ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸੰਤਰਾ ਇੱਕ ਅਜਿਹਾ ਫਲ ਹੈ, ਜੋ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਮਿੱਠਾ ਅਤੇ ਰਸੀਲੇ ਸੰਤਰੇ ਦਾ ਸਵਾਦ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਸੰਤਰਾ ਨਾ ਸਿਰਫ ਖਾਣ ਵਿਚ ਸਵਾਦੀ ਹੁੰਦਾ ਹੈ , ਬਲਕਿ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਸੰਤਰੇ ਵਿਚ ਵਿਟਾਮਿਨ ਏ , ਵਿਟਾਮਿਨ ਸੀ , ਪੋਟੇਸ਼ਿਅਮ ਅਤੇ ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਸੰਤਰਾ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ , ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਹ ਪਾਚਨ ਅਤੇ ਦਿਲ ਦੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।
ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਸੰਤਰੇ ਦਾ ਸੇਵਨ ਫਾਇਦੇਮੰਦ ਹੁੰਦਾ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਦੇ ਲਈ ਸੰਤਰਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ । ਜੀ ਹਾਂ , ਕੁਝ ਸਿਹਤ ਸਮੱਸਿਆਵਾਂ ਵਿੱਚ ਸੰਤਰੇ ਦਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦੇ ਹਨ ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਸਮੱਸਿਆਵਾਂ ਨਾਲ ਪੀੜਤ ਲੋਕਾਂ ਨੂੰ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ ।ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਜਾਂ ਕਬਜ਼ ਵਰਗੀ ਪਾਚਨ ਸੰਬੰਧੀ ਸਮੱਸਿਆ ਹੈ । ਉਹਨਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਸੰਤਰੇ ਵਿੱਚ ਐਸਿਡ ਅਤੇ ਫਾਈਬਰ ਦੀ ਮਾਤਰਾ ਜਿਆਦਾ ਹੁੰਦੀ ਹੈ ।
ਇਸ ਲਈ ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਵਿੱਚ ਐਸਿਡ ਦੀ ਮਾਤਰਾ ਵੱਧ ਸਕਦੀ ਹੈ । ਇਸ ਨਾਲ ਐਸੀਡਿਟੀ , ਦਸਤ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਲਈ ਐਸੀਡਿਟੀ ਨਾਲ ਪੀੜਿਤ ਲੋਕਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਅਥਰਾਇਟਸ ਜਾਂ ਜੋੜਾਂ ਦੇ ਦਰਦ ਨਾਲ ਪੀੜਤ ਲੋਕਾਂ ਨੂੰ ਸੰਤਰੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਹੱਡੀਆਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ । ਸੰਤਰੇ ਦੀ ਤਾਸੀਰ ਠੰਡੀ ਅਤੇ ਖੱਟੀ ਹੁੰਦੀ ਹੈ । ਇਸ ਲਈ ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਜੋੜਾਂ ਵਿੱਚ ਦਰਦ ਦੀ ਸਮੱਸਿਆ ਵਧ ਸਕਦੀ ਹੈ ।
ਇਸ ਲਈ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿਚ ਦਰਦ ਜਾਂ ਅਥਰਾੲਟਿਸ ਦੀ ਸਮੱਸਿਆ ਹੈ , ਓਹਨਾ ਨੂੰ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਜਿਨਾਂ ਲੋਕਾ ਦੇ ਦੰਦ ਪਹਿਲਾਂ ਤੋਂ ਹੀ ਕਮਜ਼ੋਰ ਹਨ , ਉਹਨਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਸੰਤਰੇ ਤਾਂ ਜ਼ਿਆਦਾ ਸੇਵਨ ਕਰਨ ਨਾਲ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ ।
ਦਰ ਅਸਲ ਸੰਤਰੇ ਵਿਚ ਐਸਿਡ ਹੁੰਦਾ ਹੈ , ਜੋ ਦੰਦਾਂ ਦੇ ਇਨੇਮਲ ਵਿੱਚ ਮੌਜੂਦ ਕੈਲਸ਼ੀਅਮ ਦੇ ਨਾਲ ਮਿਲ ਕੇ ਬੈਕਟੀਰੀਅਲ ਇਨਫੈਕਸ਼ਨ ਕਰ ਸਕਦਾ ਹੈ । ਇਸ ਨਾਲ ਦੰਦਾ ਵਿਚ ਸੜਨ ਦੀ ਸਮੱਸਿਆ ਹੋ ਸਕਦੀ ਹੈ । ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ । ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਕਿਡਨੀ ਨਾਲ ਜੁੜੀ ਸਮੱਸਿਆ ਹੈ
ਉਹਨਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਦਰ ਅਸਲ ਮੰਤਰੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ । ਪਰ ਸਰੀਰ ਦੇ ਅੰਦਰ ਜਾ ਕੇ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ । ਇਸ ਲਈ ਸੰਤਰੇ ਦਾ ਸੇਵਨ ਕਰਨ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ । ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਹਾਰਟ ਬਰਨ ਦੀ ਸਮੱਸਿਆ ਹੋ ਸਕਦੀ ਹੈ।
ਦਰ ਅਸਲ ਸੰਤਰਾ ਇੱਕ ਖੱਟਾ ਫਲ ਹੈ , ਇਸ ਲਈ ਇਸ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਸੰਤਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿੱਚ ਐਸਿਡ ਦੀ ਮਾਤਰਾ ਵੱਧ ਸਕਦੀ ਹੈ । ਇਸ ਵਜ੍ਹਾ ਨਾਲ ਹਾਰਟ ਬਰਨ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਸੰਤਰੇ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਸਹੀ ਹੁੰਦਾ ਹੈ ।
ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੋ , ਤਾਂ ਤੁਹਾਡੇ ਲਈ ਇਹ ਵਧੀਆ ਹੈ ਕਿ ਸੰਤਰੇ ਦਾ ਸੇਵਨ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।