ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਪੋਸ਼ਕ ਤੱਤਾਂ ਨਾਲ ਭਰਪੂਰ ਆਂਵਲਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ, ਓਮੇਗਾ3, ਫਾਈਬਰ, ਫੋਲੇਟ ਅਤੇ ਵਿਟਾਮਿਨ-ਈ ਆਦਿ ਪਾਏ ਜਾਂਦੇ ਹਨ। ਠੰਢ ਦੇ ਸਮੇਂ ਬਾਜ਼ਾਰ ਵਿਚ ਬਹੁਤ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ।
ਇਸ ਨੂੰ ਖਾਣ ਨਾਲ ਇੰਮਿਊਨ ਸਿਸਟਮ ਮਜ਼ਬੂਤ ਹੋਣ ਦੇ ਨਾਲ ਹਾਰਟ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਆਂਵਲੇ ਦਾ ਸੇਵਨ ਕਰਨ ਨਾਲ ਸਰੀਰ ਵਿਚੋਂ ਵਿਸ਼ੈਲੇ ਪਦਾਰਥ ਬਾਹਰ ਨਿਕਲਦੇ ਹਨ, ਅਤੇ ਸਰੀਰ ਹੈਲਦੀ ਬਣਦਾ ਹੈ। ਇਸ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਜ਼ਿਆਦਾਤਰ ਲੋਕ ਆਵਲੇ ਦਾ ਜੂਸ, ਕੈਡੀ ਅਤੇ ਅਚਾਰ ਆਦਿ ਦੇ ਰੂਪ ਵਿੱਚ ਇਸ ਨੂੰ ਖਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਸ਼ਰੀਰ ਨੂੰ ਤੰਦਰੂਸਤ ਰੱਖਣ ਦੇ ਲਈ ਡੀਟੋਕਸ ਡਰਿੰਕ ਬਣਾਉਣ ਬਾਰੇ ਦੱਸਾਂਗੇ। ਇਹ ਡਰਿੰਕ ਸਰੀਰ ਵਿਚੋਂ ਗੰਦਗੀ ਨੂੰ ਬਾਹਰ ਕੱਢ ਕੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮੱਦਦ ਕਰਦੀ ਹੈ।
ਅਸੀਂ ਤੁਹਾਨੂੰ ਆਂਵਲਾ ਡਿਟੌਕਸ ਡਰਿੰਕ ਬਣਾਉਣ ਦੇ ਤਰੀਕੇ, ਅਤੇ ਇਸ ਦਾ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦਸਾੱਗੇ।ਠੰਢ ਵਿੱਚ ਸਰੀਰ ਨੂੰ ਡਿਟੋਕਸ ਕਰਨ ਦੀ ਲਈ ਇਸ ਡਰਿੰਕ ਨੂੰ ਅਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਦੇ ਲਈ ਆਂਵਲਾ ਅਤੇ ਅਦਰਕ ਨੂੰ ਲੈ ਕੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨੂੰ ਪੀਸ ਲਵੋ।
ਇਸ ਤੋਂ ਬਾਅਦ ਇਸ ਨੂੰ ਛੱਲਣੀ ਦੇ ਨਾਲ ਛਾਣ ਕੇ ਅੱਡ ਕਰ ਲਵੋ। ਇਸ ਡਰਿੰਕ ਨੂੰ ਗੈਸ ਤੇ ਪੰਜ ਮਿੰਟ ਲਈ ਗਰਮ ਕਰੋ। ਇਸ ਤੋਂ ਬਾਅਦ ਠੰਡਾ ਹੋਣ ਦੇਉ। ਪੀਣ ਦੇ ਸਮੇਂ ਸਵਾਦ ਦੇ ਅਨੁਸਾਰ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਆਂਵਲੇ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ।
ਜੋ ਇਮਿਊਨਿਟੀ ਨੂੰ ਮਜ਼ਬੂਤ ਕਰਕੇ ਸਰੀਰ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਆਂਵਲਾ ਡਿਟੋਕਸ ਡਰਿੰਕ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦਾ ਹੈ। ਇਹ ਸੰਕਰਮਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਠੰਢ ਵਿੱਚ ਇਸ ਡਰਿੰਕ ਨੂੰ ਪੀਣ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਆਵਲਾ ਪਾਚਨ ਤੰਤਰ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ। ਜੋ ਪੇਟ ਵਿੱਚ ਕਬਜ਼ ਦੀ ਸਮੱਸਿਆ ਨੂੰ ਹੋਣ ਤੋਂ ਰੋਕਦਾ ਹੈ। ਆਂਵਲਾ ਡਿਟੋਕਸ ਡਰਿੰਕ ਪੀਣ ਨਾਲ ਖਾਣਾ ਸਹੀ ਤਰੀਕੇ ਨਾਲ ਪਚਦਾ ਹੈ, ਅਤੇ ਪੇਟ ਵੀ ਹੈਲਦੀ ਰਹਿੰਦਾ ਹੈ।
ਆਂਵਲਾ ਡਿਟੋਕਸ ਡਰਿੰਕ ਡਾਇਬਟੀਜ਼ ਰੋਗੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ, ਅਤੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਵੀ ਘੱਟ ਹੁੰਦੀ ਹੈ। ਆਂਵਲਾ ਡਿਟੋਕਸ ਡਰਿੰਕ ਪੀਣ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ।
ਆਂਵਲਾ ਡਿਟੌਕਸ ਡਰਿੰਕ ਸ਼ਰੀਰ ਨੂੰ ਤੰਦਰੂਸਤ ਰੱਖਣ ਵਿੱਚ ਮਦਦ ਕਰਦੀ ਹੈ। ਪਰ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ, ਤਾਂ ਤੁਸੀਂ ਡਾਕਟਰ ਨੂੰ ਪੁੱਛ ਕੇ ਇਸ ਦਾ ਸੇਵਨ ਸ਼ੁਰੂ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।