ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਚਿੱਟੇ ਪਾਣੀ ਜਾਂ ਫਿਰ ਵਾਈਟ ਡਿਸਚਾਰਜ ਦੀ ਸਮੱਸਿਆ ਦਾ ਘਰੇਲੂ ਇਲਾਜ ਦਸਾਂਗੇ। ਇਸ ਸਮੱਸਿਆ ਦੇ ਨਾਲ ਮਹਿਲਾਵਾਂ ਨੂੰ ਖੁਜਲੀ ਜਲਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। white ਡਿਸਚਾਰਜ ਦੇ ਕਾਰਨ ਪ੍ਰਾਈਵੇਟ ਪਾਰਟ ਦੇ ਆਲੇ ਦੁਆਲੇ ਦਾ ਏਰੀਆ ਹਰ ਸਮੇਂ ਗਿਲਾ ਰਹਿੰਦਾ ਹੈ। ਕਈ ਵਾਰੀ ਇਸ ਦੇ ਵਿੱਚੋਂ ਬਦਬੂ ਵੀ ਆਉਂਦੀ ਹੈ ਜਿਸਦੇ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਦੇ ਨਾਲ ਅੰਡਰ ਗਾਰਮੈਂਟਸ ਵੀ ਖਰਾਬ ਹੋ ਜਾਂਦੇ ਹਨ ਪਰ ਇਸ ਸਮੱਸਿਆ ਦੇ ਹੋਣ ਦੇ ਨਾਲ ਜਿੰਨਾ ਵੀ ਮਹਿਲਾਵਾਂ ਨੂੰ ਇਹ ਸਮੱਸਿਆ ਹੋ ਜਾਂਦੀ ਹੈ
ਉਨ੍ਹਾਂ ਦਾ ਸਰੀਰ ਅੰਦਰੋਂ ਦੀ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਨ ਲੱਗਦਾ ਹੈ। ਇਸ ਦੇ ਨਾਲ ਸਰੀਰ ਵਿਚੋਂ ਬਿਲਕੁਲ ਜਾਨ ਖਤਮ ਹੋ ਜਾਂਦੀ ਹੈ। ਅਖਾਂ ਦੇ ਨੀਚੇ ਗੱਡੇ ਬਣ ਜਾਂਦੇ ਹਨ। ਅੱਖਾਂ ਦੇ ਨੀਚੇ ਕਾਲੇ ਘੇਰੇ ਹੋ ਜਾਂਦੇ ਹਨ। ਚਿਹਰੇ ਵਿੱਚੋਂ ਚਮਕ ਬਿਲਕੁਲ ਖਤਮ ਹੋ ਜਾਂਦੀ ਹੈ। ਕਮਰ ਵਿੱਚ ਹਮੇਸ਼ਾ ਦਰਦ ਬਣਿਆ ਰਹਿੰਦਾ ਹੈ ।ਪੈਰਾਂ ਦੇ ਵਿੱਚ ਖਿਚਾਵ ਰਹਿੰਦਾ ਹੈ। ਇਹ ਸਾਰੇ ਲੱਛਣ ਸਰੀਰ ਵਿਚ ਕਮਜੋਰੀ ਦੇ ਲੱਛਣ ਹੁੰਦੇ ਹਨ। ਜਿਹੜੇ ਕਿ ਵਾਈਟ ਡਿਸਚਾਰਜ ਹੋਣ ਦੇ ਕਾਰਨ ਸਰੀਰ ਵਿਚ ਹੋ ਜਾਂਦੇ ਹਨ। ਇਹ ਤੁਹਾਨੂੰ ਲਕੋਰੀਆ ਜਾਂ ਫਿਰ ਚਿੱਟੇ ਪਾਣੀ ਦੀ ਸਮੱਸਿਆ ਦੇ ਕਾਰਨ ਹੁੰਦਾ ਹੈ। ਦੋਸਤੋ ਇਸ ਚੀਜ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।
ਦੋਸਤੋ ਅੱਜ ਅਸੀਂ ਜਿਹੜਾ ਸਾਨੂੰ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਇਹ ਬਹੁਤ ਹੀ ਜਿਆਦਾ ਆਸਾਨ ਹੈ। ਇਸ ਦੇ ਨਾਲ ਤੁਹਾਡੀ ਬਦਬੂ ਆਉਣ ਦੀ ਸਮੱਸਿਆ ਵੀ ਠੀਕ ਹੋਵੇਗੀ ਅਤੇ ਨਾਲ ਹੀ ਤੁਹਾਡੇ ਸਰੀਰ ਵਿੱਚ ਆਈ ਕਮਜੋਰੀ ਵੀ ਠੀਕ ਹੁੰਦੀ ਹੈ। ਦੋਸਤੋ ਇਸ ਦੇ ਇਲਾਜ ਲਈ ਸਭ ਤੋਂ ਪਹਿਲਾਂ ਪੱਕਿਆ ਹੋਇਆ ਕੇਲਾ ਲੈ ਲੈਣਾ ਹੈ। ਇੱਥੇ ਤੁਸੀਂ ਇਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਨਾ ਹੀ ਕੱਚਾ ਕੇਲਾ ਲੈਣਾ ਹੈ ਨਾ ਹੀ ਬਹੁਤ ਜ਼ਿਆਦਾ ਗਲ਼ਿਆ ਹੋਇਆ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਕੇਲੇ ਦੇ ਛੋਟੇ-ਛੋਟੇ ਟੁਕੜੇ ਕਰ ਲੈਣੇ ਹਨ। ਇਸ ਤੋਂ ਬਾਦ ਦੂਜੀ ਚੀਜ਼ ਤੁਸੀਂ ਚੀਨੀ ਲੈਣੀ ਹੈ। ਤੁਸੀਂ ਇਸ ਕੇਲੇ ਨੂੰ ਚੀਨੀ ਦੇ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ।
ਤੁਸੀਂ ਇਸ ਨੂੰ ਦਿਨ ਵਿਚ ਕਿਸੇ ਸਮੇਂ ਵੀ ਲੈ ਸਕਦੇ ਹੋ ਪਰ ਸਵੇਰ ਦੇ ਸਮੇਂ ਲੈਣਾ ਜ਼ਿਆਦਾ ਫਾਇਦੇਮੰਦ ਹੈ। ਸਵੇਰ ਦੇ ਸਮੇਂ ਖਾਲੀ ਪੇਟ ਇੱਕ ਜਾਂ ਦੋ ਕੇਲੇ ਲੈ ਕੇ ਜਾਂ ਫਿਰ ਜਿੰਨੇ ਤੁਸੀਂ ਹਜ਼ਮ ਕਰ ਸਕਦੇ ਹੋ, ਕੇਲੇ ਲੈ ਕੇ ਚੀਨੀ ਦੇ ਨਾਲ ਇਸ ਦਾ ਸੇਵਨ ਕਰਨਾ ਹੈ। ਜੇਕਰ ਤੁਹਾਨੂੰ ਕੇਲਾ ਹਜ਼ਮ ਨਹੀਂ ਹੁੰਦਾ ਤਾਂ ਤੁਸੀਂ ਇਸ ਦਾ ਸੇਵਨ ਕਰਨ ਤੋਂ ਬਾਅਦ ਇਕ ਛੋਟੀ ਇਲਾਇਚੀ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਕੇਲੇ ਨੂੰ ਹਜ਼ਮ ਕਰਨ ਵਿੱਚ ਤੁਹਾਡੀ ਮਦਦ ਕਰੇਗੀ।
ਦੋਸਤੋ ਇਹ ਘਰੇਲੂ ਨੁਸਖਾ ਬਹੁਤ ਜ਼ਿਆਦਾ ਅਸਰਦਾਰ ਹੈ ਤੁਸੀਂ ਇਸ ਦਾ ਲਗਾਤਾਰ ਪ੍ਰਯੋਗ ਕਰ ਸਕਦੇ ਹੋ, ਜਦੋਂ ਤੱਕ ਤੁਹਾਡੀ ਇਹ ਸਮੱਸਿਆ ਠੀਕ ਨਹੀਂ ਹੋ ਜਾਂਦੀ। ਜੇਕਰ ਤੁਹਾਡੀ ਇਹ ਸਮੱਸਿਆ ਜਿਆਦਾ ਪੁਰਾਣੀ ਨਹੀਂ ਹੈ ਤਾਂ ਇਹ ਸਮੱਸਿਆ ਜਲਦੀ ਹੀ ਠੀਕ ਹੋ ਜਾਵੇਗੀ। ਦੋਸਤੋ ਦੂਸਰੇ ਘਰੇਲੂ ਨੁਸਖੇ ਦੇ ਵਿੱਚ ਤੁਸੀਂ ਇੱਕ ਚਮਚ ਆਂਵਲੇ ਦਾ ਪਾਊਡਰ ਲੈ ਲੈਣਾ ਹੈ। ਤੁਸੀਂ ਆਂਵਲੇ ਦਾ ਸੇਵਨ ਵੀ ਕਰ ਸਕਦੇ ਹੋ। ਆਵਲੇ ਦਾ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਚਿੱਟੇ ਪਾਣੀ ਦੀ ਸਮੱਸਿਆ ਦੇ ਵਿਚ ਆਵਲਾ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਇਸ ਆਵਲੇ ਦੇ ਪਾਊਡਰ ਦੇ ਵਿੱਚ ਇਕ ਤੋਂ ਡੇਢ ਚਮਚ ਸ਼ਹਿਦ ਮਿਕਸ ਕਰ ਦੇਣਾ ਹੈ।
ਇਸ ਦਾ ਇੱਕ ਪੇਸਟ ਬਣਾ ਲੈਣਾ ਹੈ। ਦੋਸਤੋ ਤੁਸੀਂ ਦਿਨ ਦੇ ਵਿਚ ਦੋ ਵਾਰ ਇਸ ਪੇਸਟ ਦਾ ਸੇਵਨ ਕਰ ਸਕਦੇ ਹੋ। ਤੁਸੀਂ ਖਾਣਾ ਖਾਣ ਤੋਂ ਬਾਅਦ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਘਰੇਲੂ ਨੁਸਖਾ ਵੀ ਕੁਝ ਦਿਨਾਂ ਦੇ ਅੰਦਰ ਤੁਹਾਡੇ ਚਿੱਟੇ ਪਾਣੀ ਦੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਪੁਰਾਣੀ ਹੈ ਤਾਂ ਇਸ ਨੂੰ ਠੀਕ ਹੋਣ ਵਿਚ ਵੀ ਥੋੜਾ ਸਮਾਂ ਲੱਗ ਸਕਦਾ ਹੈ। ਤੁਹਾਨੂੰ ਇਨ੍ਹਾਂ ਨੁਸਖਿਆਂ ਦੇ ਨਾਲ ਸਬਰ ਕਰਨ ਦੀ ਲੋੜ ਹੋਵੇਗੀ। ਤੁਸੀਂ ਚਾਹੋ ਤਾਂ ਇਨ੍ਹਾਂ ਦੋਵਾਂ ਨੁਸਖਿਆਂ ਦਾ ਪ੍ਰਯੋਗ ਵੀ ਕਰ ਸਕਦੇ ਹੋ। ਇਸਦਾ ਕੋਈ ਵੀ ਨੁਕਸਾਨ ਨਹੀਂ ਹੈ।