ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਪੈਰ ਦੀ ਲੰਬੀ ਉਂਗਲੀ ਦੇ ਰਹੱਸ ਬਾਰੇ ਦੱਸਾਂਗੇ ।ਅਕਸਰ ਤੁਸੀਂ ਦੇਖਦੇ ਹੋ ਕਿ ਸਾਡੇ ਪੈਰ ਦਾ ਅੰਗੂਠਾ ਅਤੇ ਬਾਕੀ ਸਾਰੀ ਉਂਗਲੀਆਂ ਲਗਭਗ ਬਰਾਬਰ ਹੁੰਦੀਆਂ ਹਨ। ਕਈ ਵਾਰ ਕਿਸੇ ਦੀ ਪੈਰਾ ਦੀਆ ਉਂਗਲੀਆਂ ਅੰਗੂਠੇ ਤੋਂ ਵੱਡੀਆਂ ਅਤੇ ਕਈਆਂ ਦੀ ਅੰਗੂਠੇ ਤੋਂ ਛੋਟੀਆਂ ਹੁੰਦੀਆਂ ਹਨ।
ਇਨ੍ਹਾਂ ਉਂਗਲੀਆ ਦੇ ਅੰਗੂਠੇ ਤੋਂ ਛੋਟੇ ਜਾਂ ਵੱਡੇ ਹੋਣ ਦੇ ਕੁੱਝ ਕਾਰਨ ਹੁੰਦੇ ਹਨ। ਸ਼ਾਸਤਰਾਂ ਦੀ ਮੰਨੀਏ ਤਾਂ ਕਿਹਾ ਜਾਂਦਾ ਹੈ ਕਿ ਤੁਹਾਡੇ ਸਰੀਰ ਦੇ ਅੰਗ ਤੁਹਾਡੇ ਵਿਅਕਤੀਤਵ ਦੇ ਬਾਰੇ ਬਹੁਤ ਕੁਝ ਦੱਸਦੇ ਹਨ। ਤੁਸੀਂ ਵਿਅਕਤੀ ਦੇ ਸਰੀਰ ਦੇ ਅੰਗਾਂ ਨੂੰ ਦੇਖ ਕੇ ਉਸ ਦੇ ਵਿਅਕਤੀਤਵ ਦੇ ਬਾਰੇ ਚੰਗੀ ਤਰਾਂ ਦੱਸ ਸਕਦੇ ਹੋ। ਵਿਅਕਤੀ ਦੇ ਅੰਗਾਂ ਤੋਂ ਵਿਅਕਤੀ ਦਾ ਸੁਭਾਅ ਉਸਦਾ ਵਿਅਕਤੀਤਵ ਕਿਹੋ ਜਿਹਾ ਹੋਵੇਗਾ ਇਹ ਸਭ ਪਤਾ ਕੀਤਾ ਜਾ ਸਕਦਾ ਹੈ।
ਵਿਅਕਤੀ ਦੇ ਅੰਗਾਂ ਨੂੰ ਦੇਖ ਕੇ ਵਿਅਕਤੀ ਦੇ ਵਿਅਕਤੀਤਵ ਬਾਰੇ ਦੱਸਣ ਵਾਲੇ ਗਿਆਨ ਨੂੰ ਸਮੁਦ੍ਕ ਸਾਸਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੋਈ ਵੀ ਵਿਅਕਤੀ ਸਮੂਦ੍ਕ ਸ਼ਾਸਤਰ ਨੂੰ ਜਾਣਨ ਤੋਂ ਬਾਅਦ ਕਿਸੇ ਵੀ ਵਿਅਕਤੀ ਦੇ ਅੰਗਾਂ ਤੋਂ ਉਸ ਦੇ ਵਿਅਕਤੀਤਵ ਅਤੇ ਉਸ ਦੀ ਜ਼ਿੰਦਗੀ ਨਾਲ ਜੁੜੇ ਰਹੱਸ ਬਾਰੇ ਚੰਗੀ ਤਰਾਂ ਦੱਸ ਸਕਦਾ ਹੈ। ਇਸ ਤੋਂ ਇਲਾਵਾ ਵਿਅਕਤੀ ਦਾ ਵਿਵਹਾਰ ਅਤੇ ਅਚਾਰ ਵਿਚਾਰ, ਉਸ ਦੇ ਕੰਮ ਨਾਲ ਜੁੜੀ ਹੋਈ ਜਾਣਕਾਰੀ ਵੀ ਆਸਾਨੀ ਨਾਲ ਦੱਸ ਸਕਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਪੈਰ ਦੀ ਲੰਬੀ ਉਂਗਲੀ ਦੇ ਰਹੱਸ ਬਾਰੇ ਦੱਸਾਂਗੇ। ਜਿਨ੍ਹਾਂ ਵਿਅਕਤੀਆਂ ਦੇ ਪੈਰਾਂ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਲੰਬੀ ਹੁੰਦੀ ਹੈ ਅਤੇ ਬਾਕੀ ਉਂਗਲੀਆਂ ਛੋਟੀਆਂ ਹੁੰਦੀਆਂ ਹਨ ਤਾਂ ਇਹ ਜਿਹੇ ਵਿਅਕਤੀ ਬਹੁਤ ਊਰਜਾਵਾਨ ਹੁੰਦੇ ਹਨ। ਇਹੋ ਜਿਹੇ ਲੋਕ ਕਿਸੀ ਵੀ ਕੰਮ ਕਰਨ ਦਾ ਇਕ ਜਜ੍ਬਾ ਰੱਖਦੇ ਹਨ ।ਕੋਈ ਵੀ ਕੰਮ ਨੂੰ ਪੂਰਾ ਕਰਦੇ ਹਨ। ਇਨ੍ਹਾਂ ਲੋਕਾਂ ਦੇ ਅੰਦਰ ਬਹੁਤ ਉਰਜਾ ਹੁੰਦੀ ਹੈ।
ਦੋਸਤੋ ਜਿਹਨਾਂ ਲੋਕਾਂ ਦੇ ਪੈਰਾਂ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਛੋਟੀ ਹੁੰਦੀ ਹੈ,ਇਹੋ ਜਿਹੇ ਲੋਕ ਬਹੁਤ ਖੁਸ਼ ਰਹਿੰਦੇ ਹਨ। ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਵੱਡੀ ਹੁੰਦੀ ਹੈ। ਇਹੋ ਜਿਹੇ ਲੋਕ ਦਿਮਾਗ ਤੋਂ ਬਹੁਤ ਤੇਜ਼ ਹੁੰਦੇ ਹਨ। ਇਹੋ ਜਹੇ ਲੋਕ ਸਰੀਰਕ ਪਖੋਂ ਕਮਜ਼ੋਰ ਹੋ ਸਕਦੇ ਹਨ। ਇਹੋ ਜਿਹੇ ਲੋਕ ਹਰ ਕੰਮ ਨੂੰ ਬਹੁਤ ਸੋਚ ਸਮਝਕੇ ਅਤੇ ਬਰੀਕੀ ਨਾਲ ਕਰਦੇ ਹਨ।
ਦੋਸਤ ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਅੰਗੂਠੇ ਦੇ ਬਰਾਬਰ ਹੁੰਦੀ ਹੈ ਅਤੇ ਬਾਕੀ ਉਂਗਲੀਆ ਛੋਟੀਆਂ ਹੁੰਦੀਆਂ ਹਨ। ਇਹ ਲੋਕ ਸਮਾਜ ਵਿੱਚ ਆਪਣੀ ਮਿਹਨਤ ਨਾਲ ਜਾਣੇ ਜਾਂਦੇ ਹਨ। ਇਹੋ ਜਿਹੇ ਲੋਕ ਬਹੁਤ ਸੁਲਝੇ ਹੋਏ ਹੁੰਦੇ ਹਨ ਅਤੇ ਦੂਸਰਿਆਂ ਨਾਲ ਲੜਾਈ ਝਗੜੇ ਤੋਂ ਬਹੁਤ ਦੂਰ ਰਹਿੰਦੇ ਹਨ।
ਦੋਸਤੋ ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਅੰਗੂਠੇ ਤੋਂ ਬਾਅਦ ਦੀਆ ਉਂਗਲੀਆਂ ਅੰਗੂਠੇ ਤੋਂ ਘੱਟਦੇ ਕ੍ਰਮ ਵਿੱਚ ਹੁੰਦੀਆਂ ਹਨ ,ਇਹ ਜੇਹੇ ਲੋਕ ਆਪਣੀ ਸ੍ਰੇਸ਼ਟਤਾ ਸਾਬਿਤ ਕਰਨ ਵਿੱਚ ਰਹਿੰਦੇ ਹਨ। ਇਹੋ ਜਿਹੇ ਲੋਕ ਆਪਣੇ ਅਧਿਕਾਰ ਦੀ ਗੱਲ ਕਰਦੇ ਹਨ ।ਇਹ ਸੋਚਦੇ ਹਨ ਜੋ ਅਸੀਂ ਸੋਚ ਰਹੇ ਹਾਂ ਕਹਿ ਰਹੇ ਹਾ,ਉਹੀ ਠੀਕ ਹੈ। ਜੇਕਰ ਸਮਾਜ ਅਤੇ ਪਰਿਵਾਰ ਵਿੱਚ ਕੋਈ ਵਿਅਕਤੀ ਇਹਨਾਂ ਦੇ ਅਨੁਸਾਰ ਨਹੀਂ ਚੱਲਦਾ ਹੈ ਜਾਂ ਇਨ੍ਹਾਂ ਤੋਂ ਉਲਟ ਚੱਲਦਾ ਹੈ ਤਾਂ ਇਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਹੈ।