਣ ਲੈਣਾ ਹੈ ।ਬੇਸਨ ਸਾਰਿਆਂ ਦੇ ਘਰ ਵਿੱਚ ਹੁੰਦਾ ਹੈ। ਬੇਸਨ ਸਾਡੇ ਚਿਹਰੇ ਵਿੱਚੋਂ ਜ਼ਿਆਦਾ ਤੇਲ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਸਾਡੇ ਚਿਹਰੇ ਦੇ ਰੋਮ ਵਿਚ ਜੰਮੀ ਹੋਈ ਧੂੜ ਮਿੱਟੀ ਨੂੰ ਬਾਹਰ ਕੱਢਦਾ ਹੈ।

ਬੇਸੱਨ ਸਾਡੇ ਚਿਹਰੇ ਤੋਂ ਧੂੜ ਮਿੱਟੀ ਨੂੰ ਹਟਾਉਂਦਾ ਹੈ। ਇਸ ਨੂੰ ਘਰ ਦਾ ਮੇਕ ਅਪ ਵੀ ਕਿਹਾ ਜਾਂਦਾ ਹੈ। ਤੁਸੀਂ ਦੋ ਚਮਚ ਬੇਸਣ ਕੋਲੀ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਨਿੰਮ ਦੀਆਂ ਪੱਤੀਆਂ ਨੂੰ ਲੈ ਕੇ ਉਸ ਨੂੰ ਪਾਣੀ ਵਿਚ ਉਬਾਲ ਲੈਣਾ ਹੈ। ਨਿੰਮ ਵਿੱਚ ਇਹੋ ਜਿਹੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੀ ਚਿਹਰੇ ਦੀ ਚਮੜੀ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਠੀਕ ਕਰਦੀ ਹੈ। ਤੁਸੀਂ ਨਿੰਮ ਦੀਆਂ 30 ਤੋਂ 40 ਪੱਤੀਆਂ ਨੂੰ ਲੈ ਕੇ ਇਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਹੈ ।ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ।

ਫਿਰ ਇਸ ਪਾਣੀ ਨੂੰ ਛਾਣਨੀ ਦੀ ਮਦਦ ਨਾਲ ਛਾਣਕੇ ਠੰਡਾ ਕਰ ਲੈਣਾ ਹੈ। ਇਸ ਪਾਣੀ ਨੂੰ ਬੇਸਨ ਵਿੱਚ ਮਿਲਾ ਕੇ ਇਸ ਦਾ ਇੱਕ ਪੇਸਟ ਤਿਆਰ ਕਰਨਾ ਹੈ। ਇਹ ਪਾਣੀ ਸਾਡੇ ਚਿਹਰੇ ਲਈ ਬਹੁਤ ਜਿਆਦਾ ਵਧੀਆ ਹੈ। ਕੀ ਸਾਡੇ ਚਿਹਰੇ ਤੇ ਹੋਣ ਵਾਲੇ ਕਿੱਲ ਮੁਹਾਂਸੇ ਦਾਣਿਆਂ ਨੂੰ ਖਤਮ ਕਰਦਾ ਹੈ। ਕੀ ਸਾਡੇ ਚਿਹਰੇ ਦੇ ਰੋਮ ਛਿਦਰ ਵਿਚੋਂ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ। ਤੁਸੀਂ ਬੇਸਨ ਵਿੱਚ ਇਸ ਦੇ ਪਾਣੀ ਨੂੰ ਮਿਲਾ ਕੇ ਇੱਕ ਬਹੁਤ ਵਧੀਆ ਪੇਸ਼ਟ ਤਿਆਰ ਕਰ ਲੈਣਾਂ ਹੈ। ਇਸ ਤਿਆਰ ਕੀਤੇ ਗਏ ਪੇਸਟਂ ਨੂੰ ਲਗਾਉਣ ਲਈ ਤੁਹਾਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਹੈ। ਇਕ ਤੁਸੀਂ ਦਿਨ ਵਿੱਚ ਖੁੱਲ੍ਹਾ ਪਾਣੀ ਪੀਣਾ ਹੈ।

ਦੂਸਰਾ ਤੁਸੀਂ ਇਸ ਪੇਸਟ ਨੂੰ ਰੂੰ ਦੀ ਮਦਦ ਦੇ ਨਾਲ ਲਗਾਣਾ ਹੈ। ਤੁਸੀਂ ਆਪਣੇ ਹੱਥਾਂ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈ। ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਸ ਪੇਸਟ ਨੂੰ ਲਗਾਉਣਾ ਹੈ। ਇਸ ਵਿੱਚ ਮਨਾਇਆ ਜਾਣ ਵਾਲਾ ਨਿੰਮ ਦਾ ਪਾਣੀ ਤੁਹਾਡੇ ਚਿਹਰੇ ਵਿਚੋਂ ਕਿੱਲ-ਮੁਹਾਸਿਆਂ ਦਾ ਨਾਸ਼ ਕਰਦਾ ਹੈ। ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਤੇ 15 ਮਿੰਟ ਲੱਗਿਆ ਰਹਿਣ ਦਿਓ। ਉਸ ਤੋਂ ਬਾਅਦ ਸਾਦੇ ਪਾਣੀ ਨਾਲ ਤੁਸੀਂ ਆਪਣੇ ਮੂੰਹ ਨੂੰ ਧੋ ਲੈਣਾਂ ਹੈ। ਇਕ ਹਫ਼ਤੇ ਵਿੱਚ ਲਗਾਤਾਰ 5 ਦਿਨ ਤੁਸੀਂ ਇਸ ਨੂੰ ਲਗਾਉਣਾ ਹੈ। ਲਗਾਤਾਰ ਇਸ ਪੇਸਟ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਚਿਹਰੇ ਤੋਂ ਤੇਲ ਬਿਲਕੁਲ ਖਤਮ ਹੋ ਜਾਵੇਗਾ।

Leave a Reply

Your email address will not be published. Required fields are marked *