ਘਰ ਦੀ ਬਰਕਤ ਵਧਾਉਣ ਲਈ ਕਰੀਏ ਇਹ ਉਪਾਅ, ਦੂਰ ਹੋ ਸਕਦੀਆਂ ਹਨ ਪੈਸੀਆਂ ਦੀ ਤੰਗੀ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜੇਕਰ ਚਾਰ ਚੀਜ਼ਾਂ ਤੁਹਾਡੇ ਘਰ ਦੇ ਵਿੱਚੋਂ ਖ਼ਤਮ ਹੋ ਜਾਂਦੀਆਂ ਹਨ ਤੁਹਾਡੇ ਘਰ ਵਿੱਚ ਦਲਿਦਰਤਾ ਆਉਣਾ ਤੈਅ ਹੈ, ਅਤੇ ਮਾਤਾ ਲਕਸ਼ਮੀ ਵੀ ਤੁਹਾਡੇ ਘਰ ਤੋਂ ਚੱਲੀ ਜਾਂਦੀ ਹੈ। ਦੋਸਤੋ ਤੁਹਾਨੂੰ ਦੱਸਦੇ ਹਾਂ ਉਹ ਚਾਰ ਚੀਜ਼ਾਂ ਕਿਹੜੀਆਂ ਹਨ।

ਦੋਸਤੋ ਜੇਕਰ ਚਾਰ ਚੀਜ਼ਾਂ ਤੁਹਾਡੇ ਘਰ ਦੇ ਵਿਚੋਂ ਖ਼ਤਮ ਹੋ ਜਾਂਦੀਆਂ ਹਨ ਤੁਹਾਡੇ ਘਰ ਦੇ ਵਿੱਚ ਗਰੀਬੀ ਦਲਿੱਦਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ, ਘਰ ਦੇ ਵਿਚ ਨਕਾਰਾਤਮਕਤਾ ਆਉਣੀ ਸ਼ੁਰੂ ਹੋ ਜਾਂਦੀ ਹੈ, ਮਾਤਾ ਅਨਪੂਰਨਾ ਦੇਵੀ ਵੀ ਨਰਾਜ ਹੋ ਜਾਂਦੀ ਹੈ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਵੀ ਤੁਹਾਡੇ ਘਰ ਤੋਂ ਹਟ ਜਾਂਦੀ ਹੈ। ਦੋਸਤੋ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਘਰ ਦੇ ਵਿਚ ਇਹ ਚਾਰ ਚੀਜ਼ਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ। ਇਨ੍ਹਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਇਹ ਚੀਜ਼ਾਂ ਆਪਣੇ ਘਰ ਵਿੱਚ ਲਿਆਉਣੀਆਂ ਚਾਹੀਦੀਆਂ ਹਨ।

ਦੋਸਤੋ ਪੁਰਾਤਨ ਸਮੇਂ ਦੇ ਵਿੱਚ ਲੋਕ ਚੁੱਲਾ ਜਲਾਇਆ ਕਰਦੇ ਸੀ ਅਤੇ ਚੁੱਲ੍ਹੇ ਦੀ ਅੱਗ ਨੂੰ ਕਦੇ ਵੀ ਠੰਡਾ ਨਹੀਂ ਹੋਣ ਦਿੰਦੇ ਸੀ। ਨਾ ਹੀ ਚੁੱਲ੍ਹੇ ਦੀ ਅੱਗ ਨੂੰ ਬੁਝਣ ਦਿੰਦੇ ਸੀ। ਅੱਜ-ਕੱਲ੍ਹ ਸ਼ਹਿਰਾਂ ਦੇ ਵਿੱਚ ਗੈਸ ਸਿਲੰਡਰ ਦੇ ਕਾਰਨ ਇਹ ਇਸ ਤਰ੍ਹਾਂ ਕਰਨਾ ਮੁਮਕਿਨ ਨਹੀਂ ਹੋ ਸਕਦਾ। ਕਹਿੰਦੇ ਹਨ ਜਿਸ ਘਰ ਦੇ ਵਿਚ ਚੂਲਾ ਹੁੰਦਾ ਹੈ, ਉਸ ਘਰ ਦੇ ਵਿੱਚ ਵਰੁਣ ਦੇਵ ਅਗਨੀਦੇਵ ਹਮੇਸ਼ਾ ਖੁਸ਼ ਰਹਿੰਦੇ ਹਨ। ਇਸ ਕਰਕੇ ਹਮੇਸ਼ਾ ਚੂਲੇ ਨੂੰ ਜਗਦੇ ਰਹਿਣ ਦੇਣਾ ਚਾਹੀਦਾ ਹੈ। ਜਿੱਥੇ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਉੱਥੇ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ।

ਦੋਸਤੋ ਜਿਸ ਘਰ ਦੇ ਵਿੱਚ ਹਮੇਸ਼ਾ ਅਨਾਜ ਰਹਿੰਦਾ ਹੈ ਉਸ ਘਰ ਦੇ ਵਿੱਚ ਮਾਤਾ ਅਨਪੂਰਨਾ ਦੇਵੀ ਦੀ ਕਿਰਪਾ ਰਹਿੰਦੀ ਹੈ। ਜਿਸ ਘਰ ਵਿੱਚ ਮਾਤਾ ਅਨਪੂਰਨਾ ਦੇਵੀ ਰਹਿੰਦੀ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਵੀ ਆਪਣੀ ਕਿਰਪਾ ਬਣਾ ਲੈਂਦੀ ਹੈ। ਇਸ ਕਰਕੇ ਘਰ ਦੇ ਵਿੱਚੋਂ ਕਦੇ ਵੀ ਆਟੇ ਨੂੰ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ। ਕਦੇ ਵੀ ਘਰ ਦੇ ਵਿਚੋਂ ਪੂਰਨ ਰੂਪ ਦੇ ਵਿਚ ਆਟੇ ਨੂੰ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਰਾਹੂ ਤੇ ਕੇਤੂ ਦਾ ਵਾਸ ਹੁੰਦਾ ਹੈ ,ਦਲਿਦਰਤਾ ਆਉਂਦੀ ਹੈ। ਘਰ ਦੇ ਵਿਚ ਮੱਤਭੇਦ ਅਤੇ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ।

ਦੋਸਤੋ ਹਲਦੀ ਨੂੰ ਸ਼੍ਰੀ ਵਿਸ਼ਨੂੰ ਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਵਿਸ਼ਨੂੰ ਜੀ ਦੀ ਪੂਜਾ ਦੇ ਵਿੱਚ ਹਲਦੀ ਦਾ ਬਹੁਤ ਸਾਰਾ ਪ੍ਰਯੋਗ ਕੀਤਾ ਜਾਂਦਾ ਹੈ ।ਇਸ ਕਰਕੇ ਜੇਕਰ ਤੁਸੀ ਵਿਸ਼ਨੂ ਜੀ ਨੂੰ ਖੁਸ਼ ਰੱਖਦੇ ਹੋ ਤਾਂ ਮਾਤਾ ਲਕਸ਼ਮੀ ਵੀ ਤੁਹਾਡੇ ਤੇ ਅਪਣੀ ਕਿਰਪਾ ਬਣਾ ਕੇ ਰੱਖਦੀ ਹੈ। ਇਸ ਕਰਕੇ ਹਲਦੀ ਨੂੰ ਵੀ ਤੁਸੀਂ ਆਪਣੇ ਸ਼ੋਕ ਦੇ ਵਿੱਚ ਰੱਖ ਲੈਣਾ ਚਾਹੀਦਾ ਹੈ ।ਘਰ ਦੇ ਵਿੱਚ ਹਲਦੀ ਨੂੰ ਵੀ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ। ਘਰ ਦੇ ਵਿੱਚ ਹਲਦੀ ਪੂਰੀ ਤਰੀਕੇ ਨਾਲ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ ।ਇਸ ਨਾਲ ਵੀ ਘਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਦੋਸਤੋ ਸਾਡੇ ਭੋਜਨ ਨੂੰ ਸਵਾਦ ਬਣਾਉਣ ਦੇ ਲਈ ਨਮਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨਮਕ ਤੋਂ ਬਿਨਾਂ ਅਸੀਂ ਕਿਸੇ ਵੀ ਖਾਣ ਵਾਲੀ ਚੀਜ਼ ਦੀ ਕਲਪਨਾ ਨਹੀਂ ਕਰ ਸਕਦੇ ।ਇਸ ਕਰਕੇ ਨਮਕ ਨੂੰ ਵੀ ਕਦੇ ਵੀ ਘਰ ਦੇ ਵਿਚੋਂ ਖਤਮ ਨਹੀਂ ਹੋਣ ਦੇਣਾ ਚਾਹੀਦਾ। ਘਰ ਦੇ ਵਿੱਚ ਬਹੁਤ ਸਾਰੀ ਹਾਨੀਆਂ ,ਕੱਲ ਕਲੇਸ਼ ਹੋਣਾ, ਧੰਨ ਦੇ ਵਿਚ ਹਾਨੀ ਹੋਣਾ, ਇਹੋ ਜਿਹੀ ਸਮੱਸਿਆਵਾਂ ਘਰ ਦੇ ਵਿੱਚ ਪੈਦਾ ਹੋ ਜਾਂਦੀਆਂ ਹਨ। ਇਸ ਕਰਕੇ ਨਮਕ ਨੂੰ ਵੀ ਘਰ ਦੇ ਵਿੱਚੋਂ ਪੂਰੇ ਤਰੀਕੇ ਨਾਲ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ। ਇਸ ਨਾਲ ਤੁਹਾਡੇ ਘਰ ਦੀ ਸੁੱਖ ਸਮਰਿੱਧੀ ਘੱਟ ਹੋਣ ਲੱਗ ਜਾਂਦੀ ਹੈ‌ ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੋ ਤੁਹਾਡੇ ਰਸੋਈ ਘਰ ਦੇ ਵਿਚ ਜਲ ਕਦੇ ਵੀ ਖਤਮ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਜਲ ਨੂੰ ਕਿਸੇ ਘੜੇ ਜਾਂ ਫਿਰ ਰੈਬਰ ਜਾਂ ਫਿਰ ਕਿਸੇ ਭਾਂਡੇ ਦੇ ਵਿਚ ਰੱਖਦੇ ਹੋ ਤਾਂ ਤੁਹਾਨੂੰ ਉਸ ਨੂੰ ਕਦੇ ਵੀ ਪੂਰਨ ਰੂਪ ਵਿੱਚ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ। ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਪਾਣੀ ਨਾ ਹੋਣ ਦੇ ਕਾਰਨ ਸੋਕਾ ਪੈ ਜਾਂਦਾ ਹੈ, ਓਸੇ ਤਰ੍ਹਾਂ ਜੇ ਕਰ ਤੁਹਾਡੇ ਘਰ ਦੀ ਰਸੋਈ ਦੇ ਵਿੱਚੋਂ ਪਾਣੀ ਖਤਮ ਹੋ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਕੇ ਤੁਹਾਡੇ ਤੋਂ ਬਹੁਤ ਦੂਰ ਚਲੀ ਜਾਂਦੀ ਹੈ ।ਇਸ ਕਰਕੇ ਇਨਾ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਘਰ ਦੇ ਵਿਚ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਤੁਹਾਡੇ ਘਰ ਦੇ ਵਿੱਚ ਧੰਨ, ਸੁਖ ਸਮ੍ਰਿਧਿ ਆਉਂਦੀ ਹੈ।

ਦੋਸਤੋ ਇਸ ਦੇ ਨਾਲ ਹੀ ਕੁਝ ਹੋਰ ਗੱਲਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਆਟਾ ਗੁੰਨ ਕੇ ਬੱਚੇ ਹੋਏ ਆਟੇ ਨੂੰ ਫਰਿੱਜ ਵਿੱਚ ਰੱਖ ਦਿੰਦੇ ਹੋ। ਤਾਂ ਤੁਸੀਂ ਰਾਹੂ ਤੇ ਕੇਤੂ ਨੂੰ ਆਪਣੇ ਘਰ ਵਿੱਚ ਆਮੰਤ੍ਰਿਤ ਦੇ ਰਹੇ ਹੁੰਦੇ ਹੋ। ਇਸ ਦੇ ਨਾਲ ਤੁਹਾਡੇ ਘਰ ਵਿੱਚ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ।ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਨ੍ਹਾਂ ਲੋੜ ਹੋਵੇ ਉਨ੍ਹਾਂ ਹੀ ਆਟਾ ਗੁੰਨਣਾ ਚਾਹੀਦਾ ਹੈ। ਦੋਸਤੋ ਅਕਸਰ ਅਸੀਂ ਰਾਤ ਦੇ ਭਾਂਡੇ ਜੂਠੇ ਹੀ ਛੱਡ ਕੇ ਸੌਂ ਜਾਂਦੇ ਹਾਂ।ਇਸ ਨਾਲ ਵੀ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ।ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਾਤ ਦੇ ਭਾਂਡੇ ਧੋ ਕੇ ਹੀ ਸੋਣੇ ਚਾਹੀਦੇ ਹਨ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੇ ਨਾਲ ਤੁਹਾਡੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਰਹਿੰਦੀ ਹੈ ।ਮਾਤਾ ਲਛਮੀ ਤੁਹਾਡੇ ਧਨ ਵਿਚ ਵਾਧਾ ਕਰਦੀ ਹੈ।

Leave a Reply

Your email address will not be published. Required fields are marked *