ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਫੇਫੜੇ ਸਾਡੇ ਸਰੀਰ ਦਾ ਇਕ ਅਹਿਮ ਹਿੱਸਾ ਹੈ । ਸਰੀਰ ਵਿੱਚ ਸਾਹ ਲੈਣ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਫੇਫੜਿਆਂ ਦੇ ਦੁਆਰਾ ਬਾਹਰ ਤੋਂ ਆਕਸੀਜਨ ਸਰੀਰ ਦੇ ਅੰਦਰ ਲਈ ਜਾਂਦੀ ਹੈ , ਅਤੇ ਇਸ ਤੋਂ ਬਾਅਦ ਇਸ ਨੂੰ ਕੋਸ਼ਿਕਾਵਾਂ ਦੇ ਦੁਆਰਾ ਸਰੀਰ ਦੇ ਹੋਰ ਅੰਗਾਂ ਤੱਕ ਪਹੁੰਚਾਇਆ ਜਾਂਦਾ ਹੈ।
ਪਰ ਪ੍ਰਦੂਸ਼ਿਤ ਹਵਾ ਦੀ ਵਜਾ ਨਾਲ ਫੇਫੜਿਆਂ ਦੇ ਕੰਮ ਕਰਨ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਫੇਫੜਿਆਂ ਦੇ ਕੰਮ ਕਰਨ ਦੀ ਸ਼ਕਤੀ ਵਿਚ ਆਈ ਕਮੀ ਦੀ ਵਜਾ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਕਰੋਨਾ ਤੋਂ ਬਾਅਦ ਫੇਫੜਿਆਂ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਕਿਉਂਕਿ ਬਾਹਰੀ ਸਕਰਮਣ ਸਭ ਤੋਂ ਪਹਿਲਾਂ ਸਾਡੇ ਫੇਫੜਿਆਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਫੇਫੜਿਆਂ ਨੂੰ ਤੰਦਰੁਸਤ ਰੱਖਣ ਦੇ ਲਈ ਘਰੇਲੂ ਨੁਸਖਿਆਂ ਬਾਰੇ ਦੱਸਾਗੇ।ਫੇਫੜਿਆਂ ਨੂੰ ਤੰਦਰੁਸਤ ਬਣਾਉਣ ਦੇ ਲਈ ਤੁਸੀਂ ਰੋਜ਼ਾਨਾ ਐਕਸਾਸਾਈਜ ਕਰੋ। ਜਿਸ ਨਾਲ ਫੇਫੜਿਆਂ ਵਿੱਚ ਖਿੱਚਾਵ ਆਉਂਦਾ ਹੈ।
ਇਸ ਤੋਂ ਇਲਾਵਾ ਕੰਮ ਕਰਨ ਦੀ ਸ਼ਕਤੀ ਵੀ ਵਧੀਆ ਹੁੰਦੀ ਹੈ। ਫੇਫੜਿਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਹ ਦੀ ਐਕਸਰਸਾਇਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਇਹ ਬਹੁਤ ਅਸਾਨ ਤਰੀਕਾ ਵੀ ਹੈ। ਇਸ ਤੋ ਇਲਾਵਾ ਜੋਗਿੰਗ, ਸਵੀਮਿੰਗ ਅਤੇ ਪੂਸ਼ਅਪ ਵੀ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੀ ਹੈ।
ਹਰੀ ਸਬਜ਼ੀਆਂ ਵਿਚ ਆਇਰਨ, ਫਾਈਬਰ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਹਰੀਆਂ ਸਬਜ਼ੀਆਂ ਵਿਚ ਕੈਰੋਟੀਨੌਯਡ ਅਤੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਦੇ ਸੇਵਨ ਨਾਲ ਫੇਫੜੇ ਮਜ਼ਬੂਤ ਬਣਦੇ ਹਨ, ਅਤੇ ਖੂਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ।
ਸਰੀਰ ਵਿੱਚ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਪੂਰੀ ਮਾਤਰਾ ਵਿਚ ਪਾਣੀ ਪੀਣ ਨਾਲ ਖੂਨ ਦਾ ਸਰਕੁਲੇਸ਼ਨ ਸਹੀ ਰਹਿੰਦਾ ਹੈ, ਅਤੇ ਨਾਲ ਹੀ ਇਸ ਵਜ੍ਹਾ ਨਾਲ ਸਾਡੇ ਫੇਫੜੇ ਵੀ ਹਾਈਡਰੇਟ ਰਹਿੰਦੇ ਹਨ।
ਫਾਈਬਰ ਵਾਲੀਆ ਚੀਜ਼ਾਂ ਦਾ ਸੇਵਨ ਕਰਨ ਨਾਲ ਫੇਫੜਿਆਂ ਸਬੰਧੀ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਸ ਲਈ ਤੁਸੀਂ ਆਪਣੀ ਡਾਇਟ ਵਿੱਚ ਕੱਦੂ ਦੇ ਬੀਜ, ਗਾਜ਼ਰ, ਬ੍ਰੋਕਲੀ, ਚਿਯਾ ਸੀਡਸ, ਨਾਸ਼ਪਤੀ ਅਤੇ ਹੋਰ ਕਈ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਅਦਰਕ ਅਤੇ ਲਸਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਪ੍ਰਦੂਸ਼ਨ ਦੀ ਵਜਾ ਨਾਲ ਫੇਫੜਿਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਅਦਰਕ ਅਤੇ ਲਸਣ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਫ਼ੇਫ਼ੜਿਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਧੂਮਰਪਾਣ ਨਾਲ ਫੇਫੜਿਆਂ ਵਿੱਚ ਕਾਰਬਨਮੋਨੋਅਕਸਾਈਡ, ਨਿਕੋਟਿਨ ਤੇ ਟਾਰ ਪਹੁੰਚਦਾ ਹੈ।
ਇਹ ਸਾਰੇ ਤੱਤ ਫੇਫੜਿਆਂ ਦੇ ਲਈ ਹਾਨੀਕਾਰਕ ਹੁੰਦੇ ਹਨ। ਇਸ ਲਈ ਧੂਮਰਪਣ ਕਰਨ ਦੀ ਆਦਤ ਬਦਲ ਦਿਓ। ਫ਼ੇਫ਼ੜਿਆਂ ਨੂੰ ਤੰਦਰੁਸਤ ਰੱਖਣ ਦੇ ਲਈ ਆਪਣੀ ਡਾਈਟ ਦਾ ਧਿਆਨ ਜ਼ਰੂਰ ਰੱਖੋ। ਸਹੀ ਖਾਣ ਪੀਣ ਨਾਲ ਹੀ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।