ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਸਾਰਾ ਦਿਨ ਦੇ ਕੰਮ ਕਰਨ ਤੋਂ ਬਾਅਦ ਸਾਡੇ ਪੈਰਾਂ ਦੀਆਂ ਤਲੀਆਂ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਅਤੇ ਕੁਝ ਲੋਕਾਂ ਦੇ ਤੁਰਦੇ ਫਿਰਦੇ ਹੋਏ ਵੀ ਪੈਰਾਂ ਦੀਆਂ ਤਲੀਆਂ ਤੇ ਬਹੁਤ ਦਰਦ ਹੁੰਦਾ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਪੈਰਾਂ ਦੀਆਂ ਪਿੰਡਲੀਆਂ ਬਹੁਤ ਜ਼ਿਆਦਾ ਜਕੜ ਗਈਆਂ ਹੋਣ, ਅਤੇ ਪੈਰਾਂ ਦੀਆਂ ਤਲੀਆਂ ਵਿਚੋਂ ਬਹੁਤ ਜ਼ਿਆਦਾ ਸੇਕ ਨਿਕਲਦਾ ਹੈ।
ਦੋਸਤੋ ਜੇਕਰ ਤੁਹਾਨੂੰ ਵੀ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ ਪਰ ਇਸ ਦਾ ਇਲਾਜ ਘਰ ਵਿੱਚ ਹੀ ਕਰ ਸਕਦੇ ਹਾਂ। ਦੋਸਤੋ ਪੈਰਾਂ ਦੀਆਂ ਪਿੰਡਲੀਆਂ ਵਿਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਸਰੀਰ ਦੇ ਵਿੱਚ ਪ੍ਰੋਟੀਨ ਵਿਟਾਮਿਨ ਖਣਿਜ ਮਾਤਰਾ ਦੀ ਕਮੀ ਹੋਣਾ।
ਬਹੁਤ ਦੇਰ ਤਕ ਇਕੋ ਜਗ੍ਹਾ ਬੈਠੇ ਰਹਿਣ ਦੇ ਨਾਲ, ਪੈਰਾਂ ਦੀਆਂ ਪਿੰਡਲੀਆਂ ਅਤੇ ਤਲੀਆਂ ਵਿਚੋਂ ਸੇਕ ਨਿਕਲਣ ਦਾ ਮੁੱਖ ਕਾਰਨ ਬਣਦਾ ਹੈ। ਦੋਸਤੋ ਹੁਣ ਤੁਹਾਨੂੰ ਪੈਰਾਂ ਦੀਆਂ ਪਿੰਡਲੀਆਂ ਅਤੇ ਪੈਰਾਂ ਦੀਆਂ ਤਲੀਆਂ ਵਿਚ ਹੋਣ ਵਾਲੇ ਦਰਦ ਦੇ ਇਲਾਜ ਬਾਰੇ ਦੱਸਦੇ ਹਾਂ। ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਤੁਸੀਂ ਰਾਗੀ ਲੈਣੀ ਹੈ ।
ਰਾਗੀ ਦੇ ਵਿੱਚ ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਕੈਲਸ਼ੀਅਮ ਸਾਡੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਆਇਰਨ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਰਾਗੀ ਤੁਹਾਡੇ ਸਰੀਰ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਜਿਸ ਦੇ ਕਾਰਨ ਸਰੀਰ ਵਿਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਉਸ ਤੋਂ ਬਾਅਦ ਤੁਸੀਂ ਭਿੱਜੇ ਹੋਏ ਕਿਸ਼ਮਿਸ਼ ਵਿਚ ਲੈਣੇ ਹਨ।
ਇਸ ਦੇ ਵਿੱਚ ਆਇਰਨ ਖਣਿਜ ਗੁਲੂਕੋਸ ਪਾਇਆ ਜਾਂਦਾ ਹੈ, ਜੋ ਕੇ ਸਾਰਾ ਦਿਨ ਸਾਡੇ ਅੰਦਰ ਕੰਮ ਕਰਨ ਦੀ ਊਰਜਾ ਨੂੰ ਪੈਦਾ ਕਰਦਾ ਹੈ। ਇਸਦੇ ਲਈ ਤੁਸੀਂ ਹਲਕਾ ਗਰਮ ਦੁੱਧ ਲੈਣਾ ਹੈ ਉਸ ਵਿੱਚ ਤੁਸੀਂ ਇਕ ਚੱਮਚ ਕਿਸ਼ਮਿਸ਼ ਮਿਲਾ ਦੇਣੀ ਹੈ। ਦੁੱਧ ਦੇ ਵਿੱਚ ਰਾਗੀ ਪਾਣ ਤੋਂ ਪਹਿਲਾਂ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਹੈ।
ਫ਼ਿਰ ਉਸ ਤੋ ਬਾਅਦ ਇੱਕ ਤੋਂ ਦੋ ਚਮਚ ਰਾਗੀ ਵੀ ਤੁਸੀਂ ਦੁੱਧ ਦੇ ਵਿੱਚ ਮਿਲਾ ਦੇਣੀ ਹੈ। ਇਹ ਤੁਹਾਡੇ ਸਰੀਰ ਵਿੱਚੋ ਜਕੜਨ ਦੀ ਸਮੱਸਿਆ ਨੂੰ ਠੀਕ ਕਰੇਗਾ। ਤੁਹਾਡੇ ਪੈਰਾਂ ਦੀਆਂ ਪਿੰਡਲੀਆਂਂ ਦੇ ਦਰਦ ਨੂੰ ਖ਼ਤਮ ਕਰ ਦੇਵੇਗਾ। ਇਹ ਤੁਹਾਡੇ ਸਰੀਰ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰੀ ਕਰੇਗਾ। ਤੁਸੀਂ ਇਸਦਾ ਪ੍ਰਯੋਗ ਸਵੇਰ ਦੇ ਸਮੇਂ ਕਰ ਸਕਦੇ ਹੋ।
ਦੋਸਤੋ ਪੈਰਾਂ ਦੀਆਂ ਤਲੀਆਂ ਦੀ ਜਲਣ ਜਲਨ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਸਰੋਂ ਦਾ ਤੇਲ ਲੈਣਾ ਹੈ। ਇਸ ਤੋਂ ਪਹਿਲਾਂ ਤੁਸੀਂ ਠੰਡੇ ਪਾਣੀ ਦੇ ਵਿਚ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਚੰਗੀ ਤਰ੍ਹਾਂ ਧੋਣਾ ਹੈ। ਉਸ ਤੋਂ ਬਾਅਦ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਚੰਗੀ ਤਰ੍ਹਾਂ ਧੋ ਲਓ ਨਾਲ ਸਾਫ ਕਰ ਕੇ ਇਸ ਤੇਲ ਦੀ ਮਾਲਿਸ਼ ਕਰਨੀ ਹੈ ।
ਲਗਾਤਾਰ ਤਿੰਨ ਤੋਂ ਚਾਰ ਦਿਨ ਇਸ ਤੇਲ ਦੀ ਮਾਲਿਸ਼ ਕਰਨ ਦੇ ਨਾਲ ਤੁਹਾਨੂੰ ਆਪਣੇ ਪੈਰਾਂ ਦੀਆਂ ਤਲੀਆਂ ਦੀ ਜਲਨ ਤੋਂ ਰਾਹਤ ਮਿਲੇਗੀ। ਇਹ ਤੁਹਾਡੇ ਪੈਰਾਂ ਦੀਆਂ ਤਲੀਆਂ ਵਿਚੋ ਗਰਮੀ ਨੂੰ ਬਾਹਰ ਕੱਢੇਗੀ। ਇਸ ਤੇਲ ਦੀ ਮਾਲਿਸ਼ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਹੈ। ਪੈਰਾਂ ਦੀਆਂ ਪਿੰਡਲੀਆਂ ਅਤੇ ਪੈਰਾਂ ਦੀਆਂ ਤਲੀਆਂ ਦੀ ਜਲਣ ਨੂੰ ਖ਼ਤਮ ਕਰਨ ਦੇ ਲਈ ਇਹ ਸਭ ਤੋਂ ਵਧੀਆ ਉਪਾਅ ਹੈ।