ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪਰੇ ਸ਼ਾਨ ਹੋ , ਆਪਣੇ ਵੱਧ ਰਹੇ ਵਜਨ ਤੋਂ ਦੁਖੀ ਹੋ,ਪੇਟ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਇਕ ਬਹੁਤ ਵਧੀਆ ਇਲਾਜ ਦਸਾਂਗੇ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਦੇਸੀ ਇਲਾਜ ਦਸਾਂਗੇ ਜਿਸ ਨਾਲ ਤੁਹਾਡੇ ਪੇਟ ਦੀ ਚਰਬੀ ਮੱਖਣ ਵਾਂਗ ਪਿਘਲੇਗੀ।
ਦੋਸਤੋ ਅਸੀਂ ਆਪਣਾ ਮੋਟਾਪਾ ,ਵੱਧਦਾ ਵਜਨ ,ਚਰਬੀ ਨੂੰ ਘਟਾਉਣ ਦੇ ਲਈ ਜਿੰਮ ਜਾਂਦੇ ਹਾਂ ਪਰ ਅਸੀਂ ਤੁਹਾਨੂੰ ਇਕ ਗੱਲ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡਾ ਖਾਣਾ ਪੀਣਾ ਸਹੀ ਨਹੀਂ ਹੈ ਤਾਂ ਤੁਸੀਂ ਜਿਨਾ ਮਰਜੀ ਜਿਮ ਜਾਓ ,ਕਸਰਤ ਕਰ ਲਓ ,ਤੁਹਾਡਾ ਵਜ਼ਨ, ਮੋਟਾਪਾ ਨਹੀਂ ਘਟੇਗਾ। ਲਗਭਗ 50 ਫ਼ੀਸਦੀ ਲੋਕ ਆਪਣੇ ਮੋਟਾਪੇ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ।ਮੋਟਾਪੇ ਦੇ ਕਾਰਨ ਨਾ ਸਿਰਫ ਸਾਡੀ ਸਰੀਰਕ ਬਨਾਵਟ ਖਰਾਬ ਹੁੰਦੀ ਹੈ ਬਲਕਿ ਆਤਮ-ਵਿਸ਼ਵਾਸ ਵੀ ਘਟਦਾ ਹੈ। ਇਥੋਂ ਤੱਕ ਕਿ ਅਸੀਂ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਖੜ੍ਹੇ ਹੋਣ ਤੋਂ ਵੀ ਡਰਦੇ ਹਾਂ ਕਿ ਸਾਡਾ ਕੋਈ ਮਜਾਕ ਨਾ ਉਡਾ ਦੇਵੇ। ਦੋਸਤੋ ਜਿਹੜਾ ਉਪਾਏ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਇਸ ਨਾਲ ਤੁਹਾਡਾ ਮੋਟਾਪਾ ਘਟੇਗਾ, ਪੇਟ ਦੇ ਆਲੇ-ਦੁਆਲੇ ਦੀ ਚਰਬੀ ਘੱਟ ਹੋਣ ਲੱਗ ਜਾਵੇਗੀ। ਇਸ ਨੂੰ ਪੀਣ ਨਾਲ ਤੁਹਾਡਾ ਵਜ਼ਨ ਵੀ ਘਟੇਗਾ।
ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਭਾਂਡਾ ਲੈਣਾ ਹੈ ,ਉਸਦੇ ਵਿੱਚ ਦੋ ਗਲਾਸ ਪਾਣੀ ਦੇ ਭਰ ਕੇ ਪਾ ਲੈਣੇ ਹਨ। ਉਸ ਤੋਂ ਬਾਅਦ ਤੁਸੀਂ ਸਾਬਤ ਧਨੀਆਂ ਲੈਣਾਂ ਹੈ। ਧਨੀਆਂ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਹਰਾ ਪੱਤੇਦਾਰ ਜਿਸਨੂੰ ਅਸੀਂ ਸਬਜ਼ੀ ਆਦਿ ਵਿਚ ਪ੍ਰਯੋਗ ਕਰਦੇ ਹਾਂ। ਤੁਹਾਨੂੰ ਸਾਬਤ ਧਨੀਆ ਲੈਣਾਂ ਹੈ। ਇਹ ਤਾਂ ਆਸਾਨੀ ਨਾਲ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ। ਵਜਨ ਘਟਾਉਣ ਦੇ ਲਈ ਮੈਟਾਬੋਲਿਜ਼ਮ ਦਾ ਤੇਜ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਸਾਬਤ ਧਨੀਆਂ ਸਾਡਾ ਮੈਟਾਬੌਲਿਜ਼ਮ ਤਾਂ ਤੇਜ਼ ਕਰਦਾ ਹੀ ਹੈ, ਇਸ ਦੇ ਨਾਲ ਸਰੀਰ ਵਿਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਵੀ ਕੱਢਦਾ ਹੈ।
ਇਸ ਨਾਲ ਪੇਟ ਦੀ ਚਰਬੀ ਘਟਦੀ ਹੈ ਅਤੇ ਵਜ਼ਨ ਵੀ ਘਟਦਾ ਹੈ। 2 ਚਮਚ ਸਾਬਤ ਧਨੀਆ ਦੇ ਪਾਣੀ ਵਿੱਚ ਮਿਕਸ ਕਰ ਲੈਣੇ ਹਨ। ਇਸ ਤੋਂ ਬਾਅਦ 2 ਤੇਜ ਪੱਤਾ ਲੈਣਾਂ ਹੈ। ਇਸ ਦੇ ਵਿੱਚ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਪੇਟ ਲਈ ਅਤੇ ਦਿਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਮੋਟਾਪਾ ਖਤਮ ਕਰਨ ਲਈ ਤੇਜ਼ ਪੱਤਾ ਬਹੁਤ ਫਾਇਦਾ ਕਰਦਾ ਹੈ। ਉਸ ਤੋਂ ਬਾਅਦ ਇਸ ਪਾਣੀ ਵਿੱਚ ਥੋੜੀ ਨਿੰਮ ਦੀਆਂ ਪੱਤੀਆਂ ਨੂੰ ਮਿਕਸ ਕਰਨਾ ਹੈ। ਨਿੰਮ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਾਡੇ ਘਰ ਦੇ ਆਲੇ ਦੁਆਲੇ ਨਿੰਮ ਕਿਥੇ ਨਾ ਕਿਥੇ ਜ਼ਰੂਰ ਲੱਗਿਆ ਹੁੰਦਾ ਹੈ। 5- 6 ਨਿੰਮ ਦੀਆਂ ਪੱਤੀਆਂ ਲੈ ਕੇ ਇਸ ਨੂੰ ਮਿਕਸ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਵਿਚ ਉਬਾਲਣਾ ਹੈ।
ਇਸ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਠੰਡਾ ਕਰਕੇ ਦੋ ਅਲਗ ਅਲਗ ਗ੍ਲਾਸ ਵਿਚ ਛਾਣ ਲੈਣਾ ਹੈ। ਸੁਆਦ ਲਈ ਤੁਸੀਂ ਇਸਦੇ ਵਿਚ ਨਿੰਬੂ ਵੀ ਪਾ ਸਕਦੇ ਹੋ। ਅੱਧਾ ਅੱਧਾ ਨਿੰਬੂ ਦੌਨੌ ਗਲਾਸ ਦੇ ਵਿੱਚ ਜਾਂ ਫਿਰ ਜੇਕਰ ਤੁਸੀਂ ਮਿੱਠਾ ਪਸੰਦ ਕਰਦੇ ਹੋ ਤਾਂ ਅੱਧਾ-ਅੱਧਾ ਚੱਮਚ ਸ਼ਹਿਦ ਮਿਕਸ ਕਰ ਸਕਦੇ ਹੋ। ਤੁਹਾਨੂੂੰ ਦਿਨ ਵਿਚ ਦੋ ਵਾਰ ਇਸ ਨੂੰ ਪੀਣਾ ਹੈ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਇਸ ਨੂੰ ਅਤੇ ਸ਼ਾਮ ਦੇ ਸਮੇਂ ਇਸਨੂੰ ਪੀਣਾ ਹੈ।ਇਸ ਨੂੰ ਦੋ ਵਾਰੀ ਪੀਣ ਨਾਲ ਪੇਟ ਦੀ ਚਰਬੀ ਘਟੇਗੀ ਜਿਸ ਨਾਲ ਤੁਹਾਡਾ ਵਜ਼ਨ ਘੱਟ ਹੋਵੇਗਾ। ਜੇਕਰ ਤੁਸੀਂ ਤੇਜ਼ੀ ਨਾਲ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਦੇ ਨਾਲ ਨਾਲ ਤੁਸੀਂ ਮਿੱਠਾ ਅਤੇ ਤਲੀਆਂ ਚੀਜ਼ਾਂ ਨੂੰ ਬੰਦ ਕਰ ਦਵੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਵਜਨ ਬਹੁਤ ਤੇਜ਼ੀ ਨਾਲ ਘਟੇਗਾ। ਦਸ ਪੰਦਰਾਂ ਦਿਨ ਵਿੱਚ ਹੀ ਤੁਹਾਨੂੰ ਇਸ ਦਾ ਬਹੁਤ ਵਧੀਆ ਰਿਜ਼ਲਟ ਮਿਲ ਜਾਵੇਗਾ।