ਵਾਲਾਂ ਵਿਚ ਤੇਲ ਲਗਾਉਣਾ ਛੱਡ ਦਵੋ ਅਤੇ ਇਸ ਨੂੰ ਲਗਾਉਣਾ ਸ਼ੁਰੂ ਕਰ ਦੇਵੋ। ਵਾਲ ਲੰਬੇ ਘਣੇ ਅਤੇ ਮੋਟੇ ਹੋ ਜਾਣਗੇ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਵੱਡੇ ਲੰਬੇ ਵਾਲ ਹਰ ਕੋਈ ਚਾਹੁੰਦਾ ਹੈ, ਪਰ ਸਾਡੇ ਵਾਲ਼ ਉਸ ਤਰੀਕੇ ਨਾਲ ਲੰਬੇ ਨਹੀਂ ਹੋ ਪਾਉਂਦੇ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਅਤੇ ਜੇਕਰ ਲੰਬੇ ਹੋਣ ਵੀ ਲੱਗ ਜਾਂਦੇ ਹਨ ਤਾਂ ਵੀ ਵਿਚੋ ਟੁਟਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਦੇਸੀ ਘਰੇਲੂ ਤੇਲ ਦੇ ਬਾਰੇ ਦੱਸਾਂਗੇ, ਜਿਸਦੇ ਨਾਲ ਤੁਹਾਡੇ ਵਾਲ ਲੰਬੇ ਹੋਣਗੇ ਅਤੇ ਲੰਬੇ ਹੋਣ ਤੋਂ ਬਾਅਦ ਵੀ ਟੁੱਟਣਗੇ ਨਹੀਂ। ਨਾਲ ਹੀ ਇਹ ਤੁਹਾਡੇ ਵਾਲਾਂ ਨੂੰ ਸੋਹਣਾ ਅਤੇ ਚਮਕਦਾਰ ਵੀ ਬਣਾਵੇਗਾ। ਕਿਉਂਕਿ ਲੰਬੇ ਅਤੇ ਸੰਘਣੇ ਵਾਲ ਹਰ ਕਿਸੇ ਨੂੰ ਚੰਗੇ ਲੱਗਦੇ ਹਨ।

ਦੋਸਤੋ ਇਹ ਘਰੇਲੂ ਤੇਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਨਾਰੀਅਲ ਤੇਲ ਲਵਾਂਗੇ। ਨਾਰੀਅਲ ਅਤੇ ਸਰੋਂ ਦੇ ਤੇਲ ਦੀ ਕੀਮਤ ਅਸੀਂ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਬਹੁਤ ਸਾਰੇ ਤੇਲਾਂ ਦੇ ਆਉਣ ਦੇ ਕਾਰਨ ਭੁਲਦੇ ਜਾ ਰਹੇ ਹਾਂ। ਦੋਸਤੋ ਸਿਰ ਵਿੱਚ ਤੇਲ ਦਾ ਪ੍ਰਯੋਗ ਬਚਪਨ ਤੋਂ ਹੀ ਸਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਕੀਤਾ ਜਾਂਦਾ ਹੈ।

ਦੋਸਤੋ ਤੁਸੀਂ ਅੱਧੀ ਕਟੋਰੀ ਨਾਰੀਅਲ ਦਾ ਤੇਲ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸਦੇ ਵਿੱਚ ਕੜ੍ਹੀ ਪੱਤਾ ਮਿਲਾ ਦੇਣਾ ਹੈ। ਧੁੱਪ ਵਿੱਚ ਰੁਖੀ ਅਤੇ ਬੇਜਾਨ ਵਾਲਾਂ ਨੂੰ ਚਮਕ ਦੇਣ ਦੇ ਲਈ ਕੜ੍ਹੀ ਪੱਤਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਇਹ ਕੜੀ ਪੱਤਾ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀਂ ਚਾਰ ਚਮਚ ਦੇ ਕਰੀਬ ਕੜੀ ਪੱਤਾ ਨਾਰੀਅਲ ਦੇ ਤੇਲ ਵਿੱਚ ਮਿਕਸ ਕਰ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਨਾਰੀਅਲ ਤੇਲ ਨੂੰ ਗੈਸ ਉੱਤੇ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਦੋਂ ਤੱਕ ਕੜੀ ਪੱਤੇ ਦਾ ਰੰਗ ਬਦਲ ਨਹੀਂ ਜਾਂਦਾ। ਉਸ ਤੋਂ ਬਾਅਦ ਇਸ ਤੇਲ ਨੂੰ ਠੰਡਾ ਕਰਕੇ ਇਸ ਤੇਲ ਨੂੰ ਛਾਣ ਲੈਣਾ ਹੈ। ਤੁਸੀਂ ਕਿਸੇ ਵੀ ਕੱਚ ਦੀ ਬੋਤਲ ਦੇ ਵਿੱਚ ਇਸ ਤੇਲ ਨੂੰ ਸਟੋਰ ਕਰ ਲੈਣਾ ਹੈ।

ਉਸ ਤੋਂ ਬਾਅਦ ਤੁਸੀਂ ਇਸ ਤੇਲ ਦੇ ਵਿਚ ਅਦਰਕ ਦਾ ਰਸ ਮਿਲਾ ਲੈਣਾ ਹੈ। ਅਧਰਕ ਸਿਰਫ ਖਾਣ ਦੇ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ। ਅਦਰਕ ਸਾਡੇ ਵਾਲਾਂ ਦੀ ਗ੍ਰੋਥ ਤੋਂ ਲੈ ਕੇ ਵਾਲਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ। ਉਸ ਤੋਂ ਬਾਅਦ ਤੁਸੀਂ ਇਸ ਤੇਲ ਦੇ ਵਿੱਚ ਆਂਵਲਾ ਚੂਰਨ ਮਿਲਾ ਲੈਣਾ ਹੈ। ਆਵਲਾ ਚੂਰਨ ਨਾ ਸਿਰਫ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ ਸਗੋ ਇਹ ਸਮੇਂ ਤੋਂ ਪਹਿਲਾਂ ਚਿੱਟੇ ਵਾਲਾਂ ਦੀ ਸਮੱਸਿਆ ਨੂੰ ਵੀ ਰੋਕਦਾ ਹੈ। ਤੁਹਾਡੇ ਚਿੱਟੇ ਵਾਲਾਂ ਨੂੰ ਕਾਲਾ ਕਰਨ ਵਿਚ ਵੀ ਆਂਵਲਾ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਡੇਢ ਚਮਚ ਆਂਵਲੇ ਦਾ ਚੂਰਨ ਤੁਸੀਂ ਇਸ ਦੇ ਵਿੱਚ ਮਿਲਾ ਦੇਣਾ ਹੈ।

ਉਸ ਤੋਂ ਬਾਅਦ ਚੱਮਚ ਦੇ ਪੁੱਠੇ ਪਾਸੇ ਨਾਲ ਇਸ ਤੇਲ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਘਰ ਵਿਚ ਤਿਆਰ ਕੀਤਾ ਗਿਆ ਇਹ ਦੇਸੀ ਤੇਲ ਕਿਸੇ ਵੀ ਤੇਲ ਤੋਂ ਚਾਰ ਗੁਣਾਂ ਜ਼ਿਆਦਾ ਫਾਇਦਾ ਦਿੰਦਾ ਹੈ। ਇਹ ਤੇਲ ਤੁਹਾਡੇ ਵਾਲਾਂ ਦੀ ਲੰਬਾਈ ਨੂੰ ਵਧਾ ਕੇ ਵਾਲਾਂ ਵਿੱਚ ਚਮਕ ਲੈ ਕੇ ਆਵੇਗਾ ।ਵਾਲਾਂ ਨੂੰ ਮਜ਼ਬੂਤ ਕਰੇਗਾ। ਇਸ ਤੇਲ ਦੇ ਲਗਾਤਾਰ ਇਸਤਿਮਾਲ ਕਰਨ ਦੇ ਨਾਲ ਤੁਹਾਨੂੰ ਇਸ ਦੇ ਅਦਭੁਤ ਫਾਇਦੇ ਦੇਖਣ ਨੂੰ ਮਿਲਣਗੇ। ਜਦੋਂ ਵੀ ਤੁਸੀਂ ਇਸ ਤੇਲ ਨੂੰ ਆਪਣੇ ਸਿਰ ਤੇ ਲਗਾੜਾ ਹੈ ਤਾਂ ਉਸ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਸ ਤੇਲ ਨੂੰ ਧੁੱਪ ਵਿਚ ਰੱਖ ਦੇਣਾ ਹੈ। ਤੁਸੀਂ ਵਾਲਾਂ ਦੀਆਂ ਜੜ੍ਹਾਂ ਵਿੱਚ ਤੇਲ ਦਾ ਇਸਤੇਮਾਲ ਚੰਗੀ ਤਰ੍ਹਾਂ ਕਰ ਸਕਦੇ ਹੋ।

ਜੇਕਰ ਤੁਹਾਡੇ ਵਾਲ ਰੁੱਖੇ ਤੇ ਬੇਜਾਨ ਹਨ ਤਾਂ ਤੁਸੀਂ ਇਸ ਤੇਲ ਨੂੰ ਆਪਣੇ ਵਾਲਾਂ ਦੀ ਲੰਬਾਈ ਵਿੱਚ ਵੀ ਲਗਾ ਸਕਦੇ ਹੋ। ਹਫ਼ਤੇ ਵਿੱਚ ਤੁਸੀਂ ਇਸ ਤੇਲ ਨੂੰ ਤਿੰਨ ਵਾਰ ਪ੍ਰਯੋਗ ਵਿਚ ਲਿਆ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਕਿਸੇ ਵੀ ਹਲਕੇ ਸ਼ੈਂਪੂ ਨਾਲ ਧੋ ਸਕਦੇ ਹੋ। ਤੁਸੀਂ ਬਜ਼ਾਰ ਵਿੱਚ ਮਿਲਣ ਵਾਲੇ ਕੈਮੀਕਲ ਵਾਲੇ ਤੇਲਾਂ ਦੀ ਜਗਾ ਤੇ ਇਸ ਘਰ ਦੇ ਬਣਾਏ ਹੋਏ ਤੇਲ ਦਾ ਇਸਤੇਮਾਲ ਕਰਕੇ ਆਪਣੇ ਵਾਲਾਂ ਨੂੰ ਮਜ਼ਬੂਤ ,ਸੋਹਣਾ ਅਤੇ ਘਣਾ ਬਣਾ ਸਕਦੇ ਹੋ

Leave a Reply

Your email address will not be published. Required fields are marked *